ਵਿਚਾਰ
ਹੋਰ ਕਿਸੇ ਨਹੀਂ ਕਹਿਣਾ, ਅਸਾਨੂੰ ਕਹਿਣਾ ਪੈਣਾ
ਪ੍ਰਧਾਨ ਜੀ, ਕੀ ਸੱਚ ਸੁਣਨਗੇ?
- ਨਿਸ਼ਚੈ ਪਾਲ
ਪ੍ਰਧਾਨ ਜੀ, ਕੀ ਸੱਚ ਸੁਣਨਗੇ?ਕਿਸੇ ਵੀ ਸਿਆਸੀ ਦਲ ਨੂੰ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਲੋਕ ਇਹ ਉਮੀਦ ਕਰਦੇ ਹਨ ਕਿ ਅਜੇਹੀ ਪਾਰਟੀ ਸਵੈ-ਪੜਚੋਲ ਲਈ ਯਤਨ ਕਰੇਗੀ। ਜੇ ਕਿਸੇ ਪਾਰਟੀ ਨੇ ਸਹੀ ਅਰਥਾਂ ਵਿਚ ਸਵੈ-ਪੜਚੋਲ ਕਰਨ ਵਾਲੇ ਰਾਹ ਨਾ ਵੀ ਤੁਰਨਾ ਹੋਵੇ ਤਾਂ ਵੀ ਉਹ ਲੋਕ-ਦਿਖਾਵੇ ਲਈ ਇਹ ਅਡੰਬਰ ਕਰ ਹੀ ਲੈਂਦੀ ਹੈ। ਹਾਰ ਤੋਂ ਮਾਯੂਸ ਹੋਏ ਆਪਣੇ ਸਾਥੀਆਂ ਦਾ ਹੌਸਲਾ ਬੁਲੰਦ ਕਰਨ ਲਈ ਕਿਸੇ ਹਿੱਲ-ਸਟੇਸ਼ਨ ਜਾਂ ਸਮੁੰਦਰ ਕੰਢੇ ਵਸੇ ਰਮਣੀਕ ਸਥਾਨ 'ਤੇ 5-ਸਿਤਾਰਾ ਸਹੂਲਤਾਂ ਨਾਲ ਲੈਸ ਆਰਾਮਗਾਹਾਂ 'ਤੇ 'ਚਿੰਤਨ-ਮੰਥਨ' ਵਰਗੇ ਢਕੋਸਲੇ ਕਰਨੇ ਸਿਆਸੀ ਪਾਰਟੀਆਂ ਲਈ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਕਈ ਵਾਰ ਇਨ੍ਹਾਂ 'ਆਤਮ-ਚਿੰਤਨ' ਕੈਂਪਾਂ ਦੌਰਾਨ ਸਿਆਸੀ ਦਲਾਂ ਦੀ ਸੀਨੀਅਰ ਲੀਡਰਸ਼ਿਪ ਨੂੰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਪਰ ਪੰਜਾਬ ਵਿਚ ਇਤਿਹਾਸਕ ਹਾਰ ਦਾ ਸਾਹਮਣਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਕਿਸਮ ਦੀ ਅੰਤਰ-ਝਾਤ ਦੀ ਕੋਈ ਜ਼ਰੂਰਤ ਨਹੀਂ ਸਮਝੀ ਜਾਪਦੀ । 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਹੁਣ ਤੱਕ ਦੀ ਆਪਣੀ ਸਭ ਤੋਂ ਵੱਡੀ ਹਾਰ ਮਿਲੀ। ਪਰ ਅਕਾਲੀ ਦਲ ਦੀ ਲੀਡਰਸ਼ਿਪ ਦੇ ਤੀਜੇ ਦਰਜੇ ਦੇ ਕਿਸੇ ਆਗੂ ਦੀ ਪਿਓ-ਪੁੱਤ ਦੀ ਜੋੜੀ ਨੂੰ ਸਵਾਲ ਕਰਨ ਦੀ ਹਿੰਮਤ ਨਹੀਂ ਹੋਈ। (ਤੀਜਾ ਦਰਜਾ ਤਾਂ ਕਿਹਾ ਗਿਆ ਹੈ ਕਿਉਂਕਿ ਅਕਾਲੀ ਦਲ ਵਿਚ ਦੂਜੇ ਦਰਜੇ ਦਾ ਕੋਈ ਆਗੂ ਤਾਂ ਹੈ ਹੀ ਨਹੀਂ।) ਇੱਕ ਦਿਨ ਵੀ ਪਾਰਟੀ ਦੇ ਤੌਰ-ਤਰੀਕੇ ਤੋਂ ਇੰਝ ਪ੍ਰਤੀਤ ਨਹੀਂ ਹੋਇਆ ਕਿ ਉਸ ਨੂੰ ਚੋਣਾਂ ਵਿਚ ਸ਼ਰਮਨਾਕ ਹਾਰ ਮਿਲੀ ਹੈ।

ਪਤਾ ਨਹੀਂ ਅਜਿਹਾ ਕੀ ਹੋਇਆ ਕਿ ਹੁਣ ਅਕਾਲੀ ਦਲ ਦੇ ਬਾਬਾ ਬੋਹੜ ਨੂੰ ਵੀ ਸੰਗਤ ਦਰਸ਼ਨ ਦੀ ਉਹ ਤਾਂਘ ਨਹੀਂ ਰਹੀ ਜੋ ਉਨ੍ਹਾਂ ਨੂੰ ਪਹਿਲਾਂ ਹੁੰਦੀ ਸੀ ਅਤੇ ਉਹ ਡਾਕਟਰਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਕੇ ਵੀ ਆਪਣਾ ਇਹ ਨੇਮ ਟੁੱਟਣ ਨਹੀਂ ਸੀ ਦਿੰਦੇ। ਹਾਲ ਹੀ ਵਿੱਚ ਵਿੱਢੀ ਗਈ "ਜਬਰ -ਵਿਰੋਧੀ ਲਹਿਰ" ਦੇ ਮੰਤਵ ਦਾ ਤਾਂ ਅੰਤਰ-ਝਾਤ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ ਹੈ, ਸਗੋਂ ਇਹ "ਸਭ ਕੁਝ ਪਹਿਲੇ ਵਾਂਗ ਹੀ ਚੱਲੇਗਾ" ਦਾ ਸੂਚਕ ਹੈ।   

ਇਸ ਅਪਮਾਨਜਨਕ ਹਾਰ ਤੋਂ ਬਾਅਦ ਵੀ 'ਪੁੱਤ' ਦੀ ਲੀਡਰਸ਼ਿਪ ਨੂੰ ਕਿਸੀ ਨੇ ਚੁਣੌਤੀ ਨਹੀਂ ਦਿੱਤੀ। ਬਲਕਿ ਜਦੋਂ ਵੀ ਕਿਸੇ ਵੀ ਕਮੇਟੀ (ਭਾਵੇਂ ਉਹ ਕੋਰ ਕਮੇਟੀ, ਵਰਕਿੰਗ ਕਮੇਟੀ, ਰਾਜਨੀਤਿਕ ਮਾਮਲਿਆਂ ਦੀ ਕਮੇਟੀ ਜਾਂ ਕੋਈ ਹੋਰ ਕਮੇਟੀ) ਦੀ ਕੋਈ ਵੀ ਬੈਠਕ ਹੋਈ ਤਾਂ ਹਰੇਕ ਆਗੂ ਨੇ 'ਹਾਈ ਕਮਾਂਡ' 'ਤੇ "ਪੂਰਣ-ਵਿਸ਼ਵਾਸ" ਹੀ ਪ੍ਰਗਟ ਕੀਤਾ। ਅਜਿਹਾ ਇਸ ਲਈ ਹੋਇਆ ਕਿਉਂਕਿ ਤੀਜੇ ਦਰਜੇ ਦੇ 'ਜਥੇਦਾਰਾਂ' ਦੀ ਸਮੱਸਿਆ ਇਹ ਹੈ ਕਿ ਉਹ ਹਮੇਸ਼ਾ ਇਕ ਦੂਜੇ ਦੀ ਲੱਤ ਖਿੱਚਣ ਵਿਚ ਰੁਝੇ ਰਹਿੰਦੇ ਹਨ। ਉਨ੍ਹਾਂ 'ਚ ਇੰਨਾ ਹੌਸਲਾ ਹੈ ਹੀ ਨਹੀਂ ਕਿ ਉਹ ਸਵਾਲ ਕਰ ਸਕਣ ਕਿ ਲੀਡਰ ਹਮੇਸ਼ਾਂ ਮਨੋਨੀਤ ਹੀ ਕਿਉਂ ਕੀਤਾ ਜਾਂਦਾ ਹੈ, ਚੁਣਿਆ ਕਿਉਂ ਨਹੀਂ ਜਾਂਦਾ? ਉਨ੍ਹਾਂ ਲਈ ਤਾਂ ਸਟੇਜ 'ਤੇ ਮੁਖੀ ਦੇ ਨਾਲ ਦਿੱਸਣਾ ਹੀ ਵੱਡੀ ਪ੍ਰਾਪਤੀ ਹੁੰਦੀ ਹੈ। "ਮਹਾਨ ਆਗੂ” ਨਾਲ ਫੋਟੋਆਂ ਖਿਚਾਉਣ ਦੇ ਮੌਕੇ ਤਲਾਸ਼ਦੇ ਇਹ ਗੜਵੱਈਏ ਉਸ ਦੇ ਆਲੇ-ਦੁਆਲੇ ਹੀ ਪਰਿਕਰਮਾ ਕਰਦੇ ਰਹਿੰਦੇ ਹਨ। ਪਾਰਟੀ ਦਾ 'ਮੁਖੀ' ਜੇ ਪੰਜਾਬ ਦੇ ਸਿਆਸੀ ਪਿੜ ਵਿਚ ਉਤਰੀ ਇੱਕ ਨਵੀਂ ਵਿਰੋਧੀ ਧਿਰ ਬਾਰੇ ਕੁਝ ਉਚਾ ਨੀਵਾਂ ਬੋਲਦਾ ਹੈ ਤਾਂ ਕਿਸੇ ਧਾਰਮਿਕ ਸਥਾਨ ਦੀ ਦਹਿਲੀਜ਼ 'ਤੇ ਸਵੱਲੀ ਨਜ਼ਰ ਉਡੀਕਦੇ ਭਗਤ-ਜਨ ਤੀਜੇ ਦਰਜੇ ਦੇ ਆਗੂਆਂ ਦਾ ਝੁੰਡ ਜੈਕਾਰਾ ਛੱਡ ਦਿੰਦਾ ਹੈ। ਇਸੇ ਤਰ੍ਹਾਂ "ਮਹਾਨ ਆਗੂ” ਪੰਜਾਬ ਦੇ ਹਰ ਕੋਨੇ ਵਿਚ ਪੋਸਟਰਾਂ ਅਤੇ ਹੋਰਡਿੰਗਾਂ 'ਤੇ ਮਨਮੋਹਕ ਅੰਦਾਜ਼ ਵਿਚ ਮੁਸਕੁਰਾਉਂਦੇ ਹੋਏ ਦਰਸ਼ਨ ਦਿਦਾਰੇ ਦੇਣ ਵਿੱਚ ਮਸ਼ਗੂਲ ਹੈ।

"ਮਹਾਨ ਆਗੂ” ਦਾ ਇਹ ਕਥਨ ਕਿ ਡਿਪਟੀ ਕਮਿਸ਼ਨਰ ਤੇ ਸੀਨੀਅਰ ਪੁਲਿਸ ਅਫਸਰ ਹੁਣ ਵੀ ਉਸ ਦੀਆਂ ਫ਼ੋਨ 'ਤੇ ਦਿੱਤੀਆਂ ਹਦਾਇਤਾਂ ਨੂੰ ਅਹਿਮੀਅਤ ਦਿੰਦੇ ਹਨ, ਉਸ ਦੇ ਗੜਵੱਈਆਂ ਨੂੰ ਗੁਣਗਾਨ ਕਰਨ ਦੀ ਮਹਤੱਤਾ 'ਤੇ ਵਿਸ਼ਵਾਸ ਕਰਨ ਨੂੰ ਮਜ਼ਬੂਰ ਕਰ ਦਿੰਦਾ ਹੈ ।
----------
ਪ੍ਰਧਾਨ ਜੀ ਸਿਆਸਤ ਦੀ ਸ਼ਤਰੰਜ ਦੇ ਮਹਾਨ ਖਿਡਾਰੀ ਹਨ। ਪਹਿਲਾਂ ਉਨ੍ਹਾਂ ਫਸਲਾਂ ਦੇ ਘੱਟੋ-ਘੱਟ ਸਮਰਥਕ ਮੁੱਲਾਂ ਵਿੱਚ ਵਾਧੇ, ਕੌਮਾਂਤਰੀ ਹਵਾਰੀ ਅੱਡੇ, ਥਰਮਲ ਪਲਾਂਟਾਂ ਅਤੇ ਬੰਬ ਨਾਲ ਵੀ ਨਾ ਟੁੱਟਣ ਵਾਲੀਆਂ ਸੜਕਾਂ ਦੇ ਸ਼ਬਦ-ਜਾਲ ਬੁਣੇ। ਹੁਣ ਚਾਲ ਨਹਿਰਾਂ ਦੇ ਪਾਣੀਆਂ, ਚੰਡੀਗੜ੍ਹ ਸਾਡਾ, ਅਤੇ ਸ਼੍ਰੋਮਣੀ ਕਮੇਟੀ ਦੀ ਹੋਂਦ 'ਤੇ ਹਮਲੇ ਤੋਂ ਵੱਧ ਕੇ ਆਪਣੇ ਬੰਦਿਆਂ 'ਤੇ ਹੋ ਰਹੇ ਜ਼ੁਲਮ ਵਿਰੋਧੀ ਲਹਿਰ ਚੱਲਣ ਦੀ ਚੱਲੀ ਹੈ। ਜੇ ਇਨ੍ਹਾਂ ਚਾਲਾਂ ਨਾਲ ਗੱਲ ਨਾ ਬਣੀ ਤਾਂ ਮਾਤ ਦੇਣ ਲਈ 1980ਵਿਆਂ ਦਾ ਸਿੱਖਾਂ ਦੀ ਆਜ਼ਾਦ ਹਸਤੀ ਵਾਲਾ ਕਾਰਡ ਤਾਂ ਕੰਮ ਆ ਹੀ ਜਾਣਾ ਹੈ। ਕੋਈ ਵੀ "ਨੈਤਿਕਤਾ ਦੇ ਸੁੰਘੜਦੇ ਬ੍ਰਹਿਮੰਡ" ਦਾ ਜ਼ਿਕਰ ਨਹੀਂ ਕਰਦਾ।
----------- 
ਇਹ ਗੜਵੱਈਏ ਭਾਵੇਂ "ਮਹਾਨ ਆਗੂ” ਦੀ "ਕੁਲ ਦੁਨੀਆ ਨੂੰ ਤਾਰਨ” ਦੀ ਵਿਉਂਤਬੰਦੀ ਦਾ ਹਿੱਸਾ ਭਾਵੇਂ ਉਸ ਤਰ੍ਹਾਂ ਨਹੀਂ ਹੁੰਦੇ ਜਿਵੇਂ ਕਿ ਦਰਸਾਉਣਾ ਚਾਹੁੰਦੇ ਹਨ, ਪਰ ਉਹ ਫਿਰ ਵੀ "ਮਹਾਨ ਆਗੂ” ਦੇ ਮੁੱਖ ਵਿਚੋਂ ਕਿਰਨ ਵਾਲੇ ਸ਼ਬਦਾਂ ਨੂੰ ਹਵਾ ਵਿੱਚ ਗੁਆਚਣ ਤੋਂ ਪਹਿਲਾਂ ਹੀ ਦਬੋਚ ਲੈਣ ਦੀ ਕੋਸ਼ਿਸ਼ ਕਰਦੇ ਹਨ ਤੇ ਫਿਰ "ਮਹਾਨ ਆਗੂ” ਵੀ ਉਚਰਦਾ ਹੈ ਕਿ, "ਜੇ ਤੁਹਾਨੂੰ ਕੋਈ ਤੰਗ ਕਰੇ ਤਾਂ ਮੈਨੂੰ ਦੱਸੋ, ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ।" 

ਇੱਕ ਗੁਰ ਤਾਂ ਪਾਰਟੀ ਦੇ ਮੁਖੀ ਨੇ ਆਪਣੇ 'ਰਾਜ ਨਹੀਂ ਸੇਵਾ' ਦੇ ਅਰਸੇ ਦੌਰਾਨ ਅਜ਼ਮਾਇਆ ਹੋਇਆ ਹੈ। ਉਹ ਪਹਿਲਾਂ ਇੱਕ ਟੁਕੜਾ ਸੁੱਟਦਾ ਹੈ ਤਾਂ ਜੋ ਚਮਚੇ ਉਸ ਨੂੰ ਪ੍ਰਾਪਤ ਕਰਨ ਲਈ ਸੰਘਰਸ਼ਸ਼ੀਲ ਹੋਣ ਅਤੇ ਜਿਸ ਨੂੰ ਉਹ ਮਿਲ ਜਾਵੇ ਉਹ 'ਦਾਤਾ' ਦੇ ਸ਼ੁਕਰਗੁਜ਼ਾਰ ਵਿੱਚ ਸਜਦਾ ਕਰਨ। ਚੇਲਿਆਂ ਵਿੱਚ ਇਸ ਪ੍ਰਾਪਤੀ ਲਈ ਆਪਸੀ ਲੜਾਈ ਇਸਲਈ ਵੀ ਜ਼ਰੂਰੀ ਹੈ ਕਿ ਉਸ 'ਪ੍ਰਾਪਤੀ' ਦੀ ਮਹਤੱਤਾ ਨੂੰ ਬਣਾਈ ਰਖਿਆ ਜਾ ਸਕੇ ਅਤੇ ਫਿਰ ਅੱਗੋਂ ਆਉਣ ਵਾਲੀ ਬੁਰਕੀ ਨੂੰ ਹੱਥ ਵਿੱਚ ਦਿਖਾਉਂਦੇ ਰਹਿਣਾ ਆਪਣੇ ਚਾਟਿਆਂ ਨੂੰ ਹਮੇਸ਼ਾਂ ਜੁਝਾਰੂ ਅਵਸਥਾ ਵਿੱਚ ਰੱਖਣ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਇਹ ਵੀ ਦਰਸਾਇਆ ਜਾਂਦਾ ਹੈ ਕਿ ਇਹ 'ਪ੍ਰਾਪਤੀ' ਹੀ ਅੰਤਿਮ ਟੀਚਾ ਨਹੀਂ ਹੈ ਅਤੇ ਹੋਰ ਵੀ ਸੰਭਾਵਨਾਵਾਂ ਹਨ, ਬੱਸ ਭਗਤੀ ਜਾਰੀ ਰੱਖੋ।

ਜੇ ਇੱਕ ਗੜਵੱਈ ਹਲਕਾ ਇੰਚਾਰਜ ਬਣ ਜਾਂਦਾ ਹੈ ਤਾਂ ਦੂਜੇ ਨੂੰ ਢਾਰਸ ਦਿੱਤੀ ਜਾਂਦੀ ਹੈ ਕਿ ਫਿਕਰ ਨਾ ਕਰੋ, ਇਸ ਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਾ ਹੋਣ 'ਤੇ ਉਸ ਨੂੰ ਮੌਕਾ ਮਿਲ ਸਕਦਾ ਹੈ। ਤੀਜਾ ਇਸ ਆਸ 'ਤੇ ਵਕਤ-ਕਟੀ ਕਰਦਾ ਹੈ ਕਿ ਪਹਿਲੇ ਦੋਨੋਂ ਗੜਵੱਈਏ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਉਸ ਲਈ ਰਾਹ ਕਦੋਂ ਪੱਧਰਾ ਕਰਦੇ ਹਨ? ਫਿਰ ਹੇਠਲੇ ਪੱਧਰ ਦੇ ਚੇਲੇ ਪਹਿਲੇ ਜਾਂ ਦੂਜੇ ਗੜਵੱਈ ਨਾਲ ਸਿੱਧਾ ਸੰਪਰਕ ਦਰਸਾਉਣ ਲਈ ਆਪਣੇ ਬੈਨਰ ਅਤੇ ਪੋਸਟਰਾਂ ਨਾਲ ਸ਼ਹਿਰ ਦੀਆਂ ਕੰਧਾਂ ਸ਼ਿੰਗਾਰ ਦਿੰਦੇ ਹਨ।

ਰਾਜਨੀਤਿਕ ਦਲ ਦੇ ਮੁਖੀ ਕੋਲ ਬਖਸ਼ਿਸ਼ਾਂ ਦੇ ਭੰਡਾਰ ਹੁੰਦੇ ਹਨ। ਉਹ ਜਿਸ ਨੂੰ ਆਪਣੀ ਦਇਆ ਦ੍ਰਿਸ਼ਟੀ ਨਾਲ ਜਦੋਂ ਚਾਹੇ, ਸ਼ਰਸਾਰ ਕਰ ਸਕਦਾ ਹੈ। ਜਿਵੇਂ ਕਿ ਕਿਸੇ ਅਸਰ-ਰਸੂਖ ਵਾਲੇ ਸਮਰਥਕ ਨੂੰ ਹੱਲਾਸ਼ੇਰੀ ਦੇਣ ਲਈ ਉਸ ਦੇ ਗ਼ਰੀਬਖਾਨੇ 'ਤੇ ਚਰਨ ਪਾ ਕੇ ਚਾਹ ਦਾ ਪਿਆਲਾ ਸਾਂਝਾ ਕਰਨਾ, ਜਿਸ ਨੂੰ ਸਮਰਥਕ ਫਿਰ ਲੀਡਰ ਨਾਲ ਆਪਣੀ ਸਿੱਧੀ ਗੱਲਬਾਤ ਹੋਣ ਦੇ ਸਬੂਤ ਵਿੱਚ ਅਖਬਾਰਾਂ ਜਾਂ ਮੁਖੀ ਦੀ ਮਲਕੀਅਤ ਵਾਲੇ ਮੀਡੀਆ ਵਿੱਚ ਇਸ਼ਤਿਹਾਰ ਲਵਾ ਕੇ ਆਮ ਜਨਤਾ ਨੂੰ ਜਾਣੂੰ ਕਰਵਾਉਂਦਾ ਹੈ। ਇਸੇ ਤਰ੍ਹਾਂ ਕਿਸੇ ਵਿਆਹ ਸਮਾਗਮ 'ਚ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਜਾਣਾ ਵੀ ਲੀਡਰ ਦੀ ਨਿਮਰਤਾ ਦਾ ਸਬੂਤ ਹੋ ਨਿੱਬੜਦਾ ਹੈ।  
--------
ਜਦੋਂ ਤੁਸੀਂ "ਕੋਈ ਵੀ ਸੰਕਲਪ, ਵਿਸ਼ਵਾਸ ਕਰਨ ਜਾਂ ਲੜਾਈ ਲੜਨ ਦੇ ਯੋਗ ਨਹੀਂ" ਵਾਲੇ ਮੰਤਰ ਵਿੱਚ ਵਿਸ਼ਵਾਸ ਕਰ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ, ਚਾਲ ਚੱਲਣ, ਸਮਝੌਤਾ ਕਰਨ, ਜਾਂ ਤਿਕੜਮ ਲੜਾਉਣ ਵਿੱਚ ਝਿਜਕ ਨਹੀਂ ਹੁੰਦੀ।
-------- 
ਇਹ ਸਭ ਚਾਲਾਂ ਗੜਵਈਆਂ ਲਈ ਵੀ ਮਾਰਗਦਰਸ਼ਕ ਬਣ ਜਾਂਦੀਆਂ ਹਨ। ਉਨ੍ਹਾਂ ਨੂੰ ਵੀ ਸੋਝੀ ਆ ਜਾਂਦੀ ਹੈ ਕਿ ਠਾਠ-ਬਾਠ ਕਾਇਮ ਰੱਖਣ ਲਈ ਪ੍ਰਧਾਨ ਸਾਹਿਬ ਵਾਂਗ ਹੀ ਡਰਾਮਾ ਕਰੋ, ਪਾਖੰਡੀ ਬਣੋ ਅਤੇ ਉਹ ਹਰ ਕਾਰਜ ਕਰਨ ਦੀ ਕੋਸ਼ਿਸ਼ ਕਰੋ, ਉਹ ਵੀ ਬਿਨ੍ਹਾਂ ਦਿਮਾਗ 'ਤੇ ਜ਼ੋਰ ਪਾਇਆਂ, ਜੋ ਮੁਖੀ ਸਾਹਿਬ ਕਰਦੇ ਹਨ।

ਲੀਡਰ ਹਮੇਸ਼ਾ ਮੌਕਾ ਦੇਖ ਕੇ ਰੰਗ ਬਦਲਣ ਵਿੱਚ ਮਾਹਿਰ ਹੈ। ਉਸ ਦੀ ਇਸ ਸਮਰੱਥਾ ਕਾਰਨ ਹੀ ਉਹ ਹੁਣ ਤੱਕ ਸਿਰਮੌਰ ਹੈ। ਉਸ ਨੂੰ ਭਾਵੇਂ ਕੋਈ ਇਹ ਨਹੀਂ ਕਹਿੰਦਾ ਪਰ ਸੱਚ ਇਹੀ ਹੈ ਕਿ ਗਿਰਗਿਟ ਵਾਂਗ ਵਿਚਰਨ ਕਰਕੇ ਹੀ ਉਹ ਹਰ ਮੁਸ਼ਕਿਲ ਸਮੇਂ 'ਚੋਂ ਬੱਚ ਨਿਕਲਦਾ ਹੈ।

ਆਗੂ ਆਪਣੇ ਸਿਆਸੀ ਮਤਲਬ ਨਾਲ ਕੀਤੇ ਗਠਜੋੜ ਨੂੰ "ਭਾਈਚਾਰਕ ਸਾਂਝ” ਦੱਸਦਾ ਹੈ ਭਾਵੇਂ ਇਸ ਕਾਰਨ ਉਸ ਨੂੰ ਕੁਝ ਬੁਨਿਆਦੀ ਅਸੂਲਾਂ ਦੀ ਬਲੀ ਹੀ ਦੇਣੀ ਪਵੇ। ਇਹ ਲਾਚਾਰੀ ਹੀ ਉਸ ਨੂੰ ਵੱਖ-ਵੱਖ ਧਾਰਮਿਕ ਸਮਾਗਮਾਂ, ਹਵਨ-ਯੱਗ, ਆਰਤੀ-ਪੂਜਾ, ਸਤਸੰਗ, ਭੰਡਾਰਾ, ਨਾਮ ਚਰਚਾਵਾਂ ਵਿੱਚ ਹਾਜ਼ਰੀ ਭਰਨ ਲਈ ਮਜ਼ਬੂਰ ਕਰਦੀ ਹੈ। ਉਹ ਲਗਾਤਾਰ ਕਦੇ ਇੱਕ ਤੇ ਕਦੇ ਦੂਜੇ 'ਮਹਾਂਪੁਰਖ' ਜਾਂ "ਸਤਗੁਰੂ” ਦੇ ਦਰਬਾਰ ਵਿੱਚ ਹਾਜ਼ਰੀ ਭਰਦਾ ਹੈ ਕਿਉਂਕਿ ਇਸ ਕਿਸਮ ਦੇ 'ਪਿਤਾਜੀ' ਕੋਲ ਵੋਟ ਬੈਂਕ ਨਾਂ ਦੀ ਕਸਤੂਰੀ ਹੁੰਦੀ ਹੈ।

ਪ੍ਰਧਾਨ ਜੀ ਸਿਆਸਤ ਦੀ ਸ਼ਤਰੰਜ ਦੇ ਮਹਾਨ ਖਿਡਾਰੀ ਹਨ। ਪਹਿਲਾਂ ਉਨ੍ਹਾਂ ਫਸਲਾਂ ਦੇ ਘੱਟੋ-ਘੱਟ ਸਮਰਥਕ ਮੁੱਲਾਂ ਵਿੱਚ ਵਾਧੇ, ਕੌਮਾਂਤਰੀ ਹਵਾਰੀ ਅੱਡੇ, ਥਰਮਲ ਪਲਾਂਟਾਂ ਅਤੇ ਬੰਬ ਨਾਲ ਵੀ ਨਾ ਟੁੱਟਣ ਵਾਲੀਆਂ ਸੜਕਾਂ ਦੇ ਸ਼ਬਦ-ਜਾਲ ਬੁਣੇ। ਹੁਣ ਚਾਲ ਨਹਿਰਾਂ ਦੇ ਪਾਣੀਆਂ, ਚੰਡੀਗੜ੍ਹ ਸਾਡਾ, ਅਤੇ ਸ਼੍ਰੋਮਣੀ ਕਮੇਟੀ ਦੀ ਹੋਂਦ 'ਤੇ ਹਮਲੇ ਤੋਂ ਵੱਧ ਕੇ ਆਪਣੇ ਬੰਦਿਆਂ 'ਤੇ ਹੋ ਰਹੇ ਜ਼ੁਲਮ ਵਿਰੋਧੀ ਲਹਿਰ ਚੱਲਣ ਦੀ ਚੱਲੀ ਹੈ। ਜੇ ਇਨ੍ਹਾਂ ਚਾਲਾਂ ਨਾਲ ਗੱਲ ਨਾ ਬਣੀ ਤਾਂ ਮਾਤ ਦੇਣ ਲਈ 1980ਵਿਆਂ ਦਾ ਸਿੱਖਾਂ ਦੀ ਆਜ਼ਾਦ ਹਸਤੀ ਵਾਲਾ ਕਾਰਡ ਤਾਂ ਕੰਮ ਆ ਹੀ ਜਾਣਾ ਹੈ।

ਜਦੋਂ ਪੰਥ ਦੀ ਇਤਿਹਾਸਕ ਪਾਰਟੀ ਸੱਤਾ ਦੀ ਸਿਆਸਤ 'ਤੇ ਕਾਬਜ਼ ਹੋਈ ਤਾਂ ਇਸ ਨੇ ਇਤਿਹਾਸ ਨੂੰ ਪਰ੍ਹੇ ਸੁੱਟ ਦਿੱਤਾ। ਵਿਰਾਸਤ ਕੀ ਹੁੰਦੀ ਹੈ ਭੁੱਲ ਗਏ। ਪਾਰਟੀ ਦੇ ਸੰਘਰਸ਼ਸ਼ੀਲ ਇਤਿਹਾਸ ਨੂੰ ਬੀਤੇ ਦੀ ਗੱਲ ਜਾਣ ਕੇ ਵਿਸਾਰ ਦਿੱਤਾ ਤੇ ਪਾਰਟੀ ਪ੍ਰੋਗਰੈਸਿਵ ਪੰਜਾਬ ਸੰਮੇਲਨਾਂ ਅਤੇ ਹਵਾਈ ਅੱਡਿਆਂ ਦੀ ਉਸਾਰੀ ਵਿੱਚ ਰੁੱਝ ਗਈ। ਸੰਗਤ ਦਰਸ਼ਨਾਂ ਵਿੱਚ ਚੈੱਕ ਵੰਡ ਕੇ ਅਤੇ ਹਲਕਾ ਇੰਚਾਰਜਾਂ ਰਾਹੀਂ ਥਾਣਿਆਂ ਦਾ ਕਾਰ-ਵਿਹਾਰ "ਸੁਚਾਰੂ ਰੂਪ” ਨਾਲ ਚਲਾਉਣ ਵਾਲੀ ਪਾਰਟੀ ਬਣ ਗਈ। "ਸੱਤਾ ਤੋਂ ਬਾਹਰ ਦੇ ਸਮੇਂ” ਨੂੰ ਕਿਸੇ ਤਰ੍ਹਾਂ "ਆਉਣ ਵਾਲੇ ਰਾਜ ਭਾਗ ਦੀ ਉਡੀਕ” ਸਮਝ-ਸਮਝਾ ਕੇ ਪਾਰਟੀ ਸਮਾਂ ਬਿਤਾਉਣਾ ਚਾਹੁੰਦੀ ਹੈ।

ਗੜਵੱਈਏ ਵੀ 'ਦੜ੍ਹ ਵੱਟ-ਜ਼ਮਾਨਾ ਕੱਟ' ਦੇ ਫਾਰਮੂਲੇ ਵਿੱਚ ਚੰਗੇ ਸਮੇਂ ਦੇ ਉਡੀਕਵਾਨ ਹਨ ਅਤੇ ਇਹ ਸਮਾਂ ਮੁਖੀ ਦੀ ਅਗਵਾਈ ਦੀਆਂ ਸਿਫ਼ਤਾਂ ਕਰਨ ਦੇ ਲੇਖੇ ਲਾਉਣਾ ਚਾਹੁੰਦੇ ਹਨ। ਕਿਉਂਕਿ ਲੀਡਰ ਹੁਣ ਇੱਕ ਮਹਾਂਬਲੀ ਬਣ ਚੁੱਕਾ ਹੈ। ਉਹ ਅਜਿਹਾ ਬੋਝ ਹੈ ਜਿਸ ਨੂੰ ਹਰ ਸਮੇਂ ਸਿਰ 'ਤੇ ਚੁੱਕ ਕੇ ਰੱਖਣਾ ਜ਼ਰੂਰੀ ਹੈ। ਉਸ ਦੀ ਸਥਿਰਤਾ ਦੀ ਜਾਮਨੀ ਦੀ ਲੋੜ ਸਭ ਤੋਂ ਵੱਧ ਚੇਲੇ-ਚਾਟਿਆਂ ਨੂੰ ਹੈ ਕਿਉਂਕਿ ਉਸ ਦੀ ਅਡੋਲਤਾ ਹੀ ਉਨ੍ਹਾਂ ਦੇ ਸੁਖਾਲੇ ਭਵਿੱਖ ਦੀ ਜਾਮਨ ਬਣ ਸਕਦੀ ਹੈ। ਆਖਿਰ ਉਹ ਪਾਰਟੀ ਦਾ ਚਿਹਰਾ-ਮੋਹਰਾ ਹੈ। ਉਸ ਤੋਂ ਬਿਨ੍ਹਾਂ ਪਾਰਟੀ ਵਿੱਚ ਬੱਚਿਆ ਹੀ ਕੀ ਹੈ? ਸਭ ਖੋਖਲਾਪਨ ਨੰਗਾ ਹੋ ਸਕਦਾ ਹੈ, ਉਸ ਦੇ ਡੋਲਣ ਨਾਲ। Down below and deep inside, there is nothing to the party. It is all hollow.

ਉਧਰ 'ਮਹਾਂਬਲੀ' ਨੂੰ ਕਿਸੇ ਤਰ੍ਹਾਂ ਦੀ ਚਿੰਤਾ ਦੀ ਲੋੜ ਨਹੀਂ because he believes in nothing. ਉਸ ਦਾ ਕਿਸੇ ਵੀ ਸੰਕਲਪ ਵਿੱਚ ਕੋਈ ਵਿਸ਼ਵਾਸ ਹੈ ਹੀ ਨਹੀਂ। ਇਹੀ ਉਸ ਦਾ ਸਭ ਤੋਂ ਵੱਡਾ ਸੱਚ ਹੈ। ਉਸ ਨੇ ਮੁਰੀਦਾਂ ਨੂੰ ਵੀ ਕਿਸੇ ਵੀ ਸੰਕਲਪ ਨੂੰ ਨਾ ਜਾਨਣ-ਮੰਨਣ ਦਾ ਮੰਤਰ ਦ੍ਰਿੜ ਕਰਵਾ ਦਿੱਤਾ ਹੈ। ਇਸਲਈ ਹੁਣ ਉਹ ਵੀ ਭੈਅਭੀਤ ਨਹੀਂ ਹੁੰਦੇ। ਜਦੋਂ ਤੁਸੀਂ "ਕੋਈ ਵੀ ਸੰਕਲਪ, ਵਿਸ਼ਵਾਸ ਕਰਨ ਜਾਂ ਲੜਾਈ ਲੜਨ ਦੇ ਯੋਗ ਨਹੀਂ" ਵਾਲੇ ਮੰਤਰ ਵਿੱਚ ਵਿਸ਼ਵਾਸ ਕਰ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ, ਚਾਲ ਚੱਲਣ, ਸਮਝੌਤਾ ਕਰਨ, ਜਾਂ ਤਿਕੜਮ ਲੜਾਉਣ ਵਿੱਚ ਝਿਜਕ ਨਹੀਂ ਹੁੰਦੀ।

"ਮਹਾਨ ਆਗੂ”ਨੂੰ ਇਸ ਕਾਰਜ-ਸ਼ੈਲੀ ਵਿਚ ਦੂਜੀ ਪਾਰਟੀ ਦੇ ਚਾਲ ਚਲਣ ਤੋਂ ਵੀ ਮਦਦ ਮਿਲਦੀ ਹੈ। ਆਖਿਰ ਵਿਰੋਧੀ ਪਾਰਟੀ ਵਿੱਚ ਵੀ ਤਾਂ ਸਭ ਇਸੇ ਤਰ੍ਹਾਂ ਦਾ ਹੀ ਹੈ। ਸਾਰੀਆਂ ਪਾਰਟੀਆਂ ਦੇ ਲੀਡਰ ਇੱਕੋ ਥਾਲੀ ਦੇ ਚੱਟੇ-ਬੱਟੇ ਹਨ। ਇਸਲਈ ਸਮਰਥਕ ਦਲੀਲ ਦਿੰਦੇ ਹਨ "ਬਾਕੀ ਸਭ ਵੀ ਤਾਂ ਇਵੇਂ ਹੀ ਹਨ।" ਤਾਂ ਬਦਲ ਦੀ ਕੀ ਲੋੜ?

"ਕੀ ਇੱਕ ਆਗੂ ਦੂਜੇ ਨਾਲੋਂ ਭਿੰਨ ਹੋ ਸਕਦਾ ਹੈ? ਕੀ ਕੋਈ ਨੇਤਾ ਕੇਵਲ ਆਦਰਸ਼ਾਂ 'ਤੇ ਅਧਾਰਿਤ ਜ਼ਿੰਦਗੀ ਬਤੀਤ ਕਰ ਸਕਦਾ ਹੈ? ਫਿਰ ਆਪਣੇ ਲੀਡਰ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਈਏ? ਇਹ ਸਮੱਸਿਆ ਸਮਾਜ ਦੀ, ਸਿਸਟਮ ਦੀ ਹੈ। ਇਸਲਈ ਸਾਡੇ ਲਈ ਸਾਡਾ ਲੀਡਰ ਹੀ ਸਿਰਮੌਰ ਹੈ।"

ਕੋਈ ਵੀ "ਨੈਤਿਕਤਾ ਦੇ ਸੁੰਘੜਦੇ ਬ੍ਰਹਿਮੰਡ" ਦਾ ਜ਼ਿਕਰ ਨਹੀਂ ਕਰਦਾ। ਜਿਨ੍ਹਾਂ ਵਿਚਾਰਾਂ ਅਤੇ ਵਿਚਾਰਧਾਰਾ ਨੂੰ ਅਪਣਾ ਕੇ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ, ਉਨ੍ਹਾਂ ਬਾਰੇ ਨਾ ਤਾਂ ਜੋ ਪਾਰਟੀ ਤੋਂ ਬਾਹਰ ਹਨ ਉਹ ਗੱਲ ਕਰਦੇ ਹਨ ਤੇ ਨਾ ਹੀ ਜੋ ਪਾਰਟੀ ਦੇ ਮੈਂਬਰ ਹਨ ਉਨ੍ਹਾਂ ਨੂੰ ਹੁਣ ਕੋਈ ਫਰਕ ਪੈਂਦਾ ਹੈ।

ਇਕ ਵਾਰ ਜਦੋਂ ਤੁਸੀਂ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਦਿਓ ਤਾਂ ਲਹਿਰ ਕੇਵਲ ਇਕ ਪਾਰਟੀ ਹੋ ਨਿੱਬੜਦੀ ਹੈ। ਫਿਰ ਇਹ ਇੱਕ ਚੋਣ ਮਸ਼ੀਨ ਬਣ ਕੇ ਰਹਿ ਜਾਂਦੀ ਹੈ ਜਿਸ ਲਈ ਇਸ ਨੂੰ 'ਐਡਜਸਟ' ਕਰਨਾ ਪੈਂਦਾ ਹੈ। ਐਡਜਸਟਮੈਂਟ ਤੋਂ ਭਾਵ ਹੈ ਸਮਝੌਤੇ ਕਰਨਾ। ਸਮਝੌਤੇ ਫਿਰ ਆਮ ਹੋ ਜਾਂਦੇ ਹਨ ਤੇ ਛੇਤੀ ਹੀ ਇਹ ਵਿਚਾਰਧਾਰਾ ਦੇ ਪੱਧਰ ਤੱਕ ਵੀ ਹੋਣ ਲੱਗਦੇ ਹਨ।

ਪਰ ਤਬਦੀਲੀ ਇਥੇ ਹੀ ਨਹੀਂ ਰੁਕਦੀ। ਦਰਅਸਲ, ਇਹ ਤਾਂ ਹਾਲੇ ਸ਼ੁਰੂਆਤ ਹੀ ਹੈ। ਪਾਰਟੀ ਦੇ ਉਸ ਚਿਹਰੇ, ਜਿਸ ਨੇ ਚੋਟੀ ਦੇ ਅਹੁਦੇ ਨੂੰ ਮਾਣਿਆ ਤੇ ਜਿਸ ਨੇ ਸੰਸਥਾ ਦੇ ਹਰ ਪੱਧਰ 'ਤੇ ਆਪਣਾ ਕੰਟਰੋਲ ਬਣਾਇਆ ਹੋਇਆ ਹੈ, ਉਸ ਦੀ ਆਪਣੀ ਸਫ਼ਲਤਾ ਨੇ ਲਾਲਸਾ, ਲਾਲਚ, ਸਾਜ਼ਿਸ਼ਾਂ, ਕੂਟਨੀਤੀ ਤੇ ਹਰ ਫ਼ਰੇਬ ਨੂੰ ਜਾਇਜ਼ ਬਣਾ ਦਿੱਤਾ ਹੈ।

ਹੁਣ "ਮਹਾਨ ਆਗੂ” ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸਿਰਫ ਉਹੀ ਆਵਾਜ਼ਾਂ ਸਾਰਿਆਂ ਨੂੰ ਸੁਣਨ ਜੋ ਉਸ ਦੀਆਂ ਵਡਿਆਈਆਂ ਨਾਲ ਭਰਪੂਰ ਹੁੰਦੀਆਂ ਹਨ। ਇਸਲਈ ਉਹ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੇ ਸਰਬਸੰਮਤੀ ਨਾਲ ਸਾਰੇ ਅਹੁਦੇਦਾਰਾਂ ਨੂੰ ਨਾਮਜ਼ਦ ਕਰਨ ਦਾ ਫੈਸਲਾ ਉਸ 'ਤੇ ਛੱਡ ਦੇਣ। ਪਾਰਟੀ 'ਚ ਉੱਚ ਅਹੁਦੇਦਾਰ ਉਨ੍ਹਾਂ ਨੂੰ ਹੀ ਬਣਾਇਆ ਜਾਂਦਾ ਹੈ ਜੋ ਲੀਡਰ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਇਹ ਉਹ ਕਲਾਕਾਰ ਹੁੰਦੇ ਹਨ ਜਿਨ੍ਹਾਂ ਨੇ ਉਸ ਮੌਕੇ ਆਪਣੇ ਆਪ ਨੂੰ ਲੀਡਰ ਦੀਆਂ ਨਜ਼ਰਾਂ ਵਿਚ ਦੂਜਿਆਂ ਨਾਲੋਂ ਵੱਧ ਵਿਸ਼ਵਾਸਪਾਤਰ ਸਾਬਿਤ ਕਰ ਲਿਆ ਹੁੰਦਾ ਹੈ।

ਅਸਲ ਵਿੱਚ ਲੀਡਰ ਅਤੇ ਉਸ ਦੀ ਮਹਿਮਾ ਮੰਡਲੀ ਜਿੰਨੀ ਮਜ਼ਬੂਤ ਪ੍ਰਤੀਤ ਹੁੰਦੀ ਹੈ, ਸੰਗਠਨ ਓਨਾ ਹੀ ਕਮਜ਼ੋਰ ਹੁੰਦਾ ਜਾਂਦਾ ਹੈ। ਤਾਕਤ ਹੁਣ ਕੇਵਲ ਲੀਡਰ ਤੋਂ ਹੀ ਪ੍ਰਵਾਹਿਤ ਹੁੰਦੀ ਹੈ। ਕੀ ਉਹ ਤੁਹਾਨੂੰ ਦੱਸ ਨਹੀਂ ਰਿਹਾ ਸੀ ਕਿ ਸੱਤਾ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਸਿਵਿਲ ਅਤੇ ਪੁਲਿਸ ਦੇ ਅਧਿਕਾਰੀ ਉਸ ਦੇ ਫ਼ੋਨ ਸੁਣਦੇ ਹਨ ਅਤੇ ਉਸ ਦੇ ਹੁਕਮਾਂ ਨੂੰ ਸਿਰ-ਮੱਥੇ ਮੰਨਦੇ ਹਨ?

ਤੁਸੀਂ ਲੀਡਰ ਨੂੰ ਇੱਕ ਨਵੀਂ ਜ਼ਿੰਮੇਵਾਰੀ ਸੌਂਪ ਦਿੱਤੀ ਹੈ -- ਕਿ ਜਾ ਕੇ ਵਿਰੋਧੀ ਧਿਰ ਦਾ ਲੀਡਰ ਬਣ -- ਪਰ ਕੀ ਉਸ ਨੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਵੱਲ ਕਦਮ ਵਧਾਏ ਹਨ? ਉਹ ਤਾਂ ਇਹ ਵੀ ਨਹੀਂ ਕਹਿ ਰਿਹਾ ਕਿ ਉਹ ਅੱਜ ਵਿਰੋਧੀ ਧਿਰ ਹੈ। ਉਹ ਇਹ ਦੱਸ ਰਿਹਾ ਹੈ ਕਿ ਉਹ ਪੁਰਾਣਾ 'ਰਾਜਾ ਨਹੀਂ ਸੇਵਕ' ਵਾਲਾ ਸ਼ਾਸਕ ਹੈ। ("ਡੀਸੀ, ਐੱਸ.ਐੱਸ.ਪੀ. ਮੇਰੇ ਫ਼ੋਨ ਸੁਣਦੇ ਹਨ!") ਇਸਲਈ ਤੁਹਾਨੂੰ ਕੁਝ ਜ਼ਿੰਮੇਵਾਰੀ ਆਪ ਸੰਭਾਲਣ ਦੀ ਜ਼ਰੂਰਤ ਹੈ। ਲੀਡਰ ਅਜੇ ਕੋਈ ਕੰਮ ਨਹੀਂ ਕਰ ਰਿਹਾ। ਇਸਲਈ ਕਿਰਪਾ ਕਰਕੇ ਕੁਝ ਕੰਮ ਕਰਨ ਲਈ ਅੱਗੇ ਆਓ।

ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਹਾਲਾਤ ਇਸ ਤਰ੍ਹਾਂ ਦੇ ਕਿਉਂ ਹਨ ਅਤੇ ਬਿਹਤਰੀ ਲਈ ਕੀ ਕਰਨਾ ਲੋੜੀਂਦਾ ਹੈ। ਇਹ ਸਭ ਕਰਨ ਲਈ ਸਭ ਤੋਂ ਜ਼ਰੂਰੀ ਹੈ ਜ਼ਿੰਮੇਵਾਰ ਵਿਅਕਤੀਆਂ ਨੂੰ ਸੁਆਲ ਪੁਛੇ ਜਾਣ। ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਕਠਿਨ ਕਾਰਜ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਇਸ ਉਪਰਾਲੇ ਵਿੱਚ ਤੁਹਾਡੇ ਨਾਲ ਰਹਾਂਗੇ। ਸਵਾਲ ਕਰਨੇ, ਜਵਾਬ ਮੰਗਣੇ, ਉਂਗਲ ਚੁੱਕਣੀ, ਤੱਥਾਂ ਨੂੰ ਉਜਾਗਰ ਕਰਨਾ, ਝੂਠ ਦਾ ਪਰਦਾਫਾਸ਼ ਕਰਨਾ, ਅਤੇ ਜਦੋਂ ਚੋਣ ਸੱਚ ਅਤੇ ਝੂਠ ਦੇ ਵਿਚਕਾਰ ਕਰਨੀ ਹੋਵੇ ਤਾਂ "ਦੋਵਾਂ ਤੋਂ ਬਰਾਬਰ ਦੀ ਦੂਰੀ” ਵਾਲਾ ਢੋਂਗ ਕਰਨ ਤੋਂ ਇਨਕਾਰ ਕਰਨਾ ਭਾਵੇਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਪਰ 'ਪੰਜਾਬ ਟੂਡੇ' ਇਸ ਸਾਰੇ ਅਮਲ ਦੌਰਾਨ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇਗਾ।


Comment by: Dr. Smith

We are urgently in need of kidney donors in Fortis Hospital India for the sum of $850,000.00 USD (7Crores 60Lahks). For more details contact us via the below
E-mail: fortishospitals65@gmail.com
Whats-app: +919148839161

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER