ਵਿਚਾਰ
ਨਾਅਰੇ ਨਹੀਂ ਕਾਰਗੁਜ਼ਾਰੀ ਵੇਖੋ.
- ਸਤਿੰਦਰਪਾਲ ਕਪੂਰ
ਨਾਅਰੇ ਨਹੀਂ ਕਾਰਗੁਜ਼ਾਰੀ ਵੇਖੋ.ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਪੰਜਾਬ ਦੀਆਂ 2017 ਵਿਚ ਹੋਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ ਅਜਕਲ ਪੰਜਾਬ ਦੇ ਗੇੜੇ ਮਾਰ ਰਹੇ ਹਨ.  ਉਹਨਾਂ ਦੀ ਪਾਰਟੀ ਦੇ ਲੀਡਰ ਸ਼੍ਰੀ ਸੰਜੇ ਸਿੰਘ (ਯੂ ਪੀ), ਸੁਚਾ ਸਿੰਘ ਛੋਟੇਪੁਰ ਅਤੇ ਹਰਵਿੰਦਰ ਸਿੰਘ ਫੂਲਕਾ (ਦਿੱਲੀ) ਜੀ ਕਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ ਚੱਕਰ ਲਾ ਕੇ ਉਥੋਂ ਡਾਲਰਾਂ ਦੀਆਂ ਥੈਲੀਆਂ ਭਰ ਭਰ ਲਿਆ ਰਹੇ ਹਨ ਤਾਂ ਜੋ ਉਹਨਾਂ ਨੂੰ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਵਿਚ ਵਰਤਿਆ ਜਾ ਸਕੇ.

ਭਾਰਤੀ ਲੋਕ ਤੰਤਰ ਵਿਚ ਕਿਸੇ ਵੀ ਪਾਰਟੀ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਰਾਜ ਵਿਚ ਚੋਣਾਂ ਲੜ ਸਕੇ.  ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਇਹ ਪਾਰਟੀ ਨਵੀਂ ਨਵੀਂ ਹੋਂਦ ਵਿਚ ਆਈ ਸੀ ਅਤੇ ਭ੍ਰਿਸ਼ਟਾਚਾਰ ਵਿਰੁਧ ਲੜਨ ਦੇ ਮਾਮਲੇ ਤੇ ਇਸ ਨੇ ਚੋਣਾਂ ਲੜੀਆਂ ਸਨ ਅਤੇ ਸਾਰੇ ਭਾਰਤ ਵਿਚੋਂ ਸਿਰਫ ਪੰਜਾਬੀਆਂ ਨੇ ਇਹਨਾਂ ਦੇ ਅਗਾਂਹ ਵਧੂ ਨਾਰੇ ਨੂੰ ਪ੍ਰਵਾਨ ਕਰਕੇ ਇਹਨਾਂ ਦੇ ਚਾਰ ਉਮੀਦਵਾਰਾਂ ਨੂੰ ਚੋਣ ਜਿਤਾਈ ਸੀ ਹਾਲਾਕਿ ਸਾਰੇ ਭਾਰਤ ਵਿਚ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਨੂੰ ਹੁੰਗਾਰਾ ਨਹੀਂ ਸੀ ਮਿਲਿਆ.  ਹੁਣ ਜਦੋਂ ਕਿ ਦੋ ਸਾਲ ਪਿਛੋਂ ਇਹ ਪਾਰਟੀ ਪੰਜਾਬ ਦੀਆਂ ਅਗਲੇ ੧੦ ਮਹੀਨਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਹਿਸਾ ਲੈ ਕੇ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ ਅਤੇ ਪੰਜਾਬ ਵਿਚ ਆਪਨੇ ਵਰਕਰਾਂ ਨੂੰ ਵਿਖਾ ਰਹੀ ਹੈ ਤਾਂ ਇਸ ਪਾਰਟੀ ਦੇ ਲੋਕ ਸਭਾ ਮੈਂਬਰਾਂ ਅਤੇ ਦਿੱਲੀ ਵਿਚਲੀ ਸਰਕਾਰ ਦੀ ਕਾਰਗੁਜ਼ਾਰੀ ਦੀ ਘੋਖ ਕਰਨੀ ਜ਼ਰੂਰੀ ਹੋ ਜਾਂਦੀ ਹੈ. 
 
ਜਿਥੋਂ ਤੱਕ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਲੋਕ ਸਭਾ ਲਈ ਚੁਣੇ ਗਏ ਮੈਬਰਾਂ ਦੀ ਕਾਰਗੁਜ਼ਾਰੀ ਦਾ ਸਬੰਧ ਹੈ, ਉਹਨਾਂ ਵਿਚੋਂ ਦੋ (ਸ਼੍ਰੀ ਧਰਮ ਵੀਰ ਗਾਂਧੀ - ਪਟਿਆਲਾ ਅਤੇ ਸਰਦਾਰ ਹਰਿੰਦਰ ਸਿੰਘ ਖਾਲਸਾ - ਫਤਿਹਗੜ੍ਹ ਸਾਹਿਬ) ਪਾਰਟੀ ਵਿਚੋਂ ਇਕ ਸਾਲ ਤੋਂ ਮੁਅਤਲ ਕੀਤੇ ਜਾ ਚੁੱਕੇ ਹਨ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪਾਰਟੀ ਵਿਚ ਹਨ ਜਾਂ ਨਹੀਂ.  ਸ਼੍ਰੀ ਭਗਵੰਤ ਮਾਨ - ਸੰਗਰੂਰ ਬਾਰੇ ਪ੍ਰਸਿਧ ਹੈ ਕਿ ਉਹਨਾਂ ਨੂੰ ਨਿਜੀ ਜੀਵਨ ਵਿਚ ਨਸ਼ਿਆਂ ਤੋਂ ਜਾਂ ਮੁਖ ਮੰਤਰੀ ਬਣਨ ਦੇ ਸੁਪਨੇ ਲੈਣ ਤੋਂ ਹੀ ਵਿਹਲ ਨਹੀਂ ਮਿਲਦੀ.  ਸ਼੍ਰੀ ਮਾਨ ਇਸ ਗੱਲ ਦਾ ਸਿਹਰਾ ਆਪਨੇ ਸਿਰ ਬੰਨਦੇ ਹਨ ਕਿ ਉਹ ਪੰਜਾਬ ਦੇ ਮੁਦੇ ਲੋਕ ਸਭਾ ਵਿਚ ਜ਼ੀਰੋ ਆਵਰ ਦੌਰਾਨ ਉਠਾਉਂਦੇ ਹਨ.  ਉਹਨਾਂ ਵੱਲੋਂ ਬਹੁਤੇ ਉਠਾਏ ਗਏ ਮੁਦਿਆਂ ਕਾਰਨ ਪੰਜਾਬ ਬਦਨਾਮ ਹੀ ਹੋਇਆ ਹੈ.  (ਉਦਾਹਰਨ ਵਜੋਂ ਉਹਨਾਂ ਨੇ ਪੰਜਾਬ ਵਿਚ ਨਸ਼ਿਆਂ ਦਾ, ਅਬੋਹਰ ਗੈੰਗ ਵਾਰ ਦਾ ਮੁਦਾ ਉਠਾਇਆ ਜਿਸ ਵਿਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਹੀ ਭੰਡਣ ਦਾ ਯਤਨ ਕੀਤਾ ਸਗੋਂ ਨਸ਼ਿਆਂ ਦੇ ਮੁਦੇ ਤੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਲਗਦੀ ਸਰਹਦ ਉੱਤੇ ਚੌਕਸੀ ਤੇਜ਼ ਕਰਨ ਬਾਰੇ ਇਕ ਗੱਲ ਵੀ ਨਹੀਂ ਕਹੀ ).  ਉਹਨਾਂ ਦੇ ਹਲਕੇ ਦੇ ਲੋਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਆਮ ਲੋਕਾਂ ਨੂੰ ਮਿਲਦੇ ਨਹੀਂ ਅਤੇ ਆਪਣੀਆਂ ਕਰਵਾਈਆਂ ਵਿਚ ਹੀ ਰੁਝੇ ਰਹਿੰਦੇ ਹਨ.  ਪ੍ਰੋਫ਼ੇਸਰ ਸਾਧੂ ਸਿੰਘ - ਫਰੀਦਕੋਟ ਬਾਰੇ ਤਾਂ ਕਦੀ ਕੁਝ ਸੁਣਿਆ ਹੀ ਨਹੀਂ ਕਿ ਉਹ ਕਦੀ ਲੋਕ ਸਭਾ ਵਿਚ ਬੋਲੇ ਵੀ ਹੋਣ.  ਸ਼੍ਰੀ ਧਰਮ ਵੀਰ ਗਾਂਧੀ ਨੇ ਕੁਝ ਇਕ ਮੁਦੇ ਪੰਜਾਬ ਅਤੇ ਸਿਖਾਂ ਦੇ ਉਠਾਏ ਹਨ ਅਤੇ ਉਹਨਾਂ ਨੂੰ ਸਿਰੇ ਚੜ੍ਹਾਉਣ ਵਾਲੇ ਪਾਸੇ ਵੀ ਕਦਮ ਚੁਕੇ ਹਨ ਪਰ ਉਹ ਤਾਂ ਪਾਰਟੀ ਵਿਚੋਂ ਮੁਅਤਲ ਕੀਤੇ ਜਾਣ ਕਾਰਨ ਤ੍ਰਿਸ਼ੰਕੂ ਵਾਂਗ ਲਟਕੇ ਹੋਏ ਹਨ ਅਤੇ ਇਸ ਪਾਰਟੀ ਦੇ ਢਾਂਚੇ ਅਤੇ ਨੇਤਾਵਾਂ ਨੂੰ ਪਾਣੀ ਪੀ ਪੀ ਕੇ ਕੋਸਦੇ ਹਨ.  
 
ਦਿੱਲੀ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਜਿੰਨਾ ਘਟ ਕਿਹਾ ਜਾਵੇ ਉਹੋ ਚੰਗਾ ਹੈ.  ਪਾਰਟੀ ਨੇ ਪਿਛਲੇ ਸਾਲ ਜੋ ਬਜਟ ਪਾਸ ਕੀਤਾ ਉਸ ਦਾ ਬਹੁਤ ਢੋਲ ਵਜਾਇਆ, ਵਜਾਉਂਦੇ ਵੀ ਕਿਵੇਂ ਨਾ, ਇਸ ਢੋਲ ਵਜਾਉਣ ਲਈ ਹੀ ਉਸ ਨੇ 536 ਕਰੋੜ ਰੁਪੈ ਬਜਟ ਵਿਚ (ਇਸ਼ਤਿਹਾਰ ਬਾਜ਼ੀ ਲਈ) ਰਖੇ ਸਨ.  ਇਸ ਤੋਂ ਛੁਟ ਕਿਹਾ ਗਿਆ ਕਿ ਸਰਕਾਰ ਨੇ ਸਿਖਿਆ ਲਈ ਬਜਟ ਦੋਗੁਣਾ ਤੋਂ ਵਧ ਕਰ ਦਿੱਤਾ ਹੈ.  ਅਸਲੀਅਤ ਵਿਚ ਸਰਕਾਰ ਨੇ ਅਲਾਟ ਕੀਤੇ ਹੋਏ ਨਿਯੋਜਿਤ ਫੰਡ ਵਿਚੋਂ 50 ਫੀਸਦੀ ਵੀ ਨਹੀਂ ਖਰਚਿਆ.  ਨਿਯੋਜਿਤ ਫੰਡ (Planned sector funds) ਲਈ ਬਜਟ ਵਿਚ ਰਖੇ 19 ਹਜ਼ਾਰ ਕਰੋੜ ਰੁਪੈ ਵਿਚੋਂ ਸਰਕਾਰ 11 ਹਜ਼ਾਰ 900 ਕਰੋੜ ਰੁਪੈ ਵੀ ਨਹੀਂ ਖਰਚ ਸਕੀ ਜੋ ਬਜਟ ਦਾ ਕੇਵਲ 65 ਫੀਸਦੀ ਹੈ.  ਲੇਬਰ ਵਿਭਾਗ ਦੇ ਫੰਡ ਵਿਚੋਂ 90 ਫੀਸਦੀ ਹਿੱਸਾ ਖਰਚ ਨਹੀਂ ਕੀਤਾ ਗਿਆ, ਸਿਖਿਆ ਖੇਤਰ ਵਿਚ ਅਲਾਟ 3051 ਕਰੋੜ ਵਿਚੋਂ 1759 ਕਰੋੜ ਹੀ ਖਰਚ ਕੀਤੇ ਗਏ.  ਕੇਂਦਰ ਵੱਲੋਂ ਗਰੀਬ ਬਚਿਆਂ ਦੇ ਸਿਖਿਆ ਦੇ ਅਧਿਕਾਰ (Right to education) 30 ਕਰੋੜ ਦੇ ਫੰਡ ਵਿਚੋਂ ਕੇਵਲ ਦੋ ਕਰੋੜ ਰੁਪੈ ਹੀ ਖਰਚ ਕੀਤੇ ਗਏ ਜੋ ਕੁਲ ਫੰਡ ਦਾ 6.66 ਫੀਸਦੀ ਹੈ.  ਬਾਕੀ ਦਾ 93 ਫੀਸਦੀ ਹਿਸਾ ਅਜਾਈਂ ਚਲਾ ਗਿਆ.  ਪਾਰਟੀ ਨੇ ਪੰਜ ਸਾਲਾਂ ਵਿਚ 500 ਨਵੇਂ ਸਕੂਲ ਅਤੇ 20 ਕਾਲਜ ਖੋਲ੍ਹਣ ਦਾ ਵਾਦਾ ਕੀਤਾ ਸੀ ਜੋ ਇਕ ਸਾਲ ਵਿਚ 100 ਸਕੂਲ ਅਤੇ 4 ਕਾਲਜ ਦੀ ਡਰ ਹੈ ਪਰ ਅਜੇ ਤੱਕ ਇਸ ਪਾਸੇ ਕੋਈ ਕੰਮ ਨਹੀਂ ਹੋਇਆ.  
 
ਜਿਥੋਂ ਤੱਕ ਪਬਲਿਕ ਹੈਲਥ ਦਾ ਸਵਾਲ ਹੈ ਸਰਕਾਰ ਨੇ ਪਿਛਲੇ ਸਾਲ ਦੇ ਬਜਟ ਦਾ ਸਿਰਫ 40 ਫੀਸਦੀ ਹੀ ਵਰਤਿਆ ਬਾਕੀ 60 ਫੀਸਦੀ ਅਨ-ਵਰਤਿਆ ਹੀ ਪਿਆ ਹੈ.  ਇਹੋ ਹਾਲ ਮੈਡੀਕਲ ਕਾਲਜਾਂ ਲਈ ਅਲਾਟ ਕੀਤੇ ਪੈਸੇ ਦਾ ਹੈ.  ਟਰਾਂਸਪੋਰਟ ਵਿਭਾਗ ਦਾ 40 ਫੀਸਦੀ ਅਤੇ ਟੂਰਿਜਮ ਵਿਭਾਗ ਦਾ 94 ਫੀਸਦੀ ਬਜਟ ਅਨ-ਵਰਤਿਆ ਪਿਆ ਰਿਹਾ.  ਸਿਵਲ ਸਪਲਾਈ ਵਿਭਾਗ ਦਾ 94 ਫੀਸਦੀ ਅਤੇ ਲੇਬਰ ਭਲਾਈ ਵਿਭਾਗ ਦਾ 80 ਫੀਸਦੀ ਬਜਟ ਵੀ ਇਸੇ ਤਰਾਂ ਨਹੀਂ ਵਰਤਿਆ ਗਿਆ.  
 
ਇਹੋ ਜਿਹੀ ਕਾਰਗੁਜ਼ਾਰੀ ਨੂੰ ਭਗਤ ਤਾਂ ਕੇਜਰੀਵਾਲ ਸਰਕਾਰ ਵੱਲੋਂ ਸਰਕਾਰ ਦੇ ਖਰਚੇ ਵਿਚ ਕੀਤੀ "ਬਚਤ” ਦਾ ਨਾਂ ਦੇ ਸਕਦੇ ਹਨ ਪਰ ਸਕੂਲਾਂ ਵਿਚ ਬਚਿਆਂ ਦੀ ਗਿਣਤੀ ਵਧਣੀ, ਦਿੱਲੀ ਵਿਚ ਆਉਣ ਵਾਲੇ ਟੂਰਿਸਟਾ ਦੀ ਗਿਣਤੀ ਵਿਚ ਕਮੀ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਲਈ ਨਵੀਆਂ ਬਸਾਂ ਨਾ ਲੈਣ ਕਾਰਨ ਲੋਕਾਂ ਨੂੰ ਆਉਣ ਵਾਲੀ ਦਿੱਕਤ ਵਿਚ ਵਾਧੇ, ਡਿਪੂਆਂ ਤੋਂ ਮਿਲਣ ਵਾਲੇ ਸਬਸਿਡੀ ਵਾਲੇ ਆਟਾ ਦਾਲ ਦੀ ਮਿਕਦਾਰ ਵਿਚ ਕਮੀ ਆਦਿਕ ਇਹੋ ਜਿਹੇ ਅਸਰ ਹਨ ਜੋ ਬਜਟ ਕੀਤੀ ਗਈ ਰਕਮ ਨਾ ਵਰਤੀ ਜਾਣ ਕਾਰਨ ਲੋਕਾਂ ਦੇ ਜਨ-ਜੀਵਨ ਤੇ ਸਿਧਾ ਅਸਰ ਪਾਉਂਦੇ ਹਨ.  
 
ਪੰਜਾਬ ਵਿਚਲੇ ਆਮ ਆਦਮੀ ਪਾਰਟੀ ਦੇ ਭਗਤਾਂ ਨੂੰ ਮੇਰਾ ਇਹ ਸਵਾਲ ਹੈ ਕਿ ਕੀ ਤੁਸੀਂ ਪੰਜਾਬ ਵਿਚ ਇਹੋ ਜਿਹਾ ਕੇਜਰੀਵਾਲ ਮਾਡਲ ਲਿਆਉਨਾ ਚਾਹੁੰਦੇ ਹੋ ?  ਇਹੋ ਜਿਹੀ ਕਾਰਗੁਜ਼ਾਰੀ ਨੂੰ ਪੰਜਾਬ ਵਿਚਲੀ ਸਰਕਾਰ ਦੀ ਕਾਰਗੁਜ਼ਾਰੀ ਨਾਲ ਤੁਲਣਾ ਕਰਕੇ ਵੇਖ ਲਵੋ ਆਪੇ ਜੁਆਬ ਮਿਲ ਜਾਵੇਗਾ.  ਪਰ ਇਸ ਲਈ ਤੁਹਾਨੂੰ ਸਹੀ ਅਰਥਾਂ ਵਿਚ ਇਮਾਨਦਾਰ ਹੋਣਾ ਪਵੇਗਾ, "ਕੇਜਰੀਵਾਲ ਇਮਾਨਦਾਰ" ਨਹੀਂ.  


Comment by: fernan tina

ਕੀ ਤੁਸੀਂ ਕਰਜ਼ਾ ਲੈਣ ਬਾਰੇ ਸੋਚਦੇ ਹੋ? ਕੀ ਤੁਹਾਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਤੁਰੰਤ ਲੋੜੀਂਦੀ ਕਰਜ਼ ਦੀ ਜ਼ਰੂਰਤ ਹੈ? ਕੀ ਤੁਸੀਂ ਕਰਜ਼ੇ ਵਿਚ ਹੋ? ਤੁਹਾਡੀ ਇੱਛਾ ਨੂੰ ਪ੍ਰਾਪਤ ਕਰਨ ਦਾ ਇਹ ਤੁਹਾਡਾ ਮੌਕਾ ਹੈ, ਅਸੀਂ ਨਿੱਜੀ ਕਰਜ਼, ਬਿਜ਼ਨਸ ਲੋਨ ਅਤੇ ਕਾਰਪੋਰੇਟ ਲੋਨ ਅਤੇ ਹੋਰ ਜਾਣਕਾਰੀ ਲਈ 2% ਵਿਆਜ ਦੇ ਨਾਲ ਸਾਰੇ ਕਿਸਮਾਂ ਦੇ ਕਰਜ਼ ਸਾਨੂੰ ਈ-ਮੇਲ ਰਾਹੀਂ ਭੇਜੋ (FERNANTINALOAN@GMAIL.COM)

reply


Comment by: Bill Johnson

ਇੱਕ ਜਾਇਜ਼ ਲੋਨ ਲੈਣਾ ਹਮੇਸ਼ਾ ਇੱਕ ਵੱਡੀ ਸਮੱਸਿਆ ਰਹੀ ਹੈ ਜਿਨ੍ਹਾਂ ਗਾਹਕਾਂ ਨੂੰ ਵਿੱਤੀ ਸਮੱਸਿਆ ਹੈ ਅਤੇ ਜਿਨ੍ਹਾਂ ਨੂੰ ਇਸਦਾ ਹੱਲ ਲੱਭਣ ਦੀ ਜ਼ਰੂਰਤ ਹੈ ਕਰੈਡਿਟ ਅਤੇ ਜਮਾਤੀ ਦਾ ਮੁੱਦਾ ਅਜਿਹਾ ਕੁਝ ਹੁੰਦਾ ਹੈ ਜੋ ਗਾਹਕ ਹਮੇਸ਼ਾਂ ਚਿੰਤਤ ਹੁੰਦੇ ਹਨ ਜਦੋਂ ਕਿਸੇ ਜਾਇਜ਼ ਰਿਣਦਾਤਾ ਤੋਂ ਲੋਨ ਲੈਣ ਦੀ ਮੰਗ ਕਰਦੇ ਹਨ. ਪਰ .. ਅਸੀਂ ਉਧਾਰ ਉਦਯੋਗ ਵਿੱਚ ਇਹ ਫਰਕ ਬਣਾਇਆ ਹੈ. ਅਸੀਂ $ 5000.00 USD ਤੋਂ 500,000 ਡਾਲਰ ਡਾਲਰ ਦੀ ਰੇਂਜ ਵਿੱਚੋਂ 3% ਵਿਆਜ ਦੇ ਤੌਰ ਤੇ ਲੋਨ ਦੀ ਵਿਵਸਥਾ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਈਮੇਲ ਤੇ ਤੁਰੰਤ ਜਵਾਬ ਦਿਓ: billjohnson.loanfirm011@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER