ਜੀਵਨ-ਜਾਚ
ਇਹ ਨੁਸਖਾ ਘਰ ਹੀ ਬਣਾਓ ਆਸਾਨੀ ਨਾਲ
ਪੇਟ ਦੀ ਚਰਬੀ ਘਟਾਓ ਇਸ ਆਯੁਰਵੈਦਿਕ ਤਰੀਕੇ ਨਾਲ
- ਪੀ ਟੀ ਟੀਮ
ਪੇਟ ਦੀ ਚਰਬੀ ਘਟਾਓ ਇਸ ਆਯੁਰਵੈਦਿਕ ਤਰੀਕੇ ਨਾਲ



ਅੱਜ ਦੇ ਸਮੇਂ ਵਿੱਚ ਮੋਟਾਪਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਪਤਾ ਨਹੀਂ ਕਿਹੜੇ-ਕਿਹੜੇ ਪਾਪੜ ਵੇਲਦੇ ਹਨ ਲੇਕਿਨ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ।

ਅੱਜ ਅਸੀਂ ਦੱਸਣ ਜਾ ਰਹੇ ਹਾਂ ਇਕ ਆਯੁਰਵੈਦਿਕ ਨੁਸਖੇ ਬਾਰੇ ਜਿਸ ਨਾਲ ਸਰੀਰ ਤੋਂ ਤੇਜੀ ਨਾਲ ਚਰਬੀ ਘੱਟਦੀ ਹੈ ਤੇ ਕੁਝ ਹੀ ਦਿਨਾਂ ਵਿਚ ਫਰਕ ਨਜ਼ਰ ਆਉਣ ਲੱਗਦਾ ਹੈ। ਇਸ ਨੁਸਖੇ ਨੂੰ ਆਸਾਨੀ ਨਾਲ ਘਰ ਹੀ ਬਣਾਇਆ ਜਾ ਸਕਦਾ ਹੈ ਤੇ ਇਸ ਦੇ ਹੋਰ ਵੀ ਕਈ ਫਾਇਦੇ ਹਨ।

ਲੋੜੀਂਦਾ ਸਮੱਗਰੀ:
  • ਹਲਦੀ - 100 ਗ੍ਰਾਮ
  • ਦਾਲਚੀਨੀ - 100 ਗ੍ਰਾਮ
  • ਮੇਥੀਦਾਣਾ - 200 ਗ੍ਰਾਮ
  • ਕਾਲਾ ਜੀਰਾ - 100 ਗ੍ਰਾਮ
  • ਸੁੰਢ - 50 ਗ੍ਰਾਮ
  • ਕਲੌਂਜੀ - 100 ਗ੍ਰਾਮ
  • ਕਾਲੀ ਮਿਰਚ - 20 ਗ੍ਰਾਮ

ਬਣਾਉਣ ਅਤੇ ਲੈਣ ਦਾ ਤਰੀਕਾ:
  • ਉਪਰ ਦੱਸੀਆਂ ਸਾਰੀਆਂ ਚੀਜਾਂ ਨੂੰ ਮਿਕਸੀ ਵਿਚ ਪੀਸ ਕੇ ਪਾਊਡਰ ਬਣਾ ਲਓ।
  • ਇਸ ਪਾਊਡਰ ਨੂੰ ਇਕ ਸਾਫ ਕੰਚ ਦੀ ਸ਼ੀਸ਼ੀ ਵਿਚ ਭਰ ਕੇ ਰੱਖ ਲਓ।
  • ਗੁਨਗੁਨੇ ਪਾਣੀ 'ਚ 1 ਚਮਚ ਸੇਬ ਦਾ ਸਿਰਕਾ (ਐਪਲ ਸਾਈਡਰ ਵਿਨੇਗਰ) ਮਿਲਾ ਲਓ।
  • ਇਸ ਪਾਣੀ ਦੇ ਨਾਲ 1 ਚਮਚ ਪਾਊਡਰ ਸਵੇਰੇ ਸ਼ਾਮ ਖਾਣੇ ਤੋਂ ਪਹਿਲਾਂ ਲਓ।

ਇਸ ਨੁਸਖੇ ਦੇ ਫਾਇਦੇ:
  • ਮੋਟਾਪਾ ਘਟੇਗਾ: ਇਸ ਪਾਊਡਰ ਨੂੰ ਨਿਯਮਿਤ ਲੈਣ ਨਾਲ ਸਰੀਰ ਵਿਚ ਜਮਾ ਐਕਸਟਰਾ ਫੈਟ ਹੌਲੀ-ਹੌਲੀ ਘੁਲ ਕੇ ਨਿਕਲ ਜਾਂਦਾ ਹੈ। ਮੋਟਾਪਾ ਘੱਟਦਾ ਹੈ।
  • ਡਾਇਬਿਟੀਜ਼ ਤੋਂ ਬਚਾਅ: ਇਹ ਨੁਸਖਾ ਸਰੀਰ ਵਿਚ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦਾ ਹੈ ਅਤੇ ਵਧੀ ਹੋਈ ਸ਼ੂਗਰ ਨੂੰ ਨਾਰਮਲ ਕਰਕੇ ਡਾਇਬਿਟੀਜ਼ ਤੋਂ ਬਚਾਉਂਦਾ ਹੈ।
  • ਸਕਿਨ ਹੋਵੇਗੀ ਗਲੋਇੰਗ: ਇਸ ਨੁਸਖੇ ਨਾਲ ਸਰੀਰ ਵਿਚ ਮੌਜੂਦ ਟਾਕਸਿਨ ਨਿਕਲ ਜਾਂਦੇ ਹਨ। ਸਕਿਨ ਅੱਛੀ ਹੁੰਦੀ ਹੈ। ਸਧਾਰਨ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
  • ਐਂਟੀ ਏਜਿੰਗ: ਇਸ ਨੁਸਖੇ ਵਿਚ ਮੌਜੂਦ ਐਂਟੀ ਆਕਸੀਡੈਂਟਸ ਤੱਤ ਬੁਢਾਪੇ ਦੇ ਪ੍ਰੋਸੈਸ ਨੂੰ ਧੀਮੇ ਕਰਦੇ ਹਨ। ਲੰਬੇ ਸਮੇਂ ਤਕ ਜਵਾਨ ਦਿੱਖ ਸਕਦੇ ਹਾਂ।
  • ਹੈਲਥੀ ਲਿਵਰ ਅਤੇ ਕਿਡਨੀ: ਇਸ ਨੁਸਖੇ ਨਾਲ ਲਿਵਰ (ਜਿਗਰ) ਅਤੇ ਕਿਡਨੀ (ਗੁਰਦੇ) 'ਤੇ ਬੋਝ ਪਾਉਣ ਵਾਲੇ ਟਾਕਸਿਕ ਪਦਾਰਥ ਸਰੀਰ 'ਚੋਂ ਨਿਕਲ ਜਾਂਦੇ ਹਨ ਅਤੇ ਇਹ ਅੰਗ ਸਵਸਥ ਰਹਿੰਦੇ ਹਨ।
  • ਬਿਹਤਰ ਹਾਜਮਾ: ਇਸ ਨੁਸਖੇ ਨਾਲ ਹਾਜਮਾ ਬਿਹਤਰ ਹੁੰਦਾ ਹੈ। ਗੈਸ, ਕਬਜ਼, ਐਸੀਡਿਟੀ, ਖੱਟੇ ਡਕਾਰ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER