ਵਿਚਾਰ
ਪੰਜਾਬ ਵਿਰੁੱਧ "ਅਫੀਮ ਦੀ ਤੀਜੀ ਜੰਗ" ਅਤੇ ਚਿੱਟੇ ਦੀ "ਪਹਿਲੀ ਜੰਗ"
- ਸੁਖਦੇਵ ਸਿੰਘ
ਪੰਜਾਬ ਵਿਰੁੱਧਪਹਾੜ ਜਿਡੀ ਵੱਡੀ ਸਮੱਸਿਆ ਚੂਹੇ ਦਿਮਾਗਾਂ ਨੇ ਲਿਆ ਕੇ ਆਪਣੇ ਪੱਧਰ 'ਤੇ ਖੜ੍ਹੀ ਕਰ ਦਿੱਤੀ ਹੈ! ਅਖੇ ਮਜੀਠੀਆ ਪੰਜਾਬ ਵਿਚ ਨਸ਼ਿਆਂ ਦੀ ਬੀਮਾਰੀ ਦੀ ਜੜ੍ਹ ਹੈ। 

ਛੁਪੇ ਬੈਠੇ ਸਾਜ਼ਸ਼ੀ ਇਕ ਦੂਜੇ ਦੇ ਹੱਥ 'ਤੇ ਹੱਥ ਮਾਰ ਕੇ ਹੱਸ ਰਹੇ ਹੋਣਗੇ। ਮਜੀਠੀਆ ਇਸ ਖਤਰਨਾਕ ਕਾਰੋਬਾਰ ਦੇ ਸੈਂਕੜੇ ਹਜ਼ਾਰਾਂ ਕਾਰਿੰਦਿਆਂ ਵਿਚੋਂ ਇਕ ਸ਼ੱਕੀ ਕਾਰਿੰਦਾ ਹੋ ਸਕਦਾ ਹੈ ਜਾਂ ਸ਼ਾਇਦ ਨਾ ਵੀ ਹੋਵੇ ਕਿਉਂਕਿ ਉਸ ਵਿਰੁੱਧ ਨਾ ਵਿਧੀਵਤ ਪੜਤਾਲ ਹੋਈ ਹੈ, ਨਾ ਦੋਸ਼ ਲਾਏ ਗਏ ਹਨ, ਸਾਬਤ ਹੋਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ।

ਫਿਰ ਅਸਲ ਵਿਚ ਸਮੱਸਿਆ ਹੈ ਕੀ? ਪੰਜਾਬ ਵਿਚ ਪਿਛਲੇ 25 ਸਾਲਾਂ ਦੌਰਾਨ ਨਸ਼ਿਆਂ ਦਾ ਚਲਨ, ਮੇਰੀ ਮਾੜੀ-ਚੰਗੀ ਬੁਧੀ ਅਨੁਸਾਰ,  ਵੱਡੀ, ਲੰਮੀ ਤੇ ਨਿਰੰਤਰ ਯੋਜਨਾ ਦੀ ਲੜੀ ਦਾ ਇਕ ਅਟੁੱਟ ਅੰਗ ਹੈ। ਇਸ ਦਾ ਸਿੱਧਾ ਸਬੰਧ ਪੰਜਾਬ ਦੇ ਭੂਗੋਲਕ ਤੇ ਇਤਹਾਸਕ ਤੌਰ 'ਤੇ ਏਸ਼ੀਆ ਵਿਚ ਸਥਾਨ ਅਤੇ ਇਸ ਦੀ ਹੋਣੀ ਨਾਲ ਹੈ। ਪਿਛਲੇ ਸੱਤ ਦਹਾਕਿਆਂ ਤੋਂ ਅਦਿੱਖ ਵੈਰੀ ਇਸ ਮਗਰ ਲੱਠ ਲੈਕੇ ਪਏ ਹੋਏ ਹਨ ਕਿਉਂਕਿ ਉਹ ਇਸ ਨੂੰ ਅਪਣੀ ਸੌਂਕਣ ਵਾਂਗ ਨਫਰਤ ਕਰਦੇ ਚਲੇ ਆਏ ਹਨ, ਉਨ੍ਹਾਂ ਦੀ ਸਮਝ ਕਹਿੰਦੀ ਹੈ ਕਿ ਇਕ ਮਜ਼ਬੂਤ ਤੇ ਟਿਕਾਊ ਪੰਜਾਬ ਦੀ ਵੱਖਰੀ ਹੈਸੀਅਤ ਹਿੰਦੁਸਤਾਨ ਲਈ ਖਤਰਾ ਨੰਬਰ ਇਕ ਹੈ ਅਤੇ ਹਿੰਦੁਸਤਾਨ ਦੀ ਹੋਂਦ ਤੇ ਹਸਤੀ ਬਚਦੀ ਹੀ ਤਾਂ ਹੈ ਜੇ ਇਸ ਨੂੰ ਪੂਰੀ ਤਰ੍ਹਾਂ ਮਸਲ ਕੇ ਨਾਲ ਨਹੀਂ ਮਿਲਾਇਆ ਜਾਂਦਾ।

ਇਸ ਲਈ ਸਭ ਤੋਂ ਪਹਿਲਾਂ ਇਸ ਨੂੰ ਵੰਡਣ ਦੀਆਂ ਸਾਜਿਸ਼ਾਂ ਬੜੀ ਕਾਰੀਗਰੀ ਨਾਲ ਸਫਲਤਾ ਦੀ ਪੌੜੀ ਚਾੜੀਆਂ ਗਈਆਂ। ਫਿਰ ਇਸ ਦਾ ਇਕ ਮਾਤਰ, ਪਰ ਇਸ ਦੇ ਲੋਕਾਂ ਅਤੇ ਅਰਥਚਾਰੇ ਦੀ ਜਾਨ, -- ਪਾਣੀ -- ਲੁਟਿਆ ਗਿਆ। ਫਿਰ ਇਸ ਦੀ ਬੇਅਸੂਲੀ ਵੰਡ ਕੀਤੀ ਗਈ ਜਿਸ ਦੁਆਰਾ ਇਸ ਦੀ ਦੂਜੀ ਉਘੀ ਦੌਲਤ -- ਪਹਾੜ ਤੇ ਜੰਗਲ -- ਹੜਪ ਲਏ ਗਏ।

ਇਸ ਕੁਝ ਪਿਛੋਂ ਇਸ ਵਿਚ ਲੋਕਰਾਜੀ ਢੰਗ ਨਾਲ ਚੁਣੀਆਂ ਸਰਕਾਰਾਂ ਨੂੰ ਹਰ ਭ੍ਰਿਸ਼ਟਾਚਾਰੀ ਹਰਬਾ ਵਰਤ ਕੇ ਖਤਮ ਕੀਤਾ ਜਾਂਦਾ ਰਿਹਾ। ਅੱਤ ਦੇ ਡਿਕਟੇਟਰੀ ਰੁਝਾਨਾਂ ਵਿਰੁੱਧ ਅਤੇ ਆਟੋਨੋਮੀ ਲਈ ਜਦ ਐਜੀਟੇਸ਼ਨਾਂ ਚਲੀਆਂ ਤਾਂ ਇਨ੍ਹਾਂ ਨੂੰ ਵੱਖਵਾਦੀ ਦਹਿਸ਼ਤਵਾਦ ਕਹਿ ਕੇ ਅਤੇ ਹਰ ਕਿਸਮ ਦਾ ਜ਼ੁਲਮ ਢਾਹ ਕੇ ਦਬਾਅ ਦਿਤਾ ਗਿਆ।
----------
ਪੰਜਾਬ ਨੂੰ ਚੌਹਾ ਕੂਟਾਂ ਤੋਂ ਨਸ਼ਿਆਂ ਨਾਲ ਘੇਰਿਆ ਗਿਆ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਅਫੀਮ ਅਤੇ ਗਾਂਜਾ ਪੰਜਾਬ ਅੰਦਰ ਖੁੱਲ੍ਹੀ ਖੇਡ ਬਣ ਗਏ ਪੰਜਾਬ ਵਿਚ ਸਰਕਾਰੀ ਤੌਰ 'ਤੇ ਪਰਵਾਣਤ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦਾ, ਲੋਕਾਂ ਦੀ ਮਰਜ਼ੀ ਵਿਰੁੱਧ, ਜਾਲ ਫੈਲਾ ਦਿਤਾ ਗਿਆ ਪਾਕਿਸਤਾਨ ਨਾਲ ਲਗਦੀ ਪੰਜਾਬ ਦੀ ਸਰਹਦ ਅੰਦਰ ਪਰਿੰਦਾ ਤਾਂ ਵੜਨ ਨਹੀਂ ਦਿੱਤਾ ਜਾਂਦਾ ਪਰ ਅਫਗਾਨਿਸਤਾਨ ਵਿਚ ਉਗਾਈ ਜਾਂਦੀ ਅਫੀਮ ਅਤੇ ਉਸ ਤੋਂ ਬਣਦਾ ਚਿੱਟਾ ਟਣਾਂ ਮੂਹੀਂ ਆ ਸਕਦਾ ਹੈ
----------
ਪੰਜਾਬ ਦੀ ਕਬਰ ਨੂੰ ਹੋਰ ਡੂੰਘਾ ਪੁੱਟਦਿਆਂ ਇਸ ਦੇ ਸਭਿਆਚਾਰ ਨੂੰ ਭ੍ਰਿਸ਼ਟ ਕਰਨ ਅਤੇ ਇਸ ਸਭਿਆਚਾਰ ਨੂੰ ਢੱਠੇ ਖੂਹ ਵਿਚ ਸੁੱਟ ਦੇਣ ਲਈ ਵੱਡੇ ਜਥੇਬੰਦਕ ਨਿਵੇਸ਼ ਕੀਤੇ ਗਏ।

ਦੋ ਢਾਈ ਲੱਖ ਬੇਕਸੂਰ ਨੌਜਵਾਨਾਂ ਨੂੰ ਘਰਾਂ ਵਿਚੋਂ ਚੁੱਕ-ਚੁੱਕ ਕੇ ਕਤਲ ਕਰ ਦੇਣ ਨੂੰ ਕਾਫੀ ਨਾ ਸਮਝਦਿਆਂ, ਭਵਿਖਤ ਦੀਆਂ ਪੀੜ੍ਹੀਆਂ ਤੋਂ ਵਿਦਿਅਕ ਅਤੇ ਸਿਹਤ ਸਹੂਲਤਾਂ ਖੋਹ ਲਈਆਂ ਗਈਆਂ।

ਇਸ ਨੂੰ ਚੌਹਾ ਕੂਟਾਂ ਤੋਂ ਨਸ਼ਿਆਂ ਨਾਲ ਘੇਰਿਆ ਗਿਆ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਅਫੀਮ ਅਤੇ ਗਾਂਜਾ ਪੰਜਾਬ ਅੰਦਰ ਖੁੱਲ੍ਹੀ ਖੇਡ ਬਣ ਗਏ। ਪੰਜਾਬ ਵਿਚ ਸਰਕਾਰੀ ਤੌਰ 'ਤੇ ਪਰਵਾਣਤ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ ਦਾ, ਲੋਕਾਂ ਦੀ ਮਰਜ਼ੀ ਵਿਰੁੱਧ, ਜਾਲ ਫੈਲਾ ਦਿਤਾ ਗਿਆ। ਪਾਕਿਸਤਾਨ ਨਾਲ ਲਗਦੀ ਪੰਜਾਬ ਦੀ ਸਰਹਦ ਅੰਦਰ ਪਰਿੰਦਾ ਤਾਂ ਵੜਨ ਨਹੀਂ ਦਿਤਾ ਜਾਂਦਾ ਪਰ ਅਫਗਾਨਿਸਤਾਨ ਵਿਚ ਉਗਾਈ ਜਾਂਦੀ ਅਫੀਮ ਅਤੇ ਉਸ ਤੋਂ ਬਣਦਾ ਚਿੱਟਾ ਟਣਾਂ ਮੂਹੀਂ ਆ ਸਕਦਾ ਹੈ।
---------
 
ਸਵਾਲ ਪੈਦਾ ਹੁੰਦਾ ਹੈ ਕਿ ਇਹ ਸਮੱਗਰੀ ਰਾਜਸਥਾਨ ਜਾਂ ਗੁਜਰਾਤ ਵਿਚ ਕਿਉਂ ਦਾਖਲ ਨਹੀਂ ਹੁੰਦੀ, ਪੰਜਾਬ ਵਿਚ ਹੀ ਕਿਉਂ ਆ ਰਹੀ ਹੈ?
---------
ਇਸ ਸਵਾਲ ਦਾ ਇਕ ਮਾਤਰ ਜਵਾਬ ਇਹ ਹੈ ਕਿ ਪੰਜਾਬ ਵਿਰੁੱਧ "ਅਫੀਮ ਦੀ ਤੀਜੀ ਜੰਗ" ਚੱਲ ਰਹੀ ਹੈ। "ਤੀਜੀ ਜੰਗ? ਅਫੀਮ ਦੀ?" ਪਹਿਲੀਆਂ ਦੋ ਜੰਗਾਂ ਕਿਹੜੀਆਂ ਹੋਈਆਂ ਹਨ?

ਹਾਂ ਜੀ, ਇਹ ਅਫੀਮ ਦੀ ਤੀਜੀ ਜੰਗ ਹੈ ਜਿਸ ਨੂੰ ਅਸੀਂ ਚਿੱਟੇ ਦੀ ਪਹਿਲੀ ਜੰਗ ਦਾ ਨਾਮ ਵੀ ਦੇ ਸਕਦੇ ਹਾਂ। ਪਹਿਲੀਆਂ ਦੋ ਜੰਗਾਂ ਪੂਰਬੀ ਭਾਰਤ ਉਤੇ ਕਾਬਜ਼ ਈਸਟ ਇੰਡੀਆ ਕੰਪਨੀ ਨੇ ਉੱਨੀਵੀਂ ਸਦੀ ਦੇ ਪਹਿਲੇ ਅੱਧ ਵਿਚ ਚੀਨ ਦੀ ਕ਼ਿੰਗ ਨਾਮ ਦੀ ਸਲਤਨਤ ਵਿਰੁੱਧ ਲੜੀਆਂ ਸਨ। ਜੰਗਾਂ ਦਾ ਫੌਰੀ ਕਾਰਨ ਇਹ ਸੀ ਕਿ ਚੀਨ ਦੇ ਬਾਦਸ਼ਾਹ ਨੇ ਕਈ ਸੌ ਟਨ ਕੰਪਨੀ ਦੀ ਅਫੀਮ ਸਮੁੰਦਰ ਵਿਚ ਰੋੜ ਦਿਤੀ ਸੀ ਅਤੇ ਇਕ ਕਵਿਤਾ ਰਾਹੀਂ ਸਮੁੰਦਰ ਦੇ ਦੇਵਤਿਆਂ ਤੋਂ ਪਾਣੀ ਨੂੰ ਦੂਸ਼ਤ ਕਰਨ ਲਈ ਮੁਆਫੀ ਮੰਗੀ ਸੀ ਪਰ ਕੰਪਨੀ ਲਈ ਇਹ ਅਸਹਿ ਘਾਟਾ ਸੀ। ਉਸ ਜਾਇਆ ਕੀਤੀ ਸਮੱਗਰੀ ਦਾ ਘਾਟਾ ਪੂਰਾ ਕਰਨ ਲਈ ਕੰਪਨੀ ਨੇ ਚੀਨ ਦੀਆਂ ਇਕ ਦੋ ਬੰਦਰਗਾਹਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਕਬਜ਼ੇ ਵਿਚ ਲੈ ਲਿਆ ਸੀ। ਜੰਗਾਂ ਜਿਤਣ ਪਿਛੋਂ ਕੰਪਨੀ ਨੇ ਕ਼ਿੰਗ ਖਾਨਦਾਨ ਦੇ ਮਹਾਰਾਜੇ ਉਪਰ ਇਕ ਸੰਧੀ ਲੱਦ ਦਿੱਤੀ ਸੀ ਜਿਸ ਰਾਹੀਂ ਚੀਨ ਉਪਰ ਚੋਰੀ ਛਿਪੀਂ ਨਹੀਂ ਬਲਕਿ ਅਧਿਕਾਰਤ ਤੌਰ 'ਤੇ ਅਫੀਮ ਠੋਂਸਣ ਦਾ ਹੱਕ ਪ੍ਰਾਪਤ ਕਰ ਲਿਆ ਸੀ। ਉਸ ਅਫੀਮ ਦੇ ਅਮਲ ਦੇ ਪੱਟੇ ਹੋਏ ਚੀਨੀਆਂ ਵਿਰੁੱਧ ਈਸਟ ਇੰਡੀਆ ਕੰਪਨੀ ਅਤੇ ਬਰਤਾਨੀਆ ਲਈ ਹਾਂਗਕਾਂਗ ਅਤੇ ਸ਼ਿੰਗਾਈ ਦੇ ਇਲਾਕੇ ਹਥਿਆਉਣ ਅਤੇ ਵਪਾਰ ਕਰਨ ਦੇ ਵੱਡੇ ਹੱਕ ਪ੍ਰਾਪਤ ਕਰਨਾ ਸੰਭਵ ਹੋ ਸਕਿਆ ਸੀ।

ਇਸੇ ਕਿਸਮ ਦੇ "ਹੱਕ" ਪੰਜਾਬ ਦੇ ਦੋਖੀਆਂ ਨੇ ਇਕ ਢੰਗ ਨਾਲ 1984 ਦੀ ਜੰਗ ਜਿੱਤ ਕੇ ਹਾਸਲ ਕੀਤੇ ਹਨ। ਅਫੀਮ ਦੀਆਂ ਪਹਿਲੀਆਂ ਦੋਵਾਂ ਜੰਗਾਂ ਪਿੱਛੇ ਬਰਤਾਨੀਆ ਦਾ ਮੁਢਲਾ ਉਦੇਸ਼ ਅਫੀਮ ਦੇ ਵਪਾਰ ਰਾਹੀਂ ਪੌਂਡ ਕਮਾਉਣਾ ਸੀ, ਦੂਜਾ ਉਦੇਸ਼ ਯਾਨੀ ਇਲਾਕੇ ਜਿੱਤਣਾ ਤੇ ਚੀਨੀ ਬਾਦਸ਼ਾਹਤ ਨੂੰ ਕਮਜ਼ੋਰ ਕਰਨਾ ਸੁਭਾਵਕ ਹੀ ਸਿੱਟੇ ਵਜੋਂ ਸੰਭਵ ਹੋ ਗਿਆ ਸੀ।

ਹਥਲੇ ਕਾਰੋਬਾਰ ਨੂੰ ਪੰਜਾਬ ਦੇ ਦੋਖੀਆਂ ਨੇ ਵਖਰੇ ਢੰਗ ਨਾਲ ਨਿਪਟਿਆ ਹੈ : ਵਪਾਰਕ ਲਾਭ ਨਾਲ ਮੁਕਾਮੀ ਗ਼ਦਾਰ ਸਿੱਖ ਆਪਣੇ ਘਰ ਭਰ ਲੈਣ ਪਰ ਦੂਜੇ ਉਦੇਸ਼ ਦਾ ਲਾਭ ਭਾਰਤੀ ਸਟੇਟ ਨੂੰ ਲੈ ਲੈਣ ਦੇਣ। ਆਮ ਆਦਮੀ ਪਾਰਟੀ ਵਾਲੇ ਸਟੰਟਬਾਜ਼ ਇਸ ਸਮੁੱਚੀ ਖੇਡ ਨੂੰ ਫੜਨ ਤੋਂ ਅਸਮਰਥ ਹਨ। ਉਹ ਵੱਡੀ ਤਸਵੀਰ ਨਹੀਂ ਵੇਖ ਸਕਦੇ। ਉਨ੍ਹਾਂ ਨੇ ਮਜੀਠੀਏ ਜਿਹੇ ਫਾਲਤੂ ਕਥਿਤ ਖਲਨਾਇਕ/ ਐਕਟਰ ਨੂੰ ਫੜ ਲਿਆ ਹੈ, ਅਸਲੀ ਖਲਨਾਇਕਾਂ ਵੱਲ ਨਿਗਾਹ ਹੀ ਨਹੀਂ ਦੁੜਾ ਰਹੇ।


Comment by: ਸਾਹਿਬ ਸਿੰਘ

ਭਾਈ ਸਾਹਿਬ ਮਜੀਠੀਆ ਉਨ੍ਹਾਂ ਦੀ ਕੜੀ ਹੈ ਜਿਸ ਰਾਹੀਂ ਉਹ ਅਦਿੱਖ ਲੋਕ ਆਪਣੀ ਯੋਜਨਾ ਸਿਰੇ ਚਾੜ੍ਹ ਰਹੇ ਹਨ। ਉਹ ਹੀ ਤਾਕਤਾਂ ਨੇ ਜਿੰਨ੍ਹਾਂ ਮਜੀਠੀਆ ਨੂੰ ਹੱਥ ਪਾਉਣ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਰੋਕ ਦਿੱਤਾ ਹੈ। ਜੇਕਰ ਕੜੀ ਵੀ ਟੁੱਟ ਜਾਵੇ, ਤਾਂ ਪੰਜਾਬ ਬਚਾਓ ਜਾਵੇਗਾ ਪਰ ਇਹ ਕੜੀ ਟੁੱਟਣ ਦੀ ਆਸ ਨਹੀਂ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER