ਜੀਵਨ-ਜਾਚ
ਪੇਟ ਦੀ ਚਰਬੀ ਘਟਾਉਣ ਦਾ ਸਭ ਤੋਂ ਆਸਾਨ ਉਪਾਅ, ਇਸ ਸਮੇਂ ਪੀਓ ਲੂਣ ਮਿਲਿਆ ਪਾਣੀ
- ਪੀ ਟੀ ਟੀਮ
ਪੇਟ ਦੀ ਚਰਬੀ ਘਟਾਉਣ ਦਾ ਸਭ ਤੋਂ ਆਸਾਨ ਉਪਾਅ, ਇਸ ਸਮੇਂ ਪੀਓ ਲੂਣ ਮਿਲਿਆ ਪਾਣੀਚਰਬੀ ਘਟਾਉਣ ਲਈ ਲੋਕ ਪਤਾ ਨਹੀਂ ਕਿਹੜੇ-ਕਿਹੜੇ ਪਾਪੜ ਵੇਲਦੇ ਹਨ, ਲੇਕਿਨ ਕੀ ਤੁਸੀਂ ਜਾਣਦੇ ਹੋ ਕਿ ਇੱਕ ਆਸਾਨ ਤਰੀਕਾ ਹੈ ਜਿਸ ਨੂੰ ਆਪਣਾ ਕੇ ਝੱਟ ਚਰਬੀ ਘਟਾ ਸਕਦੇ ਹੋ। ਸਵੇਰੇ ਇੱਕ ਗਲਾਸ ਸਾਦੇ ਪਾਣੀ ਵਿੱਚ ਹਿਸਾਬ ਨਾਲ ਕਾਲਾ ਲੂਣ ਮਿਲਾਓ ਅਤੇ ਪੀਓ। ਜਾਣੋ ਕੀ ਹਨ ਇਸ ਦੇ ਫਾਇਦੇ:

ਮੋਟਾਪਾ ਘਟਾਏ
ਇਹ ਪਾਚਨ ਨੂੰ ਦੁਰਸਤ ਕਰਕੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪੋਸ਼ਣ ਪਹੁੰਚਾਉਂਦਾ ਹੈ, ਜਿਸ ਨਾਲ ਮੋਟਾਪਾ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

ਪਾਚਣ ਦੁਰਸਤ ਕਰੇ
ਲੂਣ ਵਾਲਾ ਪਾਣੀ ਮੂੰਹ ਵਿੱਚ ਲਾਰ ਵਾਲੀ ਗ੍ਰੰਥੀ ਨੂੰ ਸਰਗਰਮ ਕਰਨ ਵਿੱਚ ਮਦਦ ਕਰਦਾ ਹੈ। ਚੰਗੇ ਪਾਚਣ ਲਈ ਇਹ ਪਹਿਲਾ ਕਦਮ ਬਹੁਤ ਜ਼ਰੂਰੀ ਹੈ। ਢਿੱਡ ਦੇ ਅੰਦਰ ਕੁਦਰਤੀ ਲੂਣ, ਹਾਈਡ੍ਰੋਕਲੋਰਿਕ ਐਸਿਡ ਅਤੇ ਪ੍ਰੋਟੀਨ ਨੂੰ ਪਚਾਉਣ ਵਾਲੇ ਇੰਜ਼ਾਇਮ ਨੂੰ ਉਤੇਜਿਤ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਖਾਧਾ ਗਿਆ ਭੋਜਨ ਟੁੱਟ ਕੇ ਆਰਾਮ ਨਾਲ ਪਚ ਜਾਂਦਾ ਹੈ। ਇਸ ਦੇ ਇਲਾਵਾ ਇੰਟੇਸ‍ਟਾਇਨਲ ਟ੍ਰੈਕਟ ਅਤੇ ਲਿਵਰ ਵਿੱਚ ਵੀ ਇੰਜ਼ਾਇਮ ਨੂੰ ਉਤੇਜਿਤ ਹੋਣ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਖਾਣਾ ਪਚਣ ਵਿੱਚ ਸੌਖ ਹੁੰਦੀ ਹੈ।

ਨੀਂਦ ਲਿਆਉਣ ਵਿੱਚ ਲਾਭਦਾਇਕ
ਕੱਚੇ ਲੂਣ ਵਿੱਚ ਮੌਜੂਦ ਖਣਿਜ ਸਾਡੇ ਨਰਵ ਸਿਸਟਮ ਨੂੰ ਸ਼ਾਂਤ ਕਰਦਾ ਹੈ। ਲੂਣ, ਕੋਰਟੀਸੋਲ ਅਤੇ ਐਡਰੇਨਾਲੀਨ,  ਵਰਗੇ ਦੋ ਖਤਰਨਾਕ ਸਟ੍ਰੈੱਸ ਹਾਰਮੋਨ ਨੂੰ ਘੱਟ ਕਰਦਾ ਹੈ। ਇਸਲਈ ਇਸ ਨਾਲ ਰਾਤ ਨੂੰ ਚੰਗੀ ਨੀਂਦ ਲਿਆਉਣ ਵਿੱਚ ਮਦਦ ਮਿਲਦੀ ਹੈ।

ਸਰੀਰ ਕਰੇ ਡਿਟਾਕਸ
ਲੂਣ ਵਿੱਚ ਕਾਫ਼ੀ ਖਣਿਜ ਹੋਣ ਦੀ ਵਜ੍ਹਾ ਨਾਲ ਇਹ ਐਂਟੀ-ਬੈਕਟੀਰੀਅਲ ਦਾ ਕੰਮ ਵੀ ਕਰਦਾ ਹੈ। ਇਸ‍ਦੀ ਵਜ੍ਹਾ ਨਾਲ ਸਰੀਰ ਵਿੱਚ ਮੌਜੂਦ ਖਤਰਨਾਕ ਬੈਕਟੀਰੀਆ ਦਾ ਨਾਸ਼ ਹੁੰਦਾ ਹੈ।

ਹੱਡੀਆਂ ਦੀ ਮਜਬੂਤੀ
ਕਈ ਲੋਕਾਂ ਨੂੰ ਨਹੀਂ ਪਤਾ ਕਿ ਸਾਡਾ ਸਰੀਰ ਸਾਡੀਆਂ ਹੱਡੀਆਂ 'ਚੋਂ ਕੈਲਸ਼ੀਅਮ ਅਤੇ ਹੋਰ ਖਣਿਜ ਖਿੱਚਦਾ ਹੈ। ਇਸ ਨਾਲ ਸਾਡੀਆਂ ਹੱਡੀਆਂ ਵਿੱਚ ਕਮਜੋਰੀ ਆ ਜਾਂਦੀ ਹੈ ਇਸਲਈ ਲੂਣ ਵਾਲਾ ਪਾਣੀ ਉਸ ਮਿਨਰਲ ਲੌਸ ਦੀ ਪੂਰਤੀ ਹੈ ਅਤੇ ਹੱਡੀਆਂ ਨੂੰ ਮਜਬੂਤੀ ਪ੍ਰਦਾਨ ਕਰਦਾ ਹੈ।

ਚਮੜੀ ਦੀ ਸਮੱਸਿਆ
ਲੂਣ ਵਿੱਚ ਮੌਜੂਦ ਕ੍ਰੋਮੀਅਮ ਐਕਨੇ ਨਾਲ ਲੜਦਾ ਹੈ ਅਤੇ ਸਲਫਰ ਨਾਲ ਚਮੜੀ ਸਾਫ਼ ਅਤੇ ਕੋਮਲ ਬਣਦੀ ਹੈ। ਇਸ ਦੇ ਇਲਾਵਾ ਲੂਣ ਵਾਲਾ ਪਾਣੀ ਪੀਣ ਨਾਲ ਐਗਜ਼ੀਮਾ ਅਤੇ ਰੈਸ਼ ਦੀ ਸਮੱਸਿਆ ਦੂਰ ਹੁੰਦੀ ਹੈ।

ਲੂਣ ਵਾਲਾ ਪਾਣੀ ਬਣਾਉਣ ਦੀ ਵਿਧੀ
ਇੱਕ ਗਲਾਸ ਹਲਕੇ ਗਰਮ ਪਾਣੀ ਵਿੱਚ ਇੱਕ ਤਿਹਾਈ ਛੋਟਾ ਚੱਮਚ ਕਾਲਾ ਲੂਣ ਮਿਲਾਓ। ਇਸ ਗਲਾਸ ਨੂੰ ਪਲਾਸਟਿਕ ਦੇ ਢੱਕਣ ਨਾਲ ਢੱਕ ਦਿਓ। ਫਿਰ ਗਲਾਸ ਨੂੰ ਹਿਲਾਉਂਦੇ ਹੋਏ ਲੂਣ ਮਿਲਾਓ ਅਤੇ 24 ਘੰਟੇ ਲਈ ਛੱਡ ਦਿਓ। 24 ਘੰਟੇ ਬਾਅਦ ਵੇਖੋ ਕਿ ਕੀ ਕਾਲੇ ਲੂਣ ਦਾ ਟੁਕੜਾ (ਕ੍ਰਿਸਟਲ) ਪਾਣੀ ਵਿੱਚ ਘੁਲ ਚੁੱਕਿਆ ਹੈ। ਉਸ ਦੇ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਕਾਲਾ ਲੂਣ ਹੋਰ ਮਿਲਾਓ। ਜਦੋਂ ਤੁਹਾਨੂੰ ਲੱਗੇ ਕਿ ਪਾਣੀ ਵਿੱਚ ਲੂਣ ਹੁਣ ਨਹੀਂ ਘੁਲ ਰਿਹਾ ਹੈ ਤਾਂ ਸਮਝੋ ਕਿ ਤੁਹਾਡਾ ਘੋਲ ਪੀਣ ਲਈ ਤਿਆਰ ਹੋ ਗਿਆ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER