ਜੀਵਨ-ਜਾਚ
ਸਿਹਤ
ਸਿਰ ਦਰਦ ਨੂੰ ਇੱਕ ਮਿੰਟ ਵਿੱਚ ਦੂਰ ਕਰ ਦੇਣਗੇ ਇਹ 8 ਘਰੇਲੂ ਨੁਸਖੇ
- ਪੀ ਟੀ ਟੀਮ
ਸਿਰ ਦਰਦ ਨੂੰ ਇੱਕ ਮਿੰਟ ਵਿੱਚ ਦੂਰ ਕਰ ਦੇਣਗੇ ਇਹ 8 ਘਰੇਲੂ ਨੁਸਖੇ



ਅਜੋਕੇ ਦੌਰ ਵਿੱਚ ਲੋਕਾਂ ਨੂੰ ਕੰਮ ਦਾ ਤਣਾਉ ਬਹੁਤ ਰਹਿੰਦਾ ਹੈ। ਦਿਨ ਭਰ ਦੀ ਭੱਜ-ਦੌੜ ਅਤੇ ਕੰਮ ਦਾ ਦਬਾਅ ਸ਼ਾਮ ਤੱਕ ਤੁਹਾਡੇ ਸਿਰ ਉੱਤੇ ਦਿਸਦਾ ਹੈ। ਇਸ ਦੇ ਕਾਰਨ ਅਕਸਰ ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਉਥੇ ਹੀ ਕਈ ਦੂਜੇ ਕਾਰਨਾਂ ਕਰਕੇ ਵੀ ਲੋਕ ਸਿਰ ਦਰਦ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਨ ਲੱਗਦੇ ਹਨ, ਜਿਸ ਦੇ ਨਾਲ ਸਿਹਤ ਉੱਤੇ ਭੈੜਾ ਅਸਰ ਵੀ ਪੈਣ ਲੱਗ ਜਾਂਦਾ ਹੈ। ਦਵਾਈਆਂ ਦਾ ਇਸਤੇਮਾਲ ਨਾ ਕਰਕੇ ਘਰੇਲੂ ਨੁਸਖੇ ਅਜ਼ਮਾਉਣ ਨਾਲ ਵੀ ਸਿਰ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਾਣੋ ਅਜਿਹੇ ਹੀ ਕੁੱਝ ਨੁਸਖਿਆਂ ਬਾਰੇ:

1. ਲੌਂਗ ਅਤੇ ਲੂਣ:
ਸਿਰ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਲੌਂਗ ਅਤੇ ਲੂਣ ਦਾ ਮਿਸ਼ਰਣ ਤੁਹਾਡੇ ਲਈ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਹ ਸਿਰ ਦਰਦ ਲਈ ਇੱਕ ਲਾਭਦਾਇਕ ਇਲਾਜ ਹੈ। ਇਸ ਨੂੰ ਤਿਆਰ ਕਰਨ ਲਈ ਲੌਂਗ ਦੇ ਪਾਊਡਰ ਅਤੇ ਲੂਣ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ। ਇਸ ਨੂੰ ਦੁੱਧ ਵਿੱਚ ਮਿਲਾ ਕੇ ਪੀਓ। ਲੌਂਗ ਅਤੇ ਲੂਣ ਦਾ ਇਹ ਮਿਸ਼ਰਣ ਤੁਹਾਡੇ ਸਿਰ ਦਰਦ ਨੂੰ ਮਿੰਟ ਵਿੱਚ ਗਾਇਬ ਕਰ ਦੇਵੇਗਾ। ਅਸਲ ਵਿੱਚ ਲੂਣ ਵਿੱਚ ਹਾਇਗ੍ਰਸਕਾਪਿਕ ਗੁਣ ਹੁੰਦੇ ਹਨ, ਜੋ ਸਿਰ ਦਰਦ ਤੋਂ ਆਰਾਮ ਪਹੁੰਚਾਉਣ ਵਿੱਚ ਮਦਦ ਕਰਦੇ ਹਨ।

2. ਸੁੰਢ ਦਾ ਪੇਸਟ: ਸਰਦੀ ਵਿੱਚ ਸਿਰ ਦਰਦ ਤੋਂ ਪ੍ਰੇਸ਼ਾਨ ਰਹਿਣ ਵਾਲੇ ਲੋਕਾਂ ਨੂੰ ਸੁੰਢ ਕਾਫ਼ੀ ਰਾਹਤ ਦੇਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਦੇ ਲਈ ਸੁੰਢ ਪੀਹ ਲਓ ਅਤੇ ਪਾਣੀ ਨਾਲ ਪੇਸਟ ਬਣਾ ਕੇ ਮੱਥੇ ਉੱਤੇ ਲਗਾਓ। ਇਸ ਨਾਲ ਸਰਦੀ ਕਾਰਨ ਹੋਣ ਵਾਲਾ ਸਿਰ ਦਾ ਦਰਦ ਰੁਕ ਜਾਂਦਾ ਹੈ।

3. ਨਿੰਬੂ ਅਤੇ ਗਰਮ ਪਾਣੀ:
ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਜਾਂ ਤੁਸੀਂ ਕਿਤੇ ਬਾਹਰ ਹੋ ਅਤੇ ਤੁਹਾਨੂੰ ਅਚਾਨਕ ਤੇਜ ਸਿਰ ਦਰਦ ਹੋਣ ਲੱਗਾ ਹੈ, ਤਾਂ ਇਹ ਜਲਦੀ ਤਿਆਰ ਹੋਣ ਵਾਲਾ ਨੁਸਖਾ ਤੁਹਾਡੇ ਬਹੁਤ ਕੰਮ ਦਾ ਹੈ। ਇਸ ਨੁਸਖੇ ਲਈ ਇੱਕ ਗਲਾਸ ਵਿੱਚ ਗਰਮ ਪਾਣੀ ਲੈ ਕੇ ਉਸ ਵਿੱਚ ਨਿੰਬੂ ਦਾ ਰਸ ਪਾ ਕੇ ਪੀ ਲਓ। ਇਸ ਨਾਲ ਸਿਰ ਦਰਦ ਵਿੱਚ ਰਾਹਤ ਮਿਲਦੀ ਹੈ। ਕਈ ਵਾਰ ਢਿੱਡ ਵਿੱਚ ਗੈਸ ਬਣਨ ਕਾਰਨ ਵੀ ਸਿਰ ਦਰਦ ਹੁੰਦਾ ਹੈ।

4. ਨਿੰਬੂ ਅਤੇ ਚਾਹ:
ਚਾਹ ਵਿੱਚ ਨਿੰਬੂ ਮਿਲਾਉਣ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲ ਸਕਦੀ ਹੈ। ਇਸ ਦੇ ਲਈ ਨਿੰਬੂ ਦਾ ਰਸ ਚਾਹ ਵਿੱਚ ਪਾ ਕੇ ਪੀਣਾ ਚਾਹੀਦਾ ਹੈ।

5. ਤੁਲਸੀ ਅਤੇ ਅਦਰਕ:
ਤੁਲਸੀ ਅਤੇ ਅਦਰਕ ਦੇ ਇਸਤੇਮਾਲ ਨਾਲ ਵੀ ਸਿਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੇ ਲਈ ਤੁਲਸੀ ਦੇ ਪੱਤਿਆਂ ਅਤੇ ਅਦਰਕ ਦਾ ਰਸ ਇਕੱਠੇ ਮਿਲਾਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਮੱਥੇ ਉੱਤੇ ਲਗਾਓ। ਉਥੇ ਹੀ ਇਸ ਰਸ ਨੂੰ ਸਿਰ ਦਰਦ ਤੋਂ ਪ੍ਰੇਸ਼ਾਨ ਵਿਅਕਤੀ ਨੂੰ ਪਿਲਾਇਆ ਵੀ ਜਾ ਸਕਦਾ ਹੈ। ਇਸ ਨਾਲ ਸਿਰ ਦਰਦ ਵਿੱਚ ਕਾਫ਼ੀ ਰਾਹਤ ਮਿਲੇਗੀ।

6. ਲੌਂਗ:
ਲੌਂਗ ਦੇ ਇਸਤੇਮਾਲ ਨਾਲ ਵੀ ਸਿਰ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ। ਲੌਂਗ ਨੂੰ ਗਰਮ ਕਰਕੇ ਕਿਸੇ ਕਪੜੇ ਵਿੱਚ ਬੰਨ੍ਹ ਕੇ ਸੁੰਘਣ ਨਾਲ ਸਿਰ ਦਰਦ ਵਿੱਚ ਬਹੁਤ ਰਾਹਤ ਮਿਲਦੀ ਹੈ।

7. ਲੌਂਗ ਦੇ ਤੇਲ ਨਾਲ ਮਾਲਸ਼:
ਲੌਂਗ ਵਿੱਚ ਦਰਦ ਖਤਮ ਕਰਨ ਦੇ ਗੁਣ ਹੁੰਦੇ ਹਨ। ਲੌਂਗ ਦੇ ਤੇਲ ਨਾਲ ਆਪਣੇ ਮੱਥੇ ਦੀ ਮਾਲਿਸ਼ ਕਰਨ ਨਾਲ ਵੀ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

8. ਦਾਲਚੀਨੀ ਦਾ ਪਾਊਡਰ:
ਦਾਲਚੀਨੀ ਆਪਣੇ ਆਪ ਵਿੱਚ ਕਈ ਰੋਗਾਂ ਦੀ ਇੱਕ ਦਵਾਈ ਹੈ। ਇਹ ਤੁਹਾਨੂੰ ਡਾਇਬਿਟੀਜ਼ ਤੋਂ ਹੀ ਨਹੀਂ, ਸਿਰ ਦਰਦ ਤੋਂ ਵੀ ਰਾਹਤ ਪਹੁੰਚਾ ਸਕਦੀ ਹੈ। ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਪਾਊਡਰ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸਿਰ ਉੱਤੇ ਲਗਾਉਣ ਨਾਲ ਆਰਾਮ ਮਿਲਦਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER