ਜੀਵਨ-ਜਾਚ
ਇਵੇਂ ਕਰੋ ਇਸਤੇਮਾਲ
ਸੇਬ ਦਾ ਸਿਰਕਾ ਘੱਟ ਕਰੇਗਾ ਚਰਬੀ ਅਤੇ ਸ਼ੂਗਰ
- ਪੀ ਟੀ ਟੀਮ
ਸੇਬ ਦਾ ਸਿਰਕਾ ਘੱਟ ਕਰੇਗਾ ਚਰਬੀ ਅਤੇ ਸ਼ੂਗਰ



ਸਿਹਤ ਨੂੰ ਬਿਹਤਰ ਬਣਾਉਣ ਲਈ ਕੁਦਰਤ ਨੇ ਸਾਨੂੰ ਕਈ ਸਾਰੀਆਂ ਚੀਜਾਂ ਦਿੱਤੀਆਂ ਹਨ। ਇੱਥੇ ਤੁਹਾਨੂੰ ਦੱਸ ਰਹੇ ਹਾਂ ਸੇਬ ਦੇ ਸਿਰਕੇ ਦੇ ਫਾਇਦਿਆਂ ਬਾਰੇ ਜੋ ਭੂਰੇ ਰੰਗ ਦਾ ਹੁੰਦਾ ਹੈ ਅਤੇ ਖਮੀਰ ਉੱਠਣ ਨਾਲ ਬਣਦਾ ਹੈ। ਸੇਬ ਦੇ ਸਿਰਕੇ ਨੂੰ ਆਯੁਰਵੈਦ ਵਿੱਚ ਔਸ਼ਧੀ ਦੀ ਤਰ੍ਹਾਂ ਮੰਨਿਆ ਗਿਆ ਹੈ।

ਸੇਬ ਦੇ ਸਿਰਕੇ ਦੇ ਨਿਯਮਿਤ ਸੇਵਨ ਨਾਲ ਪਾਚਨ ਕਿਰਿਆ ਬਿਹਤਰ ਹੋ ਕੇ ਚਰਬੀ ਘੱਟ ਹੋਣ ਸਮੇਤ ਗਠੀਆ, ਹਾਈ ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਦੂਰ ਹੁੰਦੀਆਂ ਹਨ। ਸੇਬ ਦਾ ਸਿਰਕਾ ਚਰਬੀ ਘੱਟ ਕਰਦਾ ਹੈ। ਇਸ ਵਿੱਚ ਬਲੱਡ ਸ਼ੂਗਰ ਨੂੰ ਨਿਅੰਤਰਿਤ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਵਜ੍ਹਾ ਨਾਲ ਭਾਰ ਘੱਟ ਹੁੰਦਾ ਹੈ।

ਇਵੇਂ ਕਰੋ ਇਸਤੇਮਾਲ:
ਮੋਟਾਪੇ ਤੋਂ ਪ੍ਰੇਸ਼ਾਨ ਲੋਕ ਰੋਜ਼ ਰਾਤ ਨੂੰ 2 ਚੱਮਚ ਸਿਰਕਾ ਗੁਨਗੁਨੇ ਪਾਣੀ ਅਤੇ ਸ਼ਹਿਦ ਵਿਚ ਮਿਲਾ ਕੇ ਪੀਣ ਤਾਂ ਚਰਬੀ ਘੱਟ ਹੋਵੇਗੀ।

ਸੇਬ ਦੇ ਸਿਰਕੇ ਦੇ ਸੇਵਨ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਕੰਟਰੋਲ ਵਿਚ ਰਹਿੰਦਾ ਹੈ। ਕਿਉਂਕਿ ਸੇਬ ਦਾ ਸਿਰਕਾ ਸਟਾਰਚ ਅਤੇ ਕਾਰਬੋਹਾਈਡ੍ਰੇਟਸ ਦੇ ਪਾਚਨ ਦੇ ਦੌਰਾਨ ਖੂਨ ਵਿੱਚ ਸ਼ੂਗਰ ਦੇ ਅਵਸ਼ੋਸ਼ਣ ਨੂੰ ਘਟਾ ਦਿੰਦਾ ਹੈ। ਇਸ ਵਜ੍ਹਾ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਸਥਿਰ ਹੋ ਜਾਂਦਾ ਹੈ। ਇਸ ਵਿੱਚ ਐਸੀਡਿਕ ਅੰਸ਼ ਹੁੰਦੇ ਹਨ ਜਿਸ ਦੇ ਨਾਲ ਇਹ ਪਾਚਨ ਵਿੱਚ ਸਹਾਇਕ ਹੁੰਦਾ ਹੈ ਅਤੇ ਇਹ ਡਾਇਬੀਟੀਜ਼ ਦੇ ਰੋਗੀਆਂ ਲਈ ਵੀ ਲਾਭਦਾਇਕ ਹੁੰਦਾ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER