ਵਿਚਾਰ
ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ
- ਡਾ. ਹਰਪਾਲ ਸਿੰਘ ਪੰਨੂ
ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋਸਰਕਾਰਾਂ ਨੇ ਇਤਿਹਾਸ ਪਾਸੋਂ ਨਾ ਸਿੱਖਣਾ, ਨਾ ਇਸ ਦੀ ਕਦੀ ਜ਼ਰੂਰਤ ਸਮਝਣੀ, ਹਾਕਮਾਂ ਨੇ ਜਸ਼ਨ ਮਨਾਉਣੇ ਹੁੰਦੇ ਹਨ ਤੇ ਵਾਹਵਾ ਖੱਟਣੀ ਕੇਵਲ ਇੱਕ ਮਨੋਰਥ ਹੁੰਦਾ ਹੈ। ਸਰਕਾਰ ਨੂੰ ਜਸ਼ਨ ਮਨਾਉਣੋ ਕੌਣ ਰੋਕਦਾ ਹੈ, ਪਰਜਾ ਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਪਰੰਪਰਾਵਾਂ ਦੀ ਖਿੱਲੀ ਉਡਣ ਲੱਗੇ। ਬੀਤੇ ਦਿਨੀ ਅਜਿਹੀ ਹੀ ਘਟਨਾ ਘਟੀ।

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਗਿਆ, ਇਤਫਾਕਨ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦਾ ਹਫਤਾ ਵੀ ਇਹੋ ਹੈ ਜਿਸ ਨੂੰ ਪੰਥ ਸ਼ਹੀਦੀ-ਸਾਤਾ ਸ਼ਬਦਾਂ ਨਾਲ ਯਾਦ ਕਰਦਾ ਹੈ। ਸਰਕਾਰ ਨੇ ਦਸਮ ਪਾਤਸ਼ਾਹ ਨੂੰ ਸ਼ਰਧਾ ਨਾਲ ਯਾਦ ਕਰਦਿਆਂ ਉਨ੍ਹਾਂ ਨੂੰ ਆਲੀਸ਼ਾਨ ਘੋੜੇ ਉਪਰ ਸਵਾਰ ਕਰਾਉਣਾ ਸੀ, ਕਰਾ ਦਿੱਤੇ। ਇਹ ਤਾਂ ਯਾਰ ਲੋਕਾਂ ਨੇ ਬਾਅਦ ਵਿਚ ਭੇਤ ਦੀ ਗੱਲ ਖੋਲ੍ਹੀ ਕਿ ਨੀਲੇ ਦੇ ਸਵਾਰ ਕੋਲ ਅਪਣਾ ਤਾਂ ਘੋੜਾ ਹੀ ਨਹੀਂ ਸੀ, ਸੋ ਨੈਪੋਲੀਅਨ ਦਾ ਘੋੜਾ ਮੰਗ ਲਿਆ, ਮਹਾਰਾਜ ਉਸ 'ਤੇ ਬਿਰਾਜਮਾਨ ਕਰਵਾ ਦਿੱਤੇ।
---------- 
ਇਹੋ ਜਿਹੀਆਂ ਵਾਰਦਾਤਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਬਿਮਾਰੀ ਵਧ ਸਕਦੀ ਹੈ। ਮੁਕਤਸਰ ਮਾਘੀ ਦਾ ਮੇਲਾ ਨਜ਼ਦੀਕ ਆ ਰਿਹਾ ਹੈ। ਕੱਲ੍ਹ ਨੂੰ ਇਕ ਹੋਰ ਪੇਂਟਰ ਸ਼ੇਰ ਦੀ ਸਵਾਰੀ ਕਰਦੀ ਦੁਰਗਾ ਮਾਤਾ ਦਾ ਸੀਸ ਮਾਈ ਭਾਗੋ ਜੀ ਨਾਲ ਤਬਦੀਲ ਕਰ ਦਏ ਤਦ ਖਤਰਨਾਕ ਸਿੱਟੇ ਨਿਕਲਣਗੇ। ਪੰਜਾਬ ਸਰਕਾਰ ਨੂੰ ਬਿਨਾਂ ਹੋਰ ਦੇਰੀ ਕਰਨ ਦੇ ਭੁੱਲ ਦੀ ਖਿਮਾ ਮੰਗਣੀ ਚਾਹੀਦੀ ਹੈ, ਜ਼ਿੰਮੇਵਾਰ ਪੇਂਟਰ ਅਤੇ ਸਬੰਧਿਤ ਅਫਸਰ ਦੀ ਜਵਾਬ-ਤਲਬੀ ਹੋਣੀ ਜ਼ਰੂਰੀ ਹੈ।
---------- 
ਗੁਰੂ ਜੀ ਦੀ ਅਵਧੀ 1666 ਤੋਂ 1708 ਦੀ ਹੈ ਜਦ ਕਿ ਨੈਪੋਲੀਅਨ ਦਾ ਸਮਾਂ 1769 ਤੋਂ 1821ਈ. ਹੈ ਯਾਨਿ ਕਿ ਗੁਰੁ ਜੀ ਤੋਂ ਸੌ ਸਾਲ ਬਾਦ। ਗੁਰੂ ਜੀ ਦੇ ਘੋੜੇ ਉਪਰ ਨੈਪੋਲੀਅਨ ਨੂੰ ਬਿਠਾ ਦਿੰਦੇ, ਇਤਰਾਜ਼ ਫਿਰ ਵੀ ਹੋਣਾ ਸੀ ਪਰ ਇੱਥੇ ਉਲਟ ਕਰ ਦਿੱਤਾ। ਨੈਪੋਲੀਅਨ ਦਾ ਸਿਰ ਕੱਟ ਕੇ ਗੁਰੁ ਜੀ ਦਾ ਸੀਸ ਕੰਪਿਊਟਰ ਦੀ ਸਹਾਇਤਾ ਨਾਲ ਜੜ ਦਿੱਤਾ। ਇਹ ਵਾਰਦਾਤ ਚੋਰੀ ਦੀ ਹੈ, ਮੂਰਖਤਾ ਦੀ ਅਤੇ ਬੇਅਦਬੀ ਦੀ ਵੀ। ਪਾਰਖੂ ਲੋਕਾਂ ਨੇ ਚੋਰੀ ਫੜ ਲਈ। ਸਰਕਾਰ ਦਾ ਫਰਜ਼ ਬਣਦਾ ਸੀ ਕਿ ਪਰਜਾ ਤੋਂ ਖਿਮਾ ਮੰਗਦੀ ਅਤੇ ਮੋਟੀ ਰਕਮ ਵਸੂਲ ਕੇ ਜਿਸ ਪੇਂਟਰ ਨੇ ਇਹ ਕਾਰਾ ਕੀਤਾ ਉਸਨੂੰ ਢੁਕਵੀਂ ਸਜ਼ਾ ਦਿੰਦੀ। ਸਰਕਾਰ ਨੂੰ ਨਾ ਸ਼ਰਮਿੰਦਗੀ ਹੋਈ, ਨਾ ਖਿਮਾ ਮੰਗੀ, ਸਰਕਾਰ ਜੀ ਦਾ ਬਿਆਨ ਆਇਆ ਹੈ ਕਿ ਇੰਟਰਨੈੱਟ ਤੋਂ ਬਣੀ ਬਣਾਈ ਪੇਂਟਿੰਗ ਚੁੱਕ ਲਈ, ਇਸ ਵਿਚ ਗਲਤ ਕੀ ਹੋ ਗਿਆ?
 

ਸਰਕਾਰ ਦਾ ਕੰਮ ਚੋਰੀ ਰੋਕਣਾ ਹੁੰਦਾ ਹੈ, ਚੋਰੀ ਨੂੰ ਉਤਸ਼ਾਹਿਤ ਕਰਨਾ ਨਹੀਂ। ਜਦੋਂ ਡੇਰਾ ਸਿਰਸਾ ਮੁਖੀ ਨੇ ਦਸਮ ਪਾਤਸ਼ਾਹ ਦਾ ਲਿਬਾਸ ਪਹਿਨ ਕੇ ਅਖੌਤੀ ਅੰਮ੍ਰਿਤ ਦਾ ਕੜਾਹਾ ਰੂਅਫਜ਼ਾ ਨਾਲ ਤਿਆਰ ਕੀਤਾ, ਉਦੋਂ ਇਸ ਖਿਲਾਫ ਸਿੱਖ ਜਗਤ ਵਿਚ ਜਬਰਦਸਤ ਰੋਸ ਪੈਦਾ ਹੋਇਆ ਸੀ, ਹਿੰਸਕ ਝੜਪਾਂ ਹੋਈਆਂ ਸਨ, ਡੇਰਾ ਮੁਖੀ ਖਿਲਾਫ ਕੇਸ ਚੱਲਿਆ ਤਾਂ ਬਤੌਰ ਸਿੱਖ ਮਾਹਿਰ ਮੇਰਾ ਬਿਆਨ ਲਿਆ ਗਿਆ। 

ਡੇਰਾ ਮੁਖੀ ਦੇ ਵਕੀਲ ਨੇ ਮੈਨੂੰ ਪੁੱਛਿਆ- ਕੀ ਇਤਰਾਜ਼ ਹੈ ਤੁਹਾਡਾ? 

ਮੈਂ ਦੱਸਿਆ- ਦਸਮ ਪਾਤਸ਼ਾਹ ਦਾ ਲਿਬਾਸ ਕਿਸੇ ਨੂੰ ਪਹਿਨਣ ਦੀ ਆਗਿਆ ਨਹੀਂ ਹੈ। 

ਵਕੀਲ ਨੇ ਪੁੱਛਿਆ- ਪਰ ਨਿਹੰਗ ਸਿੰਘ ਗੁਰੂ ਜੀ ਦਾ ਲਿਬਾਸ ਪਹਿਨਦੇ ਹਨ, ਕਿਸੇ ਨੂੰ ਇਤਰਾਜ਼ ਨਹੀਂ। 

ਮੈਂ ਕਿਹਾ- ਨਿਹੰਗ ਅਪਣੇ ਆਪ ਨੂੰ ਗੁਰੂ ਜੀ ਦੇ ਬੇਟੇ ਮੰਨਦੇ ਹਨ, ਔਲਾਦ ਦਾ ਅਪਣੇ ਪਿਤਾ ਦੀ ਹਰੇਕ ਜਾਇਦਾਦ ਉਪਰ ਹੱਕ ਹੈ। ਡੇਰਾ ਮੁਖੀ ਅਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਇਸ ਲਈ ਉਸ ਦਾ ਕੰਮ ਇਤਰਾਜ਼ਯੋਗ ਮੰਨਿਆ ਗਿਆ।
 

ਇਹੋ ਜਿਹੀਆਂ ਵਾਰਦਾਤਾਂ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਬਿਮਾਰੀ ਵੱਧ ਸਕਦੀ ਹੈ। ਮੁਕਤਸਰ ਮਾਘੀ ਦਾ ਮੇਲਾ ਨਜ਼ਦੀਕ ਆ ਰਿਹਾ ਹੈ। ਕੱਲ੍ਹ ਨੂੰ ਇਕ ਹੋਰ ਪੇਂਟਰ ਸ਼ੇਰ ਦੀ ਸਵਾਰੀ ਕਰਦੀ ਦੁਰਗਾ ਮਾਤਾ ਦਾ ਸੀਸ ਮਾਈ ਭਾਗੋ ਜੀ ਨਾਲ ਤਬਦੀਲ ਕਰ ਦਏ ਤਦ ਖਤਰਨਾਕ ਸਿੱਟੇ ਨਿਕਲਣਗੇ। ਪੰਜਾਬ ਸਰਕਾਰ ਨੂੰ ਬਿਨਾਂ ਹੋਰ ਦੇਰੀ ਕਰਨ ਦੇ ਭੁੱਲ ਦੀ ਖਿਮਾ ਮੰਗਣੀ ਚਾਹੀਦੀ ਹੈ, ਜ਼ਿੰਮੇਵਾਰ ਪੇਂਟਰ ਅਤੇ ਸਬੰਧਿਤ ਅਫਸਰ ਦੀ ਜਵਾਬ-ਤਲਬੀ ਹੋਣੀ ਜ਼ਰੂਰੀ ਹੈ। ਇਹ ਅੰਤਰਰਾਸ਼ਟਰੀ ਕਾਪੀ-ਰਾਈਟ ਕਾਨੂਨ ਦੀ ਉਲੰਘਣਾ ਹੋਈ ਹੈ।

 
(The author is a professor at Punjabi University, Patiala, and is a known exponent and expert in Sikhism and comparative religious studies.) 


Comment by: Sahib singh

ਇਹ ਬਹੁਤ ਵੱਡੀ ਸਾਜਿਸ਼ ਹੈ , ਇਹ ਨਿਰਦੋਸ਼ ਗਲਤੀ ਨਹੀਂ ਜੀ। ਗੁਰੂਆਂ ਸਾਹਿਬ ਜੀ ਦੀਆਂ ਜੀਵਨੀਆਂ ਵਿਚ ਸ਼ੱਕ ਪੈਦਾ ਕਰਨਾ ਚਾਹੁੰਦੇ ਨੇ ਸ਼ਰਾਰਤੀ ਲੋਕ।।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER