ਵਿਚਾਰ
ਬਾਲੜੀਆਂ ਦਾ ਬਲਾਤਕਾਰ
ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?
- ਹਰਪ੍ਰੀਤ ਕੌਰ
ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?ਸਾਡੇ ਦੇਸ਼ ਵਿੱਚ 'ਕੰਜਕਾਂ' ਦੇ ਰੂਪ ਵਿੱਚ ਪੂਜੀਆਂ ਅਤੇ ਦੇਵੀਆਂ ਮੰਨੀਆਂ ਜਾਣ ਵਾਲੀਆਂ ਬਾਲੜੀਆਂ ਅੱਜ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਮਹਾਨ ਭਾਰਤ ਕਹੇ ਜਾਣ ਵਾਲੇ ਦੇਸ਼ ਵਿੱਚ ਅੱਜ ਕੁੜੀਆਂ ਇੰਨੀਆਂ ਕੁ ਵੀ ਸੁਰੱਖਿਅਤ ਨਹੀਂ ਕਿ ਉਹ ਆਪਣੇ ਘਰ ਤੋਂ ਬਾਹਰ ਨਿਕਲ ਸਕਣ ਤੇ ਕੁਝ ਤਾਂ ਆਪਣੇ ਘਰ ਵਿੱਚ ਹੀ ਸੁਰੱਖਿਅਤ ਨਹੀਂ ਹਨ। ਸਾਡੇ ਸਮਾਜ ਦੀ ਇਹ ਪਿੱਤਰੀ-ਸੋਚ ਹੈ ਕਿ ਜੇ ਔਰਤ ਬਣ-ਠਣ ਕੇ ਜਾਂਦੀ ਹੈ ਤਾਂ ਉਹ ਆਪਣੇ ਆਪ ਦਾ ਪ੍ਰਗਟਾਵਾ ਕਰਦੀ ਹੈ ਪਰ ਇਨ੍ਹਾਂ ਸਾਰੀਆਂ ਘਟਨਾਵਾਂ 'ਚ ਮਾਸੂਮ ਤੇ ਨਾਬਾਲਗ ਬੱਚੀਆਂ ਨੇ ਕਿਹੜਾ ਤੇ ਕੀ ਪ੍ਰਗਟਾਵਾ ਕੀਤਾ ਸੀ, ਜੋ ਉਨ੍ਹਾਂ ਨੂੰ ਦਰਿੰਦਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ?

ਕੀ ਦੇਸ਼ ਵਿੱਚ ਕੋਈ ਅਜਿਹਾ ਕਾਨੂੰਨ ਨਹੀਂ ਹੈ, ਜੋ ਅਜਿਹੇ ਹਵਸ ਦੇ ਸ਼ਿਕਾਰੀਆਂ ਨੂੰ ਨੱਥ ਪਾ ਸਕੇ? ਕੀ ਕਾਨੂੰੰਨ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਉਹ ਅਜਿਹੇ ਇੱਕ ਵੀ ਦੋਸ਼ੀ ਨੂੰ ਸਜ਼ਾ ਦੇਣ ਵਿੱਚ ਕਾਮਯਾਬ ਨਹੀਂ ਹੋ ਸਕਿਆ?

ਜੰਮੂ ਦੇ ਕਠੂਆ ਵਿੱਚ 8 ਸਾਲਾ ਮਾਸੂਮ ਦੇ ਬਲਾਤਕਾਰ ਤੇ ਮੌਤ ਤੋਂ ਲੈ ਕੇ ਯੂ.ਪੀ. ਦੇ ਉਨਾਵ 'ਚ ਇੱਕ ਨਾਬਾਲਗ ਨਾਲ ਬਲਾਤਕਾਰ ਤੇ ਉਸ ਤੋਂ ਬਾਅਦ ਉਸ ਦੇ ਪਿਤਾ ਨੂੰ ਤਸੀਹੇ ਦੇਣ ਨਾਲ ਹੋਈ ਮੌਤ ਨੇ, ਪੂਰੇ ਦੇਸ਼ ਨੂੰ ਇੱਕ ਅਜਿਹੇ ਨਿਘਾਰ ਵੱਲ ਧੱਕ ਦਿੱਤਾ ਹੈ, ਜਿਸ ਦੀ ਭਰਪਾਈ ਕਰਨਾ ਆਸਾਨ ਨਹੀਂ ਹੈ ਪਰ ਇਸ ਦੇ ਬਾਵਜੂਦ ਕੀ ਫੜੇ ਗਏ ਦੋਸ਼ੀਆਂ ਨੂੰ ਐਨੀ ਸਖ਼ਤ ਸਜ਼ਾ ਮਿਲ ਸਕੇਗੀ, ਜਿੰਨੀ ਪੀੜ ਉਨ੍ਹਾਂ ਨੇ ਇੰਨੀਆਂ ਮਾਸੂਮ ਬੱਚੀਆਂ ਨੂੰ ਦਿੱਤੀ ਸੀ?

ਲੋਕਤੰਤਰ ਵਿੱਚ ਹਾਸ਼ੀਏ 'ਤੋਂ ਧੱਕੇ ਗਏ ਅਤੇ ਸੱਤਾਹੀਣ ਕੀਤੇ ਗਏ ਨਾਗਰਿਕ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਰਹੇ ਹਨ। ਬਕਰਵਾਲ ਪਰਿਵਾਰ ਵਿੱਚੋਂ ਟੱਪਰੀਵਾਸ ਗੁੱਜਰ ਕਬੀਲੇ ਦੀ ਅੱਠ ਸਾਲਾ ਮਾਸੂਮ ਦੇਸ਼ ਵਿੱਚ ਸੰਪਰਦਾਇਕਤਾ ਦੀ ਲੜੀ ਜਾ ਰਹੀ ਗਹਿਗੱਚ ਲੜਾਈ ਦਾ ਸ਼ਿਕਾਰ ਹੋਈ, ਜਿਸ 'ਤੇ ਅਸਹਿ ਤੇ ਅਕਹਿ ਜ਼ੁਲਮ ਢਾਹੇ ਗਏ। ਵਾਰ-ਵਾਰ ਹਵਸ ਦਾ ਸ਼ਿਕਾਰ ਬਣਾਇਆ ਗਿਆ ਤੇ ਫਿਰ ਮਾਰ ਮੁਕਾਇਆ ਗਿਆ। ਸ਼ਹਿਰ-ਏ-ਜੰਮੂ ਦੀ ਖ਼ਲਕਤ ਦਾ ਵੱਡਾ ਹਿੱਸਾ, ਬਲਾਤਕਾਰੀਆਂ ਤੇ ਕਾਤਲਾਂ ਨਾਲ ਖੜ੍ਹਾ ਦਿਸਿਆ ਤੇ ਵਕੀਲ ਇਨਸਾਫ ਵਿੱਚ ਰੋੜ੍ਹੇ ਅਟਕਾਉਂਦੇ ਨਜ਼ਰ ਆਏ।
----------
ਜੇ ਦੇਸ਼ ਚਲਾਉਣ ਵਾਲੇ ਨੇਤਾ ਹੀ ਅਜਿਹੇ ਕੁਕਰਮ ਕਰਨਗੇ ਤਾਂ ਦੇਸ਼ ਨੂੰ ਗਰਕ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਹੋਰ ਤਾਂ ਹੋਰ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਨੇਤਾਵਾਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਂਦੀ। ਜੇ ਇੰਝ ਹੀ ਚਲਦਾ ਰਿਹਾ ਤਾਂ ਇੱਥੇ ਮੁੜ ਜੰਗਲਰਾਜ ਸਥਾਪਿਤ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
----------
ਇਸ ਕੇਸ 'ਚ ਤਾਂ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਜਨਤਾ ਦੀ ਸੁਰੱਖਿਆ ਲਈ ਤੈਨਾਤ ਕੀਤਾ ਜਾਂਦਾ ਹੈ। ਉਹ ਪੁਲਿਸ ਕਰਮੀ ਜਿਸ ਨੇ ਮਾਸੂਮ ਦੀ ਮੌਤ ਤੋਂ ਪਹਿਲਾਂ ਆਖ਼ਰੀ ਬਲਾਤਕਾਰ ਕੀਤਾ ਸੀ, ਨੇ 'ਵਰਦੀ' ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਕੀ ਉਸ ਨੂੰ ਅਜਿਹਾ ਕਰਨ ਵੇਲੇ ਜਨਤਾ ਦੀ ਸੁਰੱਖਿਆ ਲਈ ਖਾਧੀ ਹੋਈ ਸਹੁੰ ਇੱਕ ਵਾਰ ਵੀ ਚੇਤੇ ਨਹੀਂ ਆਈ?

ਇਸ ਬਲਾਤਕਾਰ ਮਾਮਲੇ 'ਚ ਜਿੱਥੇ ਸਮਾਜ ਦੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਉਂਨਾਵ 'ਚ ਇੱਕ ਸਥਾਨਕ ਭਾਜਪਾ ਨੇਤਾ ਕੁਲਦੀਪ ਸਿੰਘ ਸੇਂਗਰ ਨੇ ਕਥਿਤ ਤੌਰ 'ਤੇ ਨਾਬਾਲਗ ਨਾਲ ਬਲਾਤਕਾਰ ਕੀਤਾ ਤੇ ਉਹ ਦਰ-ਦਰ ਇਨਸਾਫ ਲਈ ਭਟਕਦੀ ਰਹੀ। ਇਸ ਮਾਮਲੇ ਵਿੱਚ ਪਹਿਲਾਂ ਤਾਂ ਸਰਕਾਰ ਦੇ ਕੰਨ 'ਤੇ ਜੂੰ ਵੀ ਨਹੀਂ ਸਰਕੀ। ਪ੍ਰਸ਼ਾਸ਼ਨ ਵੀ ਉਦੋਂ ਹਰਕਤ ਵਿੱਚ ਆਇਆ, ਜਦੋਂ ਨਿਆਂਪਾਲਿਕਾ ਨੇ ਦਖ਼ਲ ਦਿੱਤਾ, ਪੀੜਿਤ ਨੂੰ ਨਜ਼ਰਅੰਦਾਜ਼ ਕਰਦਿਆਂ ਪ੍ਰਸ਼ਾਸ਼ਨ ਵੀ ਉੁਸ ਦੋਸ਼ੀ ਵਿਧਾਇਕ ਨੂੰ ਹੱਥ ਪਾਉਣ ਤੋਂ ਡਰਦਾ ਸੀ। ਉਹ ਕੇਸ ਦਰਜ ਕੀਤੇ ਜਾਣ ਲਈ ਲੜਦੀ ਰਹੀ ਪਰ ਅਦਾਲਤ ਦੇ ਆਦੇਸ਼ ਤੋਂ ਬਾਅਦ ਹੀ ਕੇਸ ਦਰਜ ਹੋਇਆ।

ਇੱਥੇ ਹੀ ਬਸ ਨਹੀਂ ਜਦੋਂ ਉਹ ਮੁੱਖ ਮੰਤਰੀ ਯੋਗੀ ਦੇ ਦਰਬਾਰ ਵਿੱਚ ਇਨਸਾਫ਼ ਮੰਗਣ ਲਈ ਗਈ, ਤਾਂ ਉੱਥੇ ਗੱਲ ਨਾ ਸੁਣਨ 'ਤੇ ਉਸ ਨੇ ਆਤਮ-ਦਾਹ ਦੀ ਧਮਕੀ ਦਿੱਤੀ ਤਾਂ ਉਸ ਦੇ ਪਿਤਾ ਨੂੰ ਇੱਕ ਫਰਜ਼ੀ ਕੇਸ ਵਿੱਚ ਫਸਾਇਆ ਗਿਆ ਤੇ ਹਿਰਾਸਤ ਵਿੱਚ ਤਸੀਹੇ ਦਿੱਤੇ ਗਏ, ਜਿਸ ਨਾਲ ਉਸ ਦੀ ਮੌਤ ਹੋ ਗਈ। ਬਲਾਤਕਾਰ ਦੀ ਇਹ ਘਟਨਾ ਕਰੀਬ ਇੱਕ ਸਾਲ ਪਹਿਲਾਂ ਦੀ ਹੈ। ਭਾਵੇਂ ਭਾਜਪਾ ਨੇਤਾ ਹੁਣ ਜੇਲ੍ਹ ਵਿੱਚ ਬੰਦ ਹੈ ਪਰ ਕੀ ਇੱਕ ਸਾਲ ਤੋਂ ਬਚ ਰਹੇ ਇਸ ਨੇਤਾ ਨੂੰ ਸਜ਼ਾ ਮਿਲ ਸਕੇਗੀ?

ਸਵਾਲ ਇਹ ਉੱਠਦਾ ਹੈ ਕਿ ਜੇ ਦੇਸ਼ ਚਲਾਉਣ ਵਾਲੇ ਨੇਤਾ ਹੀ ਅਜਿਹੇ ਕੁਕਰਮ ਕਰਨਗੇ ਤਾਂ ਦੇਸ਼ ਨੂੰ ਗਰਕ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਹੋਰ ਤਾਂ ਹੋਰ ਸੱਤਾਧਾਰੀ ਪਾਰਟੀ ਵੱਲੋਂ ਆਪਣੇ ਨੇਤਾਵਾਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਂਦੀ। ਜੇ ਇੰਝ ਹੀ ਚਲਦਾ ਰਿਹਾ ਤਾਂ ਇੱਥੇ ਮੁੜ ਜੰਗਲਰਾਜ ਸਥਾਪਿਤ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ।
----------
ਹਰ ਵਾਰ ਸਵਾਲ ਇਹੀ ਉੱਠਦਾ ਹੈ ਕਿ ਕੀ ਪੀੜਿਤ ਲੜਕੀ ਨੂੰ ਇਨਸਾਫ ਮਿਲ ਸਕੇਗਾ? ਕੀ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ? ਜਾਂ ਫਿਰ ਇਹ ਮਾਮਲੇ ਵੀ ਹੋਰ ਮਾਮਲਿਆਂ ਵਾਂਗ ਅੱਧ-ਵਿਚਕਾਰੇ ਹੀ ਲਟਕੇ ਰਹਿਣਗੇ ਤੇ ਇਨਸਾਫ ਦੀ ਆਸ 'ਚ ਬੈਠੀਆਂ ਕੰਜਕਾਂ ਇੰਝ ਹੀ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਬੋਝ ਨੂੰ ਢੋਂਹਦੀਆਂ ਰਹਿਣਗੀਆਂ।
----------
ਇਨ੍ਹਾਂ ਦੋ ਮਾਮਲਿਆਂ ਵਿੱਚ ਅਜੇ ਕੋਈ ਫੈਸਲਾ ਹੋਇਆ ਵੀ ਨਹੀਂ ਕਿ ਦਿਲ ਦਹਿਲਾਉਣ ਵਾਲੀਆਂ ਤਿੰਨ ਹੋਰ ਘਟਨਾਵਾਂ ਸਾਹਮਣੇ ਆਈਆਂ ਹਨ। ਇੱਕ ਤੋਂ ਬਾਅਦ ਇੱਕ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਸੰਸਾਰ ਅੱਗੇ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ।

ਸੂਰਤ ਵਿੱਚ 11 ਸਾਲ ਦੀ ਬੱਚੀ ਨੂੰ ਦਰਿੰਦਗੀ ਦਾ ਸ਼ਿਕਾਰ ਬਣਾਇਆ ਗਿਆ। ਬੱਚੀ ਨਾਲ ਹੋਏ ਸ਼ੋਸ਼ਣ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ। ਪੋਸਟ ਮਾਰਟਮ ਤੋਂ ਬਾਅਦ ਸਾਹਮਣੇ ਆਇਆ ਕਿ ਉਸ ਦੇ ਸਰੀਰ 'ਤੇ 86 ਜ਼ਖ਼ਮਾਂ ਦੇ ਨਿਸ਼ਾਨ ਹਨ ਤੇ ਉਸ ਨਾਲ ਅੱਠ ਦਿਨ ਸ਼ੋਸ਼ਣ ਕੀਤਾ ਗਿਆ। ਉਸ ਬੱਚੀ ਦੀ ਅਜੇ ਤੱਕ ਪਛਾਣ ਵੀ ਨਹੀਂ ਕੀਤੀ ਜਾ ਸਕੀ। ਪੁਲਿਸ ਨੇ ਮ੍ਰਿਤਕ ਬੱਚੀ ਦੀ ਫੋਟੋ ਵਾਲੇ 1200 ਪੋਸਟਰ ਲਗਾਏ ਹਨ। ਸ਼ਹਿਰ ਅਤੇ ਰੇਲਗੱਡੀਆਂ ਵਿੱਚ ਵੀ ਬੱਚੀ ਦੀ ਪਛਾਣ ਲਈ ਪੋਸਟਰ ਲਗਾਏ ਗਏ ਹਨ। ਫਿਲਹਾਲ ਪੁਲੀਸ ਨਾਗਰਿਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਬੱਚੀ ਤੇ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰਨ। ਸੂਰਤ ਦੇ ਪੁਲੀਸ ਕਮਿਸ਼ਨਰ ਨੇ ਗ਼ੁਨਾਹਗਾਰ ਦੀ ਖ਼ਬਰ ਦੇਣ ਵਾਲੇ ਨੂੰ 20 ਹਜ਼ਾਰ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ ਤੇ ਸੂਰਤ ਦੇ ਇੱਕ ਬਿਲਡਰ ਨੇ ਵੀ ਦੋਸ਼ੀ ਸੰਬੰਧੀ ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜੇ ਪੁਲੀਸ ਉਸ ਦੋਸ਼ੀ ਨੂੰ ਫੜ ਲੈਂਦੀ ਹੈ ਤੇ ਕਾਨੂੰਨ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦਾ ਹੈ ਤਾਂ ਸ਼ਾਇਦ ਇਹ ਉਸ ਬੱਚੀ ਦੇ ਦੋਸ਼ੀ ਨੂੰ ਫੜਨ ਲਈ ਰੱਖੇ ਗਏ ਇਨਾਮ ਤੋਂ ਵੀ ਜ਼ਿਆਦਾ ਹੈ।

ਜੇ ਰੋਹਤਕ ਦੀ ਗੱਲ ਕੀਤੀ ਜਾਏ ਤਾਂ ਇੱਥੋਂ ਦੇ ਟਿਟੋਲੀ ਪਿੰਡ ਦੀ ਨਹਿਰ ਵਿੱਚ ਇੱਕ ਬੈਗ ਮਿਲਿਆ, ਜਿਸ ਵਿੱਚ ਲਗਭੱਗ 8-10 ਸਾਲ ਦੀ ਇੱਕ ਬੱਚੀ ਦੀ ਲਾਸ਼ ਮਿਲੀ ਹੈ, ਜਿਸ ਦੀ ਹਾਲਤ ਕਾਫ਼ੀ ਬਦਹਾਲ ਹੈ ਤੇ ਅਜੇ ਉਸ ਦੀ ਪਛਾਣ ਵੀ ਨਹੀਂ ਹੋ ਸਕੀ। ਪੁਲਿਸ ਅਤੇ ਐੱਫ.ਐੱਸ.ਐੱਲ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ।

ਅਜੇ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੋਸ਼ੀਆਂ ਦੀ ਪਛਾਣ ਹੋਣ ਤੋਂ ਬਾਅਦ ਕਿਹੜਾ ਧਰਮ, ਝੰਡਾ ਲੈ ਕੇ ਇਨਸਾਫ ਦੀ ਮੰਗ ਕਰਦਾ ਹੋਇਆ ਰੋਸ ਪ੍ਰਦਰਸ਼ਨ ਕਰਦਾ ਨਜ਼ਰ ਆਵੇਗਾ।

ਹਾਲ ਹੀ 'ਚ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਕਿ ਯੂ.ਪੀ. ਦੇ ਏਟਾ ਵਿੱਚ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਹੋਇਆ ਹੈ ਤੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
----------
ਕਹਿਣ ਨੂੰ ਤਾਂ ਸਰਕਾਰ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੀਆਂ ਮੁਹਿੰਮਾਂ ਚਲਾ ਕੇ ਧੀਆਂ ਨੂੰ ਬਚਾਉਣ ਦੇ ਨਾਅਰੇ ਲਗਾਏ ਜਾ ਰਹੇ ਹਨ ਤੇ ਪੋਸਟਰ ਲਗਾ-ਲਗਾ ਕੇ ਕੰਧਾਂ ਨੂੰ 'ਕਾਲਾ' ਕੀਤਾ ਜਾ ਰਿਹਾ ਹੈ। ਅਜਿਹੀਆਂ ਮੁਹਿੰਮਾਂ ਚਲਾਉਣ ਦੀ ਬਜਾਇ ਸਰਕਾਰ ਨੂੰ ਨਿੱਕੀਆਂ ਬਾਲੜੀਆਂ ਤੇ ਔਰਤਾਂ ਪ੍ਰਤੀ ਅਜਿਹੀ 'ਕਾਲੀ ਸੋਚ' ਰੱਖਣ ਵਾਲੇ ਦਰਿੰਦਿਆਂ ਦੀ ਸੋਚ ਨੂੰ ਬਦਲਣ ਲਈ ਵੀ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ।
----------
ਜੇ ਗੱਲ ਕਰੀਏ ਇਨ੍ਹਾਂ ਮਾਮਲਿਆਂ 'ਚ ਕਾਨੂੰਨੀ ਕਾਰਵਾਈ ਦੀ ਤਾਂ ਸਿਰਫ ਕਠੂਆ ਕੇਸ ਹੀ ਸੀ.ਬੀ.ਆਈ. ਨੂੰ ਸੌਂਪਿਆ ਗਿਆ ਹੈ ਪਰ ਉਂਨਾਵ ਮਾਮਲੇ ਨੂੰ ਨਹੀਂ। ਇੱਥੇ ਦੋ ਮੁੱਦੇ ਹੋਰ ਉੱਠਦੇ ਹਨ। ਪਹਿਲਾ ਇਹ ਕਿ ਹੋ ਸਕਦਾ ਹੈ ਕਿ ਇਹ ਅਪਰਾਧ ਧਰਮ ਦੇ ਨਾਂ 'ਤੇ 'ਨਫਰਤ' ਪੈਦਾ ਕਰਨ ਲਈ ਕੀਤਾ ਗਿਆ ਹੋਵੇ ਤੇ ਦੂਜਾ ਇਸ ਮਾਮਲੇ ਸੰਬੰਧੀ ਇਸ ਪੱਧਰ 'ਤੇ ਜਾਂਚ ਕਰਨ ਦੀ ਮੰਗ ਵੀ ਨਹੀਂ ਉੱਠ ਰਹੀ। ਮੰਗ ਇਹ ਉੱਠ ਰਹੀ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਜਾਵੇ।

ਗ੍ਰੇਟਰ ਨੋਇਡਾ ਵਿੱਚ ਵੀ ਇਕ ਚਾਰਟਰਡ ਅਕਾਊਂਟੈਂਟ, 24 ਸਾਲਾ ਔਰਤ ਨਾਲ ਯਮੁਨਾ ਐਕਸਪ੍ਰੈਸ ਵੇਅ 'ਤੇ ਦੋ ਨੌਜਵਾਨਾਂ ਨੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਸ਼ਨੀਵਾਰ ਸ਼ਾਮ ਕਰੀਬ 5 ਵਜੇ ਆਪਣੇ ਘਰ ਜਾ ਰਹੀ ਸੀ। ਪੀੜਿਤਾ ਦੀ ਸ਼ਿਕਾਇਤ ਐਤਵਾਰ ਨੂੰ ਦਾਇਰ ਕੀਤੀ ਗਈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਕਿ ਉਸ ਨੂੰ ਸ਼ੱਕੀਆਂ ਵਿਚੋਂ ਇੱਕ ਉਸ ਦੇ ਜਾਣਕਾਰ, ਸਲਮਾਨ ਮਲਿਕ (28) ਨੇ ਕਾਰ 'ਚ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਰਸਤੇ ਵਿੱਚ ਮਲਿਕ ਨੇ ਇੱਕ ਹੋਰ ਵਿਅਕਤੀ ਨੂੰ ਕਾਰ ਵਿੱਚ ਬਿਠਾ ਲਿਆ ਸੀ ਤੇ ਉਹ ਐਕਸਪ੍ਰੈੱਸਵੇਅ ਵੱਲ ਚਲੇ ਗਏ, ਜਿੱਥੇ ਉਸ ਨਾਲ ਸਮੂਹਿਕ ਬਲਾਤਕਾਰ ਹੋਇਆ।

ਇਸ ਤੋਂ ਇਲਾਵਾ ਪਲਵਲ ਨਾਮਕ ਥਾਂ 'ਤੇ ਇੱਕ 17 ਸਾਲਾਂ ਲੜਕੀ ਨਾਲ ਉਸ ਦੇ ਘਰ 'ਚ ਹੀ ਉਸ ਨਾਲ ਅਜਿਹਾ ਕੁਕਰਮ ਕੀਤਾ ਗਿਆ। ਵਿਰੋਧ ਕਰਨ 'ਤੇ ਉਸ ਨਾਲ ਕੁੱਟ ਮਾਰ ਵੀ ਕੀਤੀ ਗਈ। ਮਹਿਲਾ ਪੁਲਿਸ ਥਾਣੇ ਵਿੱਚ ਤਰਸ ਕਲੋਨੀ 'ਚ ਰਹਿਣ ਵਾਲੇ ਪੰਜ ਦੋਸ਼ੀਆਂ ਪੇਂਟਰ, ਕੁਲਦੀਪ, ਰਵੀ, ਸ਼ਕਤੀ ਅਤੇ ਮਿਥੁਨ ਖ਼ਿਲਾਫ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ ਪਰ ਇੱਥੇ ਵੀ ਸਵਾਲ ਇਹੀ ਉੱਠਦਾ ਹੈ ਕਿ ਕੀ ਇਸ ਪੀੜਿਤ ਲੜਕੀ ਨੂੰ ਇਨਸਾਫ ਮਿਲ ਸਕੇਗਾ? ਕੀ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ? ਜਾਂ ਫਿਰ ਇਹ ਮਾਮਲੇ ਵੀ ਹੋਰ ਮਾਮਲਿਆਂ ਵਾਂਗ ਅੱਧ-ਵਿਚਕਾਰੇ ਹੀ ਲਟਕੇ ਰਹਿਣਗੇ ਤੇ ਇਨਸਾਫ ਦੀ ਆਸ 'ਚ ਬੈਠੀਆਂ ਕੰਜਕਾਂ ਇੰਝ ਹੀ ਆਪਣੇ ਨਾਲ ਵਾਪਰੇ ਹਾਦਸਿਆਂ ਦੇ ਬੋਝ ਨੂੰ ਢੋਂਹਦੀਆਂ ਰਹਿਣਗੀਆਂ।

ਇਨ੍ਹਾਂ ਸਾਰੀਆਂ ਘਟਨਾਵਾਂ ਦੇ ਨਾਲ-ਨਾਲ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਔਰਤਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਵਾਲੇ ਇਹ ਦਰਿੰਦੇ ਇੱਕ ਅਜਿਹੀ ਦਵਾਈ ਦਾ ਪ੍ਰਯੋਗ ਕਰਨ ਲੱਗ ਪਏ ਹਨ, ਜਿਸ ਨੂੰ ਕਿਸੇ ਵੀ ਤਰਲ ਪਦਾਰਥ ਵਿੱਚ ਮਿਲਾ ਕੇ ਪੀ ਲਿਆ ਜਾਵੇ ਤਾਂ ਇਸ ਨੂੰ ਪੀਣ ਵਾਲੇ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਇਸ ਦਵਾਈ ਨੂੰ ਜਿਸ ਤਰਲ ਵਿੱਚ ਮਿਲਾਇਆ ਜਾਂਦਾ ਹੈ, ਉਸ ਦਾ ਸੁਆਦ ਤੇ ਰੰਗ ਬਿਲਕੁੱਲ ਨਹੀਂ ਬਦਲਦਾ। ਇਸ ਦਵਾਈ ਦਾ ਨਾਮ 'ਰੋਹਿਪਨੋਲ' ਹੈ। ਇੰਟਰਨੈੱਟ ਦੀਆਂ ਸਾਈਟਾਂ ਵੀ ਇਸ ਦਵਾਈ ਨੂੰ ਵਰਤਣ ਦੇ ਤਰੀਕਿਆਂ ਬਾਰੇ ਦੱਸਦੀਆਂ ਹਨ ਅਤੇ ਇਸ ਨੂੰ ਆਸਾਨੀ ਨਾਲ ਹੀ ਮੈਡੀਕਲ ਸਟੋਰ ਜਾਂ ਕਿਸੇ ਪਸ਼ੂਆਂ ਦੇ ਹਸਪਤਾਲ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
----------
ਕੀ ਦੇਸ਼ ਵਿੱਚ ਕੋਈ ਅਜਿਹਾ ਕਾਨੂੰਨ ਨਹੀਂ ਹੈ, ਜੋ ਅਜਿਹੇ ਹਵਸ ਦੇ ਸ਼ਿਕਾਰੀਆਂ ਨੂੰ ਨੱਥ ਪਾ ਸਕੇ? ਕੀ ਕਾਨੂੰੰਨ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਉਹ ਅਜਿਹੇ ਇੱਕ ਵੀ ਦੋਸ਼ੀ ਨੂੰ ਸਜ਼ਾ ਦੇਣ ਵਿੱਚ ਕਾਮਯਾਬ ਨਹੀਂ ਹੋ ਸਕਿਆ?
----------
ਕਠੂਆ ਮਾਮਲੇ 'ਤੇ ਪੱਤਰਕਾਰ ਜਗਤਾਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਲਿਖਿਆ, "ਬੇਟਾ ਆਸੀਫਾ, ਅਸੀਂ ਦੇਸ਼ਵਾਸੀ ਬੇਸ਼ਰਮ ਹੋ ਗਏ ਹਾਂ। ਤੇਰੇ ਵਰਗੀਆਂ ਹਰ ਰੋਜ਼ ਬਹੁਤ ਸਾਰੀਆਂ ਧੀਆਂ ਦਾ ਮਰਨ ਤੋਂ ਬਾਅਦ ਵੀ ਹਰ ਰਪਜ਼ ਹੁਣ ਹਰ ਫਰੰਟ 'ਤੇ ਬਲਾਤਕਾਰ ਹੋ ਰਿਹਾ ਹੈ। ਹਰ ਰੋਣ ਆਤਮਾ ਨੂੰ ਕੁਚਲਿਆ ਜਾ ਰਿਹਾ ਹੈ। ਤੇਰੀ ਆਤਮਾ ਅਮਰ ਹੈ, ਪਰ ਜਿਸ ਦੇਸ਼ ਨੂੰ ਧੀਏ ਛੱਡ ਗਈ ਹੈ, ਉਹ ਮਰ ਚੁੱਕਾ ਹੈ। ਅਸੀਂ ਸਿਰਫ ਦਿਖਾਵੇ ਲਈ ਕੰਜਕਾਂ ਪੂਜਦੇ ਹਾਂ, ਫਿਰ ਅਸੌਂ ਉਨ੍ਹਾਂ ਹੀ ਕੰਜਕਾਂ ਨੂੰ ਨੋਚਦੇ ਹਾਂ। ਜਿੱਥੇ ਹੁਣ ਤੇਰਾ ਧੀਏ ਵਾਦਾ ਹੋਇਆ ਹੈ, ਉਸ ਨਗਰੀ ਤੋਂ ਉਮੀਦ ਕਰੀਂ ਕਿ ਬੇਸ਼ਰਮ ਸਮਾਜ ਨੂੰ ਅਲਖ ਤੇ ਅਣਖ ਆਵੇ ਅਤੇ ਇਨਸਾਨੀਅਤ ਦੀ ਗੱਲ ਹੋਵੇ। ਹੁਣ ਨਾ ਹੀ ਘਰ ਏਕ ਮੰਦਿਰ ਹੈ ਤੇ ਨਾ ਹੀ ਮੰੰਦਿਰ ਏਕ ਰੱਬ ਦਾ ਘਰ ਹੈ।"

ਕਹਿਣ ਨੂੰ ਤਾਂ ਸਰਕਾਰ ਵੱਲੋਂ 'ਬੇਟੀ ਬਚਾਓ ਬੇਟੀ ਪੜ੍ਹਾਓ' ਵਰਗੀਆਂ ਮੁਹਿੰਮਾਂ ਚਲਾ ਕੇ ਧੀਆਂ ਨੂੰ ਬਚਾਉਣ ਦੇ ਨਾਅਰੇ ਲਗਾਏ ਜਾ ਰਹੇ ਹਨ ਤੇ ਪੋਸਟਰ ਲਗਾ-ਲਗਾ ਕੇ ਕੰਧਾਂ ਨੂੰ 'ਕਾਲਾ' ਕੀਤਾ ਜਾ ਰਿਹਾ ਹੈ। ਅਜਿਹੀਆਂ ਮੁਹਿੰਮਾਂ ਚਲਾਉਣ ਦੀ ਬਜਾਇ ਸਰਕਾਰ ਨੂੰ ਨਿੱਕੀਆਂ ਬਾਲੜੀਆਂ ਤੇ ਔਰਤਾਂ ਪ੍ਰਤੀ ਅਜਿਹੀ 'ਕਾਲੀ ਸੋਚ' ਰੱਖਣ ਵਾਲੇ ਦਰਿੰਦਿਆਂ ਦੀ ਸੋਚ ਨੂੰ ਬਦਲਣ ਲਈ ਵੀ ਕੋਈ ਮੁਹਿੰਮ ਚਲਾਉਣੀ ਚਾਹੀਦੀ ਹੈ। ਸ਼ਾਇਦ ਅਜਿਹੀਆਂ ਖੌਫ਼ਨਾਕ ਘਟਨਾਵਾਂ ਦੇ ਡਰ ਤੋਂ ਹੀ ਮਾਂ-ਬਾਪ ਇੱਕ ਧੀ ਨੂੰ ਜਨਮ ਦੇਣ ਤੋਂ ਡਰਦੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.Comment by: Tajinder Sangha

ਬੜਾ ਦੁੱਖ ਹੁੰਦਾ ਆ, ਧਰਮਾਂ ਦਾ ਦੇਸ਼ ਗੁਰੂਆਂ ਪੀਰਾਂ, ਸੰਤਾ ਫ਼ਕਰਾਂ ਦੇਵੀ ਦੇਵਤਿਆਂ ਦੇ ਦੇਸ਼ ਵਿੱਚ ਉਸ ਦੀ ਨਾਬਾਲਗ ਬਚੀ ਹਵਸ ਦਾ ਸ਼ਿਕਾਰ ਬਣਦੀ ਆ, ਪ੍ਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER