ਜ਼ਰਾ ਹੱਟ ਕੇ
ਘੁੰਮ ਕੇ ਮਾਣੋ ਆਨੰਦ ਇਸ ਸ਼ਹਿਰ ਵਿੱਚ
ਕੀ ਤੁਸੀਂ ਜ਼ਿੰਦਗੀ ਦੀ ਭੱਜ-ਦੌੜ ਤੋਂ ਪਰੇਸ਼ਾਨ ਹੋ?
- ਪੀ ਟੀ ਟੀਮ
ਕੀ ਤੁਸੀਂ ਜ਼ਿੰਦਗੀ ਦੀ ਭੱਜ-ਦੌੜ ਤੋਂ ਪਰੇਸ਼ਾਨ ਹੋ?



ਅੱਜ-ਕਲ ਤਣਾਅ ਭਰੀ ਜ਼ਿੰਦਗੀ ਤੋਂ ਕਈ ਵਾਰ ਮਨ ਅਕਾਊ ਮਹਿਸੂਸ ਕਰਦਾ ਹੈ। ਪਰ ਅਜਿਹੀ ਸਥਿਤੀ ਵਿੱਚ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਦੂਰ ਕਿਤੇ ਘੁੰਮਣ ਜਾਣ ਨੂੰ ਵੀ ਦਿਲ ਕਰਦਾ ਰਹਿੰਦਾ ਹੈ। ਜੇਕਰ ਤੁਸੀਂ ਵੀ ਕਿਸੇ ਅਜਿਹੀ ਥਾਂ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਉਤਰਾਖੰਡ ਦੇ ਇਸ ਸ਼ਹਿਰ ਤੋਂ ਇਲਾਵਾ ਵਧੀਆਂ ਥਾਂ ਹੋ ਹੀ ਨਹੀਂ ਸਕਦੀ, ਦਰਅਸਲ ਉਤਰਾਖੰਡ 'ਚ 'ਬਿਨਸਰ' ਇਕ ਅਜਿਹੀ ਥਾਂ ਹੈ ਜੋ ਤੁਹਾਨੂੰ ਸ਼ਾਂਤੀ ਦੇ ਨਾਲ-ਨਾਲ ਆਨੰਦ ਵੀ ਦਿੰਦੀ ਹੈ।

ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ ਕੁਝ ਖ਼ਾਸ ਗੱਲਾਂ


ਬਿਨਸਰ ਅਲਮੋੜਾ ਸ਼ਹਿਰ ਤੋਂ ਕਰੀਬ 33 ਕਿਲੋਮੀਟਰ ਦੀ ਦੂਰੀ ‘ਤੇ ਵਸਿਆ ਹੋਇਆ ਹੈ। ਬਿਨਸਰ ਇਕ 'ਗੜਵਾਲੀ ਭਾਸ਼ਾ' ਦਾ ਸ਼ਬਦ ਹੈ ਜੋ ਉੱਤਰਾਖੰਡ ਵਿੱਚ ਬੋਲੀ ਜਾਂਦੀ ਹੈ ਤੇ ਜਿਸਦਾ ਅਰਥ 'ਨਵ ਪ੍ਰਭਾਤ' ਹੁੰਦਾ ਹੈ। ਦੇਵਦਾਰ ਦੇ ਜੰਗਲਾਂ ਨਾਲ ਘਿਰਿਆ ਇਹ ਪੂਰਾ ਖੇਤਰ ਹੁਣ ਇਕ 'ਜੰਗਲੀ ਪਵਿੱਤਰ ਸਥਾਨ' ਬਣ ਚੁੱਕਿਆ ਹੈ।
ਇਸਦੇ ਨਾਲ ਹੀ ਬਿਨਸਰ ਵਰਲਡ ਲਾਈਫ ਸੈਂਚੁਰੀ ਲਗਭਗ 49.59 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਬਿਨਸਰ, ਅਲੱਗ ਹੀ ਤਰ੍ਹਾਂ ਦੀ ਪਹਾੜੀ ਬਨਸਪਤੀਆਂ ਦੇ ਨਾਲ-ਨਾਲ ਜੀਵ-ਜੰਤੂਆਂ ਦੀਆਂ ਕਈ ਪ੍ਰਕਾਰ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਇੱਥੇ 200 ਤੋਂ ਜ਼ਿਆਦਾ ਪੰਛੀਆਂ ਦੀਆਂ ਪ੍ਰਜਾਤੀਆਂ ਵੀ ਮੌਜੂਦ ਹਨ।

ਬਿਨਸਰ ਪਹੁੰਚਣ ਦਾ ਤਰੀਕਾ

ਤੁਸੀਂ ਬਿਨਸਰ ਤਿੰਨ ਮਾਰਗਾਂ ਤੋਂ ਪਹੁੰਚ ਸਕਦੇ ਹੋ। ਇੱਥੋਂ ਦਾ ਨਜ਼ਦੀਕੀ ਹਵਾਈ ਅੱਡਾ ' ਪੰਤਨਗਰ' ਹੈ ਜੋ ਲੱਗਭਗ 152 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰੇਲ ਮਾਰਗ ਲਈ ਤੁਸੀਂ ਕਾਠਗੋਦਾਮ ਰੇਲਵੇ ਸਟੇਸ਼ਨ 'ਤੇ ਜਾ ਸਕਦੇ ਹੋ ਜੋ ਭਾਰਤ ਨੂੰ ਕਈ ਖ਼ਾਸ ਸ਼ਹਿਰਾਂ ਨਾਲ ਜੋੜਦਾ ਹੈ। ਜੇਕਰ ਤੁਸੀਂ ਚਾਹੋ ਤਾਂ ਬਿਨਸਰ ਸੜਕ ਮਾਰਗ ਰਾਹੀਂ ਵੀ ਪਹੁੰਚ ਸਕਦੇ ਹੋ।

ਬਿਨਸਰ ਮਹਾਂਦੇਵ ਦਾ ਮੰਦਿਰ
ਇੱਥੇ ਦੇਵਦਾਰ ਦੇ ਸੰਘਣੇ ਜੰਗਲਾਂ ਨਾਲ ਘਿਰਿਆ ਇਕ ਮਹਾਂਦੇਵ ਦਾ ਮੰਦਿਰ ਵੀ ਹੈ, ਜਿਸਨੂੰ 'ਬਿਨਸਰ ਮਹਾਂਦੇਵ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਗਵਾਨ ਭੋਲੇਨਾਥ ਨੂੰ ਸਮਰਪਿਤ ਇਹ ਮੰਦਿਰ ਹਿੰਦੂਆਂ ਦੇ ਪਵਿੱਤਰ ਸਥਾਨਾਂ ਵਿਚੋਂ ਇੱਕ ਹੈ।

ਰਾਣੀਖੇਤ ਪਹਾੜੀ ਇਲਾਕਾ
ਰਾਣੀਖੇਤ ਜੋ ਅਲਮੋੜਾ ਦਾ ਇਕ ਬਹੁਤ ਖੁਬਸੂਰਤ ਪਹਾੜੀ ਇਲਾਕਾ ਹੈ ਜੋ ਬਿਨਸਰ ਦੇ ਨੇੜੇ ਹੀ ਹੈ। ਇੱਥੋਂ ਤੋਂ ਹਿਮਾਚਲ ਪ੍ਰਦੇਸ਼ ਦੀਆਂ ਕਈ ਚੋਟੀਆਂ ਨੂੰ ਤੁਸੀਂ ਅਸਾਨੀ ਨਾਲ ਦੇਖ ਸਕਦੇ ਹੋ। ਇਸ ਸ਼ਾਂਤੀ ਭਰਪੂਰ ਮਾਹੌਲ ਵਿਚ ਤੁਸੀਂ ਮਾਨਸਿਕ ਤੇ ਆਤਮਿਕ ਸ਼ਾਂਤੀ ਦਾ ਅਨੁਭਵ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ 'ਗੋਲਫ' ਖੇਡਣ ਲਈ ਕਾਫੀ ਚੰਗਾ ਸਥਾਨ ਮੰਨਿਆ ਜਾਂਦਾ ਹੈ।
    







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER