ਗਰਮੀਆਂ ਵਿੱਚ ਖਾਣੇ ਨੂੰ ਲੈ ਕੇ ਬਹੁਤ ਮੁਸ਼ਕਲਾਂ ਹੁੰਦੀਆਂ ਹਨ। ਇਸ ਮੌਸਮ ਵਿੱਚ ਅਸੀਂ ਖਾਂਦੇ ਘੱਟ ਹਾਂ ਪਰ ਭਾਰ ਜ਼ਿਆਦਾ ਵਧਦਾ ਹੈ। ਇਸ ਕਾਰਨ ਕਈ ਫਿੱਟਨੈੱਸ ਲਵਰਸ ਗਰਮੀਆਂ ਵਿੱਚ ਸਿਰਫ ਡਾਈਟ ਚਾਰਟ ਫਾਲੋ ਕਰਦੇ ਹਨ, ਤਾਂਕਿ ਇਸ ਮੌਸਮ ਵਿੱਚ ਵਧਦੇ ਭਾਰ ਨੂੰ ਕੰਟਰੋਲ ਵਿੱਚ ਰੱਖ ਸਕਣ। ਲੇਕਿਨ ਇੱਕ ਦਿਨ ਦਾ ਵੀ ਬ੍ਰੇਕ ਓਵਰ ਈਟਿੰਗ ਦਾ ਕਾਰਨ ਬਣ ਜਾਂਦਾ ਹੈ ਅਤੇ ਭਾਰ ਫਿਰ ਪਹਿਲਾਂ ਵਰਗਾ ਹੋ ਜਾਂਦਾ ਹੈ। ਇਸਲਈ ਅੱਜ ਤੁਹਾਨੂੰ ਇੱਥੇ ਅਜਿਹੀਆਂ 5 ਚੀਜਾਂ ਦੱਸ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਗਰਮੀਆਂ ਵਿੱਚ ਜਿੰਨਾ ਮਰਜ਼ੀ ਖਾਓ, ਉਸ ਨਾਲ ਭਾਰ ਨਹੀਂ ਵਧੇਗਾ ਅਤੇ ਤੁਹਾਡਾ ਸਰੀਰ ਹਾਈਡਰੇਟ ਵੀ ਰਹੇਗਾ।
- ਤਰਬੂਜ

ਸਵਾਦਿਸ਼ਟ ਅਤੇ ਪਾਣੀ ਨਾਲ ਭਰਪੂਰ ਇਹ ਫਲ ਗਰਮੀਆਂ ਵਿੱਚ ਜਿੰਨਾ ਖਾ ਸਕਦੇ ਹੋ, ਖਾਓ। ਇਹ ਤੁਹਾਨੂੰ ਗਰਮੀ ਤੋਂ ਵੀ ਬਚਾਏਗਾ ਅਤੇ ਸਰੀਰ ਨੂੰ ਹਾਈਡਰੇਟ ਵੀ ਰੱਖੇਗਾ। ਨਾਲ ਹੀ ਇਸ ਫਲ ਦਾ ਖੂਬਸੂਰਤ ਲਾਲ ਅਤੇ ਹਰਾ ਰੰਗ ਤੁਹਾਡੀ ਇੰਸਟਾਗ੍ਰਾਮ ਪੋਸਟ 'ਤੇ ਵੀ ਬਹੁਤ ਵਧੀਆ ਲੱਗੇਗਾ।
- ਖੀਰਾ

ਕਿਸੀ ਨੂੰ ਸਵਾਦ ਨਾ ਵੀ ਲੱਗਦਾ ਹੋਵੇ, ਲੇਕਿਨ ਇਸ ਦੇ ਫਾਇਦੇ ਬਹੁਤ ਹਨ। ਖੀਰੇ ਨੂੰ ਤੁਸੀਂ ਸਲਾਦ ਵਿੱਚ ਖਾਓ ਜਾਂ ਫਿਰ ਇਸ ਦਾ ਰਾਇਤਾ ਬਣਾ ਕੇ ਖਾਓ। ਇਸ ਵਿੱਚ ਮੌਜੂਦ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਸਕਿਨ ਵਿੱਚ ਜਾਨ ਪਾਉਂਦਾ ਹੈ। ਸਭ ਤੋਂ ਵਧੀਆ ਗੱਲ ਕਿ ਇਸ ਨੂੰ ਤੁਸੀਂ ਕਦੇ ਵੀ ਖਾ ਸਕਦੇ ਹੋ। ਇਸ ਨੂੰ ਖਾਣ ਲਈ ਕੋਈ ਸਮਾਂ ਨਿਰਧਾਰਤ ਨਹੀਂ ਹੈ।
- ਟਮਾਟਰ

ਇਹ ਫਲ ਹੈ ਜਾਂ ਸਬਜ਼ੀ? ਇਸ ਉੱਤੇ ਬਹਿਸ ਬਹੁਤ ਲੰਮੀ ਹੈ। ਇਹ ਜੋ ਵੀ ਹੋਵੇ, ਇਸ ਨੂੰ ਖਾਣ ਦੇ ਅਨੇਕ ਫਾਇਦੇ ਹਨ। ਇਸ ਨੂੰ ਸਲਾਦ ਦੀ ਤਰ੍ਹਾਂ ਖਾਓ ਜਾਂ ਫਿਰ ਇਵੇਂ ਹੀ ਕਦੇ ਵੀ ਚੁੱਕ ਕੇ ਖਾ ਲਓ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਣਗੇ।
- ਫਰੈਸ਼ ਸੈਲਰੀ (ਅਜਵਾਇਣ ਦਾ ਪੌਧਾ)

ਇਸ ਨੂੰ ਸਲਾਦ ਦੀ ਤਰ੍ਹਾਂ ਖਾਓ ਜਾਂ ਫਿਰ ਪਕਾ ਕੇ, ਇਹ ਦੋਵਾਂ ਤਰੀਕਿਆਂ ਨਾਲ ਤੁਹਾਨੂੰ ਫਾਇਦੇ ਪਹੁੰਚਾਉਂਦਾ ਹੈ। ਇਹ ਖਾਣਾ ਪਚਾਉਣ ਵਿੱਚ ਮਦਦ ਕਰ ਕੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਪਾਣੀ ਅਤੇ ਇਲੈਕਟ੍ਰੋਲਾਈਟਸ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾ ਕੇ ਬਲੋਟਿੰਗ (ਆਫਰਨਾ) ਦੂਰ ਰੱਖਦਾ ਹੈ।
- ਸਟ੍ਰਾਬੇਰੀ

ਸਟ੍ਰਾਬੇਰੀ ਸਿਰਫ ਸਵਾਦ ਜਾਂ ਖੂਸ਼ਬੂਦਾਰ ਹੀ ਨਹੀਂ, ਇਹ ਸਿਹਤ ਲਈ ਵੀ ਓਨੀ ਹੀ ਚੰਗੀ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ ਸੀ ਢਿੱਡ ਨੂੰ ਭਰਿਆ ਹੋਇਆ ਅਤੇ ਚਿਹਰੇ ਨੂੰ ਰਿੰਕਲਸ ਫਰੀ ਰੱਖਦੇ ਹਨ ।