ਵਿਚਾਰ
ਸਿਆਸਤ ਬਰਾਸਤਾ ਪੰਜਾਬ
- ਬਲਕਾਰ ਸਿੰਘ
ਸਿਆਸਤ ਬਰਾਸਤਾ ਪੰਜਾਬ



ਭਾਰਤ ਦੀ ਸਿਆਸਤ ਵਿਚ ਸਦਾ ਹੀ ਪੰਜਾਬ ਇਕ ਤੋਂ ਵੱਧ ਕਾਰਨਾਂ ਕਰਕੇ ਸੂਬਾਈ ਸਿਆਸਤ ਵਜੋਂ ਸਾਹਮਣੇ ਆਉਂਦਾ ਰਿਹਾ ਹੈ। ਪਰ ਜਿਸ ਤਰ੍ਹਾਂ ਕਨੇਡੀਅਨ ਪ੍ਰਧਾਨ ਮੰਤਰੀ ਦੀ ਭਾਰਤੀ ਫੇਰੀ ਦੇ ਹਵਾਲੇ ਨਾਲ ਸਿੱਖ ਭਾਈਚਾਰੇ ਨੂੰ ਲੈਕੇ ਸਿਆਸਤ ਗਰਮਾ ਗਈ ਹੈ, ਇਸ ਨਾਲ ਸਿੱਖ ਸਿਆਸਤ ਦੀ ਖਾਲਿਸਤਾਨੀ ਪਰਤ ਚਰਚਾ ਦੇ ਕੇਂਦਰ ਵਿਚ ਆ ਗਈ ਹੈ। ਪੰਜਾਬ ਵਿਚਲਾ ਖਾੜਕੂ ਵਰਤਾਰਾ ਬਹੁਤ ਦੇਰ ਦਾ ਹਿਜਰਤ ਕਰ ਚੁੱਕਾ ਹੈ ਅਤੇ ਇਸ ਦੇ ਹਵਾਲੇ ਨਾਲ ਦੇਸ਼-ਪੰਜਾਬ ਦੀ ਗੱਲ ਕਿਸੇ ਨਾ ਕਿਸੇ ਰੂਪ ਵਿਚ ਚੱਲਦੀ ਰਹਿੰਦੀ ਹੈ।

ਪ੍ਰਧਾਨ ਮੰਤਰੀ ਟਰੂਡੋ, ਪੰਜਾਬ ਆਉਣ ਤੋਂ ਪਹਿਲਾਂ ਦਿੱਲੀ, ਮਹਾਂਰਾਸ਼ਟਰ, ਯੂ.ਪੀ. ਅਤੇ ਗੁਜਰਾਤ ਵਿਚ ਬਿਨਾਂ ਸੁਆਗਤ ਜਾ ਚੁੱਕਾ ਸੀ ਕਿਉਂਕਿ ਭਾਰਤੀ ਮੀਡੀਆ ਵਿਚ ਇਸ ਫੇਰੀ ਨੂੰ "ਖਾਲਿਸਤਾਨ 2" ਕਿਹਾ ਜਾ ਚੁੱਕਾ ਸੀ। ਇਸ ਨਾਲ ਜੁੜੇ ਹੋਏ ਕਿਸੇ ਵਿਸਥਾਰ ਵਿਚ ਜਾਏ ਬਿਨਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ 2014 ਦੀ ਮੋਦੀ ਹਨੇਰੀ ਨੂੰ ਪੰਜਾਬ ਨੇ ਨੇੜੇ ਨਹੀਂ ਆਉਣ ਦਿੱਤਾ ਸੀ, ਓਸੇ ਤਰ੍ਹਾਂ ਕਨੇਡੀਅਨ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਵੀ ਪੰਜਾਬ ਨੇ ਸੁਤੰਤਰ ਸਿਆਸੀ ਪੈਂਤੜਾ ਲੈ ਕੇ ਦੱਸ ਦਿੱਤਾ ਹੈ ਕਿ ਪੰਜਾਬ, ਪੰਜਾਬੀ ਸੂਬੇ ਦੀ ਸ਼ਕਲ ਵਿਚ ਵੀ ਦੇਸ਼-ਪੰਜਾਬ ਦੀ ਭੂਮਿਕਾ ਨਿਭਾ ਸਕਦਾ ਹੈ। ਆਪਣੀ ਇਸ ਵਿਲੱਖਣਤਾ ਦੀ ਕੀਮਤ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਚੁਕਾਉਣੀ ਪੈਂਦੀ ਰਹੀ ਹੈ, ਉਸ ਨੂੰ ਸਿਆਸੀ ਰੋਟੀਆਂ ਸੇਕਣ ਲਈ ਜਿਸ ਬੇਦਰਦੀ ਨਾਲ ਸਿਆਸਤਦਾਨਾਂ ਵਲੋਂ ਲਗਾਤਾਰ ਵਰਤਿਆ ਜਾ ਰਿਹਾ ਹੈ, ਉਸ ਦੇ ਹਵਾਲੇ ਨਾਲ ਹੀ ਕਨੇਡੀਅਨ ਪ੍ਰਧਾਨ ਮੰਤਰੀ ਦੇ ਭਾਰਤ ਦੌਰੇ ਨੂੰ ਸਮਝੇ ਜਾਣ ਦੀ ਲੋੜ ਹੈ।
----------
ਸਿੱਖ ਭਾਈਚਾਰੇ ਨੂੰ ਇਹ ਸਾਬਤ ਕਰਨ ਦਾ ਮੌਕਾ ਮਿਲ ਗਿਆ ਹੈ ਕਿ ਕਿਸੇ ਵੀ ਦੇਸ਼ ਦੀ ਵਿਧਾਨਿਕਤਾ ਦੇ ਮਾਨ ਸਤਿਕਾਰ ਨਾਲ ਨਿਭਣ ਦਾ ਸਲੀਕਾ ਜਿਵੇਂ ਸਿੱਖਾਂ ਨੇ ਦੁਨੀਆਂ ਭਰ ਵਿਚ ਹੰਢਾਇਆ ਤੇ ਪ੍ਰਗਟਾਇਆ ਹੈ, ਉਸ ਨੂੰ ਧਿਆਨ ਵਿਚ ਰੱਖ ਕੇ ਵੱਖਵਾਦ ਵਰਗਾ ਠੱਪਾ ਸਿੱਖ ਭਾਈਚਾਰੇ 'ਤੇ ਨਹੀਂ ਲਾਇਆ ਜਾ ਸਕਦਾ।
----------
ਭਾਰਤ ਸਰਕਾਰ ਦੀ ਬੇਰੁਖੀ ਨੂੰ ਲੈ ਕੇ ਜਿਹੋ ਜਿਹੀਆਂ ਕੂਟਨੀਤਕ ਟਿਪਣੀਆਂ ਸਾਹਮਣੇ ਆ ਰਹੀਆਂ ਹਨ, ਉਸ 'ਤੇ ਭਾਜਪਾਈ ਟਿਪਣੀ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ' ਕਰਨ ਦੇ ਨਾਲ-ਨਾਲ ਟਰੂਡੋ ਫੇਰੀ ਨੂੰ ਸੈਰ-ਸਪਾਟਾ ਜਾਂ ਛੁੱਟੀ ਸਪਤਾਹ ਵੀ ਕਿਹਾ ਜਾ ਰਿਹਾ ਹੈ। ਕੁਝ ਵੀ ਹੋਵੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਓਹੀ ਕੀਤਾ ਜੋ ਦੋਹਾਂ ਦੀ ਸਿਆਸਤ ਨੂੰ ਠੀਕ ਬੈਠਦਾ ਸੀ। ਪਰ ਇਸ ਨਾਲ ਖਾਲਿਸਤਾਨ ਦਾ ਮੁੱਦਾ ਇਕ ਵਾਰ ਫਿਰ ਸਾਹਮਣੇ ਆ ਗਿਆ ਹੈ।

ਕਹਿਣ ਨੂੰ ਭਾਵੇਂ ਇਸ ਨੂੰ ਕੁਝ ਵੀ ਕਹੀ ਜਾਈਏ ਪਰ ਸਿੱਖ ਭਾਈਚਾਰੇ ਨੂੰ ਇਹ ਸਾਬਤ ਕਰਨ ਦਾ ਮੌਕਾ ਮਿਲ ਗਿਆ ਹੈ ਕਿ ਕਿਸੇ ਵੀ ਦੇਸ਼ ਦੀ ਵਿਧਾਨਿਕਤਾ ਦੇ ਮਾਨ ਸਤਿਕਾਰ ਨਾਲ ਨਿਭਣ ਦਾ ਸਲੀਕਾ ਜਿਵੇਂ ਸਿੱਖਾਂ ਨੇ ਦੁਨੀਆਂ ਭਰ ਵਿਚ ਹੰਢਾਇਆ ਤੇ ਪ੍ਰਗਟਾਇਆ ਹੈ, ਉਸ ਨੂੰ ਧਿਆਨ ਵਿਚ ਰੱਖ ਕੇ ਵੱਖਵਾਦ ਵਰਗਾ ਠੱਪਾ ਸਿੱਖ ਭਾਈਚਾਰੇ 'ਤੇ ਨਹੀਂ ਲਾਇਆ ਜਾ ਸਕਦਾ। ਸਿੱਖਾਂ ਦੀ ਨਾਬਰੀ ਨੈਤਿਕਤਾ ਨੂੰ ਸਿੱਖ ਪ੍ਰਸੰਗ ਵਿਚੋਂ ਕੱਢ ਕੇ ਵੱਖਵਾਦੀ ਸਿਆਸਤ ਸਮਝਣ ਦੀ ਗ਼ਲਤੀ ਕਰਾਂਗੇ ਤਾਂ ਨਤੀਜੇ ਇਹੋ ਜਿਹੇ ਹੀ ਨਿਕਲਣਗੇ ਜਿਸ ਤਰ੍ਹਾਂ ਦੇ ਪ੍ਰਭਾਵ ਖਾਲਿਸਤਾਨੀਆਂ ਦੇ ਬਹਾਨੇ ਨਾਲ ਭਾਰਤ ਨੂੰ ਤੋੜਨ ਦੀਆਂ ਟਿਪਣੀਆਂ ਸਾਹਮਣੇ ਲਿਆਂਦੇ ਜਾ ਰਹੇ ਹਨ।
----------
ਭਾਰਤ ਦੀ ਭਾਜਪਾਈ ਪਹੁੰਚ ਤਾਂ ਟਰੂਡੋ ਫੇਰੀ ਨੂੰ ਭਾਰਤ ਵਿਰੋਧੀ ਕਹਿਣ ਦੀ ਥਾਂ ਮੋਦੀ ਵਿਰੋਧੀ ਕਹੀ ਜਾ ਰਹੀ ਹੈ ਅਤੇ ਹਰ ਸੁਹਿਰਦ ਕੋਸ਼ਿਸ਼ ਨੂੰ ਵੀ ਗੋਂਗਲੂਆਂ ਤੋਂ ਮਿਟੀ ਝਾੜਣਾ ਹੀ ਕਹੀ ਜਾ ਰਹੀ ਹੈ।
----------
ਅਜਿਹਾ ਕਰਨ ਵਾਲਿਆਂ ਤੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਜਿਹੋ ਜਿਹਾ ਖਾਲਿਸਤਾਨੀਆਂ ਬਾਰੇ ਕਨੇਡੀਅਨ ਵਿਧਾਨ ਵਿਚ ਵਿਵਸਥਾ ਹੈ, ਉਹੋ ਜਿਹੀ ਵਿਵਸਥਾ ਭਾਰਤੀ ਵਿਧਾਨ ਵਿਚ ਵੀ ਹੈ। ਭਾਰਤ ਦੀ ਭਾਜਪਾਈ ਪਹੁੰਚ ਤਾਂ ਟਰੂਡੋ ਫੇਰੀ ਨੂੰ ਭਾਰਤ ਵਿਰੋਧੀ ਕਹਿਣ ਦੀ ਥਾਂ ਮੋਦੀ ਵਿਰੋਧੀ ਕਹੀ ਜਾ ਰਹੀ ਹੈ ਅਤੇ ਹਰ ਸੁਹਿਰਦ ਕੋਸ਼ਿਸ਼ ਨੂੰ ਵੀ ਗੋਂਗਲੂਆਂ ਤੋਂ ਮਿਟੀ ਝਾੜਣਾ ਹੀ ਕਹੀ ਜਾ ਰਹੀ ਹੈ। ਜਿਹੜੇ ਸਿਆਸਤਦਾਨ ਚੇਸ਼ਟਾ ਨੂੰ ਚੇਤਨਾ ਸਮਝਣ ਦਾ ਭਰਮ ਪਾਲ ਲੈਣਗੇ, ਉਨ੍ਹਾਂ ਨੂੰ ਤਾਂ ਏਹੀ ਲਗੇਗਾ ਕਿ ਟਰੂਡੋ ਫੇਰੀ ਵੱਲ ਪਿਠ ਕਰਕੇ ਜਿੱਤ ਦਾ ਪਰਚਮ ਲਹਿਰਾ ਦਿੱਤਾ ਗਿਆ ਹੈ।

ਮੋਦੀ ਨੂੰ ਤਾਂ ਉਸ ਦੀ ਚੜ੍ਹਤ ਵੇਲੇ 2014 ਵਿਚ ਬਹੁਤ ਸਾਰੇ ਸੂਬਿਆਂ ਨੇ ਨੇੜੇ ਨਹੀਂ ਫਟਕਣ ਦਿੱਤਾ ਸੀ, ਪਰ ਸੂਬਾਈ ਸਿਆਸਤ ਨਾਲ ਜੁੜੇ ਹੋਏ ਮੁੱਦਿਆਂ ਨੂੰ ਪੰਜਾਬ ਵਾਂਗ ਭਾਰਤ ਦੇ ਕਿਸੇ ਵੀ ਹੋਰ ਸੂਬੇ ਨੇ ਲਿਆ ਹੋਵੇ ਕਿਧਰੇ ਨਜ਼ਰ ਨਹੀਂ ਆਉਂਦਾ। ਸੂਬਾਈ ਸਿਆਸਤ ਨੂੰ ਲੈ ਕੇ ਜਿਹੜਾ ਮੁੱਦਾ "ਅਨੰਦਪੁਰ ਸਾਹਿਬ ਦੇ ਮਤੇ" ਰਾਹੀਂ ਪੰਜਾਬ ਨੇ ਸਾਹਮਣੇ ਲਿਆਂਦਾ ਸੀ, ਉਹ ਜੇ ਖਾਲਿਸਤਾਨੀ ਸਿਆਸਤ ਦੀ ਭੇਟ ਨਾ ਚੜ੍ਹਦਾ ਤਾਂ ਸੂਬਾਈ ਸਿਆਸਤ ਵਲੋਂ ਕੇਂਦਰੀਕਰਨ ਦੀ ਰਾਜਨੀਤੀ ਤੋਂ ਮੁਕਤੀ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋ ਸਕਦਾ ਸੀ। ਸਪਸ਼ਟ ਹੈ ਕਿ ਛਾਂਗੇ ਹੋਏ ਪੰਜਾਬ ਵਿਚ ਵੀ ਵਿਰਾਸਤੀ ਪੰਜਾਬ ਵਾਲਾ ਫਖਰ ਅੰਗੜਾਈਆਂ ਲੈਂਦਾ ਰਹਿੰਦਾ ਹੈ।
----------
ਨੇਡੀਅਨ ਰਾਜਨੀਤੀ ਵਿਚ ਸਿੱਖ ਭੂਮਿਕਾ ਦਾ ਜੋ ਪ੍ਰਗਟਾਵਾ ਟਰੂਡੋ ਸਰਕਾਰ ਵਿਚ ਨਜ਼ਰ ਆ ਰਿਹਾ ਹੈ, ਇਸ ਨਾਲ ਸਿੱਖਾਂ ਨੂੰ ਅਜਿਹੀ ਸਿਆਸਤ ਤੋਂ ਪਾਸੇ ਹੋਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਨਾਲ ਸਿੱਖ-ਭਾਈਚਾਰੇ ਨੂੰ ਇਸਲਾਮੀ ਸਿਆਸਤ ਵਾਲੇ ਰਾਹ ਪੈਣ ਤੋਂ ਰੋਕਿਆ ਜਾ ਸਕੇ।
----------
ਕਨੇਡੀਅਨ ਰਾਜਨੀਤੀ ਵਿਚ ਸਿੱਖ ਭੂਮਿਕਾ ਦਾ ਜੋ ਪ੍ਰਗਟਾਵਾ ਟਰੂਡੋ ਸਰਕਾਰ ਵਿਚ ਨਜ਼ਰ ਆ ਰਿਹਾ ਹੈ, ਇਸ ਨਾਲ ਸਿੱਖਾਂ ਨੂੰ ਅਜਿਹੀ ਸਿਆਸਤ ਤੋਂ ਪਾਸੇ ਹੋਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਨਾਲ ਸਿੱਖ-ਭਾਈਚਾਰੇ ਨੂੰ ਇਸਲਾਮੀ ਸਿਆਸਤ ਵਾਲੇ ਰਾਹ ਪੈਣ ਤੋਂ ਰੋਕਿਆ ਜਾ ਸਕੇ। ਇਸ ਪੱਖ ਤੋਂ ਭਾਰਤ ਦੀ ਟਰੂਡੋ-ਫੇਰੀ ਦੀ ਅਹਿਮੀਅਤ ਸਿੱਖ ਭਾਈਚਾਰੇ ਵਾਸਤੇ ਅਹਿਮ ਲੱਗਣ ਲੱਗ ਪਈ ਹੈ। ਹਰ ਰੰਗ ਦੇ ਸਿੱਖ ਕਨੇਡੀਅਨ ਪ੍ਰਧਾਨ ਮੰਤਰੀ ਬਾਰੇ ਜੋ ਦਿੱਲੀ ਅਤੇ ਬੰਬਈ ਵਿਚ ਨਹੀਂ ਕਰ ਸਕੇ ਸਨ, ਉਹ ਪੰਜਾਬ ਵਿਚ ਹੋਇਆ ਵੇਖਣ ਦੀ ਰੀਝ ਪਾਲ ਰਹੇ ਸਨ।

ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਇਸ ਅਵਸਰ ਨੂੰ ਸ਼ਾਨਾਮੱਤੇ ਢੰਗ ਨਾਲ ਸੰਭਾਲਣ ਦਾ ਫੈਸਲਾ ਕਰਕੇ ਦੁਨੀਆਂ ਭਰ ਦੇ ਪੰਜਾਬੀਆਂ ਦੀ ਵਾਹ-ਵਾਹ ਖੱਟ ਲਈ ਹੈ। ਇਸ ਨਾਲ ਇਹ ਨੁਕਤਾ ਵੀ ਉਭਰ ਕੇ ਸਾਹਮਣੇ ਆ ਗਿਆ ਹੈ ਕਿ ਜੋ ਸਿਆਸੀ ਪੈਂਤੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਹਵਾਲੇ ਨਾਲ ਲਿਆ ਸੀ, ਉਹ ਸਿੱਖ ਸਿਆਸਤ ਵਿਚ ਖਾਲਿਸਤਾਨੀ ਦਖਲ ਦੀ ਭੂਮਿਕਾ ਨੂੰ ਸਮਝਣ ਵਾਸਤੇ ਕਿੰਨਾ ਅਹਿਮ ਸੀ। ਏਸੇ ਨੂੰ ਨਾਲ ਲੈ ਕੇ ਕੈਪਟਨ ਸਾਹਿਬ ਦੀ ਮੀਟਿੰਗ ਕਨੇਡੀਅਨ ਪ੍ਰਧਾਮ ਮੰਤਰੀ ਨਾਲ ਹੋਈ ਸੀ ਅਤੇ ਸਰਦਾਰ ਸੱਜਣ ਵੀ ਉਸ ਦਾ ਹਿੱਸਾ ਸਨ। ਏਸੇ ਦੀ ਨਿਰੰਤਰਤਾ ਵਿਚ ਕਨੇਡੀਅਨ ਪਾਰਲੀਆਮੈਂਟ ਵਿਚ ਕਨਜ਼ਰਵੇਟਿਵ ਪਾਰਟੀ ਵਲੋਂ ਮਤਾ ਲਿਆਂਦਾ ਜਾ ਰਿਹਾ ਹੈ ਕਿ ਕੈਨੇਡਾ ਜਿਵੇਂ  ਭਾਰਤ ਵਿਰੋਧੀ ਨਹੀਂ ਹੈ, ਉਸੇ ਤਰ੍ਹਾਂ ਖਾਲਿਸਤਾਨ ਹਿਮੈਤੀ ਵੀ ਨਹੀਂ ਹੈ।
----------
ਸਿੱਖ ਬਹੁਗਿਣਤੀ ਖਾਲਿਸਤਾਨ ਬਾਰੇ ਕੁਝ ਨਹੀਂ ਜਾਣਦੀ ਅਤੇ ਜਿਹੜੇ ਜਾਣਦੇ ਹਨ, ਉਨ੍ਹਾਂ ਵਿਚੋਂ ਖਾਲਿਸਤਾਨੀਆਂ ਦੀ ਗਿਣਤੀ ਬਹੁਤ ਨਿਗੂਣੀ ਜਿਹੀ ਹੈ।
----------
ਖਾਲਿਸਤਾਨੀ ਸਿਆਸਤ ਦੇ ਹਵਾਲੇ ਨਾਲ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਧਰਮਾਂ ਦੇ ਪ੍ਰਸੰਗ ਵਿਚ ਸਿੱਖ ਧਰਮ ਸਦਾ ਹੀ ਲੋਕਤਾਂਤ੍ਰਿਕ ਕੀਮਤਾਂ ਦਾ ਮੁਦਈ ਰਿਹਾ ਹੈ। ਇਸ ਦੇ ਬਾਵਜੂਦ ਇਹ ਮੰਨ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਵਿਚੋਂ ਸ਼ੈਤਾਨੀਅਤ ਦੀ ਘੁਸਪੈਠ ਨੂੰ ਨਹੀਂ ਰੋਕਿਆ ਜਾ ਸਕਦਾ। ਸਿੱਖ ਬਹੁਗਿਣਤੀ ਖਾਲਿਸਤਾਨ ਬਾਰੇ ਕੁਝ ਨਹੀਂ ਜਾਣਦੀ ਅਤੇ ਜਿਹੜੇ ਜਾਣਦੇ ਹਨ, ਉਨ੍ਹਾਂ ਵਿਚੋਂ ਖਾਲਿਸਤਾਨੀਆਂ ਦੀ ਗਿਣਤੀ ਬਹੁਤ ਨਿਗੂਣੀ ਜਿਹੀ ਹੈ। ਇਸ ਹਾਲਤ ਵਿਚ ਖਾਲਿਸਤਾਨੀ ਮੁੱਦਾ ਜੇ ਜਿਉਂਦਾ ਵੀ ਰਹੇ ਤਾਂ ਵੀ ਇਸ ਨੂੰ ਸਿੱਖ ਮੁੱਦੇ ਵਜੋੋਂ ਮਾਨਤਾ ਨਹੀਂ ਮਿਲ ਸਕਦੀ। ਇਸ ਸਥਿਤੀ ਵਿਚ ਵੀ ਜੋ ਰੈਫਰੈਂਡਮ ਦੀ ਗੱਲ ਕਰਦੇ ਹਨ, ਉਨ੍ਹਾਂ ਦੇ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਪੰਜਾਬ ਵਿਚ ਅਜਿਹਾ ਤਿੰਨ ਵਾਰ ਹੁੰਦਾ ਹੈ। ਪਹਿਲਾ ਵਿਧਾਨ ਸਭਾਈ ਚੋਣਾਂ ਵੇਲੇ, ਦੂਜਾ ਪਾਰਲੀਮੈਂਟ ਚੋਣਾਂ ਵੇਲੇ ਅਤੇ ਤੀਜਾ ਸ਼੍ਰੋਮਣੀ ਕਮੇਟੀ ਚੋਣਾਂ ਵੇਲੇ। ਸਿੱਖ ਆਮ ਕਰਕੇ ਅਤੇ ਪੰਜਾਬੀ ਖਾਸ ਕਰਕੇ ਕਿਸੇ ਵੀ ਕਿਸਮ ਦੀ ਵੱਖਵਾਦੀ ਸਿਆਸਤ ਦੇ ਵਿਰੁਧ ਭੁਗਤਦੇ ਰਹੇ ਹਨ।

ਤ੍ਰਾਸਦੀ ਇਹ ਹੈੈ ਕਿ ਭਾਰਤ ਵਿਚ ਸੱਚ ਦੀ ਵੀ ਸਿਆਸਤ ਹੁੰਦੀ ਰਹੀ ਹੈ ਅਤੇ ਪੰਜਾਬ ਦੀ ਖਾੜਕੂ ਲਹਿਰ ਨੂੰ ਸੰਭਾਲਣ ਦੀ ਥਾਂ ਇਸ ਨੂੰ ਬੇਲਗ਼ਾਮ ਹੋ ਜਾਣ ਵਾਲੇ ਹਾਲਾਤ ਪੈਦਾ ਕੀਤੇ ਜਾਂਦੇ ਰਹੇ ਹਨ। ਇਸ ਬਾਰੇ ਪੁਸਤਕੀ ਹਵਾਲੇ ਮਸਲੇ ਦੀ ਜੜ੍ਹ ਫੜਣ ਦੀ ਥਾਂ 1984 ਦੇ ਸਿੱਖ ਕਤਲੇਆਮ ਵੱਲ ਜਾਂਦੇ ਹਾਲਾਤ ਪੈਦਾ ਕਰਦੇ ਰਹੇ ਸਨ। ਇਸ ਨਾਲ ਸਿੱਖ ਭਾਈਚਾਰੇ ਦੇ ਗੱਲ ਵਿਚ ਅਜਿਹੇ ਮਸਲੇ ਪੈਂਦੇ ਰਹੇ ਹਨ, ਜਿਨ੍ਹਾਂ ਤੋਂ ਚਾਹੁਣ ਦੇ ਬਾਵਜੂਦ ਬਚਣਾ ਮੁਸ਼ਕਲ ਹੁੰਦਾ ਰਿਹਾ ਹੈ। ਏਸੇ ਦੀਆਂ ਬਹੁਤ ਸਾਰੀਆਂ ਪਰਤਾਂ ਟਰੂਡੋ ਫੇਰੀ ਨਾਲ ਇਕ ਵਾਰ ਫਿਰ ਸਾਹਮਣੇ ਆਉਣ ਲੱਗ ਪਈਆਂ ਹਨ। ਭਾਰਤੀ ਏਜੰਸੀਆਂ ਦੇ ਓਹੀ ਕਾਰਕੁਨ ਜੋ ਖਾੜਕੂ ਲਹਿਰ ਵੇਲੇ ਸ਼ਹਿ ਦੇਣ ਦੀ ਭੂਮਿਕਾ ਨਿਭਾਉਂਦੇ ਰਹੇ ਸਨ, ਟਰੂਡੋ ਫੇਰੀ ਨੂੰ ਖਾਲਿਸਤਾਨੀ ਸਿਆਸਤ ਵਿਚ ਉਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਇਸ ਦੀ ਸ਼ੁਰੂਆਤ ਭਾਰਤੀ ਮੀਡੀਆ ਵਿਚ 'ਖਾਲਿਸਤਾਨ 2' ਨਾਲ ਕੀਤੀ ਗਈ ਸੀ।
----------
ਕਿਸ ਨੂੰ ਸਮਝਾਈਏ ਕਿ ਸਿੱਖ ਸਿਆਸਤ ਵਿਚ ਖਾਲਿਸਤਾਨੀ ਰੰਗ ਬਹੁਤ ਹੀ ਮੱਧਮ ਪੈ ਚੁੱਕਾ ਹੈ ਅਤੇ ਇਸ ਦੇ ਹਵਾਲੇ ਨਾਲ ਸਿੱਖਾਂ ਨੂੰ ਬਦਨਾਮ ਕਰਕੇ ਕੁੱਟਣ ਦੀ ਸਿਆਸਤ ਉਸ ਤਰ੍ਹਾਂ ਨਹੀਂ ਕਰਨੀ ਚਾਹੀਦੀ, ਜਿਸ ਤਰ੍ਹਾਂ ਟਰੂਡੋ ਫੇਰੀ ਦੇ ਹਵਾਲੇ ਨਾਲ ਹੁੰਦੀ ਨਜ਼ਰ ਆਉਣ ਲੱਗ ਪਈ ਹੈ।
----------
ਜਿਹੋ ਜਿਹੀ ਅੰਨ੍ਹੀ ਸ਼ਰਧਾ ਵਾਲੀ ਸਿਆਸਤ ਦੀ ਲੜਾਈ ਪਾਕਿਸਤਾਨ ਸਿੱਖਾਂ ਦੇ ਗੱਲ ਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਓਸੇ ਤਰ੍ਹਾਂ ਦੀ ਸਿਆਸਤ ਜੇ ਕਿਸੇ ਵੀ ਬਹਾਨੇ ਭਾਰਤੀ ਹੁਕਮਰਾਨ ਕਰ ਰਹੇ ਹੋਣਗੇ ਤਾਂ ਨਿੱਕੀਆਂ ਪ੍ਰਾਪਤੀਆਂ ਲਈ ਵੱਡੇ ਨੁਕਸਾਨ ਕਰ ਰਹੇ ਹੋਣਗੇ। ਹੁਣ ਤਾਂ ਇਹੋ ਜਿਹੇ ਹਵਾਲੇ ਵੀ ਮਿਲਣ ਲੱਗ ਪਏ ਹਨ ਕਿ ਸ਼ਾਂਤਮਈ ਸੰਘਰਸ਼ ਦੀਆਂ ਜਿਹੋ ਜਿਹੀਆਂ ਪੈੜਾਂ ਸਿੱਖਾਂ ਨੇ ਪਾਈਆਂ ਹਨ, ਉਸ ਦੀ ਰੌਸ਼ਨੀ ਵਿਚ ਖਾਲਿਸਤਾਨੀ ਠੱਪੇਬੰਦੀ ਵਾਲੀ ਸਿਆਸਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸ ਨੂੰ ਸਮਝਾਈਏ ਕਿ ਸਿੱਖ ਸਿਆਸਤ ਵਿਚ ਖਾਲਿਸਤਾਨੀ ਰੰਗ ਬਹੁਤ ਹੀ ਮੱਧਮ ਪੈ ਚੁੱਕਾ ਹੈ ਅਤੇ ਇਸ ਦੇ ਹਵਾਲੇ ਨਾਲ ਸਿੱਖਾਂ ਨੂੰ ਬਦਨਾਮ ਕਰਕੇ ਕੁੱਟਣ ਦੀ ਸਿਆਸਤ ਉਸ ਤਰ੍ਹਾਂ ਨਹੀਂ ਕਰਨੀ ਚਾਹੀਦੀ, ਜਿਸ ਤਰ੍ਹਾਂ ਟਰੂਡੋ ਫੇਰੀ ਦੇ ਹਵਾਲੇ ਨਾਲ ਹੁੰਦੀ ਨਜ਼ਰ ਆਉਣ ਲੱਗ ਪਈ ਹੈ।

ਕਨੇਡਾ ਵਿਚ ਸਿੱਖਾਂ ਦੀ ਗਿਣਤੀ ਉਸੇ ਤਰ੍ਹਾਂ ਬਹੁਤ ਘੱਟ ਹੈ ਜਿਵੇਂ ਭਾਰਤ ਵਿਚ ਬਹੁਤ ਘੱਟ ਹੈ। ਦੋਹਾਂ ਹੀ ਦੇਸ਼ਾਂ ਵਿਚ ਲੋਕਤੰਤਰ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਹੈ। ਇਸ ਦੇ ਕਾਰਨਾਂ ਦੇ ਵਿਸਥਾਰ ਵਿਚ ਜਾਏ ਬਿਨਾਂ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਨੂੰ ਹਰ ਮੈਦਾਨ ਫਤਹਿ ਗੁਰੂ ਨੇ ਬਖਸ਼ੀ ਹੋਈ ਹੈ। ਕਨੇਡੀਅਨ ਸਿੱਖਾਂ ਦੀ ਸਿਆਸੀ ਭੂਮਿਕਾ ਤੋਂ ਭਾਰਤੀ ਸਿੱਖਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਖਵਾਦੀ ਸਿਆਸਤ ਸਿੱਖ ਦੇ ਸੁਭਾ ਦਾ ਹਿੱਸਾ ਨਹੀਂ ਹੈ।

ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਖਾਲਿਸਤਾਨੀ ਹਵਾਲੇ ਨਾਲ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਚੁਫੇਰਿਉਂ ਹੋ ਰਹੀਆਂ ਹਨ। ਇਸ ਬਾਰੇ ਸਿੱਖ ਭਾਈਚਾਰੇ ਨੂੰ ਆਪਸੀ-ਸੰਬਾਦ ਛੇੜ ਕੇ ਕਿਸੇ ਸਾਂਝੀ ਸਮਝ 'ਤੇ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਬਹੁਲਵਾਦ ਦੇ ਇਸ ਯੁਗ ਵਿਚ ਕਿਸੇ ਕਿਸਮ ਦੇ ਕੱਟੜਵਾਦ ਦੀ ਕੋਈ ਥਾਂ ਨਹੀਂ ਹੈ। ਇਸ ਰਾਹੇ ਪੈਣ ਵਾਲਿਆਂ ਦੇ ਉਜਾੜੇ ਸਭ ਦੇ ਸਾਹਮਣੇ ਹਨ। ਟਰੂਡੋ ਫੇਰੀ ਨਾਲ ਪੈਦਾ ਹੋਏ ਸੰਕੇਤ ਵੀ ਏਸੇ ਤਰ੍ਹਾਂ ਦੇ ਹਨ ਕਿ ਉਜਾੜੇ ਦਾ ਰਾਹ ਘਰਾਂ ਵੱਲ ਨਹੀਂ ਜਾਂਦਾ। ਦੋਖੀਆਂ ਨਾਲ ਜੂਝਣ ਵਾਸਤੇ ਆਪਣਿਆਂ ਦੀ ਬਲੀ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਨਹੀਂ ਸੰਭਲਾਂਗੇ ਤਾਂ ਇਹ ਯਾਦ ਰਹਿਣਾ ਚਾਹੀਦਾ ਹੈ:
ਦੀਵਾਰ ਕਿਆ ਗਿਰੀ ਮੇਰੇ ਖਸਤਾ ਮਕਾਨ ਕੀ
ਲੋਗੋਂ ਨੇ ਮੇਰੇ ਸਿਹਨ ਸੇ ਰਸਤੇ ਬਨਾ ਲੀਏ






Comment by: ਸਾਹਿਬ ਸਿੰਘ

ਪ੍ਰੋ ਸਾਹਿਬ ਨਿਰਾਸ਼ ਸਿੱਖ ਹਨ ਜਾਂ ਉਮਰ ਦਾ ਤਕਾਜ਼ਾ। ਹਮਾਇਤ ਕਰੇਗਾ ਨਾ ਕਰੇ । ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਪਰ ਪੇਸ਼ ਨਹੀਂ ਜਾਂਦੀ। ਇੱਥੇ ਤਾਂ ਪੱਗਾਂ ਦਾ ਵੀ ਇਤਰਾਜ਼ ਹੈ। ਖਾਲਿਸਤਾਨ ਬਹਾਨਾ ਹੈ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER