ਜ਼ਰਾ ਹੱਟ ਕੇ

Monthly Archives: JULY 2017


13.25 ਲੱਖ ਫੌਜੀਆਂ ਦੇ 'ਸੈਨਾਪਤੀ' ਦੀ ਸੁਰੱਖਿਆ ਵਿੱਚ ਲੰਗੂਰ
ਜਦੋਂ ਪ੍ਰਣਬ ਮੁਖਰਜੀ ਦੇ ਚਸ਼ਮੇ ਦੀ ਸੁਰੱਖਿਆ ਵਿੱਚ ਤੈਨਾਤ ਕੀਤੇ ਗਏ ਸਨ 10 ਲੰਗੂਰ
29.07.17 - ਪੀ ਟੀ ਟੀਮ
ਜਦੋਂ ਪ੍ਰਣਬ ਮੁਖਰਜੀ ਦੇ ਚਸ਼ਮੇ ਦੀ ਸੁਰੱਖਿਆ ਵਿੱਚ ਤੈਨਾਤ ਕੀਤੇ ਗਏ ਸਨ 10 ਲੰਗੂਰਵੈਸੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਖਾਸ ਤਰ੍ਹਾਂ ਨਾਲ ਟ੍ਰੇਂਡ ਕੀਤੇ ਗਏ ਜਵਾਨ ਤੈਨਾਤ ਰਹਿੰਦੇ ਹਨ। ਰਾਸ਼ਟਰਪਤੀ ਲਈ ਇਸ ਤਰ੍ਹਾਂ ਦੀ ਸਖਤ ਸੁਰੱਖਿਆ ਹੁੰਦੀ ਹੈ ਕਿ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਪਾਉਂਦਾ ਹੈ। ਕੁਝ ਸਮਾਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਚਸ਼ਮੇ ਦੀ ਸੁਰੱਖਿਆ ਨਾਲ ਜੁੜਿਆ ਇੱਕ ਕਿੱਸਾ ਕਾਫ਼ੀ ਚਰਚਿਤ ਹੋਇਆ ਸੀ।

ਸਾਲ 2014 ਦੇ ਨਵੰਬਰ ਮਹੀਨੇ ਦੇ ਗੱਲ ਹੈ। ਪ੍ਰਣਬ ਮੁਖਰਜੀ ਬਤੌਰ ਰਾਸ਼ਟਰਪਤੀ ਮਥੁਰਾ ਅਤੇ ਵਰਿੰਦਾਵਨ ਦੇ ਮੰਦਿਰਾਂ ਵਿੱਚ ਪੂਜਾ ਕਰਨਾ ਚਾਹੁੰਦੇ ਸਨ। ਰਾਸ਼ਟਰਪਤੀ ਖਾਸ ਤੌਰ 'ਤੇ ਵਰਿੰਦਾਵਨ ਦੇ ਪ੍ਰਸਿੱਧ ਬਾਂਕੇ ਬਿਹਾਰੀ ਮੰਦਿਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਅਤੇ ਰਾਧਾ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਇਸ ਦੌਰੇ ਨੂੰ ਲੈ ਕੇ ਰਾਸ਼ਟਰਪਤੀ ਦੇ ਖਾਸ ਸੁਰੱਖਿਆ ਦਸਤੇ ਅਤੇ ਰਾਜ ਪੁਲਿਸ ਨੇ ਪੁਖਤਾ ਇੰਤਜ਼ਾਮ ਕਰ ਲਏ ਸਨ, ਲੇਕਿਨ ਉਨ੍ਹਾਂ ਨੂੰ ਇੱਕ ਗੱਲ ਦੀ ਚਿੰਤਾ ਸਤਾ ਰਹੀ ਸੀ ਕਿ ਕਿਤੇ ਪ੍ਰਣਬ ਮੁਖਰਜੀ ਦੇ ਚਸ਼ਮੇ ਦੀ ਸੁਰੱਖਿਆ ਵਿੱਚ ਕੋਈ ਸੰਨ੍ਹ ਨਾ ਲੱਗ ਜਾਵੇ।

ਦਰਅਸਲ, ਮਥੁਰਾ ਅਤੇ ਵਰਿੰਦਾਵਨ ਵਿੱਚ ਕਾਫ਼ੀ ਗਿਣਤੀ ਵਿੱਚ ਬਾਂਦਰ ਹਨ, ਉਹ ਇੱਥੇ ਆਉਣ ਵਾਲੇ ਲੋਕਾਂ ਦਾ ਚਸ਼ਮਾ ਖੋਹ ਕੇ ਭੱਜ ਜਾਂਦੇ ਹਨ। ਪ੍ਰਣਬ ਮੁਖਰਜੀ ਚਸ਼ਮਾ ਲਗਾਉਂਦੇ ਹਨ, ਇਸਲਈ ਸੁਰੱਖਿਆ ਬਲਾਂ ਨੂੰ ਚਿੰਤਾ ਸਤਾ ਰਹੀ ਸੀ ਕਿ ਉਹ ਬਾਂਦਰਾਂ ਨਾਲ ਕਿਵੇਂ ਨਜਿੱਠਣਗੇ।

ਮਥੁਰਾ ਜ਼ਿਲ੍ਹੇ ਦੇ ਤਤਕਾਲੀਨ ਐੱਸ.ਐੱਸ.ਪੀ. ਮੰਜਿਲ ਸੈਨੀ ਨੇ ਪ੍ਰਣਬ ਮੁਖਰਜੀ ਦੇ ਚਸ਼ਮੇ ਦੀ ਸੁਰੱਖਿਆ ਲਈ ਸੁਰੱਖਿਆ ਦਸ‍ਤੇ ਵਿੱਚ 10 ਲੰਗੂਰਾਂ ਨੂੰ ਸ਼ਾਮਿਲ ਕੀਤਾ ਸੀ। ਨਾਲ ਹੀ ਮੰਦਿਰ ਪ੍ਰਸ਼ਾਸਨ ਨੂੰ ਵੀ ਮੰਦਿਰ ਦੇ ਆਲੇ-ਦੁਆਲੇ ਲੰਗੂਰ ਤੈਨਾਤ ਕਰਨ ਨੂੰ ਕਿਹਾ ਸੀ। ਰਾਸ਼‍ਟਰਪਤੀ ਪ੍ਰਣਬ ਮੁਖਰਜੀ ਮਥੁਰਾ ਦੇ ਵਰਿੰਦਾਵਨ ਚੰਦਰੋਦਏ ਮੰਦਿਰ ਵਿੱਚ ਗਰਭਗ੍ਰਹ ਦੇ ਸ਼ਿਲਾਨਿਆਸ ਸਮਾਰੋਹ ਵਿੱਚ ਪੁੱਜੇ ਸਨ।

ਉਂਜ ਤਾਂ ਰਾਸ਼ਟਰਪਤੀ ਫੌਜ ਦੇ ਤਿੰਨੋਂ ਅੰਗਾਂ ਦੇ ਸੁਪ੍ਰੀਮ ਕਮਾਂਡਰ ਹੁੰਦੇ ਹਨ, ਜਿਨ੍ਹਾਂ ਵਿੱਚ ਸਵਾ 13 ਲੱਖ ਤੋਂ ਜ਼ਿਆਦਾ ਫੌਜੀ ਹਨ। ਉਨ੍ਹਾਂ ਦੀ ਹਿਫਾਜ਼ਤ ਆਰਮੀ ਦੇ ਪ੍ਰੈਜ਼ੀਡੈਂਟ ਬਾਡੀ ਗਾਰਡਸ ਕਰਦੇ ਹਨ। ਆਰਮੀ, ਨੇਵੀ ਅਤੇ ਏਅਰਫੋਰਸ ਦੇ ਤਿੰਨ ਏ.ਡੀ.ਸੀ. ਉਨ੍ਹਾਂ ਦੀ ਸਿਕਿਓਰਿਟੀ ਵਿੱਚ ਹੁੰਦੇ ਹਨ, ਲੇਕਿਨ ਵਰਿੰਦਾਵਨ ਵਿੱਚ ਉਨ੍ਹਾਂ ਦੀ ਸੁਰੱਖਿਆ ਵਿੱਚ ਕਰੀਬ ਚਾਰ ਹਜ਼ਾਰ ਅਫਸਰ-ਜਵਾਨਾਂ ਦੇ ਇਲਾਵਾ 10 ਲੰਗੂਰ ਵੀ ਸ਼ਾਮਿਲ ਕਰਨੇ ਪਏ ਸਨ।

ਮਥੁਰਾ ਅਤੇ ਵਰਿੰਦਾਵਨ ਵਿੱਚ ਜਿਨ੍ਹਾਂ ਸੜਕਾਂ ਤੋਂ ਰਾਸ਼ਟਰਪਤੀ ਲੰਘੇ ਸਨ, ਉੱਥੇ ਘਰਾਂ ਦੀਆਂ ਛੱਤਾਂ ਉੱਤੇ ਲੰਗੂਰ ਤੈਨਾਤ ਕੀਤੇ ਗਏ ਸਨ। ਇਸ ਦੇ ਲਈ ਬਕਾਇਦਾ ਮਾਕ ਡਰਿੱਲ ਕੀਤਾ ਗਿਆ ਸੀ। ਦੱਸ ਦਈਏ ਕਿ ਬਾਂਦਰ ਲੰਗੂਰ ਤੋਂ ਡਰ ਕੇ ਭੱਜ ਜਾਂਦੇ ਹਨ।

[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਕੁਦਰਤ ਮਾਰੇ-ਕੁਦਰਤ ਜੀਵਾਵੇ
ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਨੇ ਬਚਾਈ ਜਾਨ
25.07.17 - ਹਰਜਿੰਦਰ ਸਿੰਘ ਬਸਿਆਲਾ
ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਨੇ ਬਚਾਈ ਜਾਨਕੁਦਰਤਾ ਦਾ ਪਸਾਰਾ ਐਨਾ ਹੈ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤ ਵਾਰੀ ਕੁਦਰਤੀ ਆਫ਼ਤਾਂ ਜੀਵਾਂ ਨੂੰ ਮਾਰਨ ਤੱਕ ਜਾਂਦੀਆਂ ਹਨ ਅਤੇ ਕਦੇ ਉਸੀ ਸਮੇਂ ਕਿਸੇ ਨੂੰ ਜੀਵਤ ਰੱਖਣ ਲਈ ਵੀ ਵਿਧੀ ਕੁਦਰਤ ਆਪ ਹੀ ਬਣਾ ਦਿੰਦੀ ਹੈ। ਅਜਿਹਾ ਹੀ ਵਾਕਿਆ ਹੋਇਆ ਨਿਊਜ਼ੀਲੈਂਡ ਦੇ ਸ਼ਹਿਰ ਓਟਾਗੇ ਲਾਗੇ।

ਬੀਤੇ ਦਿਨੀਂ ਜਦੋਂ ਇਥੇ ਭਾਰੀ ਹੜ੍ਹਾਂ ਨਾਲ ਜਨ-ਜੀਵਨ ਵਿਅਸਤ ਹੋ ਗਿਆ ਤਾਂ ਉਥੇ ਵਸਦੇ ਜਾਨਵਰ ਅਤੇ ਪਾਲਤੂ ਪਸ਼ੂ ਵੀ ਇਸ ਦੀ ਮਾਰ ਹੇਠ ਆਏ। ਇਸ ਦੌਰਾਨ ਇਕ ਕਿਸਾਨ ਨੇ ਸਵੇਰੇ ਉਠ ਕੇ ਵੇਖਿਆ ਕਿ ਉਸ ਦੇ ਇਕ ਗੁਆਂਢੀ ਮਿੱਤਰ ਦੀਆਂ ਭੇਡਾਂ ਬੜੀ ਤਰਸਯੋਗ ਹਾਲਤ ਵਿਚ ਹਨ। ਉਹ ਕੀ ਵੇਖਦਾ ਕਿ ਭੇਡਾਂ ਦੇ ਉਪਰ ਉਸ ਨੂੰ ਇੰਝ ਲੱਗਿਆ ਜਿਵੇਂ ਉਹ ਡੂੰਘੇ ਪਾਣੀ ਵਿਚੋਂ ਨਿਕਲ ਕੇ ਬਚੀਆਂ ਹੋਣ ਅਤੇ ਉਨ੍ਹਾਂ ਦੇ ਸਰੀਰ ਉਤੇ ਕੱਖ-ਕੰਡੇ ਲੱਗੇ ਹੋਣ। ਜਦੋਂ ਉਸ ਨੇ ਨੇੜੇ ਹੋ ਕੇ ਵੇਖਿਆ ਤਾਂ ਪਾਇਆ ਕਿ ਤਿੰਨ ਖਰਗੋਸ਼ ਭੇਡਾਂ ਦੀ ਪਿੱਠ ਉਤੇ ਬੈਠੇ ਹੋਏ ਸਨ।

ਕਿਸਾਨੀ ਦੇ ਵਿਚ ਖਰਗੋਸ਼ਾਂ ਨੂੰ ਇਥੇ ਫਸਲਾਂ ਲਈ ਨੁਕਸਾਨਦਾਇਕ ਮੰਨਿਆ ਜਾਂਦੇ ਹੋਣ ਦੇ ਬਾਵਜੂਦ ਇਸ ਕਿਸਾਨ ਨੇ ਇਨ੍ਹਾਂ ਉਤੇ ਤਰਸ ਕਰਦਿਆਂ ਇਨ੍ਹਾਂ ਨੂੰ ਜੀਵਤ ਰੱਖਣ ਲਈ ਮਨ ਬਣਾਇਆ। ਸੋ 'ਕੁਦਰਤ ਮਾਰੇ-ਕੁਦਰਤ ਜੀਵਾਵੇ'...

[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 7 ਘੰਟੇ ਚੱਲਿਆ ਆਪਰੇਸ਼ਨ
ਉਹ ਵਜਾਉਂਦਾ ਗਿਟਾਰ ਤੇ ਡਾਕਟਰ ਜਲਾਉਂਦੇ ਉਸ ਦੇ ਦਿਮਾਗ ਦੀ ਨਸ
22.07.17 - ਪੀ ਟੀ ਟੀਮ
ਉਹ ਵਜਾਉਂਦਾ ਗਿਟਾਰ ਤੇ ਡਾਕਟਰ ਜਲਾਉਂਦੇ ਉਸ ਦੇ ਦਿਮਾਗ ਦੀ ਨਸਬੈਂਗਲੁਰੂ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਾਸੇ ਆਮ ਤੌਰ 'ਤੇ ਆਪਰੇਸ਼ਨ ਲਈ ਡਾਕਟਰ ਮਰੀਜ਼ ਨੂੰ ਐਨੇਸਥੀਸੀਆ ਦੇ ਕੇ ਬੇਹੋਸ਼ ਕਰਦੇ ਹਨ, ਉਥੇ ਹੀ ਬੈਂਗਲੁਰੂ ਦੇ ਸਿਟੀ ਹਸਪਤਾਲ ਵਿੱਚ ਡਾਕਟਰਾਂ ਨੇ ਮਰੀਜ਼ ਨੂੰ ਪੂਰੀ ਤਰ੍ਹਾਂ ਬੇਹੋਸ਼ ਨਹੀਂ ਕੀਤਾ ਸਗੋਂ ਉਸ ਨੂੰ ਗਿਟਾਰ ਵਜਾਉਣ ਲਈ ਕਿਹਾ। ਇਸ ਤਰ੍ਹਾਂ ਦੀ ਸਰਜਰੀ ਨੂੰ ਲਾਈਵ ਬ੍ਰੇਨ ਸਰਕਿਟ ਸਰਜਰੀ ਕਿਹਾ ਜਾਂਦਾ ਹੈ ਅਤੇ ਭਾਰਤ ਵਿੱਚ ਇਸ ਤਰ੍ਹਾਂ ਦੀ ਸਰਜਰੀ ਪਹਿਲੀ ਵਾਰ ਹੋਈ ਹੈ।

ਦਰਅਸਲ ਬੈਂਗਲੁਰੂ ਦੇ ਇੱਕ 32 ਸਾਲ ਦੇ ਨੌਜਵਾਨ ਅਭਿਸ਼ੇਕ ਪ੍ਰਸਾਦ ਨੂੰ ਇੱਕ ਨਿਊਰੋਲਾਜਿਕਲ ਡਿਸਆਰਡਰ ਸੀ ਜਿਸ ਨੂੰ ਆਮ ਤੌਰ 'ਤੇ ਮਿਊਸੀਸ਼ੀਅਨ ਡਿਸਟੋਨਿਆ ਕਿਹਾ ਜਾਂਦਾ ਹੈ। ਅਭਿਸ਼ੇਕ ਜਦੋਂ ਕਦੇ ਵੀ ਗਿਟਾਰ ਵਜਾਉਂਦਾ ਸੀ ਤਾਂ ਉਸ ਨੂੰ ਸਿਰ ਦੇ ਇੱਕ ਹਿੱਸੇ ਵਿੱਚ ਦਰਦ ਮਹਿਸੂਸ ਹੁੰਦਾ ਸੀ। ਡਾਕਟਰਾਂ ਨੂੰ ਵਿਖਾਉਣ ਦੇ ਬਾਅਦ ਉਸ ਦੇ ਐੱਮ.ਆਰ.ਆਈ. ਸਮੇਤ ਕਈ ਟੈਸਟ ਕੀਤੇ ਗਏ। ਜਿਨ੍ਹਾਂ ਤੋਂ ਪਤਾ ਲੱਗਿਆ ਕਿ ਗਿਟਾਰ ਵਜਾਉਂਦੇ ਸਮੇਂ ਸਿੱਧੇ ਹੱਥ ਦੀਆਂ ਤਿੰਨ ਉਂਗਲੀਆਂ ਦੀ ਮੂਵਮੈਂਟ ਨਾਲ ਉਸ ਦੇ ਦਿਮਾਗ ਦੀਆਂ ਕੁੱਝ ਮਾਸਪੇਸ਼ੀਆਂ ਪ੍ਰੋਐਕਟਿਵ ਹੁੰਦੀਆਂ ਹਨ ਜਿਨ੍ਹਾਂ ਕਾਰਨ ਉਸ ਨੂੰ ਦਰਦ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਟਾਉਣ ਲਈ ਡਾਕਟਰਾਂ ਨੇ ਆਪਰੇਸ਼ਨ ਦਾ ਫੈਸਲਾ ਕੀਤਾ।
 
ਆਪੇਰਸ਼ਨ ਦੇ ਦੌਰਾਨ ਵੀ ਅਭਿਸ਼ੇਕ ਗਿਟਾਰ ਵਜਾਉਂਦਾ ਰਿਹਾ ਅਤੇ ਡਾਕਟਰ ਉਸ ਦੌਰਾਨ ਦਿਮਾਗ ਦੀਆਂ ਉਨ੍ਹਾਂ ਵਾਧੂ ਨਸਾਂ ਨੂੰ ਲੱਭ ਕੇ ਜਲਾਉਂਦੇ ਹੋਏ ਨਸ਼ਟ ਕਰ ਰਹੇ ਸਨ। 'ਪਤ੍ਰਿਕਾ' ਦੀ ਰਿਪੋਰਟ ਦੇ ਅਨੁਸਾਰ ਆਪਰੇਸ਼ਨ 7 ਘੰਟੇ ਤੱਕ ਚੱਲਿਆ।

ਸੀਨੀਅਰ ਨਿਊਰੋਲਾਜਿਸਟ ਡਾ.ਸੰਜੀਵ ਸੀਸੀ ਨੇ ਦੱਸਿਆ ਕਿ ਅਭਿਸ਼ੇਕ ਨੂੰ ਸਮੱਸਿਆ ਉਦੋਂ ਆਉਂਦੀ ਸੀ ਜਦੋਂ ਉਹ ਗਿਟਾਰ ਵਜਾਉਂਦਾ ਸੀ, ਸਮੱਸਿਆ ਅਤੇ ਉਸ ਦੀ ਸਹੀ ਜਗ੍ਹਾ ਸਮਝਣਾ ਬੇਹੱਦ ਜ਼ਰੂਰੀ ਸੀ। ਆਪਰੇਸ਼ਨ ਦੇ ਦੌਰਾਨ ਡਾਕਟਰਾਂ ਨੇ ਉਸ ਦੇ ਦਿਮਾਗ ਦੇ ਸਿਰਫ ਕੁੱਝ ਹਿੱਸੇ ਨੂੰ ਹੀ ਅਚੇਤ ਕੀਤਾ ਸੀ, ਤਾਂ ਕਿ ਉਹ ਗਿਟਾਰ ਵਜਾ ਸਕੇ। ਇਸ ਨਾਲ ਸਮੱਸਿਆ ਵਾਲੀ ਜਗ੍ਹਾ ਪਕੜ ਵਿੱਚ ਆ ਸਕੀ। ਅਸਲ ਵਿੱਚ ਉਸ ਦੇ ਗਿਟਾਰ ਵਜਾਉਣ ਨਾਲ ਡਾਕਟਰਾਂ ਨੂੰ ਪਰੇਸ਼ਾਨੀ ਵਾਲੀ ਥਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲ ਰਹੀ ਸੀ।

ਡਾਕਟਰਾਂ ਦੇ ਅਨੁਸਾਰ ਇਹ ਇੱਕ ਅਜਿਹੀ ਸਰਜਰੀ ਹੈ, ਜਿਸ ਵਿੱਚ ਦਿਮਾਗ ਵਿੱਚ ਪਰੇਸ਼ਾਨੀ ਵਾਲੀ ਮਾਸਪੇਸ਼ੀਆਂ ਨੂੰ ਜਲਾ ਕੇ ਖਤਮ ਕੀਤਾ ਜਾਂਦਾ ਹੈ। ਐੱਮ.ਆਰ.ਆਈ. ਦੇ ਬਾਅਦ ਆਈਆਂ ਤਸਵੀਰਾਂ ਨੂੰ ਦੇਖਣ 'ਤੇ ਪਤਾ ਲੱਗਿਆ ਕਿ ਇਹ ਮਾਸਪੇਸ਼ੀਆਂ ਦਿਮਾਗ ਵਿੱਚ ਕਰੀਬ 8-9 ਸੈਂਟੀਮੀਟਰ ਅੰਦਰੂਨੀ ਹਿੱਸੇ ਵਿੱਚ ਸਨ। ਉੱਥੇ ਪੁੱਜਣ ਲਈ ਆਪਰੇਸ਼ਨ ਤੋਂ ਪਹਿਲਾਂ ਨੌਜਵਾਨ ਦੇ ਦਿਮਾਗ ਵਿੱਚ ਚਾਰ ਖਾਸ ਤਰ੍ਹਾਂ ਦੇ ਫਰੇਮ ਫਿਟ ਕੀਤੇ ਗਏ ਸਨ। ਫਿਰ ਐਨੇਸਥੀਸੀਆ ਦੇ ਕੇ ਸਿਰ 'ਚ 14 ਮਿਲੀਮੀਟਰ ਦਾ ਛੇਦ ਕੀਤਾ ਗਿਆ। ਇਸ ਤੋਂ ਬਾਅਦ ਮਾਸਪੇਸ਼ੀਆਂ ਨੂੰ ਜਲਾ ਕੇ ਖਾਸ ਤਰ੍ਹਾਂ ਦੀ ਇੱਕ ਇਲੈਕਟਰਾਡ ਸੈੱਟ ਕੀਤੀ ਗਈ ਤਾਂ ਕਿ ਭਵਿੱਖ ਵਿੱਚ ਕੋਈ ਮੁਸ਼ਕਿਲ ਨਾ ਆਏ।
 
ਵੇਖੋ ਵੀਡੀਓ:

[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਚੋਰਾਂ ਨੂੰ ਪੈ ਗਏ ਮੋਰ
ਫੇਸਬੁੱਕ ਦੀ ਮਦਦ ਨਾਲ ਮਹਿਲਾ ਨੇ ਚੋਰ ਤੋਂ ਵਾਪਸ ਚੁਰਾਈ ਆਪਣੀ ਸਾਈਕਲ
17.07.17 - ਪੀ ਟੀ ਟੀਮ
ਫੇਸਬੁੱਕ ਦੀ ਮਦਦ ਨਾਲ ਮਹਿਲਾ ਨੇ ਚੋਰ ਤੋਂ ਵਾਪਸ ਚੁਰਾਈ ਆਪਣੀ ਸਾਈਕਲਫੇਸਬੁੱਕ ਦੇ ਜ਼ਰੀਏ ਚੋਰੀ ਹੋਈ ਸਾਈਕਲ ਵਾਪਸ ਹਾਸਲ ਕਰਨ ਦੀ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਲੰਦਨ ਵਿੱਚ ਇੱਕ ਮਹਿਲਾ ਨੇ ਫੇਸਬੁੱਕ ਦੀ ਮਦਦ ਨਾਲ ਚੋਰੀ ਹੋਈ ਆਪਣੀ ਸਾਈਕਲ ਚੋਰ ਦੇ ਇੱਥੋਂ ਵਾਪਸ ਚੁਰਾ ਲਈ। ਅਸਲ ਵਿੱਚ ਸਾਈਕਲ ਚੁਰਾਉਣ ਵਾਲੇ ਨੇ ਫੇਸਬੁੱਕ ਉੱਤੇ ਇਸ ਨੂੰ ਵੇਚਣ ਲਈ ਇਸ਼ਤਿਹਾਰ ਪਾਇਆ ਸੀ।

ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਬ੍ਰਿਸਟਲ ਦੀ ਰਹਿਣ ਵਾਲੀ ਸਾਈਕਲਿਸਟ ਜੇਨੀ ਮਾਰਟਨ ਹੰਫਰੀਜ ਨੇ ਫੇਸਬੁੱਕ ਉੱਤੇ ਆਪਣੀ ਚੋਰੀ ਗਈ ਸਾਈਕਲ ਦੀ ਤਸਵੀਰ ਸ਼ੇਅਰ ਕਰ ਕੇ ਮਦਦ ਦੀ ਅਪੀਲ ਕੀਤੀ ਸੀ। ਸੰਜੋਗ ਨਾਲ ਉਨ੍ਹਾਂ ਦੀ ਸਾਥੀ ਸਾਈਕਲਿਸਟ ਨੇ ਜਦੋਂ ਫੇਸਬੁੱਕ 'ਤੇ ਵੇਚਣ ਲਈ ਲਗਾਈ ਗਈ ਸਾਈਕਲਾਂ ਦੀ ਖੋਜ-ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਉੱਥੇ ਜੇਨੀ ਦੀ ਸਾਈਕਲ ਦਿੱਖ ਗਈ।

ਇਸ ਦੇ ਬਾਅਦ ਦੋਵਾਂ ਨੇ ਵਿਕਰੇਤਾ ਤੋਂ ਉਹ ਸਾਈਕਲ ਖਰੀਦਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਪੁਲਿਸ ਨੂੰ ਵੀ ਸਾਈਕਲ ਖਰੀਦਣ ਲਈ ਨਾਲ ਚਲਣ ਅਤੇ ਉਨ੍ਹਾਂ ਦੀ ਸਾਈਕਲ ਚੁਰਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਗੁਜਾਰਸ਼ ਕੀਤੀ, ਲੇਕਿਨ ਪੁਲਿਸ ਨੇ ਉਨ੍ਹਾਂ ਦੀ ਬੇਨਤੀ ਠੁਕਰਾ ਦਿੱਤੀ। ਦੋਵੇਂ ਸਾਈਕਲਿਸਟ ਹਾਲਾਂਕਿ ਪੁਲਿਸ ਦੁਆਰਾ ਇਨਕਾਰ ਕੀਤੇ ਜਾਣ ਤੋਂ ਨਿਰਾਸ਼ ਨਹੀਂ ਹੋਈਆਂ ਅਤੇ ਸਾਈਕਲ ਵੇਚਣ ਦਾ ਇਸ਼ਤਿਹਾਰ ਦੇਣ ਵਾਲੇ ਨਾਲ ਸੰਪਰਕ ਕੀਤਾ ਅਤੇ ਮੁਲਾਕਾਤ ਦਾ ਸਮਾਂ ਤੈਅ ਕਰ ਲਿਆ।

ਮਾਟਰਨ ਹੰਫਰੀਜ ਨੇ ਕਿਹਾ, "ਮੈਂ ਖੁਦ ਨੂੰ ਸਾਈਕਲ ਖਰੀਦਦਾਰ ਵਿਖਾਇਆ ਅਤੇ ਸਾਈਕਲ ਨਾਲ ਜੁੜੇ ਕੁੱਝ ਪੁੱਠੇ-ਸਿੱਧੇ ਸਵਾਲ ਕੀਤੇ। ਮੈਂ ਉਸ ਨੂੰ ਕਿਹਾ ਕਿ ਸਾਈਕਲ ਦੀ ਸੀਟ ਕੁੱਝ ਜ਼ਿਆਦਾ ਹੀ ਉੱਚੀ ਹੈ ਅਤੇ ਖਰੀਦਣ ਤੋਂ ਪਹਿਲਾਂ ਸਾਈਕਲ ਚਲਾ ਕੇ ਦੇਖਣ ਦੀ ਗੱਲ ਕੀਤੀ।" ਵੇਚਣ ਵਾਲੇ ਨੇ ਉਨ੍ਹਾਂ ਨੂੰ ਸਾਈਕਲ ਚਲਾ ਕੇ ਦੇਖਣ ਦੀ ਇਜਾਜ਼ਤ ਦੇ ਦਿੱਤੀ ਅਤੇ ਮਹਿਲਾ ਟੈਸਟ ਰਾਈਡ ਲਈ ਨਿਕਲੀ ਤਾਂ ਸਾਈਕਲ ਲੈ ਕੇ ਸਿੱਧੇ ਘਰ ਚੱਲੀ ਆਈ।
 
ਇਸ ਕਿੱਸੇ 'ਚ 'ਵਕਤ ਆਉਣ 'ਤੇ ਚੋਰਾਂ ਨੂੰ ਵੀ ਮੋਰ ਪੈ ਜਾਂਦੇ ਹਨ'  ਕਹਾਵਤ ਬਿਲਕੁਲ ਸੱਚ ਸਾਬਤ ਹੋ ਗਈ।

[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 1.5 ਲੱਖ ਡਾਲਰ ਤੋਂ ਵੀ ਜ਼ਿਆਦਾ ਹੈ ਕਮਾਈ
ਘੁੰਮਣ ਲਈ ਛੱਡੀ ਨੌਕਰੀ, ਬਣ ਗਿਆ ਕਰੋੜਪਤੀ
15.07.17 - ਪੀ ਟੀ ਟੀਮ
ਘੁੰਮਣ ਲਈ ਛੱਡੀ ਨੌਕਰੀ, ਬਣ ਗਿਆ ਕਰੋੜਪਤੀਘੁੰਮਣ-ਫਿਰਣ ਦੇ ਸ਼ੌਕੀਨ ਲੋਕ, ਛੁੱਟੀ ਲੈਣ ਲਈ ਨੌਕਰੀ ਤੱਕ ਦੀ ਪਰਵਾਹ ਨਹੀਂ ਕਰਦੇ। ਨਾਰਥ ਆਇਰਲੈਂਡ ਵਿੱਚ ਰਹਿਣ ਵਾਲੇ 33 ਸਾਲ ਦੇ ਜੌਨੀ ਵਾਰਡ ਨੇ ਵੀ ਪੂਰੀ ਦੁਨੀਆ ਵੇਖਣੀ ਸੀ। ਇਸ ਦੇ ਲਈ ਕਾਫ਼ੀ ਪੈਸੇ ਵੀ ਚਾਹੀਦੇ ਸਨ, ਲੇਕਿਨ ਜੌਨੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀ। ਜੌਨੀ ਨੇ ਜਦੋਂ ਆਪਣੀ ਇਹ ਤਮੰਨਾ ਆਪਣੀ ਮਾਂ ਨੂੰ ਦੱਸੀ ਤਾਂ ਉਹ ਬੇਟੇ ਦੀ ਇੱਛਾ ਪੂਰੀ ਨਹੀਂ ਕਰ ਸਕੀ। ਸਾਲ 2006 ਵਿੱਚ ਜਦੋਂ ਉਸ ਦੀ ਗ੍ਰੈਜੂਏਸ਼ਨ ਪੂਰੀ ਹੋਈ ਤਾਂ ਜੌਨੀ ਨੇ ਯਤੀਮ ਬੱਚਿਆਂ ਦੇ ਕੈਂਪ ਵਿੱਚ ਕਾਊਂਸਲਰ ਦੀ ਨੌਕਰੀ ਲੈ ਲਈ।

ਉਸ ਵਕ‍ਤ ਥਾਈਲੈਂਡ ਵਿੱਚ ਇੱਕ ਟੂਰ ਲੱਗਿਆ ਸੀ, ਜਿੱਥੇ ਜੌਨੀ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਟੀਚਿੰਗ ਕਰਦੇ-ਕਰਦੇ ਜੌਨੀ ਨੂੰ ਖਿਆਲ ਆਇਆ, ਕਿਉਂ ਨਾ ਉਹ ਇਸ ਨੂੰ ਆਪਣੀ ਤਾਕਤ ਬਣਾਵੇ। ਉਥੇ ਹੀ ਉਸ ਨੇ ਇੱਕ ਮੈਡੀਕਲ ਰਿਸਰਚ ਵਿੱਚ ਵੀ ਭਾਗ ਲਿਆ, ਜਿਸ ਵਿੱਚ ਉਸ ਦੀ 3 ਹਜ਼ਾਰ ਡਾਲਰ ਦੀ ਕਮਾਈ ਹੋਈ।

ਇਹ ਕਮਾਈ ਜੌਨੀ ਦੇ ਦੁਨੀਆ ਘੁੰਮਣ ਦੀ ਸ਼ੁਰੂਆਤ ਲਈ ਕਾਫ਼ੀ ਸੀ। ਇਸ ਗੱਲ ਨੂੰ ਕਰੀਬ 10 ਸਾਲ ਹੋ ਗਏ ਹਨ। ਹੁਣ ਨਾਰਵੇ ਵਿੱਚ ਉਸ ਨੇ 197 ਦੇਸ਼ ਘੁੰਮਣ ਦੇ ਬਾਅਦ ਆਪਣੀ ਯਾਤਰਾ ਖਤਮ ਕੀਤੀ। ਪੂਰੇ ਸਫਰ ਵਿੱਚ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਉਹ ਦੋ ਵਾਰ ਗ੍ਰਿਫਤਾਰ ਹੋਇਆ, 20 ਦੇਸ਼ਾਂ ਵਿੱਚ ਉਹ ਹਸਪਤਾਲ ਵਿੱਚ ਭਰਤੀ ਹੋਇਆ, ਅੱਤਵਾਦ ਨਾਲ ਵੀ  ਜੂਝਿਆ ਅਤੇ ਉਸ ਨੂੰ ਅਧਿਕਾਰੀਆਂ ਨੂੰ ਰਿਸ਼ਵਤ ਤੱਕ ਦੇਣੀ ਪਈ।

ਦੁਨੀਆ ਘੁੰਮਦੇ-ਘੁੰਮਦੇ ਜੌਨੀ ਨੂੰ ਵਿਚਾਰ ਆਇਆ ਕਿਉਂ ਨਾ ਇੱਕ ਟ੍ਰੈਵਲਿੰਗ ਬ‍ਲਾਗ ਬਣਾਇਆ ਜਾਵੇ। ਉਸ ਨੇ ਵਨਸਟੇਪ4ਵਰਡ (onestep4ward) ਨਾਮਕ ਇੱਕ ਬਲਾਗ ਵੀ ਬਣਾਇਆ ਹੈ। ਜੋ ਹੁਣ ਇੱਕ ਮੀਡੀਆ ਬ੍ਰਾਂਡ ਬਣ ਚੁੱਕਿਆ ਹੈ। ਆਫਿਸ ਵਿੱਚ ਨੌਕਰੀ ਕਰਨ ਵਾਲਾ ਜੌਨੀ ਅੱਜ ਕਰੋੜਾਂ ਦਾ ਮਾਲਿਕ ਬਣ ਚੁੱਕਿਆ ਹੈ। ਆਪਣੇ ਬਲਾਗ 'ਤੇ ਉਹ ਆਪਣੇ ਅਨੁਭਵ ਸਾਂਝੇ ਕਰਨ ਦੇ ਨਾਲ ਹੀ ਐਡਵਰਟਾਈਜ਼ਿੰਗ ਵੀ ਕਰਦਾ ਹੈ। ਇਸ ਤੋਂ ਉਸ ਦੀ 1.50 ਲੱਖ ਡਾਲਰ ਤੋਂ ਵੀ ਜ਼ਿਆਦਾ ਕਮਾਈ ਹੁੰਦੀ ਹੈ।

[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER