ਵਿਚਾਰ
ਵਾਇਰਲ ਵੀਡੀਓ ਨੂੰ ਸਮਝਦਿਆਂ — ਕਰੇ ਨੇਤਾ ਸਾਡਾ ਸ਼ਾਮ ਸੁਹਾਨੀ
ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ
- ਐੱਸ ਪਾਲ
ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ



ਸੁਹਾਨੀ ਸ਼ਾਮ ਢੱਲ ਚੁੱਕੀ  ਵਾਲਾ ਵੀਡੀਓ ਪੰਜਾਬ ਨੇ ਹੁਣੇ ਜਿਹੇ ਖੂਬ ਵੇਖਿਐ। ਜਾਮ ਨਾਲ ਜਾਮ ਖੜਕਾਉਂਦੇ ਆਪਣੇ ਹਰਮਨ ਪਿਆਰੇ ਰਾਜਨੀਤਿਕ ਨੇਤਾਵਾਂ, ਮੰਤਰੀਆਂ, ਐੱਮ.ਐੱਲ.ਏ. ਸਾਹਿਬਾਨਾਂ, ਉਨ੍ਹਾਂ ਦੀਆਂ ਪਤਨੀਆਂ ਜਾਂ ਮਹਿਲਾ ਦੋਸਤਾਂ ਨੂੰ ਪੁਰਾਣੇ ਹਿੰਦੀ ਫ਼ਿਲਮੀ ਗਾਣਿਆਂ ਦਾ ਲੁਤਫ਼ ਲੈਂਦੇ ਵੇਖਣਾ ਕੁਦਰਤੀ ਤੌਰ 'ਤੇ ਸਿਰਫ਼ ਇਸ ਲਈ ਸੁਰਖੀਆਂ ਵਿੱਚ ਚਮਕਦਾ ਹੈ ਕਿਉਂ ਜੋ ਰਾਜ ਦੀ ਪਰਜਾ ਲਈ ਸਿਆਸਤਦਾਨਾਂ ਦੀ ਅਸਲ ਜ਼ਿੰਦਗੀ ਭੇਤ ਜਿਹੀ ਹੁੰਦੀ ਏ।

ਸਦਾ ਚਿੱਟੇ ਕੁੜਤੇ ਪਜਾਮੇ ਵਿੱਚ ਵਿਚਰਦੇ ਸਾਡੇ ਨੇਤਾ ਏਡੀਆਂ ਮਿੱਠੀਆਂ ਤੇ ਲੋਕ ਸਰੋਕਾਰਾਂ ਦੀਆਂ ਗੱਲਾਂ ਕਰਦੇ ਵੇਖੇ ਜਾਂਦੇ ਨੇ ਕਿ ਆਮ ਆਦਮੀ ਇਹ ਤਸੱਵਰ ਹੀ ਨਹੀਂ ਕਰ ਪਾਉਂਦਾ ਕਿ ਇਹ ਵੀ ਗਾਣਾ ਸੁਣਦੇ, ਝੂਮਦੇ ਹੋਏ ਫਰਮਾ ਸਕਦੇ ਨੇ, "ਮਨਜੀਤ, ਇਹ ਇੱਕ ਸਿਪ ਤਾਂ ਲੈ ਵੋਦਕਾ ਦੀ।"

ਕਿਸੇ ਨੂੰ ਵੀ ਆਪਣੇ ਘਰ ਦੀ ਚਾਰ ਦੀਵਾਰੀ ਵਿੱਚ ਆਪਣੇ ਮਿੱਤਰਾਂ ਨਾਲ ਸ਼ਾਮ ਬਿਤਾਉਣ ਦਾ ਪੂਰਾ ਹੱਕ ਹੈ – ਉਹ ਕੁਝ ਵੀ ਕਰਨ, ਸ਼ਰਾਬ ਪੀਣ ਜਾਂ ਨਾ ਪੀਣ, ਫੂਹੜ ਗਾਣਾ ਸੁਣਨ ਜਾਂ ਸੁਗਮ-ਸੰਗੀਤ, ਇਹ ਉਨ੍ਹਾਂ ਦਾ ਜ਼ਾਤੀ ਮਸਲਾ ਹੈ।
 

ਜਿਵੇਂ ਸ੍ਰ. ਪਰਕਾਸ਼ ਸਿੰਘ ਬਾਦਲ ਕਿਸੇ ਨੂੰ ਵੀ ਆਪਣੇ ਘਰ ਬੁਲਾਉਣ, ਉਸ ਨੂੰ ਸਮੋਸੇ ਜਾਂ ਲੱਡੂ-ਬਰਫ਼ੀ ਖਵਾਉਣ, ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। 'ਸੁਖ-ਵਿਲਾਸ' ਜਾਣ ਦਾ ਤਾਂ ਮੈਨੂੰ ਅਜੇ ਸੁਭਾਗ ਪ੍ਰਾਪਤ ਨਹੀਂ ਹੋਇਆ, ਇਸ ਲਈ ਉੱਥੇ ਤੁਸੀਂ ਆਪਣੇ ਮਹਿਮਾਨਾਂ ਦੀ ਸੇਵਾ ਕਿਵੇਂ ਕਰ ਸਕਦੇ ਹੋ, ਇਸ ਬਾਰੇ ਮੇਰੀ ਜਾਣਕਾਰੀ ਬਹੁਤ ਸੀਮਤ ਹੈ। ਪਰ ਜੇ ਅਕਾਲੀ ਦਲ ਦੇ ਵੱਡੇ-ਵੱਡੇ ਲੀਡਰ 6 ਜੂਨ ਵਾਲੇ ਦਿਨ ਉੱਥੇ ਇਕੱਠੇ ਹੋ ਕੇ ਸਵਾਦਿਸ਼ਟ ਵਿਅੰਜਣ ਸੇਵਨ ਕਰਨ ਅਤੇ ਮਜ਼ੇਦਾਰ ਗੱਪ-ਸ਼ੱਪ ਮਾਰਨ ਤਾਂ ਤੁਹਾਡਾ ਧਿਆਨ ਇਤਿਹਾਸ, ਕੈਲੰਡਰ, ਅਤੇ ਡਿੱਗ ਚੁੱਕੇ ਸਿਆਸੀ, ਸਮਾਜਿਕ ਅਤੇ ਨੈਤਿਕ ਕਿਰਦਾਰ ਵੱਲ ਜ਼ਰੂਰ ਜਾਵੇਗਾ।
----------
ਬਾਦਲ ਸਾਹਿਬ ਨੇ ਆਪ੍ਰੇਸ਼ਨ ਬਲੂਸਟਾਰ ਦੀ 20ਵੀਂ ਵਰ੍ਹੇਗੰਢ ਪੱਤਰਕਾਰਾਂ ਨੂੰ ਆਪਣੇ ਘਰ ਬੁਲਾ ਕੇ ਲੱਡੂ-ਬਰਫ਼ੀ ਖੁਆ ਕੇ ਮਨਾਈ ਸੀ।
----------
ਇੱਕ ਵੀ ਪਲ ਗਵਾਏ ਬਿਨਾਂ ਮੈਂ ਸਪਸ਼ਟ ਕਰ ਦਿਆਂ ਕਿ ਮੈਨੂੰ ਕਿਸੇ ਵੀ ਅਕਾਲੀ ਲੀਡਰ ਦੇ 6 ਜੂਨ ਨੂੰ ਕਿਸੇ ਹੋਟਲ ਵਿੱਚ ਜਾਣ ਬਾਰੇ ਕੋਈ ਜਾਣਕਾਰੀ ਨਹੀਂ। ਮੈਂ ਤਾਂ ਮਾਤਰ ਉਦਾਹਰਣ ਹੀ ਦੇ ਰਿਹਾ ਸੀ। ਪਰ ਪਹਿਲੀਆਂ ਦੋਹਾਂ ਗੱਲਾਂ ਬਾਰੇ ਮੇਰੀ ਜਾਣਕਾਰੀ ਬਹੁਤ ਪੁਖਤਾ ਹੈ — ਬਾਦਲ ਸਾਹਿਬ ਨੇ ਆਪ੍ਰੇਸ਼ਨ ਬਲੂਸਟਾਰ ਦੀ 20ਵੀਂ ਵਰ੍ਹੇਗੰਢ ਪੱਤਰਕਾਰਾਂ ਨੂੰ ਆਪਣੇ ਘਰ ਬੁਲਾ ਕੇ ਲੱਡੂ-ਬਰਫ਼ੀ ਖੁਆ ਕੇ ਮਨਾਈ ਸੀ ਅਤੇ ਆਪਣੀ ਪੌਣੇ ਘੰਟੇ ਤੋਂ ਲੰਬੀ ਮੀਟਿੰਗ ਵਿੱਚ ਉਸ ਸਾਕੇ ਦਾ ਜ਼ਿਕਰ ਵੀ ਨਹੀਂ ਸੀ ਕੀਤਾ ਜਿਸ ਵਿੱਚ 20 ਸਾਲ ਪਹਿਲੇ ਹਜ਼ਾਰਾਂ ਲੋਕ ਮਾਰੇ ਗਏ, ਨਿਰਦੋਸ਼ਾਂ ਦਾ ਖੂਨ ਪਰਿਕਰਮਾ ਵਿੱਚ ਡੁੱਲਿਆ, ਸਦੀਆਂ ਦਾ ਸਾਂਭਿਆ ਅਨਮੋਲ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਨਸ਼ਟ ਕੀਤਾ ਗਿਆ ਅਤੇ ਗੁਰੂ-ਵਰੋਸਾਈ, ਗੁਰੂ-ਥਾਪੀ ਇਮਾਰਤ ਵਿੱਚ ਘੋਰ ਪਾਪ ਤੇ ਜ਼ੁਲਮ ਦੀ ਹਨੇਰੀ ਰਾਜਸੀ ਸੱਤਾ ਦੇ ਬੱਲ 'ਤੇ ਝੁੱਲੀ।

ਦਿਨ- 6 ਜੂਨ, 2004, ਸਥਾਨ- ਸ੍ਰ.ਪਰਕਾਸ਼ ਸਿੰਘ ਬਾਦਲ ਦੀ ਸੈਕਟਰ 2 ਵਾਲੀ ਸਰਕਾਰੀ ਕੋਠੀ, ਸਮਾਂ- ਸ਼ਾਮ:

ਛੇਤੀ-ਛੇਤੀ ਵਾਹੋ-ਦਾਹੀ ਦਿੱਤੇ ਟੈਲੀਫੋਨੀ ਸੁਨੇਹੇ ਮਿਲਦੇ ਹੀ ਪੱਤਰਕਾਰਾਂ ਦਾ ਝੁਰਮੱਟ ਕੋਠੀ 'ਤੇ ਇਕੱਠਾ ਹੋ ਗਿਆ। ਬਾਦਲ ਸਾਹਿਬ ਨੇ ਜੁਲਾਈ 13, 2004 ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਦੀ ਆਖਰੀ ਲਿਸਟ ਜਾਰੀ ਕੀਤੀ। ਪੱਤਰਕਾਰ ਕਾਹਲੀ ਵਿੱਚ ਸਨ ਕਿਉਂਕਿ ਦਫਤਰ ਪਹੁੰਚ ਕੇ ਖਬਰ ਲਿਖਣ ਦਾ ਵੇਲਾ ਹੋ ਗਿਆ ਸੀ। ਫਿਰ ਵੀ ਬਾਦਲ ਸਾਹਿਬ ਦੀ ਤਰੱਦਦ ਵਾਲੀ ਬਾਣੀ ਨੂੰ ਕੌਣ ਭੁੰਜੇ ਡਿੱਗਣ ਦਿੰਦਾ। ਉਨ੍ਹਾਂ ਨੇ ਕਿਹਾ ਸਭ ਚਾਹ ਦਾ ਪਿਆਲਾ ਪੀ ਕੇ ਜਾਣ, ਸਭ ਨੇ ਪਿਆਲੇ ਦੇ ਨਾਲ ਸਮੋਸੇ-ਬਰਫ਼ੀ ਦੀ ਵੀ ਇੱਜ਼ਤ ਰੱਖੀ। ਪਰ ਸ਼ਾਇਦ ਘਰੋਂ ਹੀ ਸੜੇ ਆਏ ਇੱਕ ਅੰਗਰੇਜ਼ੀ ਅਖਬਾਰ ਦੇ ਨੌਜੁਆਨ ਪੱਤਰਕਾਰ ਨੂੰ ਲੱਡੂ-ਬਰਫ਼ੀ ਰਾਸ ਨਹੀਂ ਆਉਂਦੀ ਹੋਣੀ।

ਝੂਠੀ ਜਿਹੀ ਮਿਠਾਸ ਬੋਲਾਂ ਵਿਚ ਭਰ ਕੇ ਬਾਦਲ ਸਾਹਿਬ ਨੂੰ ਪੁੱਛ ਮਾਰਿਆ, "ਜੀ, ਅੱਜ ਜੂਨ 6, 2004 ਨੂੰ ਆਪ੍ਰੇਸ਼ਨ ਬਲੂਸਟਾਰ ਦੀ 20ਵੀਂ ਵਰ੍ਹੇਗੰਢ 'ਤੇ ਅਕਾਲੀ ਦਲ ਦੇ ਪ੍ਰਧਾਨ ਦਾ ਪੱਤਰਕਾਰਾਂ ਨੂੰ ਆਪਣੇ ਘਰ ਬੁਲਾ ਕੇ ਚਾਹ, ਸਮੋਸੇ ਤੇ ਗੁਲਾਬ ਜਾਮੁਣ ਖਵਾਉਣ ਤੋਂ ਬਿਨਾਂ ਕੋਈ ਹੋਰ ਵੀ ਪ੍ਰੋਗਰਾਮ ਹੈ? ਕਿਉਂਕਿ ਸ਼ਾਮ ਤਾਂ ਪੈ ਹੀ ਗਈ ਹੈ, ਦਿਨ ਬੀਤ ਚਲਿਆ ਹੈ। ਕੋਈ ਹੋਰ ਵੀ ਪ੍ਰੋਗਰਾਮ ਹੈ, ਅੱਜ ਦਾ?"
----------
ਪੱਤਰਕਾਰ ਨੇ ਮਿੱਠੀ ਜਿਹੀ ਜ਼ੁਬਾਨ ਵਿੱਚ ਬਾਦਲ ਸਾਹਿਬ ਨੂੰ ਪੁੱਛ ਛੱਡਿਆ ਸੀ - "ਜੀ, ਅੱਜ ਜੂਨ 6, 2004 ਨੂੰ ਆਪ੍ਰੇਸ਼ਨ ਬਲੂਸਟਾਰ ਦੀ 20ਵੀਂ ਵਰ੍ਹੇਗੰਢ 'ਤੇ ਅਕਾਲੀ ਦਲ ਦੇ ਪ੍ਰਧਾਨ ਦਾ ਪੱਤਰਕਾਰਾਂ ਨੂੰ ਆਪਣੇ ਘਰ ਬੁਲਾ ਕੇ ਚਾਹ, ਸਮੋਸੇ ਤੇ ਗੁਲਾਬ ਜਾਮੁਣ ਖਵਾਉਣ ਤੋਂ ਬਿਨਾਂ ਕੋਈ ਹੋਰ ਵੀ ਪ੍ਰੋਗਰਾਮ ਹੈ? ਕਿਉਂਕਿ ਸ਼ਾਮ ਤਾਂ ਪੈ ਹੀ ਗਈ ਹੈ, ਦਿਨ ਬੀਤ ਚਲਿਆ ਹੈ। ਕੋਈ ਹੋਰ ਵੀ ਪ੍ਰੋਗਰਾਮ ਹੈ, ਅੱਜ ਦਾ?"
----------
ਚੰਡੀਗੜ੍ਹ ਵਿੱਚ ਮੁਢ-ਕਦੀਮ ਤੋਂ ਪੱਤਰਕਾਰੀ ਕਰਦੇ ਆ ਰਹੇ ਅਤਿ ਸਤਿਕਾਰਯੋਗ ਐੱਨ.ਐੱਸ.ਪਰਵਾਨਾ ਜੀ ਮੈਨੂੰ ਪਹਿਲਾਂ ਤੋਂ ਹੀ ਕਹਿ ਰਹੇ ਸਨ ਕਿ ਇਹ ਮੁੰਡਾ ਪੰਗਾ ਕਰਦਾ ਸਵਾਲ ਪੁੱਛਦਾ ਹੈ। ਪਰਵਾਨਾ ਜੀ ਬਹੁਤ ਸੁਲਝੇ ਹੋਏ ਵਿਅਕਤੀ ਹਨ ਅਤੇ ਕਦੀ ਪੰਗਾ ਕਰਨ ਵਾਲੀ ਕੋਈ ਗੱਲ ਨਹੀਂ ਕਰਦੇ। ਸਭ ਦੀ ਇੱਜ਼ਤ ਕਰਦੇ ਹਨ, ਸਭ ਤੋਂ ਇੱਜ਼ਤ ਕਰਵਾਉਂਦੇ ਹਨ; ਘੱਟੋ-ਘੱਟ ਬਹੁਤਿਆਂ ਤੋਂ ਤਾਂ ਕਰਵਾਉਂਦੇ ਹੀ ਹਨ। ਸਵਾਲ ਸੁਣਦਿਆਂ ਹੀ ਮੈਨੂੰ ਕਹਿਣ ਲੱਗੇ, "ਲਓ, ਪਾ ਦਿੱਤਾ ਪੰਗਾ!" ਉੱਧਰ ਬਾਦਲ ਸਾਹਿਬ ਵੀ ਝੂਠੀ ਮਿਠਾਸ ਤੋਂ ਪ੍ਰਭਾਵਤ ਨਹੀਂ ਹੋਏ। ਉਲਟਾ ਸਵਾਲ ਕਰ ਮਾਰਿਆ। "ਫਿਰ ਜੀ ਨਾ ਕਰਦੇ ਅੱਜ ਸੂਚੀ ਜਾਰੀ ਉਮੀਦਵਾਰਾਂ ਦੀ?"
 

ਮਤ ਵੰਡਦੇ ਮਾਤਹਿੱਤ ਭੱਜ ਕੇ ਪੱਤਰਕਾਰ ਦੇ ਦੁਆਲੇ ਹੋ ਗਏ, ਉਹਨੂੰ ਇਹ ਸਮਝਾਉਣ ਲਈ ਕਿ 7 ਜੂਨ ਤੋਂ ਤਾਂ ਕਾਗਜ਼ ਦਾਖਲ ਹੋਣੇ ਸ਼ੁਰੂ ਹੋ ਜਾਣੇ ਹਨ, ਇਸ ਲਈ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਜ਼ਰੂਰੀ ਸੀ, ਮਜਬੂਰੀ ਸੀ। ਮੈਂ ਪਰਵਾਨਾ ਜੀ ਨੂੰ ਕਹਿਣ ਲੱਗਾ ਸੀ ਕਿ ਬਰਫ਼ੀ ਜਾਂ ਸਮੋਸੇ ਨਾ ਜ਼ਰੂਰੀ ਸਨ, ਨਾ ਮਜਬੂਰੀ ਸਨ, ਛੱਡੇ ਜਾ ਸਕਦੇ ਸਨ, ਪਰ ਕਿਉਂ ਜੋ ਉਨ੍ਹਾਂ ਦੇ ਹੱਥ ਵਿੱਚ ਸਮੋਸਾ ਸੀ ਤੇ ਮੈਂ ਉਨ੍ਹਾਂ ਦੀ ਪਲੇਟ ਫੜੀ ਖੜ੍ਹਾ ਸਾਂ, ਮੈਂ ਖਾਮੋਸ਼ ਰਿਹਾ।

ਉਸ ਦਿਨ ਤੋਂ ਬਾਅਦ ਮੈਂ ਮਨ ਹੀ ਮਨ ਬੜੀ ਵਾਰੀ ਸੋਚਿਆ ਕਿ ਬਾਦਲ ਸਾਹਿਬ ਨੂੰ ਉਨ੍ਹਾਂ ਦੇ ਸਲਾਹਕਾਰਾਂ ਨੇ ਸਭ ਤੋਂ ਜ਼ਾਹਿਰਾ ਸਵਾਲ ਲਈ ਵੀ ਤਿਆਰ ਕਿਉਂ ਨਹੀਂ ਸੀ ਕੀਤਾ। ਇਹ ਘਟਨਾ 2004 ਦੀ ਹੈ। ਸ਼ਾਇਦ ਮੈਂ ਕੁੱਝ ਮੰਦ-ਬੁੱਧੀ ਵਿਅਕਤੀ ਹਾਂ, ਇਸ ਲਈ ਇਹ ਗੱਲ ਮੈਨੂੰ ਹਾਲ ਹੀ ਵਿੱਚ ਵਾਇਰਲ ਹੋਏ ਉਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਮਝ ਆਈ ਜਿਸ ਵਿੱਚ ਲੋਕ ਸਰੋਕਾਰਾਂ ਵਿੱਚ ਗੜੁੱਚੇ ਲੋਕ ਹੱਥ ਵਿੱਚ ਦਾਰੂ ਦੇ ਗਿਲਾਸ ਲਈ ਸੁਹਾਨੀ ਸ਼ਾਮ  ਦੇ ਢੱਲ ਜਾਣ ਉੱਤੇ ਚੁਸਕੀਆਂ ਲੈ ਰਹੇ ਹਨ।
----------
ਮੈਂ ਪਰਵਾਨਾ ਜੀ ਨੂੰ ਕਹਿਣ ਲੱਗਾ ਸੀ ਕਿ ਬਰਫ਼ੀ ਜਾਂ ਸਮੋਸੇ ਨਾ ਜ਼ਰੂਰੀ ਸਨ, ਨਾ ਮਜਬੂਰੀ ਸਨ, ਛੱਡੇ ਜਾ ਸਕਦੇ ਸਨ, ਪਰ ਕਿਉਂ ਜੋ ਉਨ੍ਹਾਂ ਦੇ ਹੱਥ ਵਿੱਚ ਸਮੋਸਾ ਸੀ ਤੇ ਮੈਂ ਉਨ੍ਹਾਂ ਦੀ ਪਲੇਟ ਫੜੀ ਖੜ੍ਹਾ ਸਾਂ, ਮੈਂ ਖਾਮੋਸ਼ ਰਿਹਾ।
----------
ਹਾਲ ਹੀ ਦੇ ਦਿਨਾਂ ਵਿਚ ਦਿੱਲੀ ਤੋਂ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਮੈਂ ਇੱਕ ਪੱਤਰਕਾਰ ਮਿੱਤਰ ਨੂੰ ਮਿਲਣ ਚੰਡੀਗੜ੍ਹ-ਦਿੱਲੀ ਸ਼ਾਹਰਾਹ ਉੱਤੇ ਜ਼ੀਰਕਪੁਰ ਦੀਆਂ ਬਰੂਹਾਂ ਵਿੱਚ ਉਸਾਰੇ ਰਮਾਡਾ ਹੋਟਲ ਵਿੱਚ ਮਿਲਿਆ। ਮਿਲਦਿਆਂ ਹੀ ਉਸ ਨੇ ਸਰਸਰੀ ਤੌਰ ਉੱਤੇ ਦੱਸਿਆ ਕਿ ਉਹ ਪਿਛਲੀ ਵਾਰੀ ਇਸੇ ਹੋਟਲ ਵਿੱਚ ਅਰੂਸਾ ਆਲਮ ਨੂੰ ਵੇਖਣ ਆਇਆ ਸੀ।

"ਅਰੂਸਾ ਆਲਮ ਨੂੰ?" ਮੈਂ ਸ਼ਾਇਦ ਕੁੱਝ ਜ਼ਿਆਦਾ ਹੀ ਉੱਚੀ ਆਵਾਜ਼ ਵਿੱਚ ਪੁੱਛਿਆ ਸੀ, ਜਿਹੜੀ ਉਸ ਪੰਜ-ਤਾਰਾ ਹੋਟਲ ਦੀ ਆਲੀਸ਼ਾਨ ਲਾਬੀ ਵਿੱਚ ਚੀਖਣ ਦੇ ਤੁੱਲ ਸੀ। ਉਸ ਦੱਸਿਆ ਕਿ ਪਿਛਲੇ ਸਾਲ ਗਰਮੀਆਂ ਦੀ ਇੱਕ ਸ਼ਾਮ ਇਤਲਾਹ ਮਿਲੀ ਕਿ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਕੁੱਝ ਦੋਸਤ, ਜਿਨ੍ਹਾਂ ਵਿੱਚ ਅਰੂਸਾ ਆਲਮ ਵੀ ਸੀ, ਇਸ ਹੋਟਲ ਵਿੱਚ ਪਾਰਟੀ ਕਰ ਰਹੇ ਹਨ। ਬਹੁਤ ਸਾਰੇ ਪੱਤਰਕਾਰ ਆਣ ਢੁੱਕੇ। ਖਬਰ ਵੀ ਛਪੀ।

ਸੁਹਾਨੀ ਸ਼ਾਮ ਢੱਲ ਚੁੱਕੀ  ਵਾਲੀ ਵਾਇਰਲ ਵੀਡੀਓ ਉੱਤੇ ਤੀਰਅੰਦਾਜ਼ੀ ਸ਼ੁਰੂ ਹੋ ਚੁੱਕੀ ਸੀ। ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਇਹ ਇਤਰਾਜ਼ ਜਾਇਜ਼ ਸੀ ਕਿ ਕਾਂਗਰਸੀ ਨੇਤਾ ਉਨ੍ਹਾਂ ਦਿਨਾਂ ਵਿੱਚ ਪਾਰਟੀ ਕਿਉਂ ਕਰ ਰਹੇ ਸਨ ਜਦੋਂ ਸਾਰਾ ਪੰਜਾਬ ਅਤੇ ਹਰ ਪੰਜਾਬੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਾ ਗ਼ਮਗੀਨ ਸੀ। ਇਹਨਾਂ ਦਿਨਾਂ ਵਿਚ ਤਾਂ ਹਰ ਕੋਈ ਦੇਸ਼ ਅਤੇ ਕੌਮ ਪ੍ਰਤੀ ਆਪਣੇ ਆਪ ਨੂੰ ਸਮਰਪਣ ਕਰਨ ਦੀ ਭਾਵਨਾ ਨਾਲ ਓਤ-ਪ੍ਰੋਤ ਇਹ ਉਮੀਦ ਕਰਦਾ ਹੈ ਕਿ ਜੀਵਨ ਸ਼ੈਲੀ ਗਲਾਸੀਆਂ ਖੜਕਾਉਣ ਤੋਂ ਵਧੇਰੇ ਸਾਰਥਕ ਹੋਵੇ।

"ਖਬਰ ਛਪੀ ਸੀ ਰਮਾਡਾ ਹੋਟਲ ਵਾਲੀ ਪਾਰਟੀ ਦੀ?" ਮੈਂ ਆਪਣੇ ਮਿੱਤਰ ਨੂੰ ਪੁੱਛਿਆ। "ਬਿਲਕੁਲ ਜੀ, ਪੰਜਾਬੀ ਟ੍ਰਿਬਿਊਨ ਨੇ ਤਾਂ ਅਰੂਸਾ ਬਾਰੇ ਵੀ ਛਾਪ ਦਿੱਤਾ ਸੀ," ਉਸ ਦੱਸਿਆ।

ਇਹ ਤਾਂ ਆਸਾਨ ਸੀ। ਪੰਜਾਬੀ ਟ੍ਰਿਬਿਊਨ ਦੀ ਜੂਨ 2016 ਦੀ ਫਾਈਲ ਫਰੋਲੀ ਤਾਂ ਖਬਰ ਸਾਹਮਣੇ ਆ ਗਈ - ਫੋਟੋ ਸਮੇਤ। ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਜੋਟੀਦਾਰ ਤੇ ਹੁਣ ਸਲਾਹਕਾਰ ਭਾਰਤ ਇੰਦਰ ਸਿੰਘ ਚਾਹਲ, ਲਾਲ ਸਿੰਘ, ਰਾਣਾ ਗੁਰਮੀਤ ਸੋਢੀ, ਹੰਸ ਰਾਜ ਹੰਸ ਸਭ ਮਿੱਤਰ-ਪਿਆਰੇ ਪ੍ਰਾਈਵੇਟ ਪਾਰਟੀ ਕਰ ਰਹੇ ਸਨ। ਸਹਿਯੋਗੀਆਂ ਨੇ ਦੱਸਿਆ ਅਰੂਸਾ ਆਲਮ ਉਪਸਥਿਤ ਨਹੀਂ ਸੀ। ਖਬਰ ਵਿੱਚ ਹਿੱਕ-ਠੋਕ ਸਪਸ਼ਟਤਾ ਨਾਲ ਲਿਖਿਆ ਹੋਇਆ ਸੀ- "ਇਸ ਪੱਤਰਕਾਰ ਵੱਲੋਂ ਹੋਟਲ ਵਿੱਚ ਅਰੂਸਾ ਆਲਮ ਨੂੰ ਵੇਖਿਆ ਗਿਆ।"
----------
"ਖਬਰ ਛਪੀ ਸੀ ਰਮਾਡਾ ਹੋਟਲ ਵਾਲੀ ਪਾਰਟੀ ਦੀ?" ਮੈਂ ਆਪਣੇ ਮਿੱਤਰ ਨੂੰ ਪੁੱਛਿਆ। "ਬਿਲਕੁਲ ਜੀ, ਪੰਜਾਬੀ ਟ੍ਰਿਬਿਊਨ ਨੇ ਤਾਂ ਅਰੂਸਾ ਬਾਰੇ ਵੀ ਛਾਪ ਦਿੱਤਾ ਸੀ," ਉਸ ਦੱਸਿਆ।
----------
ਤਾਂ ਤਕਲੀਫ਼ ਕਿਸ ਗੱਲ ਦੀ ਹੈ ਕਿਸੇ ਨੂੰ? ਕੋਈ ਹੋਟਲ ਵਿੱਚ ਪਾਰਟੀ ਨਾ ਕਰੇ? ਕੋਈ ਜੁਰਮ ਹੋ ਗਿਆ ਜੇ ਦੋਸਤਾਂ ਨਾਲ ਰਲ ਕੇ ਪਾਰਟੀ ਕਰ ਲਈ?

ਅਖਬਾਰ ਮੇਰੇ ਸਾਹਮਣੇ ਸੀ। ਪੱਤਰਕਾਰ ਨੇ ਜ਼ਿਕਰ ਨਹੀਂ ਕੀਤਾ ਸੀ ਪਰ ਤਾਰੀਕ ਉੱਛਲ ਕੇ ਵਲੂੰਧਰ ਰਹੀ ਸੀ। 7 ਜੂਨ, 2016 ਦਾ ਅਖਬਾਰ ਸੀ। ਕੈਪਟਨ ਅਮਰਿੰਦਰ ਸਿੰਘ, ਅਰੂਸਾ ਆਲਮ ਤੇ ਉਨ੍ਹਾਂ ਦੇ ਹੋਰ ਸੋਲਾਂ-ਕਲਾ ਸੰਪੂਰਣ ਮਿੱਤਰਾਂ ਨੇ 6 ਜੂਨ, 2016 ਦੀ ਸ਼ਾਮ ਪੰਜ-ਤਾਰਾ ਹੋਟਲ ਵਿੱਚ ਪਾਰਟੀ ਕਰਨ ਲਈ ਚੁਣੀ ਸੀ। ਦਿਨ ਉਨ੍ਹਾਂ ਕਿਵੇਂ ਮਨਾਇਆ, ਮੈਨੂੰ ਇਲਮ ਨਹੀਂ। ਹੋ ਸਕਦਾ ਹੈ ਅੱਥਰੂ ਕੇਰ-ਕੇਰ ਗੱਚ ਭਰ ਲਿਆ ਹੋਵੇ। ਮੈਂ ਸ਼ਰਤ ਨਹੀਂ ਲਾਉਂਦਾ ਨੇਤਾਵਾਂ ਦੀਆਂ ਭਾਵਨਾਤਮਿਕ ਗਤੀਵਿਧੀਆਂ ਬਾਰੇ। ਕੋਈ ਇਹ ਕਹਿ ਸਕਦਾ ਹੈ ਕਿ ਸ਼ਾਇਦ ਸ਼ਾਮ ਨੂੰ ਵੀ ਉਹ ਹੋਟਲ ਵਿੱਚ ਇਕੱਠੇ ਹੋ ਕੇ ਹਜ਼ਾਰਾਂ ਬੇਗੁਨਾਹਾਂ ਦੀ 1984 ਵਾਲੇ ਸਾਕਾ ਨੀਲਾ ਤਾਰਾ ਵਿੱਚ ਹੋਈ ਮੌਤ ਬਾਰੇ ਚਰਚਾ ਕਰ ਰਹੇ ਹੋਣ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰੋਸ ਵਿੱਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਬਿਲਕੁਲ ਇਹ ਹੋ ਸਕਦਾ ਹੈ, ਪਰ ਮੈਂ ਇਸ 'ਤੇ ਸ਼ਰਤ ਨਹੀਂ ਲਗਾਉਣ ਨੂੰ ਤਿਆਰ। ਮੈਂ ਤਾਂ ਕੇਵਲ ਇਹ ਸਵਾਲ ਤੁਹਾਡੇ ਲਈ ਛੱਡ ਰਿਹਾ ਹਾਂ ਕਿ ਪੰਜਾਬ ਦੀ ਸਿਆਸੀ ਫਿਜ਼ਾ ਵਿੱਚ ਅਜਿਹਾ ਕੀ ਹੈ ਕਿ ਸ੍ਰ.ਪਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਾਕਾ ਨੀਲਾ ਤਾਰਾ ਦੀ 20ਵੀਂ ਵਰ੍ਹੇਗੰਢ 'ਤੇ ਪੱਤਰਕਾਰਾਂ ਨੂੰ ਘਰ ਬੁਲਾ ਕੇ ਲੱਡੂ-ਬਰਫ਼ੀ ਖਵਾਉਣ ਵਿੱਚ ਕੁੱਝ ਵੀ ਅਟਪਟਾ ਨਹੀਂ ਲੱਗਦਾ?

ਸਾਡੀ ਰਾਜਨੀਤੀ ਦੇ ਵਿਚਰਣ ਵਿੱਚ ਅਜਿਹਾ ਕੀ ਹੈ ਕਿ 1984 ਵਿੱਚ ਪਾਰਲੀਮੈਂਟ ਦੀ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ, ਸਿੱਖ ਇਤਿਹਾਸ ਦੇ ਚੰਗੇ ਜਾਣੂ, ਐਂਗਲੋ-ਸਿੱਖ ਲੜਾਈਆਂ ਦੇ ਤਾ-ਉਮਰ ਖੋਜਾਰਥੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਕਾ ਨੀਲਾ ਤਾਰਾ ਦੀ 32ਵੀਂ ਵਰ੍ਹੇਗੰਢ ਪੰਜ ਤਾਰਾ ਹੋਟਲ ਵਿੱਚ ਅਰੂਸਾ ਆਲਮ, ਲਾਲ ਸਿੰਘ, ਰਾਣਾ ਸੋਢੀ ਤੇ ਹੰਸ ਰਾਜ ਹੰਸ ਨਾਲ ਮਨਾਉਂਦਿਆਂ ਕਿਸੇ ਦੁਚਿੱਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ?
----------
ਕੈਪਟਨ ਅਮਰਿੰਦਰ ਸਿੰਘ, ਅਰੂਸਾ ਆਲਮ ਤੇ ਉਨ੍ਹਾਂ ਦੇ ਹੋਰ ਸੋਲਾਂ-ਕਲਾ ਸੰਪੂਰਣ ਮਿੱਤਰਾਂ ਨੇ 6 ਜੂਨ, 2016 ਦੀ ਸ਼ਾਮ ਪੰਜ-ਤਾਰਾ ਹੋਟਲ ਵਿੱਚ ਪਾਰਟੀ ਕਰਨ ਲਈ ਚੁਣੀ ਸੀ। ਦਿਨ ਉਨ੍ਹਾਂ ਕਿਵੇਂ ਮਨਾਇਆ, ਮੈਨੂੰ ਇਲਮ ਨਹੀਂ। ਹੋ ਸਕਦਾ ਹੈ ਅੱਥਰੂ ਕੇਰ-ਕੇਰ ਗੱਚ ਭਰ ਲਿਆ ਹੋਵੇ।
----------
ਸੁਹਾਨੀ ਸ਼ਾਮ ਢੱਲ ਚੁੱਕੀ, ਨਾ ਜਾਨੇ ਤੁਮ ਕਬ ਆਓਗੇ  ਕਹਿੰਦੀ ਮੁਹੰਮਦ ਰਫ਼ੀ ਦੀ ਲਰਜ਼ਿਸ਼ ਵਾਲੀ ਆਵਾਜ਼ ਨਾਲ ਗਿਲਾਸੀ ਨਾਲ ਗਿਲਾਸੀ ਖੜਕਾ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨਾਂ ਵਿੱਚ ਕੀਤੀ ਪਾਰਟੀ ਹੋ ਸਕਦਾ ਏ ਤੁਹਾਡਾ ਨਿੱਜੀ ਮਾਮਲਾ ਹੋਵੇ, ਪਰ ਇਹ ਤਾਂ ਪੁੱਛਣਾ ਹੀ ਬਣਦਾ ਹੈ ਕਿ 20ਵੀਂ ਵਰ੍ਹੇਗੰਢ 'ਤੇ, 32ਵੀਂ ਵਰ੍ਹੇਗੰਢ 'ਤੇ ਜਾਂ ਹੁਣ ਇਸ ਸਰਦੀ ਵਿੱਚ ਜਦੋਂ ਮਾਸੂਮ ਬਾਲਾਂ ਦੀ ਸ਼ਹੀਦੀ ਦੀ ਗਾਥਾ ਅੰਦਰ ਤੱਕ ਗਰਮੀ ਭਰ ਦੇਂਦੀ ਏ, ਕੋਈ ਪੱਤਰਕਾਰ ਉੱਠ ਕੇ ਪੰਗਾ ਕਿਉਂ ਨਹੀਂ ਪਾ ਦਿੰਦਾ ਇਹ ਪੁੱਛ ਕੇ ਕਿ ਤੁਹਾਨੂੰ ਡਰ ਕਿਉਂ ਨਹੀਂ ਲੱਗਦਾ ਕਿ ਕੋਈ ਪੁੱਛ ਲਵੇਗਾ, ਜਨਾਬ, ਇਹੋ ਤਰੀਕ ਕਿਉਂ? ਇਹ ਦਿਨ ਕਿਉਂ?

ਕੀ ਇਸ ਲਈ ਕਿ ਕਾਂਗਰਸੀਆਂ ਨੇ ਕੋਈ ਇਤਰਾਜ਼ ਨਹੀਂ ਸੀ ਕੀਤਾ ਕਿ ਬਾਦਲ ਸਾਹਿਬ 20ਵੀਂ ਵਰ੍ਹੇਗੰਢ 'ਤੇ ਲੱਡੂ-ਬਰਫ਼ੀ ਕਿਉਂ ਖਵਾਉਂਦੇ ਨੇ ਲੋਕਾਂ ਨੂੰ ਆਪਣੇ ਘਰ?

ਕੀ ਇਸ ਲਈ ਕਿ ਅਕਾਲੀਆਂ ਨੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ ਭਾਵੇਂ ਅਖਬਾਰਾਂ ਵਿੱਚ ਫੋਟੋਆਂ ਛੱਪ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੂਨੀ ਵਰਤਾਰੇ ਦੀ 32ਵੀਂ ਵਰ੍ਹੇਗੰਢ ਕਿੱਥੇ ਮਨਾਈ? 

ਕੀ ਏਸੇ ਲਈ ਇਸ ਵਾਰੀ ਕੋਈ ਅਕਾਲੀ ਆਵਾਜ਼ ਨਹੀਂ ਸੁਣਾਈ ਦਿੱਤੀ ਕਿ ਸੁਹਾਨੀ ਸ਼ਾਮ  ਨੂੰ ਕਿਸੇ ਹੋਰ ਦਿਨ ਢੱਲ ਲੈਣ ਦੇਂਦੇ?
----------
ਗਿਲਾਸੀ ਨਾਲ ਗਿਲਾਸੀ ਖੜਕਾ ਕੇ ਕੀਤੀ ਪਾਰਟੀ ਹੋ ਸਕਦਾ ਏ ਤੁਹਾਡਾ ਨਿੱਜੀ ਮਾਮਲਾ ਹੋਵੇ, ਪਰ ਇਹ ਤਾਂ ਪੁੱਛਣਾ ਹੀ ਬਣਦਾ ਹੈ ਕਿ ਸਾਕਾ ਨੀਲਾ ਤਾਰਾ ਦੀ 20ਵੀਂ ਵਰ੍ਹੇਗੰਢ 'ਤੇ, 32ਵੀਂ ਵਰ੍ਹੇਗੰਢ 'ਤੇ ਜਾਂ ਹੁਣ ਇਸ ਸਰਦੀ ਵਿੱਚ ਜਦੋਂ ਮਾਸੂਮ ਬਾਲਾਂ ਦੀ ਸ਼ਹੀਦੀ ਦੀ ਗਾਥਾ ਅੰਦਰ ਤੱਕ ਗਰਮੀ ਭਰ ਦੇਂਦੀ ਏ, ਤੁਹਾਨੂੰ ਡਰ ਕਿਉਂ ਨਹੀਂ ਲੱਗਦਾ ਕਿ ਕੋਈ ਪੱਤਰਕਾਰ ਇਹ ਪੁੱਛ ਲਵੇਗਾ, ਜਨਾਬ, ਇਹੋ ਤਰੀਕ ਕਿਉਂ? ਇਹ ਦਿਨ ਕਿਉਂ? ਸ਼ਾਮ ਸੁਹਾਨੀ  ਕਿਸੇ ਹੋਰ ਦਿਨ ਕਰ ਲੈਂਦੇ।
----------
ਇਹ ਸਭ ਸਵਾਲ ਪੁੱਛਣੇ ਬਣਦੇ ਨੇ, ਪਰ ਮੈਂ ਨਹੀਂ ਪੁੱਛਣੇ। ਪਰਵਾਨਾ ਜੀ ਬਹੁਤ ਸੀਨੀਅਰ ਪੱਤਰਕਾਰ ਨੇ ਤੇ ਮੈਂ ਕੋਈ ਵੀ ਅਜਿਹੀ ਗੱਲ ਨਹੀਂ ਕਰਨੀ ਕਿ ਉਹ ਕਹਿਣ ਕੋਈ ਪੰਗਾ ਪੈ ਗਿਆ। ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਨਾਲੇ ਹੁਣ ਸਵਾਲ ਪੁੱਛਣ ਦੀ ਵਾਰੀ ਤੁਹਾਡੀ ਏ।


ਸਰਦੀ ਬਹੁਤੀ ਨਹੀਂ ਪੈ ਰਹੀ, ਪੰਜ ਮਹੀਨਿਆਂ ਨੂੰ 34ਵੀਂ ਵਰ੍ਹੇਗੰਢ ਆ ਜਾਣੀ ਏ। 'ਸੁਖ-ਵਿਲਾਸ' ਸੁਣਿਐ ਬੜੀ ਚੰਗੀ ਜਗ੍ਹਾ ਹੈ। ਅਜਾਰੇਦਾਰੀ ਕੋਈ ਨਹੀਂ। ਨੋਟਾਂ ਨਾਲ ਭਾਵੇਂ ਕਾਂਗਰਸੀ ਬੁੱਕ ਕਰਵਾਉਣ, ਭਾਵੇਂ ਅਕਾਲੀ। ਭਾਵੇਂ ਸ਼ਾਮ ਸੁਹਾਨੀ ਕਰੋ, ਭਾਵੇਂ ਰਾਤ ਅੰਧੇਰੀ।

ਬਸ ਵੀਡੀਓ ਵਾਇਰਲ ਨਹੀਂ ਹੋਣੀ ਚਾਹੀਦੀ।
 

Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________

Most shared Punjab Today articles: 
 

SELF GOAL BY AMARINDER GOVT ON VAISAKHI HOLIDAY 

AMARINDER, BADALS, KHAIRA, AROOSA ALAM & A JOURNALIST OF TRIBUNE

BUT AAP WON'T GET IT. TUM TO THEHRE SHEHARI 

NAPOLEON PAINTING ROW: Punjab Govt insists on riding its high horse

PLAYING WITH SIKH SENTIMENTS: Punjab Govt’s ad depicts Tenth Sikh Master astride Napoleon’s horse

HOW DHUMAL WAS ASSASSINATED POLITICALLY, BY THE BJP

SUKHBIR IS RIGHT – On 97th anniversary  Panth Khatre Vich Hai. Where does this threat come from?

SHIROMANI AKALI DAL – Abhi to party shuru huyee hai...

MUNICIPAL ELECTIONS IN PUNJAB: How Congress, SAD, AAP have framed issues  

DO NOT GO GENTLE INTO THAT GOOD NIGHT

VIDEO - CLASS 5 STUDENT THREATENS REVOLUTION

CHAI PAR SUICIDE? Meet Mankar. Sorry, he’s dead. Modi met him, though - for Chai Pe Charcha

1984 - A RIOT OR A GENOCIDE? Controversy explodes in Canada again as Hardeep Puri tweets

PUNJAB VIDHAN SABHA: They are publishing a new book, so please go read an old one

JAANE KYA DIKH JAAYE! Rajasthan, where they write poems hailing Shambu Lal Regar 

'IF NOT VANDE MATARAM, then will you salute Afzal Guru?' 

LAHORE NU SALAAM – LAHORE CHODD AAYA - Prof. Randhir Singh

THE LOOT THAT RAJASTHAN COMMITTED – An insult bigger than Bollywood’s Padmawati! 

TRIBUNE’S HARISH KHARE SHATTERS EDITORIAL SILENCE OVER CARAVAN REPORTAGE  

THE DANGER OF RENAMING A COLLEGE 

ARNAB GOSWAMI WATCHES PADMAWATI, KARNI SENA IS HAPPIEST

DESH CHORR DO – VANDE MATARAM MAN TELLS SIKH LEADER TO LEAVE COUNTRY

DYAL SINGH COLLEGE TO VANDE MATARAM MAHAVIDYALAYA - A DESIGN NEFARIOUS?

HONESTY CERTIFICATE TO MAJITHIA TRIGGERS CRISIS IN TRIBUNE 

THE FINAL HONESTY CERTIFICATE: ISSUED BY THE TRIBUNE

WAS IT MEANT FOR TRUMP? OR US?  – Bush, Obama said this on Diwali

WALKING IN STEP, HAND ON THE SHOULDER Aye Bhayee, Bina Dekhe Chalo

CHALO, PATAAKE CHALAYEN – CM Amarinder Singh & Parkash Singh Badal Jee

NO TIME TO READ THIS STORY? – That’s OK - Please do not feel guilty 

ELECTION COMMISSION - YOU FAILED TO CONVINCE. TRY AGAIN.

THIS IS WHY ELECTION COMMISSION DID NOT ANNOUNCE GUJARAT POLL DATES – Decoding the mystery 

BJP TO EDUCATE FARMERS ABOUT AGRI & RELIGION LINK – Will tell them Modi did so much 

AYE BHAI, BINA DEKHE CHALO –  Walking with the blind in Chandigarh

BAD, BAD WOMAN! – Punjab’s top playwright slams woman complainant against Langah

MR PRESIDENT, PLEASE TAKE BACK HIS GALLANTRY MEDAL – On Amod Kanth’s badge of shame

OPEN SALE AT GNDU – Have Rs 25,000? Get your compartment cleared. Rs 50,000 for two subjects

SUCHA SINGH LANGAH : KAMAAL JAARI HAI... Sucha Singh Langah wins, even in his darkest moments

ABEY TU BAHAR NIKAL, CHOWK MEIN AA   The 10-yard-radius protest

PATIALA, VIA PANCHKULA. HAIL DEMOCRACY! Halaat kharaab nahi hone chahiye!

PEHLU KHAN CASE   Will Govt Now Compensate The Magnificent Six? The Nation Needs to Know

MR HOME MINISTER, WILL YOU BE VISITING FAROOQ AHMAD DAR'S HOUSE? 

THE RYAN DEBATE: HOW INDIA MISSED THE GREAT CCTV ANGLE?  Not covered by cctv, so not covered by tv either

POLITICAL ECONOMY OF RETIREMENT AGE ROW   What’s wrong with retirement age policy?

THE GORAKHPUR DEAD SPEAK TO PUNJAB  From Patiala to Gorakhpur, the tale of the dead

WE WILL KILL 40-50 – Haryana BJP, Govt calculated death toll before firing first bullet

RELAX! ALL 30 WERE DERA PREMIS – Panchkula says something stinking about its conscience

LET'S KILL PAASH – Dr Sumail Singh Sidhu on the importance of Paash

A DOKLAM IN EVERY FIELD: Farmers not only produce food. They produce peace.

SURGICAL STRIKE YOU DID NOT KNOW ABOUT: When Indian jawans killed everyone at Pak post

PUNJAB: AN IDEA IN SEARCH OF WORDS: Punjab, more than a poster boy of progress or a renegade from modernity

_______________________________________________________________


Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER