ਜੀਵਨ-ਜਾਚ

Monthly Archives: APRIL 2016


ਗਰਮੀ 'ਚ ਸ਼ਰੀਰ ਦੀ ਦੇਖਭਾਲ
28.04.16 - ਡਾ. ਹਰਕੀਰਤ ਸਿੰਘ ਸਿੱਧੂ
ਗਰਮੀ 'ਚ ਸ਼ਰੀਰ ਦੀ ਦੇਖਭਾਲਹਰ ਮੌਸਮ ਵਿੱਚ ਅਲੱਗ-ਅਲੱਗ ਬਿਮਾਰੀਆਂ ਲੋਕਾਂ ਨੂੰ ਆਪਣੀ ਜਕੜ `ਚ ਲੈਂਦੀਆਂ ਹਨ। ਇਸੇ ਤਰ੍ਹਾਂ ਗਰਮੀ ਸ਼ੁਰੂ ਹੁੰਦੇ ਹੀ ਗਰਮੀ `ਚ ਹੋਣ ਵਾਲੀਆਂ ਬਿਮਾਰੀਆਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ।
 
ਅੱਜਕਲ੍ਹ ਬਦਲਦੇ ਮੋਸਮ ਦੀਆਂ ਕਈਂ ਬਿਮਾਰੀਆਂ ਵੀ ਹਾਲੇ ਆਪਣੇ ਰੰਗ ਦਿਖਾ ਰਹੀਆਂ ਹਨ ਜਿਵੇਂ ਕਿ ਛਿੱਕਾਂ, ਜੁਕਾਮ, ਖਾਂਸੀ, ਗਲਾ ਖਰਾਬ, ਮੌਸਮੀ ਸਾਹ ਦਮਾ, ਚਮੜੀ ਦੇ ਕਈਂ ਰੋਗ, ਸ਼ਰੀਰ `ਚ ਦਰਦਾਂ ਆਦਿ। ਇਨ੍ਹੀ ਦਿਨੀਂ ਪੁਰੇ ਦੀ ਹਵਾ ਚਲਣ ਨਾਲ ਕਈਂ ਅਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਠੀਕ ਹੁੰਦੇ ਹੁੰਦੇ ਉਨ੍ਹਾਂ ਦੀਆਂ ਇਲਾਮਤਾਂ ਵੱਧਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਜੋੜ ਦਰਦ, ਗਠੀਆ, ਕਈਂ ਚਮੜੀ ਰੋਗ ਆਦਿ ਇਨ੍ਹਾਂ ਦਾ ਕਾਰਨ ਪੁਰੇ ਦੀ ਹਵਾ ਚਲਣਾ ਹੁੰਦਾ ਹੈ। ਇਨ੍ਹਾਂ ਦਿਨਾਂ `ਚ ਪੁਰੇ ਦੇ ਚਲਣ ਨਾਲ ਮਰੀਜਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੀ ਬਿਮਾਰੀ ਵੱਧਣ ਦੇ ਨਾਲ-ਨਾਲ ਸੁਸਤੀ, ਸ਼ਰੀਰਕ ਥਕਾਵਟ ਆਦਿ ਕਈਂ ਇਲਾਮਾਂ ਦਸਤਕ ਦਿੰਦੀਆਂ ਹਨ। ਪਰੰਤੂ ਕੁੱਝ ਦਿਨ ਬਾਅਦ ਇਹ ਠੀਕ ਹੋ ਜਾਂਦੀਆਂ ਹਨ ਤੇ ਦਵਾਈ ਦਾ ਵੀ ਸਹੀ ਆਮ ਵਾਂਗ ਅਸਰ ਹੋਣਾ ਸ਼ੁਰੂ ਹੋ ਜਾਂਦੀ ਹੈ।
 
ਇਹ ਮੋਸਮੀ ਬਿਮਾਰੀਆਂ ਜਾਂ ਬਦਲਦੇ ਮੋਸਮ ਦੀਆਂ ਬਿਮਾਰੀਆਂ ਚਾਹੇ ਗਰਮੀ ਤੋਂ ਸਰਦੀ ਜਾਂ ਸਰਦੀ ਤੋਂ ਗਰਮੀ ਵਿੱਚ ਮੋਸਮ ਤਬਦੀਲ ਹੋ ਰਿਹਾ ਹੋਵੇ ਇਨ੍ਹਾਂ ਬਿਮਾਰੀਆਂ ਵਿੱਚ ਅਲਰਜੀ ਦੇ ਰੋਗ ਜਿਆਦਾ ਹੁੰਦੇ ਹਨ ਤੇ ਇਨ੍ਹਾਂ ਰੋਗਾਂ ਦੀ ਜਕੜ ਵਿੱਚ ਉਹ ਰੋਗੀ ਆਉਂਦੇ ਹਨ ਜਿਨ੍ਹਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਜਾਣੀ ਕਿ ‘ਇਮਿਊਨ ਸਿਸਟਮ` ਕਮਜੋਰ ਹੋਣਾ, ਅਜਿਹੇ ਰੋਗੀਆਂ ਲਈ ਸਭ ਤੋਂ ਵਧੀਆ ਹੋਮਿਓਪੈਥਿਕ ਇਲਾਜ ਹੈ।
 
ਗਰਮੀ ਦੀਆਂ ਬਿਮਾਰੀ `ਚ ਸਰਦ ਗਰਮ, ਲੂ ਲਗਣਾ, ਅੱਖਾਂ ਆਉਣਾ, ਹੈਜਾ, ਟੱਟੀਆਂ, ਉਲਟੀਆਂ, ਧੁੱਪ ਨਾਲ ਸਿਰ ਦਰਦ, ਪਿੱਤ ਨਿਕਲਣਾ ਆਦਿ ਹਨ ਜਿਨ੍ਹਾਂ ਦਾ ਇਲਾਜ ਦੇ ਨਾਲ ਨਾਲ ਗਰਮੀ ਦੇ ਮੋਸਮ ਵਿੱਚ ਖਾਣ-ਪੀਣ ਦਾ ਪ੍ਰਹੇਜ ਤੇ ਰੱਖ ਰਖਾਓ ਬਹੁਤ ਜ਼ਰੂਰੀ ਹੈ ਜਿਸ ਨਾਲ ਇਲਾਜ ਵਿੱਚ ਵੀ ਅਸਾਨੀ ਹੋ ਜਾਂਦੀ ਹੈ। ਇਹ ਮੋਸਮ ਵਿੱਚ ਖਾਂਸੀ, ਜੁਕਾਮ, ਪੇਟ ਦੀਆਂ ਬਿਮਾਰੀਆਂ ਵਿੱਚ ਦਹੀਂ `ਚ ਗੁੜਾ ਜਾਂ ਸ਼ਕਰ ਪਾ ਕੇ ਖਾਣਾ ਬਹੁਤ ਫਾਇਦੇਮੰਦ ਹੈ ਇਸ ਨਾਲ ਬਲਗਮ ਬਣਨੀ ਵੀ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮਿਕਸ ਜੂਸ, ਮਿਕਸ ਫਰੂਟ, ਮਿਕਸ ਸਲਾਦ, ਮਿਕਸ ਸਬਜੀਆਂ ਦੀ ਵਰਤੋਂ ਨਾ ਕਰੋ ਅਤੇ ਦਹੀਂ `ਚ ਨਮਕ ਜਾਂ ਚੀਨੀ ਦੀ ਵਰਤੋਂ ਸ਼ਰੀਰ ਲਈ ਮਾੜੀ ਹੈ। ਜੋ ਕਿ ਸ਼ਰੀਰ ਤੇ ਮਾੜਾ ਅਸਰ ਪਾਉਂਦੇ ਹਨ। ਸਾਨੂੰ ਕਿਸੇ ਵੀ ਮੋਸਮ `ਚ ਬੇਮੋਸਮੀ ਫਲ ਫਰੂਟ ਜਾਂ ਸਬਜੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸਗੋਂ ਮੋਸਮੀ ਚੀਜਾਂ ਖਾਣੀਆਂ ਚਾਹੀਦੀਆਂ ਹਨ। ਜਿਸ ਨਾਲ ਸ਼ਰੀਰ ਨੂੰ ਬਹੁਤ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਸੇ ਤਰ੍ਹਾਂ ਸਾਨੂੰ ਵਿਟਾਮਿਨ ਅਤੇ ਖਣਿਜ ਪਦਾਰਥਾਂ ਲਈ ਤਾਜਾ ਫਲ ਫਰੂਟ ਅਤੇ ਸਬਜੀਆਂ ਬਹੁਤ ਜ਼ਰੂਰੀ ਹਨ ਜੋ ਕਿ ਗਰਮੀਆਂ `ਚ ਸ਼ਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦੀਆਂ ਹਨ ਇਨ੍ਹਾਂ ਦੇ ਸੇਵਨ ਨਾਲ ਗੁਰਦਿਆਂ ਦੀ ਸਫਾਈ ਹੁੰਦੀ ਹੈ ਤੇ ਪਿਸ਼ਾਬ `ਚ ਚਲਣ ਜਾਂ ਹੋਰ ਪਿਸ਼ਾਬ ਦੇ ਰੋਗਾਂ ਤੋਂ ਰਾਹਤ ਮਿਲਦੀ ਹੈ ਅਤੇ ਖਾਸ ਕਰਕੇ ਕਬਜ, ਬਵਾਸੀਰ ਜਿਹੀਆਂ ਬਿਮਾਰੀਆਂ ਵਿੱਚ ਵੀ ਲਾਹੇਵੰਦ ਹੈ। ਇਸੇ ਤਰ੍ਹਾਂ ਸੋਇਆਬੀਨ ਦੀ ਵਰਤੋਂ ਕਰਨੀ ਵੀ ਲਾਹੇਵੰਦ ਹੈ, ਇਸ ਵਿੱਚ ਪਦਾਰਥ ਪ੍ਰੋਟੀਨ ਹੁੰਦਾ ਹੈ। ਇਸ ਦੇ ਆਟੇ ਨੂੰ ਕਣਕ ਦੇ ਆਏ `ਚ ਰੋਜਾਨਾ ਮਿਲਾ ਕੇ ਵਰਤਣਾ ਬਹੁਤ ਪੋਸ਼ਟਿਕ ਮੰਨਿਆ ਜਾਂਦਾ ਹੈ ਤੇ ਇਸ ਨਾਲ ਹੱਡੀਆਂ `ਚ ਵੀ ਮਜ਼ਬੂਤੀ ਆਉਂਦੀ ਹੈ।
 
ਜਿਵੇਂ ਕਿ ਜੂਸ ਜਾਂ ਹੋਰ ਖਾਣ ਪੀਣ ਰੇਹੜੀਆਂ ਦੀ ਬਜਾਏ ਸਾਫ-ਸੁਥਰੀ ਥਾਂ ਤੋਂ ਹੀ ਖਾਉ ਪੀਓ। ਇਸ ਮੋਸਮ `ਚ ਗੁੰਦ ਕਤੀਰਾ, ਬਿਲ ਫਰੂਟ, ਗੰਨੇ ਦਾ ਰਸ, ਲੱਸੀ, ਕੱਚੀ ਲੱਸੀ, ਦਲੀਆ, ਖਿਚੜੀ, ਖੀਰਾ, ਤਰ੍ਹਾਂ, ਨਿੰਬੂ ਪਾਣੀ, ਤਰਬੂਜ, ਖਰਬੂਜਾ, ਆਵਲੇ ਦੀ ਵਰਤੋਂ ਧੁੱਪ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਇਸ ਵਿੱਚ ਵਿਟਾਮਿਨ ‘ਸੀ` ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕਿ ਚਮੜੀ ਰੋਗਾਂ ਲਈ ਲਾਹੇਵੰਦ ਹੁੰਦੀ ਹੈ। ਸਰਦ ਗਰਮ ਤੋਂ ਬਚਣ ਲਈ ਗਰਮੀ ਤੋਂ ਸਿੱਧਾ ਏ.ਸੀ., ਕੂਲਰ ਅੱਗੇ ਅਤੇ ਏ.ਸੀ. ਜਾਂ ਕੂਲਰ ਤੋਂ ਸਿੱਧਾ ਇਕਦਮ ਗਰਮੀ `ਚ ਜਾਣ ਤੋਂ ਪਰਹੇਜ਼ ਕਰੋ ਅਤੇ ਬਦਲਦੇ ਤਾਪਮਾਨ ਵਿੱਚ ਇਕ ਦਮ ਜਾਣ ਲੱਗੇ ਮੱਥੇ ਨੂੰ ਜ਼ਰੂਰ ਢਕੋ।
 
ਇਸੇ ਤਰ੍ਹਾਂ ਗਰਮੀ `ਚ ਤਰਬੂਜ ਬਹੁਤ ਲਾਹੇਵੰਦ ਫੱਲ ਹੈ। ਜਿਸ ਨਾਲ ਪਿਆਜ ਬੁਝਾਉਣ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਵੀ ਵਿਟਾਮਿਨ ‘ਬੀ` ਅਤੇ ‘ਸੀ` ਹੁੰਦੇ ਹਨ ਤੇ ਕਾਫੀ ਮਾਤਰਾ `ਚ ਪੋਟਾਸ਼ੀਅਮ ਹੁੰਦਾ ਹੈ ਤੇ ਤਜਬੂਜ ਤੇ ਖਰਬੂਜੇ ਤੋਂ ਅੱਧਾ ਘੰਟਾ ਪਹਿਲਾਂ ਤੇ ਬਾਅਦ `ਚ ਪਾਣੀ ਨਹੀਂ ਵਰਤਣਾ ਚਾਹੀਦਾ ਅਤੇ ਤਰਬੂਜ ਦਾ ਸੇਵਨ ਭੋਜਨ ਕਰਨ ਤੋਂ ਬਾਅਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਸਦਾ ਰਸ ਭੋਜਨ ਵਿੱਚ ਮਿਲ ਕੇ ਪਾਚਣ ਕਿਰਿਆ ਨੂੰ ਵਿਗਾੜ ਦਿੰਦਾ ਹੈ। ਇਸ ਨੂੰ ਖਾਲੀ ਪੇਟ ਵਰਤਣਾ ਬਹੁਤ ਹੀ ਫਾਇਦੇਮੰਦ ਹੈ। ਸਾਨੂੰ ਪਾਣੀ ਉਬਾਲ ਕੇ ਠੰਡਾ ਕਰਕੇ ਵਰਤਣਾ ਚਾਹੀਦਾ ਹੈ ਤੇ ਪਾਣੀ ਨੂੰ ਬੈਠ ਕੇ ਪੀਣਾ ਚਾਹੀਦਾ ਹੈ। ਇਸ ਨਾਲ ਸ਼ਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ।
 
ਇਲਾਜ : ਗਰਮੀਆਂ ਜਾਂ ਬਦਲਦੇ ਮੋਸਮ ਦੀਆਂ ਬਿਮਾਰੀਆਂ ਵਿੱਚ ਸਭ ਤੋਂ ਵਧੀਆ ਹੋਮਿਓਪੈਥਿਕ ਇਲਾਜ ਹੈ। ਇਹ ਹੀ ਇੱਕ ਅਜਿਹਾ ਇਲਾਜ ਹੈ ਜਿਸ ਨਾਲ ਰੋਗੀ ਅੰਦਰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ ਜਿਸ ਨਾਲ ਇਮਿਊਨ ਸਿਸਟਮ ਤਕੜਾ ਹੋ ਜਾਂਦਾ ਹੈ ਤੇ ਰੋਗੀ ਨੂੰ ਛੋਟੀਆਂ-ਵੱਡੀਆਂ ਬਿਮਾਰੀਆਂ ਚਾਹੇ ਉਹ ਮੋਸਮੀ ਹੋਣ ਜਾਂ ਅਲਰਜਿਕ ਹੋਣ ਤੋਂ ਨਿਜਾਤ ਮਿਲਦੀ ਹੈ। ਆਮ ਲੋਕਾਂ ਦਾ ਮਨਣਾ ਹੈ ਕਿ ਇਨ੍ਹਾਂ ਮੋਸਮੀ ਬਿਮਾਰੀਆਂ `ਚ ਹੋਮਿਓਪੈਥੀ ਲੇਟ ਅਸਰ ਕਰਦੀ ਹੈ ਪਰੰਤੂ ਨਹੀਂ ਇਹ ਧਾਰਨਾ ਬਿਲਕੁਲ ਗਲਤ ਹੈ ਸਗੋਂ ਇਸ ਇਲਾਜ ਪ੍ਰਣਾਲੀ `ਚ ਸਹੀ ਤਰੀਕੇ ਨਾਲ ਇਲਾਮਤਾਂ ਦੇ ਅਧਾਰ ਤੇ ਇਲਾਜ ਕੀਤਾ ਜਾਵੇ ਤਾਂ ਇਹ ਬਹੁਤ ਹੀ ਜਲਦੀ ਰੋਗ ਦਾ ਖਾਤਮਾ ਕਰ ਸਕਦੀ ਹੈ। ਹੋਮਿਓਪੈਥਿਕ ਇਕ ਅਜਿਹੀ ਪੈਥੀ ਹੈ ਜਿਸ ਵਿੱਚ ਰੋਗ ਦਾ ਨਹੀਂ ਸਗੋਂ ਰੋਗੀ ਦਾ ਇਲਾਜ ਕੀਤਾ ਜਾਂਦਾ ਹੈ।
 
*ਸਿੱਧੂ ਹੋਮਿਓਪੈਥਿਕ ਸੈਂਟਰ, ਨੇੜੇ ਮਾਡਰਨ ਸਕੂਲ, ਗੁ: ਦੁਖਨਿਵਾਰਨ ਸਾਹਿਬ ਰੋਡ, ਪਟਿਆਲਾ।


[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਇਸਰੋ ਨੇ ਰਾਕਟ ਤਕਨੀਕ ਨਾਲ ਬਣਾਇਆ ‘ਦਿਲ’, ਕੀਮਤ 1.25 ਲੱਖ ਰੁਪਏ
20.04.16 - ਪੀ ਟੀ ਟੀਮ
ਇਸਰੋ ਨੇ ਰਾਕਟ ਤਕਨੀਕ ਨਾਲ ਬਣਾਇਆ ‘ਦਿਲ’, ਕੀਮਤ 1.25 ਲੱਖ ਰੁਪਏਇਸਰੋ ਦੇ ਵਿਗਿਆਨੀਆਂ ਨੇ ਰਾਕਟ ਤਕਨੀਕ ਦਾ ਇਸਤੇਮਾਲ ਕਰਕੇ ਦਿਲ ਤਿਆਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਤਿਰਵੰਦਰਪੁਰਮ ਦੇ ਇੱਕ ਹਸਪਤਾਲ ’ਚ ਸੂਰ ’ਤੇ ਇਸ ਦਾ ਸਫ਼ਲ ਪ੍ਰੀਖਣ ਕੀਤਾ ਗਿਆ। ਡਾਕਟਰਾਂ ਦੀ ਇੱਕ ਟੀਮ ਨੇ ਸੂਰ ਦੇ ਅੰਦਰ ਕੰਪੈਕਟ ਪੰਪ ਲਗਾਇਆ। ਇਹ ਪ੍ਰਾਕਿ੍ਤਕ ਦਿਲ ਦੀ ਤਰਾਂ ਕੰਮ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਜਲਦ ਹੀ ਇਹ ਤਕਨੀਕ ਇਨਸਾਨਾਂ ਦੇ ਕੰਮ ਆ ਸਕੇਗੀ।
 
3 ਤੋਂ 5 ਕਿਲੋ ਲੀਟਰ ਖੂਨ ਕਰੇਗਾ ਪੰਪ
 
ਇਸ ਉਪਕਰਨ ਦਾ ਵਜ਼ਨ ਲਗਭਗ 100 ਗ੍ਰਾਮ ਹੈ। ਇਹ ਇੱਕ ਇਲੈੱਕਟਿ੍ਰਕ ਪੰਪ ਦੇ ਜ਼ਰੀਏ 1 ਮਿੰਟ ’ਚ 3 ਤੋਂ 5 ਕਿਲੋ ਲੀਟਰ ਖੂਨ ਪੰਪ ਕਰ ਸਕਦਾ ਹੈ। ਲਗਭਗ 6 ਘੰਟੇ ਦੇ ਓਪਰੇਸ਼ਨ ਤੋਂ ਬਾਅਦ ਸੂਰ ’ਚ ਇਸਨੂੰ ਫਿੱਟ ਕੀਤਾ ਗਿਆ। ਉਸ ਦੇ ਸਰੀਰ ’ਚ ਇਹ ਪੰਪ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ। 
 
ਟਾਈਟੈਨੀਅਮ ਅਲਾਏ ਤੋਂ ਬਣਿਆ
 
ਰਾਕਟ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ ਅਤੇ ਤਕਨੀਕ ਇਸ ਉਪਕਰਨ ’ਚ ਲੱਗੀ ਹੈ ਜਿਸ ਨੂੰ ਲੇਫ਼ਟ ਵੈਂਟਰੀਕਲ ਅਸਿਸਟ ਡਿਵਾਈਸ ਕਹਿੰਦੇ ਹਨ। ਰਾਕਟ ਟੈਕਨਾਲੋਜੀ ਦਾ ਪ੍ਰਯੋਗ ਕਰਕੇ ਟਾਈਟੈਨੀਅਮ ਅਲਾਏ ਤੋਂ ਬਣਿਆ ਇਹ ਦਿਲ ਬਾਇਓ ਕੰਪੈਟੀਬਲ ਹੈ ਭਾਵ ਜੀਵਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਢਲ ਸਕਦਾ ਹੈ। 
 
ਦਿਲ ਦਾ ਕੰਮ ਕਰਨਾ ਬੰਦ ਕਰਨ ’ਤੇ ਇਹ ਇੱਕ ਬਾਈਪਾਸ ਪੰਪਿੰਗ ਸਿਸਟਮ ਮੁਹੱਈਆ ਕਰਾਉਂਦਾ ਹੈ। ਦੁਨੀਆ ’ਚ ਉਪਲੱਬਧ ਇਸ ਤਰਾਂ ਦੇ ਦਿਲ ਦੀ ਕੀਮਤ ਲਗਭਗ 5 ਕਰੋੜ ਰੁਪਏ ਹੈ, ਇੱਥੋਂ ਤੱਕ ਕਿ ਭਾਰਤ ’ਚ ਕਈ ਪ੍ਰਾਈਵੇਟ ਹਸਪਤਾਲਾਂ ’ਚ ਇਸ ਦੀ ਕੀਮਤ 1 ਕਰੋੜ ਰੁਪਏ ਹੈ, ਪਰ ਇਸਰੋ ਦਾ ਇਹ ਪੰਪ ਕੇਵਲ ਸਵਾ ਲੱਖ ਰੁਪਏ ਦਾ ਹੈ। 
 
ਭਾਰਤ ’ਚ 3 ਕਰੋੜ ਦਿਲ ਦੇ ਮਰੀਜ਼
 
ਭਾਰਤ ’ਚ 3 ਕਰੋੜ ਲੋਕ ਦਿਲ ਸੰਬੰਧੀ ਬਿਮਾਰੀ ਦੇ ਮਰੀਜ਼ ਹਨ। ਜਿਸ ’ਚ 1 ਕਰੋੜ 40 ਲੱਖ  ਮਰੀਜ਼ ਸ਼ਹਿਰੀ ਇਲਾਕਿਆਂ ’ਚ ਅਤੇ 1 ਕਰੋੜ 60 ਲੱਖ ਮਰੀਜ਼ ਪੇਂਡੂ ਇਲਾਕਿਆਂ ’ਚ ਰਹਿੰਦੇ ਹਨ। 2 ਕਰੋੜ ਮਰੀਜ਼ਾਂ ’ਚ ਹਾਰਟ  ਫੇਲ੍ਹ  ਦੀ ਸੰਭਾਵਨਾ ਰਹਿੰਦੀ ਹੈ, ਅਤੇ ਇਸ ਨਾਲ ਹਰ ਸਾਲ 20 ਫੀਸਦੀ ਮਰੀਜ਼ ਮਰ ਜਾਂਦੇ ਹਨ। 
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਕਿੰਨੇ ਸਾਲ ਜੀਓਗੇ ਤੁਸੀਂ ? ਹੁਣ ਕੰਪਿਊਟਰ ਦੱਸ ਦੇਵੇਗਾ !
05.04.16 - ਪੀ ਟੀ ਟੀਮ
ਕਿੰਨੇ ਸਾਲ ਜੀਓਗੇ ਤੁਸੀਂ ? ਹੁਣ ਕੰਪਿਊਟਰ ਦੱਸ ਦੇਵੇਗਾ !ਭਲੇ ਹੀ ਸੁਣਨ ਵਿੱਚ ਅਜੀਬ ਲੱਗੇ, ਪਰੰਤੂ ਆਉਣ ਵਾਲੇ ਸਮੇਂ ਵਿੱਚ ਇੱਕ ਅਜਿਹਾ ਕੰਪਿਊਟਰ ਆ ਰਿਹਾ ਹੈ, ਜਿਹੜਾ ਕਿਸੇ ਵੀ ਵਿਅਕਤੀ ਦੀ ਮੌਤ ਦੀ ਤਾਰੀਖ ਦੱਸ ਦੇਵੇਗਾ। ਇਹ ਕੋਈ ਵਿਸ਼ੇਸ਼ ਨਹੀਂ, ਬਲਕਿ ਇੱਕ ਸਾਧਾਰਨ ਜਿਹਾ ਕੰਪਿਊਟਰ ਟੈੱਸਟ ਹੋਵੇਗਾ, ਜਿਹੜਾ ਕਿਸੇ ਵੀ ਵਿਅਕਤੀ ਦੇ ਬਾਰੇ ਇਹ ਦੱਸ ਦੇਵੇਗਾ ਕਿ ਹੁਣ ਉਹ ਕਿੰਨੇ ਸਮੇਂ ਤੱਕ ਜ਼ਿੰਦਾ ਰਹਿਣ ਵਾਲਾ ਹੈ। ਇਸ ਮਹੱਤਵਪੂਰਨ ਯੋਜਨਾ ’ਤੇ ਬਿ੍ਟੇਨ ਵਿੱਚ ਖੋਜਕਰਤਾ ਕੰਮ ਕਰ ਰਹੇ ਹਨ। ਇਹ ਕੰਪਿਊਟਰ ਟੈੱਸਟ ਆਪਣੇ ਵਿਸ਼ਾਲ ਅੰਕੜਿਆਂ ਦੇ ਆਧਾਰ, ਆਪਣੀ ਮੌਤ ਦਾ ਦਿਨ, ਜਾਣਨ ਵਾਲੇ ਵਿਅਕਤੀ ਨੂੰ ਦੱਸ ਦੇਵੇਗਾ, ਕਿ ਕਦੋਂ ਉਸ ਦੇ ਦਿਨ ਪੂਰੇ ਹੋਣ ਵਾਲੇ ਹਨ।
 
ਲਗਾਇਆ ਜਾ ਸਕੇਗਾ ਉਮਰ ਦਾ ਅੰਦਾਜ਼ਾ
 
ਬਿ੍ਟੇਨ ਦੀ ਈਸਟ ਅੰਜੇਲੀਆ ਯੂਨੀਵਰਸਿਟੀ ਦੀ ਟੀਮ ਸਿਹਤ ਨਾਲ ਜੁੜੇ ਅੰਕੜਿਆਂ ਦੇ ਆਧਾਰ ’ਤੇ ਇਹ ਤਰੀਕਾ ਵਿਕਸਿਤ ਕਰਨ ਦੇ ਲਈ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਦੀ ਉਮਰ ਦੇ ਬਾਰੇ ਅੰਦਾਜ਼ਾ ਲਗਾਇਆ ਜਾ ਸਕੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਲੋਕ ਆਪਣੇ ਬਚੇ ਹੋਏ ਦਿਨਾਂ ਦੇ ਬਾਰੇ ਜਾਣ ਕੇ ਆਪਣਾ ਸਮਾਂ ਅਤੇ ਪੈਸਾ ਜ਼ਿਆਦਾ ਸਮਝਦਾਰੀ ਨਾਲ ਖ਼ਰਚ ਕਰ ਸਕਣਗੇ। ਇਹ ਖੋਜ ਪ੍ਰਾਜੈਕਟ 4 ਸਾਲ ਤੱਕ ਚੱਲੇਗਾ ਅਤੇ ਇਸ ਦੇ ਤਹਿਤ ਖੋਜਕਰਤਾਵਾਂ ਦੀ ਟੀਮ ਜੀਵਨਸ਼ੈਲੀ ਅਤੇ ਬਿਮਾਰੀਆਂ ਨਾਲ ਜੁੜੇ ਅੰਕੜਿਆਂ ਨੂੰ ਵੱਡੇ ਪੈਮਾਨੇ ’ਤੇ ਇਕੱਠਾ ਕਰੇਗੀ। ਖੋਜਕਰਤਾਵਾਂ ਦਾ ਮਕਸਦ ਅਜਿਹਾ ਮਾਡਲ ਬਣਾਉਣ ਦਾ ਹੈ, ਜਿਹੜਾ ਕਿਸੇ ਦੀ ਉਮਰ ਦੇ ਬਾਰੇ ਦੱਸੇਗਾ। 
 
ਅੰਕੜਿਆਂ ਦੇ ਜ਼ਰੀਏ ਹੋਵੇਗੀ ਭਵਿੱਖਵਾਣੀ
 
ਇਸ ਖੋਜ ਟੀਮ ਦੇ ਮੁੱਖ ਪ੍ਰੋਫੈਸਰ ਅਲੈਨਾ ਕੁਸਕਾਇਆ ਦਾ ਕਹਿਣਾ ਹੈ ਕਿ ਅਜਿਹੇ ਸਾਫਟਵੇਅਰ ਟੂਲਜ਼ ਵਿਕਸਿਤ ਕਰਨਾ ਚਾਹੁੰਦੇ ਹਾਂ, ਜਿਹੜਾ ਵੱਡੇ ਅੰਕੜਿਆਂ ਦੇ ਜ਼ਰੀਏ ਕਿਸੇ ਦੀ ਉਮਰ ਦੇ ਬਾਰੇ ਦੱਸ ਸਕਣ। ਉਨਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਅੰਕੜਿਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਅਜਿਹੇ ਅੰਕੜਿਆਂ ਨਾਲ ਹੈ, ਜੋ ਵਿਸ਼ਲੇਸ਼ਣ ਕਰਨ ਦੇ ਲਿਹਾਜ਼ ਨਾਲ ਬੇਹੱਦ ਵਿਸ਼ਾਲ, ਜਟਿਲ ਅਤੇ ਮੁਸ਼ਕਿਲ ਹੋਵੇ।
   
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER