ਵਿਚਾਰ
ਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
- ਜਸਵੰਤ ਸਿੰਘ 'ਅਜੀਤ'
ਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?



ਬੀਤੇ ਦਿਨੀਂ ਆਈਆਂ ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਤੋਂ ਬਾਹਰ ਦਲ ਕੇ ਪ੍ਰਭਾਵ ਖੇਤਰ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਲਗਭਗ ਸਾਰੇ ਹੀ ਰਾਜਾਂ ਲਈ ਇੰਚਾਰਜ ਥਾਪ ਉਨ੍ਹਾਂ ਨੂੰ ਆਪਣੇ-ਆਪਣੇ ਅਧਿਕਾਰ ਵਿਚਲੇ ਰਾਜਾਂ ਵਿੱਚ ਪਾਰਟੀ ਦੀਆਂ ਇਕਾਈਆਂ ਦਾ ਗਠਨ ਕਰ, ਉਨ੍ਹਾਂ ਨੂੰ ਸਰਗਰਮ ਕਰਨ ਦੀ ਜ਼ਿੰਮੇਵਾਰੀ ਸੌਂਪਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇ ਦਿੱਤਾ।

ਮੰਨਿਆ ਜਾਂਦਾ ਹੈ ਕਿ ਹਰ ਇੱਕ ਪਾਰਟੀ, ਜਥੇਬੰਦੀ ਅਤੇ ਉਸ ਦੀ ਲੀਡਰਸ਼ਿਪ ਦਾ ਅਧਿਕਾਰ ਸੁਰਖਿਅਤ ਹੁੰਦਾ ਹੈ ਕਿ ਉਹ ਆਪਣੇ ਪ੍ਰਭਾਵ ਖੇਤਰ ਦਾ ਵਿਸਥਾਰ ਕਰਨ ਲਈ ਪੈਰ ਪਸਾਰਣ ਅਤੇ ਉਨ੍ਹਾਂ ਨੂੰ ਪੱਕਿਆਂ ਕਰਨ। ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਅਲੱਗ ਅਤੇ ਦੂਜੀਆਂ ਪਾਰਟੀਆਂ ਨਾਲੋਂ ਕੁਝ ਵੱਖਰੀ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਕੌਮੀ ਰਾਜਸੀ ਪਾਰਟੀਆਂ ਦਾ ਏਜੰਡਾ ਕੌਮੀ ਪੱਧਰ ਅਧਾਰਤ ਹੁੰਦਾ ਹੈ, ਇਸਲਈ ਉਨ੍ਹਾਂ ਨੂੰ ਆਪਣਾ ਵਿਸਥਾਰ ਕਰਨ ਲਈ ਖੁਲ੍ਹਾ ਮੈਦਾਨ ਮਿਲ ਜਾਂਦਾ ਹੈ।
---------- 
ਮਾਸਟਰ ਤਾਰਾ ਸਿੰਘ ਦੇ ਸਮੇਂ, ਸ਼੍ਰੋਮਣੀ ਅਕਾਲੀ ਦਲ ਦੀਆਂ ਦੇਸ਼ ਦੇ ਲਗਭਗ ਸਾਰੇ ਹੀ ਰਾਜਾਂ ਵਿੱਚ ਇਕਾਈਆਂ ਕਾਇਮ ਕਰ, ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਦਲ ਦੇ ਕੇਂਦਰੀ ਸੰਗਠਨ ਨਾਲ ਜੁੜਿਆਂ ਰਹਿ, ਆਪਣੇ ਸਥਾਨਕ ਰਾਜਸੀ ਹਿੱਤਾਂ ਦੇ ਅਧਾਰ 'ਤੇ ਆਪਣੀ ਰਾਜਸੀ ਰਣਨੀਤੀ ਘੜਨ ਲਈ ਸੁਤੰਤਰ ਹਨ। ਇਸੇ ਨੀਤੀ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੋਂ ਬਾਹਰ ਦੇ ਸਿੱਖਾਂ ਉਪਰ ਆਪਣੀ ਪਕੜ ਬਣਾਈ ਰੱਖੀ।
----------
ਪ੍ਰੰਤੂ ਬੀਤੇ ਵਿੱਚ ਇਹ ਗੱਲ ਪ੍ਰਤੱਖ ਹੋ ਸਾਹਮਣੇ ਆਉਂਦੀ ਰਹੀ ਕਿ ਪ੍ਰਦੇਸ਼ਕ ਅਰਥਾਤ ਰਾਜ-ਪਧਰੀ ਪਾਰਟੀਆਂ ਵਿਚੋਂ ਜਿਸ ਕਿਸੇ ਨੇ ਵੀ ਆਪਣੇ ਪ੍ਰਦੇਸ਼ ਤੋਂ ਬਾਹਰ ਪੈਰ ਫੈਲਾਏ ਜਾਂ ਇਸ ਪਾਸੇ ਕੋਸ਼ਿਸ਼ ਕੀਤੀ, ਉਸ ਨੂੰ ਮਨ-ਇਛਤ ਸਫਲਤਾ ਨਹੀਂ ਮਿਲ ਸਕੀ। ਇਸ ਦਾ ਕਾਰਨ ਇਹ ਹੈ ਉਸ ਦਾ ਨਿਸ਼ਾਨਾ ਆਪਣੇ ਰਾਜ (ਪ੍ਰਦੇਸ਼) ਅਤੇ ਉਥੋਂ ਨਾਲ ਸੰਬੰਧਤ ਆਪਣੇ ਹਿੱਤਾਂ ਨੂੰ ਹੀ ਸੁਰੱਖਿਅਤ ਰੱਖਣ ਤੋਂ ਬਾਹਰ ਨਹੀਂ ਨਿਕਲ ਪਾਂਦੀ, ਜਿਸ ਕਾਰਨ ਉਹ ਦੂਸਰੇ ਰਾਜਾਂ ਜਾਂ ਕੌਮੀ ਹਿੱਤਾਂ ਦੀ ਰੱਖਿਆ ਨਾਲ ਇਨਸਾਫ ਨਹੀਂ ਕਰ ਪਾਂਦੀ।

ਅਰੰਭ ਵਿੱਚ, ਵਿਸ਼ੇਸ਼ ਰੂਪ ਵਿੱਚ ਮਾਸਟਰ ਤਾਰਾ ਸਿੰਘ ਦੇ ਸਮੇਂ, ਸ਼੍ਰੋਮਣੀ ਅਕਾਲੀ ਦਲ ਦੀਆਂ ਦੇਸ਼ ਦੇ ਲਗਭਗ ਸਾਰੇ ਹੀ ਰਾਜਾਂ ਵਿੱਚ ਇਕਾਈਆਂ ਕਾਇਮ ਕਰ, ਉਨ੍ਹਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਦਲ ਦੇ ਕੇਂਦਰੀ ਸੰਗਠਨ ਨਾਲ ਜੁੜਿਆਂ ਰਹਿ, ਆਪਣੇ ਸਥਾਨਕ ਰਾਜਸੀ ਹਿੱਤਾਂ ਦੇ ਅਧਾਰ 'ਤੇ ਆਪਣੀ ਰਾਜਸੀ ਰਣਨੀਤੀ ਘੜਨ ਲਈ ਸੁਤੰਤਰ ਹਨ। ਇਸੇ ਨੀਤੀ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੋਂ ਬਾਹਰ ਦੇ ਸਿੱਖਾਂ ਉਪਰ ਆਪਣੀ ਪਕੜ ਬਣਾਈ ਰੱਖੀ। ਇਸੇ ਨੀਤੀ ਦੇ ਫਲਸਰੂਪ ਅਕਾਲੀ ਦਲ ਵਲੋਂ ਲਾਏ ਗਏ ਹਰ ਮੋਰਚੇ ਲਈ ਪੰਜਾਬ ਤੋਂ ਬਾਹਰ ਦੇ ਸਿੱਖਾਂ ਦਾ ਭਰਪੂਰ ਸਹਿਯੋਗ ਮਿਲਦਾ ਰਿਹਾ।

ਮਾਸਟਰ ਤਾਰਾ ਸਿੰਘ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਇਸ ਨੀਤੀ ਵਿੱਚ ਬਦਲਾਉ ਆ ਗਿਆ। ਪੰਜਾਬ ਤੋਂ ਬਾਹਰ ਦੀਆਂ ਦਲ ਦੀਆਂ ਇਕਾਈਆਂ ਦੇ ਆਗੂਆਂ ਵਾਲ ਵਿਚਾਰ-ਵਟਾਂਦਰਾ ਕੀਤੇ ਬਿਨਾਂ ਹੀ, ਉਨ੍ਹਾਂ ਨੂੰ ਪੰਜਾਬ ਚਿਲੇ ਆਪਣੇ ਰਾਜਸੀ ਹਿੱਤਾਂ ਦੇ ਅਧਾਰ 'ਤੇ ਹਿਦਾਇਤਾਂ ਜਾਰੀ ਕੀਤੀਆਂ ਜਾਣ ਲੱਗ ਪਈਆਂ 'ਤੁਸਾਂ ਫਲਾਂ ਪਾਰਟੀ ਨਾਲ ਨਹੀਂ, ਫਲਾਂ ਪਾਰਟੀ ਨਾਲ ਚਲਣਾ ਹੈ'। 'ਉਸ ਦਾ ਨਹੀਂ ਇਸ ਦਾ ਸਮਰਥਨ ਕਰਨਾ ਹੈ'। ਇਸ ਦਾ ਨਤੀਜਾ ਇਹ ਹੋਇਆ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੇ ਹਿੱਤ ਨਜ਼ਰ-ਅੰਦਾਜ਼ ਕੀਤੇ ਜਾਣ ਲੱਗੇ ਅਤੇ ਇਸ ਸਥਿਤੀ ਦੇ ਚੱਲਦਿਆਂ ਪ੍ਰਦੇਸ਼ਕ (ਰਾਜ) ਇਕਾਈਆਂ ਵਿੱਚ ਫੁੱਟ ਪੈਣ ਲਗ ਪਈ। ਫਿਰ ਇੱਕ ਸਮਾਂ ਅਜਿਹਾ ਆ ਗਿਆ ਕਿ ਜਦੋਂ ਕੇਂਦਰੀ ਲੀਡਰਸ਼ਿਪ ਵਲੋਂ ਮਿਲਣ ਵਾਲੀਆਂ ਹਿਦਾਇਤਾਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕੀਤਾ ਜਾਣ ਲੱਗ ਪਿਆ।
----------
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਨੇ ਜੇ ਪੰਜਾਬ ਤੋਂ ਬਾਹਰ ਦੇ ਰਾਜਾਂ (ਪ੍ਰਦੇਸ਼ਾਂ) ਵਿੱਚ ਪੈਰ ਪਸਾਰਨੇ ਅਤੇ ਜਮਾਣੇ ਹਨ ਤਾਂ ਉਸ ਨੂੰ ਪੰਜਾਬ ਤੋਂ ਬਾਹਰ ਦੀਆਂ ਪਾਰਟੀ ਇਕਾਈਆਂ ਦੇ ਮੁਖੀਆਂ ਨੂੰ ਇਹ ਅਧਿਕਾਰ ਦੇਣਾ ਹੀ ਹੋਵੇਗਾ ਕਿ ਉਹ ਆਪਣੇ ਸਥਾਨਕ ਹਿੱਤਾਂ ਦੇ ਅਧਾਰ 'ਤੇ ਆਪਣੇ ਰਾਜਸੀ ਫੈਸਲੇ ਆਪ ਕਰਨ ਲਈ ਸੁਤੰਤਰ ਹਨ।
----------
ਦਿੱਲੀ ਦੀ ਉਦਾਹਰਣ ਸਾਹਮਣੇ ਹੈ, ਉਥੇ ਜੱਥੇਦਾਰ ਸੰਤੋਖ ਸਿੰਘ, ਪੰਜਾਬ ਦੀ ਅਕਾਲੀ ਲੀਡਰਸ਼ਿਪ ਦੇ ਵਿਰੋਧ ਉਭਰੇ ਸੁਰਾਂ ਵਿਚੋਂ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆਏ। ਉਨ੍ਹਾਂ ਨੇ 'ਦਿੱਲੀ ਦੇ ਸਿੱਖਾਂ ਦੀ ਸੁਤੰਤਰ ਹੋਂਦ ਅਤੇ ਉਨ੍ਹਾਂ ਦੀ ਸੁਤੰਤਰ ਰਾਜਨੀਤੀ' ਦਾ ਨਾਅਰਾ ਦਿੱਤਾ ਅਤੇ ਇਸ ਦੇ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਦਿੱਲੀ ਦੇ ਸਿੱਖ ਆਪਣੇ ਰਾਜਸੀ ਫੈਸਲੇ ਆਪਣੇ ਸਥਾਨਕ ਹਿੱਤਾਂ ਦੇ ਅਧਾਰ ਉਪਰ ਆਪ ਕਰਿਆ ਕਰਨਗੇ ਅਤੇ ਆਪਣੇ ਫੈਸਲਿਆਂ ਵਿੱਚ ਕਿਸੇ ਵੀ ਬਾਹਰਲੇ ਦਖਲ ਨੂੰ ਸਹਿਣ ਨਹੀਂ ਕਰਨਗੇ। ਇਸ ਦਾ ਨਤੀਜਾ ਇਹ ਹੋਇਆ ਕਿ ਜਿਥੇ ਉਹ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ 'ਬੇਤਾਜ ਬਾਦਸ਼ਾਹ' ਵਜੋਂ ਸਵੀਕਾਰੇ ਗਏ, ਉਥੇ ਹੀ ਉਨ੍ਹਾਂ ਦੀ ਇੱਛਾ ਅਤੇ ਉਨ੍ਹਾਂ ਦੇ ਸਹਿਯੋਗ ਬਿਨਾਂ ਕੋਈ ਵੀ ਬਾਹਰੀ ਸਿੱਖ/ਅਕਾਲੀ ਲੀਡਰਸ਼ਿਪ ਉਨ੍ਹਾਂ ਦੇ ਜੀਵਨ-ਕਾਲ ਦੌਰਾਨ ਦਿੱਲੀ ਵਿੱਚ ਆਪਣੇ ਪੈਰ ਜਮਾਣ ਤਾਂ ਕੀ ਪੈਰ ਰੱਖਣ ਵਿੱਚ ਵੀ ਸਫਲ ਨਹੀਂ ਸੀ ਹੋ ਸਕੀ। ਉਨ੍ਹਾਂ ਤੋਂ ਬਾਅਦ ਪੰਜਾਬ ਦੀ ਲੀਡਰਸ਼ਿਪ ਜਿਸ ਤਰ੍ਹਾਂ ਸਾਮ-ਦਾਮ-ਦੰਡ ਦੀ ਨੀਤੀ ਅਪਨਾ, ਦਿੱਲੀ ਦੀ ਸਿੱਖ/ਅਕਾਲੀ ਰਾਜਨੀਤੀ ਉਪਰ ਹਾਵੀ ਹੋਈ ਉਸ ਦੀ ਇੱਕ ਵੱਖਰੀ ਹੀ ਕਹਾਣੀ ਹੈ, ਜਿਸ ਉਪਰ ਫਿਰ ਕਿਸੇ ਸਮੇਂ ਇਨ੍ਹਾਂ ਹੀ ਕਾਲਮਾਂ ਵਿੱਚ ਚਰਚਾ ਕਰਾਂਗੇ।

ਇਨ੍ਹਾਂ ਹੀ ਦਿਨਾਂ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸੰਬੰਧਤ ਹਰਿਆਣਾ ਦੇ ਕੁਝ ਅਕਾਲੀ ਮੁਖੀਆਂ ਨੇ ਪੰਜਾਬ-ਹਰਿਆਣਾ ਵਿਚਕਾਰ ਚਲ ਰਹੇ ਪਾਣੀਆਂ ਦੀ ਵੰਡ ਦੇ ਵਿਵਾਦ ਦੇ ਮੁੱਦੇ ਨੂੰ ਲੈ, ਹਰਿਆਣਾ ਦੇ ਵਿਰੁੱਧ ਅਤੇ ਪੰਜਾਬ ਦੇ ਹੱਕ ਵਿੱਚ ਅਵਾਜ਼ ਉਠਾਣ ਦੀ ਕੁ-ਦਲੇਰੀ ਕੀਤੀ, ਤਾਂ ਉਨ੍ਹਾਂ ਨੂੰ ਆਪਣੇ ਹੀ ਹਰਿਆਣਾ ਵਿਚਲੇ ਸਾਥੀਆਂ, ਵਿਸ਼ੇਸ਼ ਕਰ, ਅਕਾਲੀਆਂ ਤੇ ਹੋਰ ਪੰਜਾਬੀਆਂ ਤੇ ਸਥਾਨਕ ਲੋਕਾਂ ਪਾਸੋਂ ਖੂਬ ਖਰੀਆਂ-ਖੋਟੀਆਂ ਸੁਣਨੀਆਂ ਪਈਆਂ।

ਇਹ ਅਤੇ ਬੀਤੇ ਸਮੇਂ ਦੀਆਂ ਕਈ ਹੋਰ ਘਟਨਾਵਾਂ, ਅਜਿਹੀਆਂ ਹਨ ਜੋ ਇਸ ਗੱਲ ਦਾ ਸੰਕੇਤ ਹਨ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੇਂਦਰੀ ਲੀਡਰਸ਼ਿਪ ਨੇ ਜੇ ਪੰਜਾਬ ਤੋਂ ਬਾਹਰ ਦੇ ਰਾਜਾਂ (ਪ੍ਰਦੇਸ਼ਾਂ) ਵਿੱਚ ਪੈਰ ਪਸਾਰਨੇ ਅਤੇ ਜਮਾਣੇ ਹਨ ਤਾਂ ਉਸ ਨੂੰ ਪੰਜਾਬ ਤੋਂ ਬਾਹਰ ਦੀਆਂ ਪਾਰਟੀ ਇਕਾਈਆਂ ਦੇ ਮੁਖੀਆਂ ਨੂੰ ਇਹ ਅਧਿਕਾਰ ਦੇਣਾ ਹੀ ਹੋਵੇਗਾ ਕਿ ਉਹ ਆਪਣੇ ਸਥਾਨਕ ਹਿੱਤਾਂ ਦੇ ਅਧਾਰ 'ਤੇ ਆਪਣੇ ਰਾਜਸੀ ਫੈਸਲੇ ਆਪ ਕਰਨ ਲਈ ਸੁਤੰਤਰ ਹਨ।
----------
ਸੰਘ ਦੇ ਮੁਖੀ ਇਸ ਵਾਰ ਇਸ ਕੁੰਡੇ ਨੂੰ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਵਿੱਚ ਜਲਦਬਾਜ਼ੀ ਨਹੀਂ ਵਿਖਾ ਰਹੇ। ਇਸ ਦਾ ਕਾਰਨ ਇਹ ਦੱਸਿਆ ਗਿਐ ਕਿ ਸੰਨ 1998 ਵਿੱਚ ਸੰਘ ਦੇ ਮੁਖੀਆਂ ਨੇ ਸੱਤਾ ਦਾ ਕੁੰਡਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਵਿੱਚ ਜਲਦਬਾਜ਼ੀ ਉਸ ਸਮੇਂ ਵਿਖਾਈ ਸੀ, ਜਦੋਂ ਉਸ ਦੇ ਇੱਕ ਕਾਰਜਕਰਤਾ (ਸਵੈਸੇਵਕ) ਅਟਲ ਬਿਹਾਰੀ ਵਾਜਪਈ ਨੇ ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਜਲਦਬਾਜ਼ੀ ਕਾਰਨ ਸੰਘ ਅਤੇ ਵਾਜਪਈ ਸਰਕਾਰ ਵਿੱਚ ਲਗਭਗ ਰੋਜ਼ ਹੀ ਵਿਵਾਦ-ਝਗੜਾ, ਘਰ ਵਿੱਚ, ਸੜਕਾਂ ਉਪਰ ਅਤੇ ਖੁਲ੍ਹੇ ਮੈਦਾਨ ਵਿੱਚ, ਹੁੰਦਾ ਰਹਿੰਦਾ ਸੀ।
----------
ਜਦੋਂ ਕਦੀ ਵੀ ਪੰਜਾਬ ਅਧਾਰਤ ਫੈਸਲੇ ਉਨ੍ਹਾਂ ਉਪਰ ਠੋਸਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੰਨ ਲੈਣ ਕਿ ਉਸੇ ਸਮੇਂ ਪੰਜਾਬੋਂ ਬਾਹਰ ਦੀ ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ, ਖਿਸਕਣੀ ਸ਼ੁਰੂ ਹੋ ਜਾਵੇਗੀ!

ਮੋਦੀ ਬਨਾਮ ਸੰਘ: ਬੀ.ਬੀ.ਸੀ. ਦੇ ਇੱਕ ਜਰਨਲਿਸਟ ਰਾਜੇਸ਼ ਜੋਸ਼ੀ ਨੇ ਦੱਸਿਆ ਕਿ ਐੱਨ.ਡੀ.ਏ. ਦੀ ਸੰਨ 2004 ਵਿੱਚ ਹੋਈ ਹਾਰ ਤੋਂ ਬਾਅਦ ਆਰ.ਐੱਸ.ਐੱਸ. ਪੂਰੇ ਦਸ ਵਰ੍ਹੇ ਰਾਜਸੀ ਬਨਬਾਸ ਵਿੱਚ ਚਲਾ ਗਿਆ ਸੀ। ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਦੇ ਕਾਰਜਕਰਤਾ (ਵਰਕਰ) ਅਤੇ ਪ੍ਰਚਾਰਕ ਨਰਿੰਦਰ ਮੋਦੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਸੱਤਾ ਦਾ ਕੁੰਡਾ ਇੱਕ ਵਾਰ ਫਿਰ ਸੰਘ ਦੀ ਪਹੁੰਚ ਵਿੱਚ ਆ ਗਿਆ ਹੈ।

ਪਰ ਸੰਘ ਦੇ ਮੁਖੀ ਇਸ ਵਾਰ ਇਸ ਕੁੰਡੇ ਨੂੰ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਵਿੱਚ ਜਲਦਬਾਜ਼ੀ ਨਹੀਂ ਵਿਖਾ ਰਹੇ। ਇਸ ਦਾ ਕਾਰਨ ਇਹ ਦੱਸਿਆ ਗਿਐ ਕਿ ਸੰਨ 1998 ਵਿੱਚ ਸੰਘ ਦੇ ਮੁਖੀਆਂ ਨੇ ਸੱਤਾ ਦਾ ਕੁੰਡਾ ਆਪਣੇ ਹੱਥਾਂ ਵਿੱਚ ਕੇਂਦ੍ਰਿਤ ਕਰਨ ਵਿੱਚ ਜਲਦਬਾਜ਼ੀ ਉਸ ਸਮੇਂ ਵਿਖਾਈ ਸੀ, ਜਦੋਂ ਉਸ ਦੇ ਇੱਕ ਕਾਰਜਕਰਤਾ (ਸਵੈਸੇਵਕ) ਅਟਲ ਬਿਹਾਰੀ ਵਾਜਪਈ ਨੇ ਸਹਿਯੋਗੀ ਪਾਰਟੀਆਂ ਦੀ ਮਦਦ ਨਾਲ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ। ਇਸ ਜਲਦਬਾਜ਼ੀ ਕਾਰਨ ਸੰਘ ਅਤੇ ਵਾਜਪਈ ਸਰਕਾਰ ਵਿੱਚ ਲਗਭਗ ਰੋਜ਼ ਹੀ ਵਿਵਾਦ-ਝਗੜਾ, ਘਰ ਵਿੱਚ, ਸੜਕਾਂ ਉਪਰ ਅਤੇ ਖੁਲ੍ਹੇ ਮੈਦਾਨ ਵਿੱਚ, ਹੁੰਦਾ ਰਹਿੰਦਾ ਸੀ।

ਇੱਕ ਪਾਸੇ ਸੰਘ ਦੇ ਸੀਨੀਅਰ ਵਿਚਾਰਕ ਅਤੇ ਭਾਰਤੀ ਮਜ਼ਦੂਰ ਸੰਘ ਦੇ ਸੰਸਥਾਪਕ ਦੱਤੋਪੰਤ ਠੇਂਗੜੀ, ਵਾਜਪਈ ਮੰਤਰੀ ਮੰਡਲ ਵਿੱਚ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੂੰ ਖੁੱਲ੍ਹੀ ਸਭਾ ਵਿੱਚ 'ਅਪਰਾਧੀ' ਗਰਦਾਨਦੇ ਰਹੇ ਅਤੇ ਦੂਸਰੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੇ ਸੰਗਠਨਾਂ ਨੇ ਵਾਜਪਈ ਲਈ ਚੈਨ ਨਾਲ ਸਰਕਾਰ ਚਲਾਣਾ ਵੀ ਮੁਸ਼ਕਲ ਕਰੀ ਰੱਖਿਆ।

ਸੰਘ ਦੇ ਅੰਦਰ ਪਹੁੰਚ ਰੱਖਣ ਵਾਲੇ ਲੋਕੀਂ ਦੱਸਦੇ ਹਨ ਕਿ ਆਰ.ਐੱਸ.ਐੱਸ ਵਲੋਂ ਨਰਿੰਦਰ ਮੋਦੀ ਨੂੰ ਫਿਲਹਾਲ ਕੋਈ ਚੁਣੌਤੀ ਨਹੀਂ ਮਿਲੇਗੀ, ਕਿਉਂਕਿ ਪਿਛਲੀ ਵਾਰ ਨਾਲੋਂ ਸੰਘ ਦੇ ਮੁਖੀ ਕਾਫੀ ਸੁਘੜ-ਸਿਆਣੇ ਹੋ ਗਏ ਹਨ। ਉਸ ਦੇ ਆਗੂਆਂ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਹੋ ਚੁੱਕਾ ਹੈ ਕਿ ਜਿਸ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਉਸ ਦੇ ਕਾਰਜਕਰਤਾ ਜੀ-ਜਾਨ ਲਾ ਦਿੰਦੇ ਹਨ, ਉਸੇ ਦੀ ਕਬਰ ਖੋਦਣਾ ਆਪਣੇ ਲਈ ਬੀਆਬਾਨ ਜੰਗਲ ਦਾ ਟਿਕਟ ਕਟਾਣ ਵਰਗਾ ਹੋਵੇਗਾ।

ਗੱਲ 'ਆਨਰ ਕਿਲਿੰਗ' ਦੀ: ਬੀਤੇ ਦਿਨੀਂ ਸੁਪਰੀਮ ਕੋਰਟ ਦਾ ਇੱਕ ਫੈਸਲਾ ਸਾਹਮਣੇ ਆਇਆ, ਜਿਸ ਵਿੱਚ ਕਿਹਾ ਗਿਆ ਹੋਇਆ ਸੀ ਕਿ 'ਆਨਰ ਕਿਲਿੰਗ' ਦੇਸ਼ ਉਪਰ ਇੱਕ ਬਦਨੁਮਾ ਧੱਬਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਉਸ ਦੀ ਰਾਇ ਵਿੱਚ ਭਾਵੇਂ ਕਿਸੇ ਵੀ ਕਾਰਨ ਕਰਕੇ 'ਆਨਰ ਕਿਲਿੰਗ' ਹੋਵੇ, ਉਹ 'ਰੇਅਰੇਸਟ ਆਫ ਰੇਅਰ' ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਅਜਿਹੇ ਗੁਨਾਹਾਂ ਦੇ ਅਪਰਾਧੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜਸਟਿਸ ਮਾਰਕੰਡੇ ਕਾਟਜੂ ਅਤੇ ਜਸਟਿਸ ਗਿਆਨ ਸੁਧਾ ਮਿਸ਼ਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਅਣ-ਮਨੁੱਖੀ ਕਾਰਿਆਂ ਲਈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ।

…ਅਤੇ ਅੰਤ ਵਿੱਚ: ਕੁਝ ਹੀ ਸਮਾਂ ਹੋਇਐ ਇਸੇ ਤਰ੍ਹਾਂ ਦੀ ਇੱਕ ਖ਼ਬਰ ਆਈ ਸੀ, ਜਿਸ ਅਨੁਸਾਰ ਇੱਕ ਬੀ.ਐੱਸ.ਸੀ. ਦੀ ਵਿਦਿਆਰਥਣ ਆਪਣੇ ਪ੍ਰੇਮੀ ਨਾਲ ਆਪਣਾ ਘਰ ਅਤੇ ਸ਼ਹਿਰ ਛੱਡ ਕਿਸੇ ਦੂਸਰੇ ਸ਼ਹਿਰ ਵਿੱਚ ਜਾ ਵਸੀ। ਜਦੋਂ ਉਸ ਦੇ ਮਾਤਾ-ਪਿਤਾ ਉਸ ਨੂੰ ਸਮਝਾ-ਬੁਝਾ ਘਰ ਵਾਪਸ ਲਿਜਾਣ ਪੁੱਜੇ ਤਾਂ ਵਿਦਿਆਰਥਣ ਨੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਦਖਲ ਨਾ ਦੇਣ ਦੀ ਚਿਤਾਵਨੀ ਦਿੰਦਿਆਂ ਨਾ ਕੇਵਲ ਉਨ੍ਹਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਸਗੋਂ ਪ੍ਰੇਮੀ ਨਾਲ ਕੋਤਵਾਲੀ ਜਾ, 'ਆਨਰ ਕਿਲਿੰਗ' ਦੀ ਸ਼ੰਕਾ ਪ੍ਰਗਟਾਉਂਦਿਆਂ ਆਪਣੇ ਮਾਤਾ-ਪਿਤਾ ਵਿਰੁੱਧ ਲਿਖਤੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਜਦੋਂ ਉਸ ਦੇ ਮਾਤਾ-ਪਿਤਾ ਲੜਕੀ ਦੀ ਵਾਪਸੀ ਦੀ ਗੁਹਾਰ ਲੈ, ਕੋਤਵਾਲੀ ਪੁੱਜੇ ਤਾਂ ਪੁਲਿਸ ਨੇ ਉਸ ਦੇ ਬਾਲਿਗ ਹੋਣ ਦੀ ਗੱਲ ਆਖ ਹੱਥ ਖੜ੍ਹੇ ਕਰ ਦਿੱਤੇ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER