ਜ਼ਰਾ ਹੱਟ ਕੇ
ਦਾਣੇ-ਦਾਣੇ 'ਤੇ ਲਿਖਿਆ ਹੈ ਖਾਣ ਵਾਲੇ ਦਾ ਨਾਮ
150 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਖਾਣਾ ਖਵਾਉਂਦਾ ਹੈ ਇਹ ਆਦਮੀ, ਕਹਿੰਦਾ ਹੈ 'ਭੁੱਖ ਦਾ ਕੋਈ ਮਜ਼ਹਬ ਨਹੀਂ ਹੁੰਦਾ'
- ਪੀ ਟੀ ਟੀਮ
150 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਖਾਣਾ ਖਵਾਉਂਦਾ ਹੈ ਇਹ ਆਦਮੀ, ਕਹਿੰਦਾ ਹੈ 'ਭੁੱਖ ਦਾ ਕੋਈ ਮਜ਼ਹਬ ਨਹੀਂ ਹੁੰਦਾ'



ਫਲਾਈਓਵਰ ਦੇ ਹੇਠਾਂ ਥਾਲੀਆਂ ਲੈ ਕੇ ਚਟਾਈ ਉੱਤੇ ਬੈਠੇ ਬੇਘਰਾਂ, ਭਿਖਾਰੀਆਂ, ਕੂੜਾ ਚੁੱਕਣ ਵਾਲਿਆਂ ਅਤੇ ਮਜ਼ਦੂਰਾਂ ਨੂੰ ਹਰ ਰੋਜ਼ ਦੁਪਹਿਰ ਵੇਲੇ ਕਿਸੇ ਦੇ ਆਉਣ ਦਾ ਇੰਤਜ਼ਾਰ ਰਹਿੰਦਾ ਹੈ। ਜਿਵੇਂ ਹੀ 12:30 ਵਜਦੇ ਹਨ ਤਾਂ ਇੱਕ ਦੁਬਲਾ-ਪਤਲਾ ਆਦਮੀ ਉੱਥੇ ਆਉਂਦਾ ਹੈ ਅਤੇ ਸਭ ਦੀ ਥਾਲੀ ਵਿੱਚ ਗਰਮ-ਗਰਮ ਚਾਵਲ ਅਤੇ ਦਾਲ ਪਰੋਸਣਾ ਸ਼ੁਰੂ ਕਰ ਦਿੰਦਾ ਹੈ।

ਹੈਦਰਾਬਾਦ ਦੇ ਦਬੀਰਪੁਰਾ ਫਲਾਈਓਵਰ ਨੇੜੇ ਹਰ ਰੋਜ਼ ਇਹ ਨਜ਼ਾਰਾ 2012 ਤੋਂ ਵੇਖਿਆ ਜਾ ਰਿਹਾ ਹੈ। ਅਜਿਹਾ ਇੱਕ ਵੀ ਦਿਨ ਨਹੀਂ ਗੁਜ਼ਰਦਾ ਜਦੋਂ ਸ਼ਹਿਰ ਦੇ ਇਸ ਫਲਾਈਓਵਰ ਹੇਠਾਂ ਖੜ੍ਹੀ ਇਸ ਭੀੜ ਨੂੰ ਦੁਪਹਿਰ ਦਾ ਖਾਣਾ ਨਾ ਮਿਲਦਾ ਹੋਵੇ ਅਤੇ ਇਹ ਆਦਮੀ ਉਨ੍ਹਾਂ ਨੂੰ ਭੋਜਨ ਨਾ ਪਰੋਸਦਾ ਹੋਵੇ।

ਇਹ ਆਦਮੀ ਕੋਈ ਹੋਰ ਨਹੀਂ ਬਲਕਿ ਸੱਯਦ ਉਸਮਾਨ ਅਜ਼ਹਰ ਮਕਸੁਸੀ ਹਨ, ਜਿਨ੍ਹਾਂ ਨੇ ਪਿਛਲੇ ਛੇ ਸਾਲ ਤੋਂ ਭੁੱਖੇ ਅਤੇ ਜ਼ਰੂਰਤਮੰਦਾਂ ਦੀ ਭੁੱਖ ਨੂੰ ਮਿਟਾਉਣਾ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਹੈ। ਇਨ੍ਹਾਂ ਦਾ ਇੱਕ ਨਾਅਰਾ ਹੈ ਕਿ 'ਭੁੱਖ ਦਾ ਕੋਈ ਮਜ਼ਹਬ ਨਹੀਂ ਹੁੰਦਾ'।

ਚਾਰ ਸਾਲ ਦੀ ਉਮਰ ਵਿੱਚ ਹੀ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਮਗਰੋਂ ਭੁੱਖੇ ਰਹਿਣ ਦੀ ਪੀੜ ਝੱਲ ਚੁੱਕਿਆ ਅਜ਼ਹਰ ਭੁੱਖਿਆਂ ਦਾ ਦਰਦ ਸਮਝਦਾ ਹੈ। ਇਸ ਲਈ ਉਹ ਉਨ੍ਹਾਂ ਦੇ ਦੁੱਖ ਦੂਰ ਕਰਨ ਲਈ ਹਰ ਸੰਭਵ ਯਤਨ ਕਰਦਾ ਹੈ।

ਜਾਣਕਾਰੀ ਮੁਤਾਬਕ ਛੇ ਸਾਲ ਪਹਿਲਾਂ ਇਸ ਫਲਾਈਓਵਰ ਦੇ ਹੇਠਾਂ ਉਸ ਨੂੰ ਇੱਕ ਬੇਘਰ ਔਰਤ ਮਿਲੀ ਸੀ, ਜਿਸ ਤੋਂ ਭੁੱਖਿਆਂ ਨੂੰ ਖਾਣਾ ਖਵਾਉਣ ਦੀ ਪ੍ਰੇਰਨਾ ਮਿਲੀ।
----------
'ਮੈਂ ਇਹ ਨਹੀਂ ਵੇਖਦਾ ਕਿ ਕੌਣ ਖਾਣ ਲਈ ਆ ਰਿਹਾ ਹੈ। ਮੈਂ ਬਸ ਇਹੀ ਜਾਣਦਾ ਹਾਂ ਕਿ ਸਾਰੇ ਭੁੱਖੇ ਹਨ ਅਤੇ ਇਹੀ ਉਨ੍ਹਾਂ ਦਾ ਠਿਕਾਣਾ ਹੈ। ਦਾਣੇ ਦਾਣੇ 'ਤੇ ਲਿਖਿਆ ਹੈ ਖਾਣ ਵਾਲੇ ਦਾ ਨਾਮ।'
----------
36 ਸਾਲਾ ਅਜ਼ਹਰ ਨੇ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ, 'ਲਕਸ਼ਮੀ ਭੁੱਖ ਨਾਲ ਤੜਫ ਰਹੀ ਸੀ। ਉਹ ਵਿਲਕ-ਵਿਲਕ ਕੇ ਰੋ ਰਹੀ ਸੀ। ਜਦੋਂ ਮੈਂ ਉਸ ਨੂੰ ਖਾਣਾ ਖਵਾਇਆ ਸੀ, ਉਦੋਂ ਹੀ ਫ਼ੈਸਲਾ ਕਰ ਲਿਆ ਸੀ ਕਿ ਮੇਰੇ ਕੋਲ ਜੋ ਵੀ ਸਾਧਨ ਹਨ, ਉਸ ਨਾਲ ਮੈਂ ਭੁੱਖਿਆਂ ਦੀ ਭੁੱਖ ਮਿਟਾਵਾਂਗਾ।'

ਸ਼ੁਰੂਆਤ ਵਿੱਚ ਉਸ ਦੀ ਪਤਨੀ ਘਰ ਵਿੱਚ ਹੀ ਖਾਣਾ ਪਕਾਉਂਦੀ ਸੀ ਅਤੇ ਉਹ ਫਲਾਈਓਵਰ ਦੇ ਕੋਲ ਖਾਣਾ ਲਿਆ ਕੇ ਭੁੱਖੇ ਲੋਕਾਂ ਨੂੰ ਪਰੋਸਦੇ ਸਨ। ਬਾਅਦ ਵਿੱਚ ਉਸ ਨੇ ਉਥੇ ਹੀ ਖਾਣਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਕਿਰਾਏ ਦੀ ਬਚਤ ਹੋਈ।

ਅਜ਼ਹਰ ਨੇ ਕਿਹਾ ਕਿ 'ਸ਼ੁਰੂਆਤ ਵਿੱਚ 30- 35 ਲੋਕ ਇੱਥੇ ਹੁੰਦੇ ਸਨ ਪਰ ਅੱਜ ਇੱਥੇ 150 ਤੋਂ ਜ਼ਿਆਦਾ ਲੋਕ ਹਨ, ਜਿਨ੍ਹਾਂ ਨੂੰ ਮੈਂ ਰੋਜ਼ ਖਾਣਾ ਖਵਾਉਂਦਾ ਹਾਂ।' ਹੁਣ ਅਜ਼ਹਰ ਦੀ ਇੱਕ ਸੰਸਥਾ ਹੈ, ਜੋ ਹੁਣ ਇਸ ਕੰਮ ਦਾ ਸੰਚਾਲਨ ਕਰਦੀ ਹੈ। ਸੰਸਥਾ ਦਾ ਨਾਮ ਹੈ 'ਸਨੀ ਵੈੱਲਫੇਅਰ ਫਾਊਂਡੇਸ਼ਨ'। ਸੰਸਥਾ ਨੇ ਖਾਣਾ ਪਕਾਉਣ ਲਈ ਦੋ ਵਿਅਕਤੀਆਂ ਨੂੰ ਰੱਖਿਆ ਹੋਇਆ ਹੈ।

ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਇੱਥੇ ਤੋਂ ਇਲਾਵਾ ਸਿਕੰਦਰਾਬਾਦ ਸਥਿਤ ਗਾਂਧੀ ਹਸਪਤਾਲ ਵਿੱਚ ਵੀ ਭੁੱਖਿਆਂ ਨੂੰ ਖਾਣਾ ਖਵਾਉਣ ਦਾ ਕੰਮ ਸ਼ੁਰੂ ਕੀਤਾ ਸੀ। ਫਾਊਂਡੇਸ਼ਨ ਦੀ ਵੈਨ ਵਿੱਚ ਰੋਜ਼ 150-200 ਲੋਕਾਂ ਦਾ ਖਾਣਾ ਇੱਥੋਂ ਜਾਂਦਾ ਹੈ। ਫਾਊਂਡੇਸ਼ਨ ਕੁਝ ਹੋਰ ਐੱਨ.ਜੀ.ਓ. ਨਾਲ ਮਿਲ ਕੇ ਬੈਂਗਲੁਰੂ, ਗੁਹਾਟੀ, ਰਾਇਚੂਰ ਅਤੇ ਤਾਂਦੂਰ ਸ਼ਹਿਰ ਵਿੱਚ ਵੀ ਰੋਜ਼ਾਨਾ ਭੋਜਨ ਪ੍ਰੋਗਰਾਮ ਦਾ ਸੰਚਾਲਨ ਕਰਦੀ ਹੈ।

ਅਜ਼ਹਰ ਨੂੰ ਖੁਸ਼ੀ ਹੈ ਕਿ ਜੋ ਕੰਮ ਉਨ੍ਹਾਂ ਨੇ ਇਕੱਲੇ ਨੇ ਸ਼ੁਰੂ ਕੀਤਾ ਸੀ, ਅੱਜ ਉਸ ਕੰਮ ਲਈ ਉਸ ਦੇ ਨਾਲ ਪੂਰਾ ਕਾਰਵਾਂ ਚੱਲ ਪਿਆ ਹੈ। ਇਸ ਦੇ ਨਾਲ ਹੀ ਅਨੇਕ ਲੋਕ ਅਤੇ ਸੰਗਠਨ ਉਨ੍ਹਾਂ ਦੇ ਇਸ ਕੰਮ ਤੋਂ ਪ੍ਰੇਰਿਤ ਹੋਏ ਹਨ। ਅਜ਼ਹਰ ਨੂੰ ਇਸ ਤੋਂ ਆਪਣੀ ਕਾਮਯਾਬੀ ਦਾ ਅਹਿਸਾਸ ਹੁੰਦਾ ਹੈ। ਹਾਲਾਂਕਿ ਉਸ ਦਾ ਮੰਨਣਾ ਹੈ ਕਿ ਸੁਪਨਾ ਉਦੋਂ ਸਾਕਾਰ ਹੋਵੇਗਾ ਜਦੋਂ ਇਸ ਦੇਸ਼ ਅਤੇ ਦੁਨੀਆਂ ਵਿੱਚੋਂ ਭੁੱਖ ਮਿਟ ਜਾਵੇਗੀ। ਭੁੱਖ ਨਾਮ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ।

ਦਬੀਰਪੁਰਾ ਫਲਾਈਓਵਰ ਕੋਲ ਅਜ਼ਹਰ ਦੀ ਪਲਾਸਟਰ ਆਫ ਪੈਰਿਸ (ਪੀ.ਓ.ਪੀ.) ਦੀ ਦੁਕਾਨ ਹੈ, ਜਿੱਥੇ ਉਹ ਹਰ ਰੋਜ਼ ਸਵੇਰੇ ਅਤੇ ਸ਼ਾਮ ਕੁਝ ਘੰਟੇ ਗੁਜ਼ਾਰਦਾ ਹੈ। ਉਸ ਨੇ ਦੱਸਿਆ 'ਬਾਕੀ ਸਮਾਂ ਮੈਂ ਦੋਨਾਂ ਥਾਵਾਂ 'ਤੇ ਭੋਜਨ ਦਾ ਪ੍ਰਬੰਧ ਕਰਨ ਵਿੱਚ ਲੱਗਿਆ ਰਹਿੰਦਾ ਹਾਂ। ਇਸ ਕੰਮ ਵਿੱਚ ਅਜ਼ਹਰ ਦੇ ਭਰਾ ਅਤੇ ਪਰਿਵਾਰ ਤੋਂ ਇਲਾਵਾ ਕੁਝ ਕਰਮਚਾਰੀ ਵੀ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਹੱਥ ਵੰਡਾਉਂਦੇ ਹਨ।'

ਪਿਛਲੇ ਮਹੀਨੇ ਅਜ਼ਹਰ ਨੂੰ ਬਾਲੀਵੁੱਡ ਐਕਟਰ ਸਲਮਾਨ ਖਾਨ ਨੇ ਆਪਣੇ ਪ੍ਰੋਗਰਾਮ 'ਬੀਇੰਗ ਹਿਊਮਨ’ ਵਿੱਚ ਹਿੱਸਾ ਲੈਣ ਲਈ ਮੁੰਬਈ ਬੁਲਾਇਆ ਸੀ। ਅਜ਼ਹਰ ਦੀ ਚੋਣ ਦੇਸ਼ ਭਰ ਦੇ ਉਨ੍ਹਾਂ ਛੇ ਲੋਕਾਂ ਵਿੱਚ ਕੀਤੀ ਗਈ, ਜੋੋ ਅਸਲੀ ਜ਼ਿੰਦਗੀ ਦੇ ਨਾਇਕ ਹਨ।

ਇਸ ਤੋਂ ਪਹਿਲਾਂ ਸਮਾਜ ਸੇਵਕ ਅਜ਼ਹਰ 'ਆਜ ਕੀ ਰਾਤ ਹੈ ਜ਼ਿੰਦਗੀ' ਪ੍ਰੋਗਰਾਮ ਵਿੱਚ ਵੀ ਸ਼ਾਮਿਲ ਹੋਇਆ ਸੀ ਜਿਸ ਦੀ ਮੇਜ਼ਬਾਨੀ ਮੇਗਾਸਟਾਰ ਅਮਿਤਾਭ ਬੱਚਨ ਕਰ ਰਹੇ ਸਨ। ਵੱਖ-ਵੱਖ ਸੰਗਠਨਾਂ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਹੈ।

ਪਰ ਅਜ਼ਹਰ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ ਮੈਨੂੰ ਕਿਸੇ ਦਫ਼ਤਰ ਜਾਂ ਕਰਮਚਾਰੀ ਦੀ ਜ਼ਰੂਰਤ ਨਹੀਂ ਹੈ। ਮੇਰੇ ਰਹਿਣ-ਸਹਿਣ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।

ਅਜ਼ਹਰ ਕਿਸੇ ਤੋਂ ਪੈਸੇ ਨਹੀਂ ਮੰਗਦਾ। ਉਸ ਨੇ ਕਿਹਾ ਕਿ 'ਜੋ ਲੋਕ ਚਾਵਲ ਅਤੇ ਦਾਲ ਲੈ ਕੇ ਆਉਂਦੇ ਹਨ, ਮੈਂ ਉਨ੍ਹਾਂ ਦਾ ਦਾਨ ਸਵੀਕਾਰ ਕਰ ਲੈਂਦਾ ਹਾਂ। ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦਾ, ਭਾਵੇਂ ਦਾਨ ਦੇਣ ਵਾਲਾ ਚਾਵਲ ਜਾਂ ਦਾਲ ਦੇਣ ਦੀ ਹਾਲਤ ਵਿੱਚ ਨਾ ਹੋਵੇ।'

ਅਜ਼ਹਰ ਦੇ ਪਿਤਾ ਆਟੋ ਚਲਾਉਂਦੇ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਚਾਰ ਸਾਲ ਦਾ ਸੀ ਤਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਹ ਚਾਰ ਭੈਣ-ਭਰਾ ਹਨ ਤੇ ਅਜ਼ਹਰ ਤੀਜੇ ਨੰਬਰ 'ਤੇ ਹੈ।
----------
ਚਾਰ ਸਾਲ ਦੀ ਉਮਰ ਵਿੱਚ ਹੀ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਮਗਰੋਂ ਭੁੱਖੇ ਰਹਿਣ ਦੀ ਪੀੜ ਝੱਲ ਚੁੱਕਿਆ ਅਜ਼ਹਰ ਭੁੱਖਿਆਂ ਦਾ ਦਰਦ ਸਮਝਦਾ ਹੈ। ਇਸ ਲਈ ਉਹ ਉਨ੍ਹਾਂ ਦੇ ਦੁੱਖ ਦੂਰ ਕਰਨ ਲਈ ਹਰ ਸੰਭਵ ਯਤਨ ਕਰਦਾ ਹੈ।
----------
ਅਜ਼ਹਰ ਨੇ ਦੱਸਿਆ ਕਿ ਉਸ ਨੇ ਪੰਜਵੀ ਜਮਾਤ ਵਿੱਚ ਹੀ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਮਜ਼ਦੂਰੀ ਕਰਨ ਲੱਗ ਪਿਆ ਸੀ।

ਅਜ਼ਹਰ ਨੇ ਕਿਹਾ ਕਿ 'ਅਸੀਂ ਆਪਣੇ ਦਾਦੇ ਦੇ ਘਰ ਰਹਿੰਦੇ ਸੀ। ਉਨ੍ਹਾਂ ਨੂੰ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣੀ ਪੈਂਦੀ ਸੀ। ਇਸ ਲਈ ਸਾਨੂੰ ਸਾਰਿਆਂ ਨੂੰ ਸਿਰਫ਼ ਇੱਕ ਵਾਰ ਹੀ ਖਾਣਾ ਮਿਲਦਾ ਸੀ। ਕਈ ਵਾਰ ਤਾਂ ਉਹ ਵੀ ਨਹੀਂ ਮਿਲਦਾ ਸੀ। ਹਾਲਾਤ ਭਾਵੇਂ ਜਿਵੇਂ ਮਰਜ਼ੀ ਦੇ ਹੋਣ ਸਾਨੂੰ ਅੱਲ੍ਹਾ ਦਾ ਸ਼ੁਕਰਗੁਜ਼ਾਰ ਬਣ ਕੇ ਰਹਿਣਾ ਚਾਹੀਦਾ ਹੈ।'

ਅਜ਼ਹਰ ਨੂੰ ਸਭ ਤੋਂ ਵੱਡੀ ਪ੍ਰੇਰਨਾ ਉਨ੍ਹਾਂ ਦੀ ਮਾਂ ਤੋਂ ਮਿਲੀ। ਉਹ ਮੰਨਦਾ ਹੈ ਕਿ ਅੱਲ੍ਹਾ ਹੀ ਇਨ੍ਹਾਂ ਗਰੀਬਾਂ ਲਈ ਉਸ ਰਾਹੀਂ (ਅਜ਼ਹਰ ਰਾਹੀਂ) ਭੋਜਨ ਦਾ ਪ੍ਰਬੰਧ ਕਰਦਾ ਹੈ।

ਅਜ਼ਹਰ ਨੇ ਕਿਹਾ ਕਿ 'ਮੈਂ ਇਹ ਨਹੀਂ ਵੇਖਦਾ ਕਿ ਕੌਣ ਖਾਣ ਲਈ ਆ ਰਿਹਾ ਹੈ। ਮੈਂ ਬਸ ਇਹੀ ਜਾਣਦਾ ਹਾਂ ਕਿ ਸਾਰੇ ਭੁੱਖੇ ਹਨ ਅਤੇ ਇਹੀ ਉਨ੍ਹਾਂ ਦਾ ਠਿਕਾਣਾ ਹੈ। ਦਾਣੇ ਦਾਣੇ 'ਤੇ ਲਿਖਿਆ ਹੈ ਖਾਣ ਵਾਲੇ ਦਾ ਨਾਮ।'

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER