ਜ਼ਰਾ ਹੱਟ ਕੇ
ਵੀਡੀਓ
3 ਜੋੜੀ ਕਪੜੇ ਅਤੇ ਸਾਈਕਲ, ਇੰਨੀ ਹੀ ਹੈ ਸੰਪਤੀ ਇਸ ਸਾਬਕਾ ਆਈ.ਆਈ.ਟੀ. ਪ੍ਰੋਫੈਸਰ ਦੀ
- ਪੀ ਟੀ ਟੀਮ
3 ਜੋੜੀ ਕਪੜੇ ਅਤੇ ਸਾਈਕਲ, ਇੰਨੀ ਹੀ ਹੈ ਸੰਪਤੀ ਇਸ ਸਾਬਕਾ ਆਈ.ਆਈ.ਟੀ. ਪ੍ਰੋਫੈਸਰ ਦੀ



ਇੱਕ ਆਈ.ਆਈ.ਟੀਅਨ. ਜਾਂ ਆਈ.ਆਈ.ਟੀ. ਪ੍ਰੋਫੈਸਰ ਦਾ ਜ਼ਿਕਰ ਆਉਣ ਉੱਤੇ ਤੁਹਾਡੇ ਜ਼ਿਹਨ ਵਿੱਚ ਕੀ ਆਉਂਦਾ ਹੈ. . . ਵਧੀਆ ਨੌਕਰੀ, ਚਮਚਮਾਉਂਦੀ ਗੱਡੀ, ਬੰਗਲਾ ਅਤੇ ਸਕੂਨ ਦੀ ਜ਼ਿੰਦਗੀ. . . ਸ਼ਾਇਦ ਇਹੀ ਨਾ! ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਆਈ.ਆਈ.ਟੀਅਨ ਨਾਲ ਮਿਲਵਾ ਰਹੇ ਹਾਂ ਜਿਸ ਕੋਲ ਇਹ ਸਭ ਪਾਉਣ ਦਾ ਵਿਕਲਪ ਸੀ, ਪਰ ਉਸ ਨੇ ਸਕੂਨ ਲਈ ਸੰਘਰਸ਼ ਦਾ ਰਸਤਾ ਚੁਣਿਆ. . . ਗਰੀਬ ਆਦਿਵਾਸੀਆਂ ਲਈ ਸੰਘਰਸ਼।

ਆਲੋਕ ਸਾਗਰ ਆਈ.ਆਈ.ਟੀ ਦਿੱਲੀ ਦੇ ਸਾਬਕਾ ਪ੍ਰੋਫੈਸਰ ਹਨ। ਉਹ 2016 'ਚ ਅਚਾਨਕ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਘੋੜਾਡੋਂਗਰੀ ਜਿਮਨੀ ਚੋਣਾਂ ਦੇ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਵੈਰੀਫਿਕੇਸ਼ਨ ਦੇ ਨਾਮ ਉੱਤੇ ਥਾਣੇ ਬੁਲਾ ਲਿਆ ਸੀ। ਆਲੋਕ ਪਿਛਲੇ 28 ਸਾਲਾਂ ਤੋਂ ਆਦਿਵਾਸੀ ਬਹੁਲ ਪਿੰਡ ਕੋਚਾਮੂ ਵਿੱਚ ਰਹਿ ਰਹੇ ਹਨ।
----------
ਆਰ.ਬੀ.ਆਈ. ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ ਆਲੋਕ ਸਾਗਰ ਦੇ ਵਿਦਿਆਰਥੀਆਂ 'ਚੋਂ ਇੱਕ ਹਨ।
----------
ਕੋਚਾਮੂ ਰਾਜਧਾਨੀ ਭੋਪਾਲ ਤੋਂ ਤਕਰੀਬਨ 165 ਕਿਲੋਮੀਟਰ ਦੂਰ ਬੈਤੁਲ ਜਿਲ੍ਹੇ ਵਿੱਚ ਪੈਂਦਾ ਹੈ। ਕਰੀਬ 750 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਅੱਜ ਤਕ ਬਿਜਲੀ ਨਹੀਂ ਪਹੁੰਚੀ ਹੈ ਅਤੇ ਕਦੇ ਬਣਾਈ ਗਈ ਕੱਚੀ ਸੜਕ ਵੀ ਹੁਣ ਪਗਡੰਡੀ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਪਿੰਡ ਵਿੱਚ ਸਿੱਖਿਆ ਦੇ ਨਾਮ ਉੱਤੇ ਪ੍ਰਾਇਮਰੀ ਸਕੂਲ ਹੈ ਅਤੇ ਪਿੰਡ ਵਾਲਿਆਂ ਦੀ ਸਿਹਤ ਫਿਲਹਾਲ ਭਗਵਾਨ ਭਰੋਸੇ ਹੀ ਠੀਕ-ਠਾਕ ਹੈ।

ਆਲੋਕ 90 ਦੇ ਦਸ਼ਕ ਵਿੱਚ ਆਦਿਵਾਸੀ ਮਜ਼ਦੂਰ ਸੰਗਠਨ ਦੇ ਆਪਣੇ ਸਾਥੀਆਂ ਦੇ ਜ਼ਰੀਏ ਮੱਧ ਪ੍ਰਦੇਸ਼ ਵਿੱਚ ਪੁੱਜੇ ਅਤੇ ਉਸ ਤੋਂ ਬਾਅਦ ਉਥੇ ਦੇ ਹੀ ਹੋ ਕੇ ਰਹਿ ਗਏ। ਉਨ੍ਹਾਂ ਨੇ 1966-71 ਵਿੱਚ ਦਿੱਲੀ ਆਈ.ਆਈ.ਟੀ. ਤੋਂ ਬੀ.ਟੈੱਕ. ਕੀਤੀ ਅਤੇ ਸਾਲ 1971-73 ਵਿੱਚ ਐਮ.ਟੈੱਕ. ਕਰਨ ਤੋਂ ਬਾਅਦ ਪੀ.ਐੱਚ.ਡੀ. ਕਰਨ ਲਈ ਰਾਇਸ ਯੂਨੀਵਰਸਿਟੀ ਹਿਊਸਟਨ ਦਾ ਰੁਖ ਕਰ ਲਿਆ। ਪੀ.ਐੱਚ.ਡੀ. ਤੋਂ ਬਾਅਦ ਉਨ੍ਹਾਂ ਨੇ ਡੇਢ ਸਾਲ ਯੂ.ਐੱਸ. ਵਿੱਚ ਨੌਕਰੀ ਵੀ ਕੀਤੀ ਅਤੇ ਫਿਰ 1980-81 ਵਿੱਚ ਵਾਪਸ ਭਾਰਤ ਆ ਕੇ ਦਿੱਲੀ ਆਈ.ਆਈ.ਟੀ. ਵਿੱਚ ਇੱਕ ਸਾਲ ਪੜ੍ਹਾਇਆ ਵੀ। ਇਸ ਦੌਰਾਨ ਆਰ.ਬੀ.ਆਈ. ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵੀ ਉਨ੍ਹਾਂ ਦੇ ਵਿਦਿਆਰਥੀਆਂ 'ਚੋਂ ਇੱਕ ਹਨ।

ਨੌਕਰੀ ਛੱਡ ਕੇ ਪਿੰਡਾਂ ਵਿੱਚ ਕੰਮ ਕਰਨ ਦੇ ਸਵਾਲ ਉੱਤੇ ਆਲੋਕ ਗੰਭੀਰਤਾ ਨਾਲ ਜਵਾਬ ਦਿੰਦੇ ਹੋਏ ਕਹਿੰਦੇ ਹਨ- "ਜੋ ਸਮਾਜ ਤੋਂ ਲਿਆ ਸੀ ਉਹ ਹੁਣ ਵਾਪਿਸ ਵੀ ਤਾਂ ਕਰਨਾ ਹੈ।" ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਕੋਲ ਕਿਸੇ ਵੀ ਆਮ ਭਾਰਤੀ ਨਾਲੋਂ ਜ਼ਿਆਦਾ ਬਿਹਤਰ ਵਿਕਲਪ ਮੌਜੂਦ ਸਨ ਤਾਂ ਇਸ ਉੱਤੇ ਉਹ ਕਹਿੰਦੇ ਹਨ- "ਮੈਨੂੰ ਬਚਪਨ ਤੋਂ ਹੀ ਕੁਦਰਤ ਦੇ ਕਰੀਬ ਜਾਣ ਵਿੱਚ ਖੁਸ਼ੀ ਮਿਲਦੀ ਸੀ ਅਤੇ ਮੈਂ ਆਪਣਾ ਰਸਤਾ ਆਪਣੇ ਆਪ ਚੁਣਿਆ, ਲਿਹਾਜਾ ਮੈਂ ਸੰਤੁਸ਼ਟ ਹਾਂ।"

ਕਦੇ ਦੇਸ਼ ਲਈ ਆਈ.ਆਈ.ਟੀਅਨ. ਤਿਆਰ ਕਰਨ ਵਾਲੇ ਆਲੋਕ ਕੋਲ ਅੱਜ ਜਮਾ-ਪੂੰਜੀ ਦੇ ਨਾਮ ਉੱਤੇ 3 ਜੋੜੀ ਕੁੜਤੇ ਅਤੇ ਇੱਕ ਸਾਈਕਲ ਹੈ। ਉਹ ਜਿਸ ਆਦਿਵਾਸੀ ਦੇ ਘਰ ਵਿੱਚ ਪਿਛਲੇ 26 ਸਾਲਾਂ ਤੋਂ ਰਹਿ ਰਹੇ ਹਨ, ਉਸ ਘਰ ਵਿੱਚ ਦਰਵਾਜ਼ੇ ਤਕ ਨਹੀਂ ਹਨ. . . ਦਰਵਾਜ਼ਿਆਂ ਦੇ ਬਾਰੇ ਪੁੱਛਣ ਉੱਤੇ ਉਹ ਕਹਿੰਦੇ ਹਨ, "ਇਸ ਦੀ ਲੋੜ ਹੀ ਕਿੱਥੇ ਹੈ!" ਕਿਰਾਏ ਦੇ ਸਵਾਲ ਉੱਤੇ ਕਹਿੰਦੇ ਹਨ, "ਹਾਂ, ਥੋੜ੍ਹਾ-ਬਹੁਤ ਦੇ ਦਿੰਦਾ ਹਾਂ!" 

ਆਦਿਵਾਸੀ ਮਜ਼ਦੂਰ ਸੰਗਠਨ ਦੇ ਨਾਲ ਮਿਲ ਕੇ ਉਹ ਆਦਿਵਾਸੀਆਂ ਦੇ ਹੱਕਾਂ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਹ ਕਈ ਭਾਸ਼ਾਵਾਂ ਦੇ ਜਾਣਕਾਰ ਵੀ ਹਨ। ਤੁਸੀਂ ਉਸ ਵਕਤ ਥੋੜ੍ਹਾ ਹੈਰਾਨ ਹੋ ਸਕਦੇ ਹੋ ਜਦੋਂ ਤੁਸੀ ਉਨ੍ਹਾਂ ਨੂੰ ਸਥਾਨਕ ਆਦਿਵਾਸੀਆਂ ਦੀ ਭਾਸ਼ਾ ਵਿੱਚ ਗੱਲ ਕਰਦੇ ਹੋਏ ਵੇਖਦੇ ਹੋ। ਸਰਕਾਰ ਕਿਸਾਨਾਂ ਅਤੇ ਆਦਿਵਾਸੀਆਂ ਲਈ ਯੋਜਨਾਵਾਂ ਚਲਾ ਰਹੀ ਹੈ. . . ਇਸ ਉੱਤੇ ਉਹ ਕਹਿੰਦੇ ਹਨ "ਮੈਨੂੰ ਤਾਂ ਇਹ ਸਭ ਨਜ਼ਰ ਨਹੀਂ ਆਉਂਦਾ. . . ਹਾਂ ਪਰ ਵਿਉਂਤਬੱਧ ਢੰਗ ਨਾਲ ਸ਼ੋਸ਼ਣ ਜ਼ਰੂਰ ਕਰ ਰਹੀ ਹੈ।" ਬਹਰਹਾਲ ਆਲੋਕ ਦੇ ਕੋਲ ਆਪਣੇ ਸਵਾਲ ਹਨ ਅਤੇ ਉਹ ਕਹਿੰਦੇ ਹਨ ਕਿ ਨਾਬਰਾਬਰੀ ਖਤਮ ਹੋਣੀ ਚਾਹੀਦੀ ਹੈ ਅਤੇ ਜਿਸ ਸਮਾਜ ਦਾ ਉਹ ਸੁਫ਼ਨਾ ਵੇਖਦੇ ਹਨ, ਉਸ ਦਾ ਉਨ੍ਹਾਂ ਦੇ ਕੋਲ ਮਾਡਲ ਵੀ ਹੈ।

ਵੇਖੋ ਵੀਡੀਓ:

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER