ਜੀਵਨ-ਜਾਚ
ਚੁਕੰਦਰ ਦੇ ਫਾਇਦੇ
ਭੁੱਲਣ ਦੀ ਬਿਮਾਰੀ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ 'ਚੁਕੰਦਰ'
- ਪੀ ਟੀ ਟੀਮ
ਭੁੱਲਣ ਦੀ ਬਿਮਾਰੀ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ 'ਚੁਕੰਦਰ'



ਵੈਸੇ ਤਾਂ ਚੁਕੰਦਰ ਖਾਣ ਦੇ ਬਹੁਤ ਫਾਇਦੇ ਹੁੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਚੁਕੰਦਰ ਨਾਲ ਭੁੱਲਣ ਦੀ ਬਿਮਾਰੀ ਦਾ ਵੀ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਕਈ ਰਿਸਰਚ ਇਹ ਸਾਬਿਤ ਕਰ ਚੁੱਕੀਆਂ ਹਨ ਕਿ ਚੁਕੰਦਰ ਵਿਚ ਪਾਇਆ ਜਾਣ ਵਾਲਾ ਇਕ ਤੱਤ ਭੁੱਲਣ ਦੀ ਬਿਮਾਰੀ ਅਲਜ਼ਾਈਮਰ ਨੂੰ ਰੋਕਣ ਵਿਚ ਮਦਦ ਕਰ ਸਕਦਾ ਹੈ। ਇਹੀ ਉਹ ਤੱਤ ਹੈੈ ਜਿਸ ਦੇ ਕਾਰਨ ਚੁਕੰਦਰ ਦਾ ਰੰਗ ਲਾਲ ਹੁੰਦਾ ਹੈ। ਇਸ ਤੱਤ ਤੋਂ ਅਲਜ਼ਾਈਮਰ ਬਿਮਾਰੀ ਦੀ ਦਵਾਈ ਵੀ ਵਿਕਸਿਤ ਕੀਤੀ ਜਾ ਸਕਦੀ ਹੈ।

ਚੁਕੰਦਰ ਦੇ ਫਾਇਦੇ:
  • ਚੁਕੰਦਰ ਦੇ ਰਸ ਵਿਚ 'ਬੀਟਾਨਿਨ' ਨਾਮ ਦਾ ਤੱਤ ਪਾਇਆ ਜਾਂਦਾ ਹੈ, ਜੋ ਦਿਮਾਗ ਵਿਚ 'ਮਿਸਫੋਲਡੇਡ' ਨਾਮਕ ਪ੍ਰੋਟੀਨ ਦੀ ਅਧਿਕਤਾ ਨੂੰ ਘੱਟ ਕਰਦਾ ਹੈ। 'ਮਿਸਫੋਲਡੇਡ' ਪ੍ਰੋਟੀਨ ਵਧਣ ਨਾਲ ਅਲਜ਼ਾਈਮਰ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਰਹਿੰਦਾ ਹੈ ਤਾਂ ਉਸ ਲਈ ਵੀ ਫਾਇਦੇਮੰਦ ਹੈ।

  • ਚੁਕੰਦਰ ਦੀ ਵਰਤੋਂ ਨਾਲ ਖੂਨ ਵਧਾਇਆ ਜਾ ਸਕਦਾ ਹੈ। ਇਸ ਵਿਚ ਕੈਲਸ਼ੀਅਮ, ਆਇਰਨ, ਸੋਡੀਅਮ, ਫੋਲਿਕ ਐਸਿਡ, ਵਿਟਾਮਿਨ ਤੇ ਪੋਟਾਸ਼ੀਅਮ ਹੁੰਦਾ ਹੈ।

  • ਯਾਦਾਸ਼ਤ ਤੇਜ਼ ਕਰਨ ਲਈ ਵੀ ਇਸ ਨੂੰ ਖਾਇਆ ਜਾਂਦਾ ਹੈ। ਇਸ ਵਿਚ ਮੌਜੂਦ 'ਕੋਲੀਨ' ਤੱਤ ਯਾਦਦਾਸ਼ਤ ਵਧਾਉਣ ਵਿਚ ਮਦਦ ਕਰਦਾ ਹੈ।

  • ਚੁਕੰਦਰ ਵਿਚ ਮੌਜੂਦ ਐਂਟੀ-ਆਕਸੀਡੈਂਟ ਬਲੱਡ ਵਿਚ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ।

  • ਚੁਕੰਦਰ ਦਿਲ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ। ਇਸ ਵਿਚ ਮੌਜੂਦ 'ਨਾਈਟ੍ਰੇਟ' ਤੇ 'ਬਿਯੂਟੇਨ' ਤੱਤ ਖੂਨ ਦੇ ਦਬਾਅ ਨੂੰ ਘੱਟ ਕਰਕੇ ਉਸ ਨੂੰ ਜੰਮਣ ਤੋਂ ਰੋਕਦਾ ਹੈ। ਇਸ ਨਾਲ ਹਾਰਟ ਅਟੈਕ ਦੀ ਆਸ਼ੰਕਾ ਘੱਟ ਹੁੰਦੀ ਹੈ।

  • ਚੁਕੰਦਰ ਵਿਚ ਮੌਜੂਦ ਫਾਈਬਰ ਬਹੁਤ ਫਾਇਦੇਮੰਦ ਹੁੰਦਾ ਹੈ, ਜੋ ਕਬਜ਼ ਅਤੇ ਬਵਾਸੀਰ ਵਰਗੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER