ਜ਼ਰਾ ਹੱਟ ਕੇ
ਦੁਨੀਆਂ ਦਾ ਸਭ ਤੋਂ ਮਹਿੰਗਾ ਘੋੜਾ: ਲੈਲੀ
- ਬਲਰਾਜ ਸਿੰਘ ਸਿੱਧੂ
ਦੁਨੀਆਂ ਦਾ ਸਭ ਤੋਂ ਮਹਿੰਗਾ ਘੋੜਾ: ਲੈਲੀ



ਲੈਲਾ ਜਾਂ ਲੈਲੀ ਇੱਕ ਬਹੁਤ ਹੀ ਖੂਬਸੂਰਤ ਜੰਗੀ ਘੋੜਾ ਸੀ ਜੋ ਪੇਸ਼ਾਵਰ ਦੇ ਅਫਗਾਨ ਹਾਕਮ ਯਾਰ ਮੁਹੰਮਦ ਸ਼ਾਹ ਬਾਰਕਜ਼ਈ ਦੀ ਮਲਕੀਅਤ ਸੀ। ਇਹ ਘੋੜਾ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜਾ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 12000 ਖਾਲਸਾ ਸਿਪਾਹੀਆਂ ਅਤੇ ਅਫਸਰਾਂ ਦੀਆ ਜਾਨਾਂ ਗਈਆਂ ਤੇ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ, ਜਵਾਨਾਂ ਦੀਆਂ ਜਾਨਾਂ ਦੀ ਤਾਂ ਕੋਈ ਕੀਮਤ ਹੀ ਨਹੀਂ ਲਗਾਈ ਜਾ ਸਕਦੀ। ਇਹ ਗੱਲ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਸਟਰੀਅਨ ਯਾਤਰੀ ਕਾਰਲ ਅਲੈਗਜ਼ੈਂਡਰ ਵਾਨ ਹਿਊਗਲ ਨੂੰ ਲੈਲੀ ਦਿਖਾਉਣ ਵੇਲੇ ਦੱਸੀ ਸੀ। ਹਿਊਗਲ ਨੇ ਇਸ ਵਾਰਤਾਲਾਪ ਦਾ ਵਰਨਣ ਆਪਣੀ ਜੀਵਨੀ ਵਿੱਚ ਕੀਤਾ ਹੈ। ਇਰਾਨ ਦੇ ਬਾਦਸ਼ਾਹ ਫਤਿਹ ਅਲੀ ਸ਼ਾਹ ਨੇ ਲੈਲੀ ਲਈ ਦਸ ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਪਰ ਯਾਰ ਮੁਹੰਮਦ ਖਾਨ ਨਹੀਂ ਸੀ ਮੰਨਿਆ।
-----------
ਖਾਲਸਾ ਰਾਜ ਤੇ ਅਫਗਾਨਿਸਤਾਨ ਵਿੱਚ ਜੰਗ ਛਿੜਨ ਦੇ ਕਈ ਕਾਰਨ ਸਨ, ਪਰ ਇਹ ਘੋੜਾ ਵੀ ਇੱਕ ਕਾਰਨ ਬਣਿਆ।
----------
ਯਾਰ ਮੁਹੰਮਦ ਲੈਲੀ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ। ਆਪਣੀ ਖੂਬਸੂਰਤੀ ਅਤੇ ਰੋਮਾਂਟਿਕ ਨਾਮ ਕਾਰਨ ਇਹ ਘੋੜਾ ਸਾਰੇ ਮੱਧ ਏਸ਼ੀਆ ਵਿੱਚ ਮਸ਼ਹੂਰ ਸੀ। ਇਰਾਨੀ ਨਸਲ ਦੇ ਇਸ ਘੋੜੇ ਦਾ ਪੂਰਾ ਨਾਮ ਆਸਪ ਏ ਲੈਲਾ, ਕੱਦ 16 ਹੱਥ (5 ਫੁੱਟ 4 ਇੰਚ) ਅਤੇ ਰੰਗ ਗੂੜ੍ਹਾ ਕਾਲਾ ਸੀ। ਮਹਾਰਾਜਾ ਰਣਜੀਤ ਸਿੰਘ ਵੀ ਘੋੜਿਆਂ ਦਾ ਬਹੁਤ ਵੱਡਾ ਪਾਰਖੂ ਅਤੇ ਸ਼ੁਦਾਅ ਦੀ ਹੱਦ ਤਕ ਸ਼ੌਕੀਨ ਸੀ। ਉਸ ਦੇ ਅਸਤਬਲ ਵਿੱਚ ਇੱਕ ਤੋਂ ਇੱਕ ਵੱਧ ਮਹਿੰਗਾ ਅਤੇ ਖੂਬਸੂਰਤ ਅਰਬੀ, ਥੈਰੋਬਰੈੱਡ ਅਤੇ ਦੇਸੀ ਘੋੜਾ ਮੌਜੂਦ ਸੀ। ਇਨ੍ਹਾਂ ਲਈ ਉਸ ਨੇ ਸ਼ਾਹੀ ਕਿਲੇ, ਹਜ਼ੂਰੀ ਬਾਗ ਅਤੇ ਬਾਦਸ਼ਾਹੀ ਮਸਜਿਦ ਦੇ ਨਜ਼ਦੀਕ ਵੱਡੇ ਅਸਤਬਲ ਤਿਆਰ ਕਰਵਾਏ। ਉਸ ਦੇ ਕਿਸੇ ਵੀ ਘੋੜੇ ਦੀ ਕੀਮਤ 20000 ਰੁਪਏ (ਉਸ ਸਮੇਂ ਦੇ) ਤੋਂ ਘੱਟ ਨਹੀਂ ਸੀ। ਉਸ ਸਮੇਂ ਇੱਕ ਮਖੌਲ ਪ੍ਰਚੱਲਿਤ ਸੀ ਕਿ ਸਾਰੇ ਲਾਹੌਰ ਸ਼ਹਿਰ ਦੀ ਕੀਮਤ ਵੀ ਮਹਾਰਾਜੇ ਦੇ ਘੋੜਿਆਂ ਦੀ ਕੀਮਤ ਤੋਂ ਘੱਟ ਹੈ।
-----------
ਲੈਲੀ ਹੀ ਸੰਸਾਰ ਦਾ ਇੱਕੋ ਇੱਕ ਖੁਸ਼ਕਿਸਮਤ ਘੋੜਾ ਹੈ ਜਿਸ ਨੂੰ ਕਈ ਖਾਸ ਮੌਕਿਆਂ 'ਤੇ ਕੋਹਿਨੂਰ ਹੀਰਾ ਪਹਿਨਣ ਦਾ ਮਾਣ ਹਾਸਲ ਹੈ।
----------
ਹੌਲੀ-ਹੌਲੀ ਇਸ ਘੋੜੇ ਦੀ ਤਾਰੀਫ ਮਹਾਰਾਜੇ ਦੇ ਕੰਨਾਂ ਤਕ ਵੀ ਪਹੁੰਚ ਗਈ। ਮਹਾਰਾਜੇ ਨੇ ਆਪਣੇ ਜਸੂਸ ਇਸ ਘੋੜੇ ਦੀ ਸੂਹ ਕੱਢਣ ਲਈ ਨਿਯੁਕਤ ਕਰ ਦਿੱਤੇ। ਪਰ ਇਸ ਬਾਰੇ ਕੋਈ ਪੱਕਾ ਪਤਾ ਨਾ ਲੱਗ ਸਕਿਆ। ਇੱਕ ਮੁਖਬਰੀ ਇਹ ਮਿਲੀ ਕਿ ਇਹ ਪੇਸ਼ਾਵਰ ਵਿੱਚ ਹੀ ਮੌਜੂਦ ਹੈ ਤੇ ਦੂਸਰੀ ਖ਼ਬਰ ਇਹ ਮਿਲੀ ਕਿ ਮਹਾਰਾਜੇ ਤੋਂ ਡਰਦਿਆਂ ਯਾਰ ਮੁਹੰਮਦ ਨੇ ਘੋੜਾ ਕਾਬਲ ਭੇਜ ਦਿੱਤਾ ਹੈ। ਖਾਲਸਾ ਰਾਜ ਤੇ ਅਫਗਾਨਿਸਤਾਨ ਵਿੱਚ ਜੰਗ ਛਿੜਨ ਦੇ ਕਈ ਕਾਰਨ ਸਨ, ਪਰ ਇਹ ਘੋੜਾ ਵੀ ਇੱਕ ਕਾਰਨ ਬਣਿਆ। ਭਾਰਤ ਵਿੱਚੋਂ ਅਫਗਾਨ ਰਾਜ ਦਾ ਹਮੇਸ਼ਾਂ ਲਈ ਭੋਗ ਪਾਉਣ ਖਾਤਰ ਪੇਸ਼ਾਵਰ 'ਤੇ ਕਬਜ਼ਾ ਕਰਨਾ ਬਹੁਤ ਹੀ ਜ਼ਰੂਰੀ ਸੀ। ਇਸ ਮਕਸਦ ਲਈ ਖਾਲਸਾ ਫੌਜ ਨੂੰ ਕਈ ਹਮਲੇ ਤੇ ਭਾਰੀ ਜੱਦੋ ਜਹਿਦ ਕਰਨੀ ਪਈ।
-----------
ਮਹਾਰਾਜੇ ਨੂੰ ਅਧਰੰਗ ਦਾ ਪਹਿਲਾ ਦੌਰਾ ਪੈ ਚੁੱਕਾ ਸੀ। ਉਸ ਦੀ ਜ਼ਿਦ 'ਤੇ ਉਸ ਨੂੰ ਸਹਾਰਾ ਦੇ ਕੇ ਲੈਲੀ 'ਤੇ ਸਵਾਰ ਕੀਤਾ ਗਿਆ ਤਾਂ ਕਾਠੀ 'ਤੇ ਬੈਠਦੇ ਸਾਰ ਉਹ ਆਪਣੇ ਪੁਰਾਣੇ ਜਾਹੋ ਜਲਾਲ ਵਿੱਚ ਆ ਗਿਆ।
----------
ਪਹਿਲਾ ਹਮਲਾ 1818 ਈਸਵੀ ਵਿੱਚ ਕੀਤਾ ਗਿਆ। ਇਸ ਜੰਗ ਵਿੱਚ ਯਾਰ ਮੁਹੰਮਦ ਹਾਰ ਗਿਆ, ਪਰ ਉਸ ਨੇ ਖਾਲਸਾ ਰਾਜ ਦੀ ਅਧੀਨਗੀ ਸਵੀਕਾਰ ਕਰ ਲਈ ਅਤੇ ਸਲਾਨਾ ਖਰਾਜ਼ ਦੇਣਾ ਮੰਨਜ਼ੂਰ ਕਰ ਲਿਆ। ਇਸ ਤੋਂ ਬਾਅਦ 1823 (ਕਾਬਲ ਦੇ ਵਜ਼ੀਰ ਆਜ਼ਮ ਖਾਨ ਦਾ ਹਮਲਾ), 1827 (ਸੱਯਦ ਅਹਿਮਦ ਸ਼ਾਹ ਬਰੇਲਵੀ ਦੀ ਬਗਾਵਤ) ਸਮੇਂ ਕਈ ਵਾਰ ਪੇਸ਼ਾਵਰ ਦੇ ਸਵਾਲ 'ਤੇ ਸਿੱਖਾਂ ਅਤੇ ਅਫਗਾਨਾਂ ਵਿੱਚ ਖੂਨ ਡੋਲਵੀਆਂ ਜੰਗਾਂ ਹੋਈਆਂ। ਹਰ ਵਾਰ ਹਾਰ ਕੇ ਯਾਰ ਮੁਹੰਮਦ ਮਾਫ਼ੀ ਮੰਗ ਲੈਂਦਾ ਸੀ ਤੇ ਖਿਰਾਜ਼ ਭਰ ਕੇ ਬਖਸ਼ਣਹਾਰ ਮਹਾਰਾਜੇ ਦੁਆਰਾ ਦੁਬਾਰਾ ਗਵਰਨਰ ਥਾਪ ਦਿੱਤਾ ਜਾਂਦਾ। ਉਹ ਹਰ ਵਾਰ ਕੀਮਤੀ ਤੋਹਫੇ ਭੇਂਟ ਕਰਦਾ ਸੀ ਪਰ ਕਿਸੇ ਨਾ ਕਿਸੇ ਬਹਾਨੇ ਲੈਲੀ ਦੇਣ ਤੋਂ ਟਾਲਾ ਵੱਟ ਜਾਂਦਾ। ਫਕੀਰ ਅਜੀਜ਼ੁਦੀਨ, ਕੁੰਵਰ ਖੜਕ ਸਿੰਘ, ਕੁੰਵਰ ਸ਼ੇਰ ਸਿੰਘ ਤੇ ਹੋਰ ਕਈ ਜਰਨੈਲ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲੈਲੀ ਹਾਸਲ ਕਰਨ ਵਿੱਚ ਕਾਮਯਾਬ ਨਾ ਹੋਏ। ਮਹਾਰਾਜੇ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਸੀ।
-----------
ਉਸ ਸਮੇਂ ਇੱਕ ਮਖੌਲ ਪ੍ਰਚੱਲਿਤ ਸੀ ਕਿ ਸਾਰੇ ਲਾਹੌਰ ਸ਼ਹਿਰ ਦੀ ਕੀਮਤ ਵੀ ਮਹਾਰਾਜੇ ਦੇ ਘੋੜਿਆਂ ਦੀ ਕੀਮਤ ਤੋਂ ਘੱਟ ਹੈ।
----------
1827 ਈਸਵੀ ਵਿੱਚ ਯਾਰ ਮੁਹੰਮਦ ਖਾਨ, ਅਹਿਮਦ ਸ਼ਾਹ ਬਰੇਲਵੀ ਦੇ ਜ਼ਹਾਦੀਆਂ ਹੱਥੋਂ ਜੰਗ ਵਿੱਚ ਮਾਰਿਆ ਗਿਆ। ਜਨਰਲ ਵੈਨਤੂਰਾ ਅਤੇ ਕੁੰਵਰ ਸ਼ੇਰ ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜ ਨੇ ਅਹਿਮਦ ਸ਼ਾਹ ਬਰੇਲਵੀ ਨੂੰ ਜੰਗ ਵਿੱਚ ਮਾਰ ਕੇ ਯਾਰ ਮੁਹੰਮਦ ਦੇ ਭਰਾ ਸੁਲਤਾਨ ਮੁਹੰਮਦ ਨੂੰ ਇਸ ਸ਼ਰਤ 'ਤੇ ਪੇਸ਼ਾਵਰ ਦਾ ਗਵਰਵਰ ਥਾਪਿਆ ਕਿ ਉਹ ਹੋਰ ਖਰਾਜ਼ ਦੇ ਨਾਲ-ਨਾਲ ਲੈਲੀ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕਰੇਗਾ। ਜਦੋਂ ਸੁਲਤਾਨ ਮੁਹੰਮਦ ਨੇ ਵੀ ਲੈਲੀ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਮਰ ਚੁੱਕਾ ਹੈ, ਤਾਂ ਵੈਨਤੂਰਾ ਨੇ ਉਸ ਨੂੰ ਕੈਦ ਕਰਨ ਦੀ ਧਮਕੀ ਦਿੱਤੀ। ਇਸ 'ਤੇ ਸੂਬੇਦਾਰ ਡਰ ਗਿਆ ਤੇ ਭਰੇ ਮਨ ਨਾਲ ਲੈਲੀ ਨੂੰ ਵੈਨਤੂਰਾ ਦੇ ਹਵਾਲੇ ਕਰ ਦਿੱਤਾ। ਵੈਨਤੂਰਾ ਨੇ ਇਹ ਵਿਸ਼ਵ ਪ੍ਰਸਿੱਧ ਘੋੜਾ ਉਸੇ ਵੇਲੇ 500 ਸਿਪਾਹੀਆਂ ਦੀ ਰਾਖੀ ਹੇਠ ਇੱਕ ਖਾਸ ਬੱਘੀ ਵਿੱਚ ਲਾਹੌਰ ਵੱਲ ਰਵਾਨਾ ਕਰ ਦਿੱਤਾ। ਇਸ ਨੇ ਸ਼ਾਨੋ ਸ਼ੌਕਤ ਨਾਲ ਅਕਬਰੀ ਗੇਟ ਰਾਹੀਂ ਦਸੰਬਰ 1827 ਈਸਵੀ ਨੂੰ ਲਾਹੌਰ ਸ਼ਹਿਰ ਵਿੱਚ ਪ੍ਰਵੇਸ਼ ਕੀਤਾ। ਇਸ ਦੇ ਸਵਾਗਤ ਲਈ ਸ਼ਹਿਰ ਦੇ ਗਲੀਆਂ ਬਜ਼ਾਰ ਦੋ ਦਿਨ ਤਕ ਪਾਣੀ ਨਾਲ ਧੋ ਕੇ ਲਿਸ਼ਕਾਏ ਗਏ। ਮਹਾਰਾਜਾ ਇਸ ਨੂੰ ਤੱਕ ਕੇ ਗੱਦ ਗੱਦ ਹੋ ਗਿਆ। ਉਸ ਨੇ ਬਚਨ ਕੀਤੇ ਕਿ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਜੋ ਕਸ਼ਟ ਸਹੇ ਹਨ, ਇਸ ਉਸ ਦੇ ਬਿਲਕੁਲ ਕਾਬਲ ਹੈ। ਉਸ ਸਮੇਂ ਤਕ ਮਹਾਰਾਜੇ ਨੂੰ ਅਧਰੰਗ ਦਾ ਪਹਿਲਾ ਦੌਰਾ ਪੈ ਚੁੱਕਾ ਸੀ। ਉਸ ਦੀ ਜ਼ਿਦ 'ਤੇ ਉਸ ਨੂੰ ਸਹਾਰਾ ਦੇ ਕੇ ਲੈਲੀ 'ਤੇ ਸਵਾਰ ਕੀਤਾ ਗਿਆ ਤਾਂ ਕਾਠੀ 'ਤੇ ਬੈਠਦੇ ਸਾਰ ਉਹ ਆਪਣੇ ਪੁਰਾਣੇ ਜਾਹੋ ਜਲਾਲ ਵਿੱਚ ਆ ਗਿਆ।
-----------
ਇਹ ਘੋੜਾ ਸੰਸਾਰ ਦਾ ਸਭ ਤੋਂ ਵੱਧ ਕੀਮਤੀ ਘੋੜਾ ਹੈ ਕਿਉਂਕਿ ਇਸ ਨੂੰ ਹਾਸਲ ਕਾਰਨ ਲਈ ਹੋਈਆਂ ਜੰਗਾਂ ਵਿੱਚ 60 ਲੱਖ ਰੁਪਏ ਖਰਚਾ ਆਇਆ ਜੋ ਸੋਨੇ ਦੀ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਅੱਜ ਦਾ ਇੱਕ ਅਰਬ ਪੱਚੀ ਕਰੋੜ ਰੁਪਏ ਬਣਦਾ ਹੈ।
----------
ਲੈਲੀ ਹੀ ਸੰਸਾਰ ਦਾ ਇੱਕੋ ਇੱਕ ਖੁਸ਼ਕਿਸਮਤ ਘੋੜਾ ਹੈ ਜਿਸ ਨੂੰ ਕਈ ਖਾਸ ਮੌਕਿਆਂ 'ਤੇ ਕੋਹਿਨੂਰ ਹੀਰਾ ਪਹਿਨਣ ਦਾ ਮਾਣ ਹਾਸਲ ਹੈ। ਮਹਾਰਾਜੇ ਤੋਂ ਇਲਾਵਾ ਹੋਰ ਕਿਸੇ ਨੂੰ ਇਸ 'ਤੇ ਸਵਾਰੀ ਕਰਨ ਦਾ ਹੱਕ ਨਹੀਂ ਸੀ। ਕਹਿੰਦੇ ਹਨ ਕਿ ਇੱਕ ਵਾਰ ਕੁੰਵਰ ਸ਼ੇਰ ਸਿੰਘ ਨੇ ਇਸ 'ਤੇ ਬਿਨਾਂ ਇਜਾਜ਼ਤ ਸਵਾਰੀ ਕੀਤੀ ਤਾਂ ਉਹ ਬਹੁਤ ਮੁਸ਼ਕਲ ਨਾਲ ਫਕੀਰ ਅਜ਼ੀਜ਼ੁਦੀਨ ਦੀ ਸ਼ਿਫਾਰਸ਼ ਕਾਰਨ ਮਹਾਰਾਜੇ ਦੇ ਕਹਿਰ ਤੋਂ ਬਚ ਸਕਿਆ। ਲੈਲੀ ਦਾ ਪੂਰੇ ਕੱਦ ਦਾ ਬੁੱਤ ਲਾਹੌਰ ਮਿਊਜ਼ੀਅਮ ਵਿੱਚ ਰੱਖਿਆ ਹੋਇਆ ਹੈ। ਮਹਾਰਾਜੇ ਦੇ ਦਰਬਾਰੀ ਕਵੀ ਕਾਦਰ ਯਾਰ ਨੇ ਲੈਲੀ ਦੀ ਸ਼ਾਨ ਵਿੱਚ ਇੱਕ ਕਵਿਤਾ ਲਿਖੀ ਸੀ। ਲੈਲੀ ਮਹਾਰਾਜੇ ਦੇ ਜਿਊਂਦੇ ਜੀਅ ਹੀ ਮਰ ਗਈ ਸੀ। ਮਹਾਰਾਜੇ ਨੇ ਬਹੁਤ ਦੁੱਖ ਮਨਾਇਆ ਤੇ ਉਸ ਨੂੰ ਸ਼ਾਹੀ ਸਨਮਾਨਾਂ ਨਾਲ 21 ਤੋਪਾਂ ਦੀ ਸਲਾਮੀ ਦੇ ਕੇ ਦਫਨਾਇਆ। ਅੰਗਰੇਜ਼ ਚਿੱਤਰਕਾਰ ਐਮਲੀ ਈਡਨ ਤੋਂ ਮਹਾਰਾਜੇ ਨੇ ਲੈਲੀ ਦਾ ਸਕੈੱਚ ਤਿਆਰ ਕਰਵਾਇਆ ਸੀ।
----------



ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।


 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________









Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER