ਜੀਵਨ-ਜਾਚ
ਕਿਉਂ ਆ ਜਾਂਦਾ ਹੈ ਬੁੱਲ੍ਹਾਂ 'ਤੇ ਕਾਲਾਪਨ; ਜਾਣੋ ਬਚਾਅ ਦੇ ਤਰੀਕੇ
- ਪੀ ਟੀ ਟੀਮ
ਕਿਉਂ ਆ ਜਾਂਦਾ ਹੈ ਬੁੱਲ੍ਹਾਂ 'ਤੇ ਕਾਲਾਪਨ; ਜਾਣੋ ਬਚਾਅ ਦੇ ਤਰੀਕੇ



ਬੁੱਲ੍ਹਾਂ ਦਾ ਕਾਲਾਪਨ ਅਜਿਹੀ ਸਮੱਸਿਆ ਹੈ, ਜਿਸ ਦੇ ਨਾਲ ਆਸਾਨੀ ਨਾਲ ਛੁਟਕਾਰਾ ਨਹੀਂ ਮਿਲਦਾ ਹੈ। ਕਈ ਵਾਰ ਤਾਂ ਇਸ ਦੇ ਕਾਰਨ ਤੱਕ ਪਤਾ ਨਹੀਂ ਚਲਦੇ। ਆਓ ਜਾਣੀਏ ਬੁੱਲ੍ਹ ਕਾਲੇ ਹੋਣ ਦੇ ਕੁਝ ਮੁੱਖ ਕਾਰਨ ਅਤੇ ਉਨ੍ਹਾਂ ਤੋਂ ਬਚਾਅ ਦੇ ਤਰੀਕੇ:

  • ਬੁੱਲ੍ਹ ਕਾਲੇ ਹੋਣ ਦਾ ਇੱਕ ਮੁਖ ਕਾਰਨ ਸਿਗਰਟ ਪੀਣਾ ਹੈ। ਸਿਗਰਟ ਵਿੱਚ ਨਿਕੋਟਿਨ ਹੁੰਦਾ ਹੈ, ਜੋ ਬੁੱਲ੍ਹਾਂ ਦੀ ਚਮੜੀ ਨੂੰ ਸਾੜ ਦਿੰਦਾ ਹੈ, ਇਸਲਈ ਬੁਲ੍ਹ ਕਾਲੇ ਪੈ ਜਾਂਦੇ ਹਨ।
  • ਬੁਲ੍ਹ ਕਾਲੇ ਹੋਣ ਦਾ ਕਾਰਨ ਸਿਰਫ ਸਮੋਕਿੰਗ ਹੀ ਨਹੀਂ, ਸਗੋਂ ਦੂਜੇ ਕਾਰਨਾਂ ਕਰਕੇ ਵੀ ਬੁਲ੍ਹ ਕਾਲੇ ਹੋ ਜਾਂਦੇ ਹਨ। ਅਜਿਹਾ ਹੀ ਇੱਕ ਕਾਰਨ ਹੈ ਕੌਫੀ। ਤੁਸੀਂ ਜਿੰਨੀ ਜ਼ਿਆਦਾ ਕੋਫੀ ਪੀਓਗੇ, ਤੁਹਾਡੇ ਬੁਲ੍ਹ ਓਨੇ ਹੀ ਜ਼ਿਆਦਾ ਕਾਲੇ ਪੈ ਜਾਣਗੇ।
  • ਜ਼ਿਆਦਾ ਦੇਰ ਧੁੱਪ 'ਚ ਰਹਿਣ ਨਾਲ ਵੀ ਬੁਲ੍ਹ ਕਾਲੇ ਪੈ ਜਾਂਦੇ ਹਨ। ਸੂਰਜ ਪਿਗਮੇਂਟੇਸ਼ਨ ਨੂੰ ਵਧਾਉਂਦਾ ਹੈ। ਬੁਲ੍ਹ ਜ਼ਿਆਦਾ ਦੇਰ ਸੂਰਜ ਦੀ ਗਰਮੀ ਝੱਲ ਨਹੀਂ ਪਾਉਂਦੇ ਇਸਲਈ ਕਾਲੇ ਪੈ ਜਾਂਦੇ ਹੈ। ਬੁੱਲ੍ਹ ਨੂੰ ਬਚਾਉਣ ਲਈ ਯੁਵੀ ਪ੍ਰੋਟੈਕਸ਼ਨ ਵਾਲਾ ਲਿਪ ਬਾਮ ਲਗਾਉਣਾ ਚਾਹੀਦਾ ਹੈ।
  • ਸੁੱਕੇ ਬੁੱਲ੍ਹਾਂ ਨੂੰ ਗਿੱਲਾ ਕਰਨ ਦੇ ਚੱਕਰ ਵਿੱਚ ਉਨ੍ਹਾਂ ਨੂੰ ਵਾਰ-ਵਾਰ ਚੇਤਨਾ ਠੀਕ ਨਹੀਂ ਹੈ। ਇਸ ਕਾਰਨ ਵੀ ਬੁਲ੍ਹ ਕਾਲੇ ਹੋ ਜਾਂਦੇ ਹੈ।
  • ਜੇਕਰ ਤੁਸੀਂ ਰੋਜ਼ਾਨਾ ਲਿਪਸਟਿਕ ਦਾ ਇਸਤੇਮਾਲ ਕਰਦੇ ਹੋ ਤਾਂ ਚੰਗੀ ਕਵਾਲਿਟੀ ਦੀ ਲਿਪਸਟਿਕ ਦਾ ਇਸਤੇਮਾਲ ਕਰੇ। ਨਾਲ ਹੀ ਰੋਜ਼ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਲਿਪ ਬਾਮ ਲਗਾਓ।
  • ਵਿਟਾਮਿਨ ਸੀ ਬੁੱਲ੍ਹਾਂ ਨੂੰ ਗੁਲਾਬੀ ਕਰਨ ਲਈ ਜਾਣਿਆ ਜਾਂਦਾ ਹੈ। ਇਸਲਈ ਡਾਈਟ ਵਿੱਚ ਵਿਟਾਮਿਨ ਸੀ ਰਿਚ ਫੂਡ ਸ਼ਾਮਿਲ ਕਰੋ।
  • ਪਾਣੀ ਦੀ ਕਮੀ ਕਰਕੇ ਵੀ ਬੁੱਲ੍ਹ ਕਾਲੇ ਹੋ ਜਾਂਦੇ ਹਨ। ਇਸਲਈ ਦਿਨ ਵਿੱਚ ਘੱਟ ਤੋਂ ਘੱਟ 3 ਲੀਟਰ ਪਾਣੀ ਜ਼ਰੂਰ ਪੀਓ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER