ਜੀਵਨ-ਜਾਚ
ਇਵੇਂ ਕਰੋ ਘਰ 'ਚ ਹੀ ਤਿਆਰ
ਇਸ ਅਸਰਦਾਰ ਆਯੁਰਵੈਦਿਕ ਨੁਸਖੇ ਨਾਲ ਦੂਰ ਹੋਵੇਗੀ ਸਰਦੀ-ਖਾਂਸੀ
- ਪੀ ਟੀ ਟੀਮ
ਇਸ ਅਸਰਦਾਰ ਆਯੁਰਵੈਦਿਕ ਨੁਸਖੇ ਨਾਲ ਦੂਰ ਹੋਵੇਗੀ ਸਰਦੀ-ਖਾਂਸੀਬਦਲਦੇ ਮੌਸਮ ਦੇ ਨਾਲ ਹੀ ਸਰਦੀ-ਖਾਂਸੀ, ਜੁਕਾਮ, ਗਲੇ ਦੀ ਖਰਾਸ਼, ਬੁਖਾਰ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਨ੍ਹਾਂ ਆਮ ਬੀਮਾਰੀਆਂ ਲਈ ਵਾਰ-ਵਾਰ ਐਂਟੀ-ਬਾਇਓਟਿਕਸ ਲੈਣ ਨਾਲ ਸਾਈਡ ਇਫੈਕਟਸ ਤਾਂ ਹੁੰਦੇ ਹੀ ਹਨ, ਸਰੀਰ ਦੀ ਰੋਗ ਰੋਕਣ ਦੀ ਸਮਰੱਥਾ ਯਾਨੀ ਇਮਿਊਨਿਟੀ ਵੀ ਘੱਟ ਹੁੰਦੀ ਹੈ।

ਸਰਦੀ-ਜੁਕਾਮ ਅਤੇ ਗਲੇ ਦੀਆਂ ਆਮ ਬੀਮਾਰੀਆਂ ਲਈ ਆਯੁਰਵੈਦਿਕ ਸਿਰਪ ਘਰ 'ਚ ਵੀ ਬਣਾਇਆ ਜਾ ਸਕਦਾ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਜਾਣੋ ਇਸ ਨੂੰ ਬਣਾਉਣ ਦੇ ਤਰੀਕੇ ਅਤੇ ਇਸ ਦੇ ਫਾਇਦਿਆਂ ਦੇ ਬਾਰੇ।

ਲੋੜੀਂਦਾ ਸਮੱਗਰੀ:
 • 10-12 ਤੁਲਸੀ ਦੇ ਪੱਤੇ
 • ਚੁਟਕੀ ਭਰ ਸੇਂਧਾ ਨਮਕ
 • ਸੁੰਢ
 • ਦਾਲਚੀਨੀ ਪਾਊਡਰ
 • 3-4 ਲੌਂਗ
 • 2-3 ਕਾਲੀ ਮਿਰਚ
 • 2 ਚਮਚ ਸ਼ਹਿਦ

ਬਣਾਉਣ ਦਾ ਤਰੀਕਾ:
 • ਸ਼ਹਿਦ ਨੂੰ ਛੱਡ ਕੇ ਬਾਕੀ ਸਾਰੀਆਂ ਚੀਜਾਂ ਇੱਕ ਗਲਾਸ ਪਾਣੀ ਵਿਚ ਪਾ ਕੇ ਉਬਾਲ ਲਓ। ਪਾਣੀ ਅੱਧਾ ਰਹਿ ਜਾਵੇ ਤਾਂ ਉਸ ਵਿਚ 2 ਚਮਚ ਸ਼ਹਿਦ ਮਿਲਾ ਲਓ।
 • ਇਸ ਆਯੁਰਵੈਦਿਕ ਕਫ਼ ਸਿਰਪ ਨੂੰ ਕੰਚ ਦੀ ਸਾਫ ਸ਼ੀਸ਼ੀ ਵਿਚ ਪਾ ਕੇ ਰੱਖ ਲਓ। ਸਰਦੀ, ਖਾਂਸੀ, ਐਲਰਜੀ, ਗਲੇ ਦੀ ਖਰਾਸ਼ ਹੋਣ 'ਤੇ ਇਸ ਦਾ ਇਸਤੇਮਾਲ ਕਰੋ।

ਕਿਵੇਂ ਲੈਣਾ ਹੈ ਇਹ ਕਫ਼ ਸਿਰਪ:
ਬੁਖਾਰ, ਸਰਦੀ-ਖਾਂਸੀ, ਜੁਕਾਮ, ਐਲਰਜੀ, ਗਲੇ 'ਚ ਖਰਾਸ਼ ਹੋਣ 'ਤੇ ਇਸ ਸਿਰਪ ਨੂੰ ਦਿਨ 'ਚ 3 ਵਾਰ 2-2 ਚਮਚ ਲਓ। ਇਸ ਦੇ ਨਾਲ ਠੰਡੀਆਂ-ਖੱਟੀਆਂ ਚੀਜਾਂ ਨਾ ਲਓ।

ਕਫ਼ ਸਿਰਪ ਦੇ ਹੋਰ ਫਾਇਦੇ:
 • ਇਸ ਸਿਰਪ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ।
 • ਇਸ ਨਾਲ ਜੋੜਾਂ ਦੇ ਦਰਦ ਤੋਂ ਵੀ ਅਰਾਮ ਮਿਲਦਾ ਹੈ।


Comment by: Jolly Dhaliwal

Good Desi Medicine

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER