ਜੀਵਨ-ਜਾਚ
ਘਰੇਲੂ ਨੁਸਖੇ
ਇੰਝ ਪਾਓ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ
- ਪੀ ਟੀ ਟੀਮ
ਇੰਝ ਪਾਓ ਗਰਦਨ ਦੇ ਕਾਲੇਪਨ ਤੋਂ ਛੁਟਕਾਰਾਆਮ ਤੌਰ 'ਤੇ ਅਸੀਂ ਆਪਣੇ ਚਿਹਰੇ ਦੀ ਸਫਾਈ ਉੱਤੇ ਜਿੰਨਾ ਧਿਆਨ ਦਿੰਦੇ ਹਾਂ, ਓਨਾ ਗਰਦਨ ਦੀ ਸਫਾਈ 'ਤੇ ਗੌਰ ਨਹੀਂ ਕਰਦੇ। ਅਜਿਹੇ ਵਿੱਚ ਗਰਦਨ ਉੱਤੇ ਮੈਲ ਜੰਮਣ ਲੱਗਦੀ ਹੈ ਅਤੇ ਹੌਲੀ-ਹੌਲੀ ਮੈਲ ਦਾ ਕਾਲਾਪਨ ਜੰਮ ਜਾਂਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਜਿਨ੍ਹਾਂ ਦੀ ਮਦਦ ਨਾਲ ਗਰਦਨ ਨੂੰ ਸਾਫ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ:

  • ਨਿੰਬੂ ਦਾ ਰਸ
ਨਿੰਬੂ ਵਿੱਚ ਵਿਟਾਮਿਨ ਸੀ ਅਤੇ ਸਿਟਰਿਕ ਐਸਿਡ ਹੁੰਦਾ ਹੈ। ਇਸ ਲਈ ਇਸ ਨੂੰ 'ਕੁਦਰਤੀ ਬਲੀਚ' ਵੀ ਕਿਹਾ ਜਾਂਦਾ ਹੈ। ਗਰਦਨ ਦਾ ਕਾਲਾਪਨ ਹਟਾਉਣ ਲਈ ਨਹਾਉਣ ਤੋਂ ਪਹਿਲਾਂ ਪੰਜ ਜਾਂ ਦਸ ਮਿੰਟ ਤਕ ਗਰਦਨ 'ਤੇ ਨਿੰਬੂ ਦਾ ਟੁਕੜਾ ਰਗੜੋ। ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਨਾਜ਼ੁਕ ਹੈ ਤਾਂ ਤੁਸੀਂ ਇਸ ਵਿੱਚ ਗੁਲਾਬ ਜਲ ਮਿਲਾ ਸਕਦੇ ਹੋ। ਇਸ ਦੇ ਲਗਾਤਾਰ ਇਸਤੇਮਾਲ ਨਾਲ ਗਰਦਨ ਉੱਤੇ ਜੰਮੀ ਮੈਲ ਖਤਮ ਹੋ ਜਾਵੇਗੀ।

  • ਸੰਤਰੇ ਦਾ ਛਿਲਕਾ
ਸੰਤਰੇ ਵਿੱਚ ਵੀ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਲਈ ਸੰਤਰੇ ਦੇ ਛਿਲਕੇ ਅਤੇ ਦੁੱਧ ਨੂੰ ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਨਹਾਉਣ ਤੋਂ ਪਹਿਲਾਂ ਇਸ ਪੇਸਟ ਨਾਲ ਰੋਜ਼ਾਨਾ ਆਪਣੀ ਗਰਦਨ 'ਤੇ ਮਾਲਿਸ਼ ਕਰੋ। ਕੁਝ ਦਿਨਾਂ ਵਿੱਚ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਵੇਗਾ। 

  • ਵੇਸਣ
ਤੁਸੀਂ ਪੁਰਾਣੇ ਜ਼ਮਾਨੇ ਵਿੱਚ ਔਰਤਾਂ ਨੂੰ ਵੇਸਣ ਨੂੰ 'ਵੱਟਣਾ' ਦੀ ਤਰ੍ਹਾਂ ਇਸਤੇਮਾਲ ਕਰਦੇ ਵੇਖਿਆ ਹੋਵੇਗਾ। ਦਰਅਸਲ ਵੇਸਣ ਇੱਕ ਤਰ੍ਹਾਂ ਨਾਲ ਕੁਦਰਤੀ ਸਕਰਬਰ ਹੈ, ਜੋ ਕਾਲੇਪਨ ਨੂੰ ਹਟਾਉਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ। ਇਸ ਦੇ ਇਲਾਵਾ ਇਸ ਨੂੰ ਲਗਾਉਣ ਨਾਲ ਚਮੜੀ 'ਤੇ ਚਮਕ ਵੀ ਆਉਂਦੀ ਹੈ। ਗਰਦਨ ਦਾ ਕਾਲਾਪਨ ਹਟਾਉਣ ਲਈ ਤੁਸੀਂ ਵੇਸਣ ਦਾ ਇਸਤੇਮਾਲ ਪਾਣੀ ਜਾਂ ਦੁੱਧ ਮਿਲਾ ਕੇ ਵੀ ਕਰ ਸਕਦੇ ਹੋ। ਇਸ ਵਿੱਚ ਜੇਕਰ ਚੁਟਕੀ ਭਰ ਹਲਦੀ ਪਾ ਦਿਓ ਤਾਂ ਇਸ ਦਾ ਅਸਰ ਹੋਰ ਵੱਧ ਜਾਵੇਗਾ।

  • ਆਲੂ
ਆਲੂ ਵਿੱਚ ਕੇਟਾਕੋਲਿਸ ਨਾਮ ਦਾ ਐਨਜ਼ਾਇਮ ਹੁੰਦਾ ਹੈ। ਇਹ ਐਨਜ਼ਾਇਮ ਚਮੜੀ ਨੂੰ ਠੰਢਕ ਪਹੁੰਚਾਉਂਦਾ ਹੈ ਅਤੇ ਕਾਲੇ ਧੱਬਿਆਂ ਨੂੰ ਸਾਫ ਕਰਦਾ ਹੈ। ਆਲੂ ਦਾ ਰਸ ਕੱਢ ਕੇ ਨਹਾਉਣ ਤੋਂ ਪਹਿਲਾਂ ਆਪਣੀ ਗਰਦਨ ਉੱਤੇ ਰਗੜੋ। ਬਿਹਤਰ ਨਤੀਜੇ ਲਈ ਆਲੂ ਦੇ ਰਸ ਵਿੱਚ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ।

  • ਖੀਰਾ
ਤੁਸੀਂ ਵੇਖਿਆ ਹੋਵੇਗਾ ਕਿ ਬਿਊਟੀ ਪਾਰਲਰ ਵਿੱਚ ਕਈ ਵਾਰ ਖੀਰੇ ਦਾ ਇਸਤੇਮਾਲ ਮਾਸਕ ਦੇ ਤੌਰ 'ਤੇ ਕੀਤਾ ਜਾਂਦਾ ਹੈ। ਇਸ ਦੀ ਮੂਲ ਵਜ੍ਹਾ ਇਹ ਹੈ ਕਿ ਖੀਰਾ ਚਮੜੀ ਦੀ ਖਤਮ ਹੋ ਚੁੱਕੀ ਸਕਿਨ ਦੀ ਮੁਰੰਮਤ ਕਰ ਕੇ ਉਸ ਨੂੰ ਤਰੋਤਾਜ਼ਾ ਬਣਾ ਦਿੰਦਾ ਹੈ। ਖੀਰੇ ਨੂੰ ਜ਼ੋਰ ਨਾਲ ਗਰਦਨ 'ਤੇ ਰਗੜਨ ਨਾਲ ਇਸ ਦਾ ਕਾਲਾਪਨ ਦੂਰ ਕੀਤਾ ਜਾ ਸਕਦਾ ਹੈ। ਖੀਰੇ ਦੇ ਰਸ ਦੀ ਦਸ ਮਿੰਟ ਤੱਕ ਗਰਦਨ 'ਤੇ ਮਾਲਿਸ਼ ਕਰਨ ਨਾਲ ਕਾਲਾਪਨ ਦੂਰ ਹੋ ਜਾਵੇਗਾ।

  • ਐਲੋਵੀਰਾ
ਸਿਹਤ ਲਈ ਐਲੋਵੀਰਾ ਕਈ ਤਰ੍ਹਾਂ ਨਾਲ ਫਾਇਦੇਮੰਦ ਹੈ। ਚਮੜੀ ਲਈ ਤਾਂ ਇਹ ਵਰਦਾਨ ਤੋਂ ਘੱਟ ਨਹੀਂ। ਗਰਦਨ ਦਾ ਕਾਲਾਪਨ ਹਟਾਉਣ ਲਈ ਐਲੋਵੇਰਾ ਦੀ ਜੈੱਲ ਨਾਲ ਗਰਦਨ ਦੀ ਮਾਲਿਸ਼ ਕਰੋ ਅਤੇ ਸੁੱਕਣ ਲਈ ਛੱਡ ਦਿਓ। ਫਿਰ ਧੋ ਦਿਓ। ਤੁਹਾਡੀ ਗਰਦਨ ਸਾਫ ਹੋ ਜਾਵੇਗੀ।

  • ਕੇਲਾ
ਘਰ ਵਿੱਚ ਰੱਖਿਆ ਹੋਇਆ ਕੇਲਾ ਜੇਕਰ ਜ਼ਿਆਦਾ ਪੱਕ ਗਿਆ ਹੈ ਤਾਂ ਉਸ ਦਾ ਇਸਤੇਮਾਲ ਵੀ ਤੁਸੀਂ ਆਪਣੀ ਗਰਦਨ ਉੱਤੇ ਜੰਮੀ ਮੈਲ ਹਟਾਉਣ ਲਈ ਕਰ ਸਕਦੇ ਹੋ। ਕੇਲੇ ਦਾ ਪੇਸਟ ਬਣਾਓ ਅਤੇ ਉਸ ਵਿੱਚ ਜੈਤੂਨ ਦਾ ਤੇਲ ਮਿਲਾ ਲਵੋ। ਇਸ ਮਿਸ਼ਰਣ ਨੂੰ ਗਰਦਨ ਉੱਤੇ ਲਗਾਓ। ਦਸ ਮਿੰਟ ਰੱਖੋ ਅਤੇ ਫਿਰ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਧੋ ਦਿਓ। ਗਰਦਨ ਬਿਲਕੁਲ ਸਾਫ ਹੋ ਜਾਵੇਗੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER