ਵਿਚਾਰ
'ਫੇਸਬੁੱਕ' ਦਾ 'ਆਧਾਰ' ਵਿਵਾਦ
ਕੀ ਰੌਲਾ ਹੈ ਫੇਸਬੁੱਕ ਤੇ ਡਾਟਾ ਚੋਰੀ ਦਾ?
- ਨਿਤਿਨ ਠਾਕੁਰ
ਕੀ ਰੌਲਾ ਹੈ ਫੇਸਬੁੱਕ ਤੇ ਡਾਟਾ ਚੋਰੀ ਦਾ?ਆਸਾਨ ਭਾਸ਼ਾ ਵਿੱਚ ਕਹੀਏ ਕਿ ਜਿਸ ਨੂੰ ਤੁਸੀਂ ਕੁੱਝ ਨਹੀਂ ਮੰਨ ਰਹੇ ਉਹ ਅਸਲ ਵਿੱਚ ਕਿੰਨਾ ਗੰਭੀਰ ਮਾਮਲਾ ਹੈ। ਤੁਹਾਡੀ ਸ਼ਕਲ ਕਿਸ ਐਕਟਰ ਨਾਲ ਮਿਲਦੀ ਹੈ, ਤੁਸੀਂ ਅਗਲੇ ਜਨਮ ਵਿੱਚ ਕੀ ਬਣੋਗੇ, ਤੁਹਾਡੀ ਪਰਸਨੈਲਿਟੀ ਵਿੱਚ ਸਭ ਤੋਂ ਸ਼ਾਨਦਾਰ ਕੀ ਹੈ? ਇਸ ਤਰ੍ਹਾਂ ਦੇ ਫਾਲਤੂ ਸਵਾਲਾਂ ਦਾ ਜਵਾਬ ਕਿੰਨਾ ਕੁ ਸਹੀ ਹੁੰਦਾ ਹੈ ਇਹ ਤੁਸੀਂ ਵੀ ਜਾਣਦੇ ਹੋ, ਲੇਕਿਨ ਟਾਈਮ ਪਾਸ ਕਰਨ ਦੇ ਚੱਕਰ ਵਿੱਚ ਤੁਸੀਂ ਕਲਿੱਕ ਦੇ ਬਾਅਦ ਕਲਿੱਕ ਕਰਦੇ ਰਹਿੰਦੇ ਹੋ ਅਤੇ ਆਪਣੀ ਰਾਇ ਜਾਂ ਜਾਣਕਾਰੀ ਉਸ ਪਾਰ ਬੈਠੇ ਕਿਸੇ ਅਣਜਾਣ ਪੇਸ਼ੇਵਰ ਕੰਪਨੀ ਨਾਲ ਸਾਂਝੀ ਕਰ ਲੈਂਦੇ ਹੋ। ਹੋ ਸਕਦਾ ਹੈ ਕਿ ਤੁਹਾਡੇ ਲਈ ਤੁਹਾਡੀ ਰਾਇ ਦੋ ਕੌਡੀ ਦੀ ਹੋਵੇ, ਪਰ ਡਾਟਾ ਕਲੈਕਸ਼ਨ ਦੇ ਧੰਧੇ ਵਿੱਚ ਉਤਰੇ ਪੇਸ਼ੇਵਰਾਂ ਲਈ ਇਹ ਅੰਕੜੇ ਹੀਰੇ-ਮੋਤੀ ਹਨ। ਫੇਸਬੁੱਕ ਇਸਤੇਮਾਲ ਕਰਨ ਵਾਲੇ ਔਸਤ ਬੁੱਧੀ ਹਿੰਦੁਸਤਾਨੀਆਂ ਦੀ ਅਕਲ ਕਿਵੇਂ ਕੰਮ ਕਰਦੀ ਹੈ, ਇਹ ਇਨ੍ਹਾਂ ਵਿਦੇਸ਼ੀ ਕੰਪਨੀਆਂ ਨੂੰ ਬਖੂਬੀ ਪਤਾ ਹੈ। ਇਸਲਈ ਇਹ ਕੰਪਨੀਆਂ ਅਜਿਹੀਆਂ ਬੇਤੁਕੀਆਂ ਐਪਲੀਕੇਸ਼ਨਾਂ ਦੇ ਜ਼ਰੀਏ ਪ੍ਰਾਈਵੇਸੀ ਦੀਆਂ ਦੀਵਾਰਾਂ ਤੋੜ ਕੇ ਆਸਾਨੀ ਨਾਲ ਡਾਟਾ ਇਕੱਠਾ ਕਰ ਲੈਂਦੀਆਂ ਹਨ।
----------
ਭਾਰਤ ਦੇ ਹਾਲਾਤ ਵੱਖ ਹਨ। ਇਸ ਦੇਸ਼ ਵਿੱਚ ਨੇਤਾ ਦੇਵਤਾ ਹੁੰਦੇ ਹਨ ਜੋ ਕਦੇ ਕੁੱਝ ਗਲਤ ਕਰ ਹੀ ਨਹੀਂ ਸਕਦੇ। ਇਹ ਹਾਲਾਤ ਉਦੋਂ ਹਨ, ਜਦੋਂ ਸਾਡੇ ਨੇਤਾਵਾਂ ਦੀ ਡਿਗਰੀਆਂ ਤੋਂ ਲੈ ਕੇ ਪਤਨੀਆਂ ਤੱਕ ਦਹਾਕਿਆਂ ਤੱਕ ਲੁਕੀਆਂ ਰਹਿ ਜਾਂਦੀਆਂ ਹਨ ਅਤੇ ਅਸੀਂ ਉਨ੍ਹਾਂ ਬਾਰੇ ਕਦੇ ਵੀ ਠੀਕ-ਠੀਕ ਪਤਾ ਨਹੀਂ ਕਰ ਪਾਉਂਦੇ।
----------
ਭਾਰਤ ਇੰਟਰਨੈੱਟ ਦੀ ਦੁਨੀਆ ਵਿੱਚ ਹਾਲੇ ਨਾਬਾਲਗ ਹੈ। ਜੋ ਦੇਸ਼ ਇਸ ਰਸਤੇ 'ਤੇ ਬਹੁਤ ਪਹਿਲਾਂ ਅੱਗੇ ਵੱਧ ਚੁੱਕੇ ਹਨ, ਉੱਥੇ ਦੀ ਸਿਆਸਤ ਇੰਟਰਨੈੱਟ ਉੱਤੇ ਉਪਲੱਬਧ ਡਾਟਾ ਦੇ ਇਸਤੇਮਾਲ ਦੇ ਤਰੀਕੇ ਨੂੰ ਵੀ ਜਾਣਦੀ ਹੈ, ਅਤੇ ਉਥੋਂ ਦੇ ਲੋਕ ਵੀ ਇਸ ਗੋਰਖਧੰਧੇ ਨੂੰ ਲੈ ਕੇ ਖੂਬ ਸੰਵੇਦਨਸ਼ੀਲ ਹਨ। ਪਰ ਇੱਥੇ ਤਾਂ ਹਾਲਤ ਇਹ ਹੈ ਕਿ ਲੋਕ ਆਧਾਰ ਕਾਰਡ ਦੇ ਕਥਿਤ ਫਾਇਦੇ ਦੇ ਸਾਹਮਣੇ ਨੁਕਸਾਨ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦੇ।

ਜਿਨ੍ਹਾਂ ਲੋਕਾਂ ਨੇ ਅਮਰੀਕੀ ਟੀਵੀ ਸੀਰੀਜ਼ 'ਹਾਊਸ ਆਫ ਕਾਰਡਸ' ਵੇਖੀ ਹੈ, ਉਹ ਜਾਣਦੇ ਹਨ ਕਿ ਡਾਟਾ ਦਾ ਇਸਤੇਮਾਲ ਚੋਣ ਪ੍ਰਭਾਵਿਤ ਕਰਨ ਲਈ ਕਿਵੇਂ ਕੀਤਾ ਜਾਂਦਾ ਹੈ। ਸਭ ਤੋਂ ਇਤਰਾਜ਼ਯੋਗ ਇਹ ਇਸਲਈ ਹੈ ਕਿਉਂਕਿ ਅਜਿਹਾ ਕੀਤਾ ਜਾਣਾ ਗ਼ੈਰਕਾਨੂੰਨੀ ਹੈ। ਜਨਮਤ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕਰਨਾ ਲੋਕਤੰਤਰ ਦੇ ਨਾਲ ਚੀਟਿੰਗ ਹੈ। ਅਮਰੀਕਾ ਵਿੱਚ ਪਹਿਲਾਂ ਵੀ ਸਰਕਾਰੀ ਪੱਧਰ ਅਤੇ ਖੁਫੀਆ ਤਰੀਕਿਆਂ ਨਾਲ ਨਾਗਰਿਕਾਂ ਦੀ ਜਾਣਕਾਰੀ ਇਕੱਠਾ ਕੀਤੇ ਜਾਣ ਦਾ ਜ਼ਬਰਦਸਤ ਵਿਰੋਧ ਹੁੰਦਾ ਰਿਹਾ ਹੈ। ਅਮਰੀਕੀ ਨਾਗਰਿਕਾਂ ਦੀ ਜਾਗਰੂਕਤਾ ਅਮਰੀਕੀ ਨੇਤਾਵਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਰਹੀ ਹੈ। ਅੱਤਵਾਦ ਦੇ ਨਾਮ 'ਤੇ ਲੋਕਾਂ ਦੀ ਨਿੱਕੀ ਜਾਣਕਾਰੀ ਇਕੱਠੀ ਕਰਨ ਦੀ ਯੋਜਨਾ ਹੋਰ ਵੀ ਖੁੱਲ੍ਹ ਕੇ ਚੱਲਣ ਲੱਗੀ ਸੀ, ਪਰ ਪੜ੍ਹੇ-ਲਿਖੇ ਅਮਰੀਕੀਆਂ ਦੀ ਜਮਾਤ ਨੂੰ ਇਹ ਆਸਾਨੀ ਨਾਲ ਸਮਝ ਆ ਗਿਆ ਕਿ ਉਨ੍ਹਾਂ ਨੂੰ ਅੱਤਵਾਦ ਦਾ ਡਰ ਦਿਖਾ ਕੇ ਨੇਤਾ ਮਨਚਾਹੇ ਕਾਨੂੰਨ ਬਣਾ ਰਹੇ ਹਨ। ਇਹ ਕਾਨੂੰਨ ਸਿਰਫ ਉਨ੍ਹਾਂ ਦੀ ਸੱਤਾ ਨੂੰ ਮਜ਼ਬੂਤ ਕਰਨ ਦੇ ਕੰਮ ਆਉਣਗੇ।

ਪਰ ਭਾਰਤ ਦੇ ਹਾਲਾਤ ਵੱਖ ਹਨ। ਇਸ ਦੇਸ਼ ਵਿੱਚ ਨੇਤਾ ਦੇਵਤਾ ਹੁੰਦੇ ਹਨ ਜੋ ਕਦੇ ਕੁੱਝ ਗਲਤ ਕਰ ਹੀ ਨਹੀਂ ਸਕਦੇ। ਇਹ ਹਾਲਾਤ ਉਦੋਂ ਹਨ, ਜਦੋਂ ਸਾਡੇ ਨੇਤਾਵਾਂ ਦੀ ਡਿਗਰੀਆਂ ਤੋਂ ਲੈ ਕੇ ਪਤਨੀਆਂ ਤੱਕ ਦਹਾਕਿਆਂ ਤੱਕ ਲੁਕੀਆਂ ਰਹਿ ਜਾਂਦੀਆਂ ਹਨ ਅਤੇ ਅਸੀਂ ਉਨ੍ਹਾਂ ਬਾਰੇ ਕਦੇ ਵੀ ਠੀਕ-ਠੀਕ ਪਤਾ ਨਹੀਂ ਕਰ ਪਾਉਂਦੇ। ਅਜਿਹੇ ਵਿੱਚ ਸੋਚੋ ਕਿ ਜੇਕਰ ਭਾਰਤੀ ਚੋਣਾਂ ਵਿੱਚ ਕੈਂਬਰਿਜ ਐਨਾਲਾੲੀਟਿਕਾ ਵਰਗੀਆਂ ਕੰਪਨੀਆਂ ਸਰਗਰਮ ਹੋ ਰਹੀਆਂ ਹੋਣ ਤਾਂ ਭਲਾ ਸਾਨੂੰ ਕੌਣ ਦੱਸੇਗਾ ਅਤੇ ਕਿਵੇਂ ਪਤਾ ਚੱਲੇਗਾ।

ਹੁਣ ਰਵੀਸ਼ੰਕਰ ਪ੍ਰਸਾਦ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਇਆ ਕਿ ਉਹ 2019 ਦੀਆਂ ਚੋਣਾਂ ਵਿੱਚ ਕੈਂਬਰਿਜ ਐਨੇਲੀਟਿਕਾ ਦੀਆਂ ਸੇਵਾਵਾਂ ਲੈਣਾ ਚਾਹ ਰਹੀ ਸੀ, ਤਾਂ ਸੁਰਜੇਵਾਲਾ ਨੇ ਭਾਜਪਾ ਉੱਤੇ ਇਲਜ਼ਾਮ ਲਗਾਇਆ ਕਿ 2010 ਦੀਆਂ ਬਿਹਾਰ ਚੋਣਾਂ ਵਿੱਚ ਭਾਜਪਾ ਨੇ ਤਾਂ ਇਸ ਕੰਪਨੀ ਦੀਆਂ ਸੇਵਾਵਾਂ ਲਈਆਂ ਵੀ ਹਨ। ਹੋਰ ਤਾਂ ਹੋਰ ਜੇਡੀਊ ਦੇ ਕੇ.ਸੀ.ਤਿਆਗੀ ਦੇ ਬੇਟੇ ਅਮਰੀਸ਼ ਤਿਆਗੀ ਦਾ ਨਾਮ ਵੀ ਆ ਰਿਹਾ ਹੈ। ਅਮਰੀਸ਼ ਗਾਜਿਆਬਾਦ ਵਿੱਚ ਏਵੇਲੇਨੋ ਬਿਜ਼ਨੈੱਸ ਇੰਟੈਲੀਜੈਂਸ ਚਲਾਉਂਦਾ ਹੈ ਜੋ ਐੱਸਸੀਐੱਲ ਲੰਦਨ ਦਾ ਹਿੱਸਾ ਹੈ। ਐੱਸਸੀਐੱਲ ਹੀ ਕੈਂਬਰਿਜ ਐਨਾਲਾੲੀਟਿਕਾ ਦੀ ਪੇਰੈਂਟ ਕੰਪਨੀ ਹੈ। ਅਮਰੀਸ਼ ਦੀ ਕੰਪਨੀ ਆਪਣੇ ਸਬੰਧਾਂ ਨੂੰ ਐੱਸਸੀਐੱਲ ਜਾਂ ਕੈਂਬਰਿਜ ਐਨਾਲਾੲੀਟਿਕਾ ਨਾਲ ਸਵੀਕਾਰਦੀ ਤਾਂ ਹੈ ਲੇਕਿਨ ਫੇਸਬੁੱਕ ਵਰਗੇ ਪਲੇਟਫਾਰਮ ਦੇ ਨਾਲ ਮਿਲ ਕੇ ਕੰਮ ਕਰਨ ਤੋਂ ਇਨਕਾਰ ਕਰਦੀ ਹੈ।

ਦਰਅਸਲ ਕੈਂਬਰਿਜ ਐਨਾਲਾੲੀਟਿਕਾ ਇੱਕ ਬ੍ਰਿਟਿਸ਼ ਕੰਪਨੀ ਹੈ। ਕੰਪਨੀ ਦਾ ਮਾਲਿਕ ਹੈ ਰਾਬਰਟ ਮਰਸਰ, ਜੋ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਦਾਨਦਾਤਾ ਹੈ। ਉਸ ਦੀ ਕੰਪਨੀ ਉੱਤੇ ਇਲਜ਼ਾਮ ਹੈ ਕਿ 2016 ਦੀਆਂ ਅਮਰੀਕੀ ਚੋਣਾਂ ਵਿੱਚ ਉਸ ਨੇ ਟਰੰਪ ਦੀ ਪਾਰਟੀ ਨੂੰ ਇਹ ਸਮਝਣ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਮਦਦ ਕੀਤੀ ਕਿ ਅਮਰੀਕੀ ਜਨਤਾ ਦਾ ਰੁਝਾਨ ਕੀ ਹੈ। ਉਥੇ ਹੀ ਬ੍ਰਿਟੇਨ ਦੀ ਜਨਤਾ ਨੂੰ ਯੂਰੋਪੀ ਯੂਨੀਅਨ ਤੋਂ ਬਾਹਰ ਨਿਕਲਣ ਲਈ ਵੀ ਕੰਪਨੀ ਨੇ ਉਕਸਾਇਆ ਸੀ।

ਕੈਂਬਰਿਜ ਐਨਾਲਾੲੀਟਿਕਾ ਵਿੱਚ ਕੰਮ ਕਰਨ ਵਾਲੇ 28 ਸਾਲ ਦੇ ਕ੍ਰਿਸਟੋਫਰ ਵਿਲੀ ਨੇ ਖੁਲਾਸਾ ਕੀਤਾ ਹੈ ਕਿ ਕੰਪਨੀ ਨੇ 5 ਕਰੋੜ ਅਮਰੀਕੀਆਂ ਦਾ ਫੇਸਬੁੱਕ ਡਾਟਾ ਐਕਸੈੱਸ ਕਰਕੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ ਲੋਕਾਂ ਦਾ ਬ੍ਰੇਨਵਾਸ਼ ਹੋ ਜਾਵੇ ਅਤੇ ਵੋਟਰ ਟਰੰਪ ਦੇ ਪੱਖ ਵਿੱਚ ਵੋਟਿੰਗ ਕਰਨ ਲੱਗਣ। ਲੋਕਾਂ ਨੂੰ ਟਰੰਪ ਨਾਲ ਜੁੜੇ ਪਾਜ਼ਿਟਿਵ ਇਸ਼ਤਿਹਾਰ ਖੂਬ ਦਿਖਾਏ ਗਏ। ਫੇਸਬੁੱਕ ਕਹਿੰਦਾ ਰਿਹਾ ਹੈ ਕਿ ਉਹ ਕਿਸੇ ਐਪਲੀਕੇਸ਼ਨ ਨੂੰ ਬਹੁਤ ਘੱਟ ਡਾਟਾ ਐਕਸੈੱਸ ਕਰਨ ਦਿੰਦਾ ਹੈ, ਲੇਕਿਨ ਇਸ ਵਾਰ ਇਲਜ਼ਾਮ ਹੈ ਕਿ ਫੇਸਬੁੱਕ ਨੇ ਜਾਣ-ਬੁੱਝ ਕੇ ਕੈਂਬਰਿਜ ਐਨਾਲਾੲੀਟਿਕਾ ਨੂੰ ਜ਼ਿਆਦਾ ਡਾਟਾ ਇਕੱਠਾ ਕਰਨ ਦਿੱਤਾ।

ਅਸਲ ਕਹਾਣੀ ਸ਼ੁਰੂ ਹੁੰਦੀ ਹੈ ਸਾਲ 2014 ਤੋਂ ਜਦੋਂ ਕੈਂਬਰਿਜ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਡਾ.ਅਲੈਕਸੈਂਡਰ ਕੋਗਾਨ ਨੂੰ ਕੈਂਬਰਿਜ ਐਨਾਲਾੲੀਟਿਕਾ ਨੇ 8 ਲੱਖ ਡਾਲਰ ਦਿੱਤੇ। ਉਨ੍ਹਾਂ ਨੂੰ ਇੱਕ ਅਜਿਹੀ ਐਪਲੀਕੇਸ਼ਨ ਡਿਵੈਲਪ ਕਰਨ ਦਾ ਕੰਮ ਦਿੱਤਾ ਗਿਆ ਜੋ ਫੇਸਬੁੱਕ ਯੂਜ਼ਰਸ ਦਾ ਡਾਟਾ ਕੱਢ ਸਕੇ। ਉਨ੍ਹਾਂ ਨੇ ਜੋ ਐੱਪ ਬਣਾਈ, ਉਸ ਦਾ ਨਾਮ ਸੀ 'ਦਿਸ ਇਜ਼ ਯੋਰ ਡਿਜੀਟਲ ਲਾਈਫ'। 2 ਲੱਖ 70 ਹਜ਼ਾਰ ਲੋਕਾਂ ਨੇ ਇਸ ਐੱਪ ਨੂੰ ਡਾਊਨਲੋਡ ਕੀਤਾ, ਉਹ ਵੀ ਬਿਨਾਂ ਜਾਣੇ ਕਿ ਜਿਸ ਐੱਪ ਨੂੰ ਉਹ ਡਾਟਾ ਐਕਸੈੱਸ ਕਰਨ ਦੇ ਰਹੇ ਹਨ ਉਹ ਦਰਅਸਲ ਇਸ ਡਾਟਾ ਦਾ ਇਸਤੇਮਾਲ ਕੀ, ਕਿੱਥੇ ਅਤੇ ਕਿਸ ਦੇ ਲਈ ਕਰੇਗੀ।

ਕੋਗਾਨ ਨੇ ਸਾਰਾ ਡਾਟਾ ਕੈਂਬਰਿਜ ਐਨਾਲਾੲੀਟਿਕਾ ਨੂੰ ਵੇਚ ਦਿੱਤਾ। ਕੈਂਬਰਿਜ ਐਨਾਲਾੲੀਟਿਕਾ ਨੇ ਇਨ੍ਹਾਂ ਸਾਰੇ ਅੰਕੜਿਆਂ ਦੇ ਆਧਾਰ ਉੱਤੇ ਲੋਕਾਂ ਦੀ ਸਾਈਕੋਲਾਜਿਕਲ ਪ੍ਰੋਫ਼ਾਈਲ ਤਿਆਰ ਕਰ ਲਈ। ਇਸ ਵਿੱਚ ਉਨ੍ਹਾਂ ਦੇ ਰੁਝਾਨ, ਨਾਪਸੰਦਗੀ, ਆਦਤਾਂ ਦਾ ਸਾਰਾ ਚਿੱਠਾ ਸੀ। ਇਲਜ਼ਾਮ ਹੈ ਕਿ ਇਨ੍ਹਾਂ 5 ਕਰੋੜ ਪ੍ਰੋਫ਼ਾਈਲਜ਼ ਨੂੰ ਫੋਕਸ ਕਰਕੇ ਡੋਨਲਡ ਟਰੰਪ ਦੇ ਚੋਣ ਪ੍ਰਚਾਰ ਅਭਿਆਨ ਦੀ ਯੋਜਨਾ ਬਣਾਈ ਗਈ।
----------
ਗੂਗਲ ਦੇ ਨਾਲ ਫੇਸਬੁੱਕ ਮਿਲ ਕੇ ਹੁਣ ਇੱਕ ਟ੍ਰਿਲੀਅਨ ਡਾਲਰ ਯਾਨੀ 65 ਲੱਖ ਕਰੋੜ ਰੁਪਏ ਦੀ ਕੰਪਨੀ ਹੋਣ ਜਾ ਰਹੀ ਹੈ। ਇਹ ਇੰਨਾ ਪੈਸਾ ਹੈ ਕਿ ਕਈ ਦੇਸ਼ਾਂ ਦੀ ਮਾਲੀ ਹਾਲਤ ਨੂੰ ਹਿਲਾ ਕੇ ਰੱਖ ਦਵੇ।
----------
ਜਦੋਂ ਕੈਂਬਰਿਜ ਐਨਾਲਾੲੀਟਿਕਾ ਦੀਆਂ ਹਰਕਤਾਂ ਪਕੜ ਵਿੱਚ ਆਈਆਂ ਤਾਂ ਉਸ ਨੇ ਇੱਕ ਹੋਰ ਖੇਡ ਖੇਡਿਆ। ਇਲਜ਼ਾਮ ਹੈ ਕਿ ਉਸ ਨੇ ਡੋਨਲਡ ਟਰੰਪ ਨੂੰ ਬਚਾਉਣ ਲਈ ਆਪਣੇ ਕਾਗਜ਼ਾਂ ਵਿੱਚ ਅਜਿਹਾ ਹੇਰਫੇਰ ਕੀਤਾ ਕਿ ਪੜਤਾਲ ਵਿੱਚ ਸਿੱਟਾ ਕੁੱਝ ਅਜਿਹਾ ਨਿਕਲੇ ਕਿ ਸਾਰਾ ਡਾਟਾ ਰੂਸ ਦੀ ਮਦਦ ਨਾਲ ਇਕੱਠਾ ਕੀਤਾ ਗਿਆ ਹੈ। ਮੁਸੀਬਤ ਵਿੱਚ ਫਸੇ ਫੇਸਬੁੱਕ ਨੇ ਕਿਹਾ ਹੈ ਕਿ 2015 ਵਿੱਚ ਹੀ ਉਨ੍ਹਾਂ ਨੇ ਇਸ ਐੱਪ ਨੂੰ ਹਟਾ ਦਿੱਤਾ ਸੀ। ਉੱਤੋਂ ਉਸ ਨੇ ਇਹ ਵੀ ਕਿਹਾ ਕਿ ਐੱਪ ਨੂੰ ਆਪਣਾ ਐਕਸੈੱਸ ਲੋਕਾਂ ਨੇ ਆਪਣੇ ਆਪ ਦਿੱਤਾ, ਜੋ ਇੱਕ ਹੱਦ ਤੱਕ ਸੱਚ ਤਾਂ ਹੈ ਹੀ।

ਹੁਣ ਦੁਨੀਆਭਰ ਵਿੱਚ ਫੇਸਬੁੱਕ ਦੇ ਖਿਲਾਫ ਗੁੱਸਾ ਹੈ ਅਤੇ ਜ਼ੋਰਦਾਰ ਅਭਿਆਨ ਚੱਲ ਰਿਹਾ ਹੈ। ਵ੍ਹਾਟਸਐੱਪ ਦੇ ਸਹਿ ਸੰਸਥਾਪਕ ਬਰਾਇਨ ਏਕਟਨ ਨੇ ਤਾਂ ਟਵਿੱਟਰ ਉੱਤੇ ਲਿਖਿਆ ਵੀ ਕਿ ਫੇਸਬੁੱਕ ਨੂੰ ਡਿਲੀਟ ਕਰ ਦਿਓ। ਵ੍ਹਾਟਸਐੱਪ ਉਹੀ ਹੈ ਜਿਸ ਨੂੰ ਫੇਸਬੁੱਕ ਨੇ ਹਾਲ ਹੀ ਵਿੱਚ ਖਰੀਦਿਆ ਸੀ।

ਅਮਰੀਕਾ ਅਤੇ ਯੂਰੋਪੀ ਸੰਸਦਾਂ ਨੇ ਤਾਂ ਫੇਸਬੁੱਕ ਤੋਂ ਜਵਾਬ ਮੰਗਿਆ ਹੈ ਅਤੇ ਮਾਰਕ ਜ਼ੁਕਰਬਰਗ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਮਰੀਕਾ ਵਿੱਚ ਹਾਊਸ ਐਨਰਜੀ ਐਂਡ ਕਮਰਸ ਕਮੇਟੀ ਵੀ ਜਾਂਚ ਸ਼ੁਰੂ ਕਰਨ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਵੀ ਜ਼ੁਕਰਬਰਗ ਨੂੰ ਤਲਬ ਕਰਨ ਵਾਲੀ ਹੈ।

ਫਿਕਰ ਤਾਂ ਇਸ ਗੱਲ ਦੀ ਹੈ ਕਿ ਫੇਸਬੁੱਕ ਦੇ ਸਭ ਤੋਂ ਜ਼ਿਆਦਾ ਯੂਜ਼ਰਸ ਭਾਰਤ ਵਿੱਚ ਹਨ। ਗੂਗਲ ਦੇ ਨਾਲ ਫੇਸਬੁੱਕ ਮਿਲ ਕੇ ਹੁਣ ਇੱਕ ਟ੍ਰਿਲੀਅਨ ਡਾਲਰ ਯਾਨੀ 65 ਲੱਖ ਕਰੋੜ ਰੁਪਏ ਦੀ ਕੰਪਨੀ ਹੋਣ ਜਾ ਰਹੀ ਹੈ। ਇਹ ਇੰਨਾ ਪੈਸਾ ਹੈ ਕਿ ਕਈ ਦੇਸ਼ਾਂ ਦੀ ਮਾਲੀ ਹਾਲਤ ਨੂੰ ਹਿਲਾ ਕੇ ਰੱਖ ਦਵੇ।

ਕਾਂਗਰਸ ਅਤੇ ਭਾਜਪਾ ਨੇਤਾਵਾਂ ਦੇ ਆਰੋਪਾਂ ਤੋਂ ਸਾਫ਼ ਹੈ ਕਿ ਇਨ੍ਹਾਂ ਦੋਵਾਂ ਹੀ ਪਾਰਟੀਆਂ ਨੇ ਫੇਸਬੁੱਕ ਅਤੇ ਕੈਂਬਰਿਜ ਐਨਾਲਾੲੀਟਿਕਾ ਵਰਗੀਆਂ ਏਜੰਸੀਆਂ ਨਾਲ ਖੁੱਲ੍ਹ ਕੇ ਜਾਂ ਲੁੱਕ ਕੇ ਹੱਥ ਤਾਂ ਮਿਲਾਏ ਹਨ। ਦੋਵੇਂ ਹੀ ਪਾਰਟੀਆਂ ਡਿਜੀਟਲ ਸਪੇਸ ਉੱਤੇ ਕਬਜ਼ੇ ਲਈ ਆਈ.ਟੀ. ਸੈੱਲਜ਼ ਖੁੱਲ੍ਹ ਕੇ ਸੈਨਾਵਾਂ ਤਿਆਰ ਕਰ ਰਹੀਆਂ ਹਨ। ਸਾਫ਼ ਹੈ, ਜਿੱਤਣ ਲਈ ਨੇਤਾ ਉਸੀ ਮਾਡਲ ਉੱਤੇ ਚੱਲਣ ਵਿੱਚ ਨਹੀਂ ਹਿਚਕਿਚਾਉਣਗੇ, ਜਿਸ ਉੱਤੇ ਟਰੰਪ ਦੀ ਟੀਮ ਚੱਲੀ ਹੈ।

ਫਿਲਹਾਲ ਭਾਰਤ ਦੇ ਨੇਤਾ ਫੇਸਬੁੱਕ ਨੂੰ ਬਚਾਉਂਦੇ ਦਿੱਖ ਰਹੇ ਹਨ। ਅਜਿਹਾ ਹੋਣ ਦੇ ਪਿੱਛੇ ਕਈ ਕਾਰਨ ਹਨ। ਫੇਸਬੁੱਕ ਇੰਨੀ ਭਾਰੀ ਭਰਕਮ ਕੰਪਨੀ ਬਣ ਚੁੱਕੀ ਹੈ ਕਿ ਸਰਕਾਰਾਂ ਅਤੇ ਪਾਰਟੀਆਂ ਉਸ ਦੇ ਭਾਰੀ ਦਬਾਅ ਵਿੱਚ ਹਨ। ਓੜੀਸ਼ਾ ਦੇ ਨਾਲ ਫੇਸਬੁੱਕ ਨੇ ਮਿਲ ਕੇ ਔਰਤਾਂ ਨੂੰ ਉਦਯੋਗਪਤੀ ਬਣਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ। ਆਂਧਰਾ ਪ੍ਰਦੇਸ਼ ਵਿੱਚ ਉਹ ਸਰਕਾਰ ਦੇ ਨਾਲ ਡਿਜੀਟਲ ਫਾਈਬਰ ਪ੍ਰੋਜੈਕਟ ਚਲਾ ਰਹੀ ਹੈ। ਕੇਂਦਰੀ ਮੰਤਰੀ ਕਿਰਨ ਰਿਜੀਜੂ ਤਾਂ ਆਫ਼ਤ ਪ੍ਰਬੰਧਨ ਦੇ ਮਾਮਲੇ ਵਿੱਚ ਫੇਸਬੁੱਕ ਦੇ ਗਲੇ ਵਿੱਚ ਹੱਥ ਪਾ ਕੇ ਖੜ੍ਹੇ ਹਨ।
----------
ਭਾਰਤ ਇੰਟਰਨੈੱਟ ਦੀ ਦੁਨੀਆ ਵਿੱਚ ਹਾਲੇ ਨਾਬਾਲਗ ਹੈ। ਜੋ ਦੇਸ਼ ਇਸ ਰਸਤੇ 'ਤੇ ਬਹੁਤ ਪਹਿਲਾਂ ਅੱਗੇ ਵੱਧ ਚੁੱਕੇ ਹਨ, ਉੱਥੇ ਦੀ ਸਿਆਸਤ ਇੰਟਰਨੈੱਟ ਉੱਤੇ ਉਪਲੱਬਧ ਡਾਟਾ ਦੇ ਇਸਤੇਮਾਲ ਦੇ ਤਰੀਕੇ ਨੂੰ ਵੀ ਜਾਣਦੀ ਹੈ, ਅਤੇ ਉਥੋਂ ਦੇ ਲੋਕ ਵੀ ਇਸ ਗੋਰਖਧੰਧੇ ਨੂੰ ਲੈ ਕੇ ਖੂਬ ਸੰਵੇਦਨਸ਼ੀਲ ਹਨ। ਪਰ ਇੱਥੇ ਤਾਂ ਹਾਲਤ ਇਹ ਹੈ ਕਿ ਲੋਕ ਆਧਾਰ ਕਾਰਡ ਦੇ ਕਥਿਤ ਫਾਇਦੇ ਦੇ ਸਾਹਮਣੇ ਨੁਕਸਾਨ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦੇ।
----------
ਇਹ ਕੰਪਨੀਆਂ ਸਮਾਜ ਸੇਵਾ ਵਿੱਚ ਕਿਉਂ ਉਤਰਦੀਆਂ ਹਨ, ਇਸ ਨੂੰ ਜੋ ਅੱਜ ਨਹੀਂ ਸਮਝਦਾ ਉਹ ਸਿਰਫ ਮੂਰਖ ਹੈ। ਵਪਾਰੀ ਕੁੱਝ ਵੀ ਮੁਫਤ ਵਿੱਚ ਨਹੀਂ ਦਿੰਦਾ, ਇਥੋਂ ਤੱਕ ਕਿ ਮੁਫਤ ਦਿੱਤੀ ਜਾ ਰਹੀ ਚੀਜ ਵੀ ਅਸਲ ਵਿੱਚ ਮੁਫਤ ਨਹੀਂ ਹੁੰਦੀ। ਇਹ ਸਿਰਫ ਭਾਰਤ ਦੀ ਜਨਤਾ ਵਿੱਚ ਛਵੀ ਬਣਾਉਣ ਦਾ ਇਨ੍ਹਾਂ ਕੰਪਨੀਆਂ ਦਾ ਤਰੀਕਾ ਹੈ। ਸਰਕਾਰਾਂ ਦੇ ਕੰਮ ਧੰਦਿਆਂ ਵਿੱਚ ਵੜਨ ਦੀ ਰਣਨੀਤੀ ਹੈ। ਭਾਰਤ ਤਾਂ ਬਸ ਇੱਕ ਨਵਾਂ ਮੈਦਾਨ ਹੈ। ਕੰਪਨੀਆਂ ਇਸ ਖੇਡ ਨੂੰ ਹਮੇਸ਼ਾ ਖੇਡਦੀਆਂ ਅਤੇ ਜਿੱਤਦੀਆਂ ਰਹੀਆਂ ਹਨ।

ਉਂਝ ਫੇਸਬੁੱਕ ਦੀ ਖੇਡ ਖੁਲ੍ਹਦੇ ਹੀ ਉਸ ਦੇ ਸ਼ੇਅਰਾਂ ਦਾ ਨੁਕਸਾਨ ਹੋਇਆ ਹੈ। ਜ਼ੁਕਰਬਰਗ ਨੇ ਚਲਾਕੀ ਨਾਲ ਦੋ ਹਫਤੇ ਪਹਿਲਾਂ ਹੀ 11.4 ਲੱਖ ਸ਼ੇਅਰ ਵੇਚੇ ਸਨ। ਪਿਛਲੇ ਤਿੰਨ ਮਹੀਨੇ ਵਿੱਚ ਜ਼ੁਕਰਬਰਗ ਵਾਲ ਸਟ੍ਰੀਟ ਵਿੱਚ ਸਭ ਤੋਂ ਜ਼ਿਆਦਾ ਸ਼ੇਅਰ ਵੇਚਣ ਵਾਲਾ ਪ੍ਰੋਮੋਟਰ ਬਣ ਗਿਆ। ਦੋ ਹੀ ਦਿਨਾਂ ਵਿੱਚ 49 ਲੱਖ ਡਾਲਰ ਦਾ ਨੁਕਸਾਨ ਝੱਲ ਰਹੀ ਫੇਸਬੁੱਕ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਅਤ ਵੀ ਜ਼ੁਕਰਬਰਗ ਹੀ ਰਹੇ।

ਇਸ ਤੋਂ ਪਹਿਲਾਂ ਵੀ ਫੇਸਬੁੱਕ ਸਾਰਿਆਂ ਨੂੰ ਇੰਟਰਨੈੱਟ ਦੇਣ ਦੇ ਨਾਮ ਉੱਤੇ ਇੰਟਰਨੈੱਟ ਨੂੰ ਕੰਟਰੋਲ ਕਰਨ ਦੀ ਸਾਜਿਸ਼ ਕਰ ਚੁੱਕਿਆ ਹੈ। ਦੱਖਣ ਕੋਰੀਆ ਵਿੱਚ ਤਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ 39.6 ਕਰੋੜ ਵਾਨ ਦਾ ਜੁਰਮਾਨਾ ਲੱਗਿਆ ਹੈ। ਕੰਪਨੀ ਉੱਤੇ ਇਹ ਜੁਰਮਾਨਾ ਯੂਜ਼ਰਸ ਲਈ ਸੇਵਾਵਾਂ ਦੀ ਉਪਲੱਬਧਤਾ ਸੀਮਿਤ ਕਰਨ ਲਈ ਲਗਾਇਆ ਗਿਆ ਹੈ। ਫੇਸਬੁੱਕ ਨੇ ਲੋਕਾਂ ਨੂੰ ਮਿਲਣ ਵਾਲੀ ਇੰਟਰਨੈੱਟ ਸਪੀਡ ਹੌਲੀ ਕਰ ਦਿੱਤੀ ਸੀ।

ਇਹ ਤਾਂ ਮੁਸ਼ਕਲ ਹੈ ਕਿ ਲੋਕ ਫੇਸਬੁੱਕ ਤੋਂ ਅਕਾਊਂਟ ਡਿਲੀਟ ਕਰਨ ਪਰ ਹੁਣ ਜੋ ਹੋ ਸਕਦਾ ਹੈ ਉਹ ਇਹੀ ਹੈ ਕਿ ਆਪਣਾ ਡਾਟਾ ਇਵੇਂ ਹੀ ਕਿਸੇ ਨੂੰ ਨਾ ਦਿਓ। ਫਾਲਤੂ ਦੇ ਗੇਮਸ ਅਤੇ ਐਪਲੀਕੇਸ਼ੰਸ ਨੂੰ ਇਸਤੇਮਾਲ ਨਾ ਕਰੋ। ਇਹ ਮਾਸੂਮ ਜਿਹੀ ਲੱਗਣ ਵਾਲੀ ਐੱਪ ਸਾਡੇ ਦੇਸ਼ ਅਤੇ ਲੋਕਤੰਤਰ ਲਈ ਖਤਰਨਾਕ ਹੈ। ਇਨ੍ਹਾਂ ਕੰਪਨੀਆਂ ਨੂੰ ਈਸਟ ਇੰਡੀਆ ਕੰਪਨੀ ਨਾ ਬਣਨ ਦਿਓ ਜਿਸ ਨੇ ਸਾਡੇ ਹੀ ਦੇਸ਼ ਦੇ ਰਾਜਾਵਾਂ ਦੇ ਨਾਲ ਹੱਥ ਮਿਲਾ ਕੇ ਸਾਡੇ 'ਤੇ ਰਾਜ ਕੀਤਾ।


Comment by: Sahib singh

Good and information provider article.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER