ਜ਼ਰਾ ਹੱਟ ਕੇ
ਕਰੋੜਾਂ ਰੁਪਏ ਕੀਤੇ ਗਏ ਖਰਚ
ਚੋਰ ਦੇ ਜਨਾਜ਼ੇ ਵਿੱਚ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਪੈਸਾ
- ਪੀ ਟੀ ਟੀਮ
ਚੋਰ ਦੇ ਜਨਾਜ਼ੇ ਵਿੱਚ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਪੈਸਾ



ਸੰਸਾਰ ਵਿੱਚ ਬਹੁਤ ਕੁਝ ਅਜਿਹਾ ਵਾਪਰਦਾ ਹੈ ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਉਹ ਭਾਵੇਂ ਖੁਸ਼ੀ ਨਾਲ ਸਬੰਧਤ ਹੋਵੇ ਜਾਂ ਫਿਰ ਗਮ ਨਾਲ। ਅੱਜ ਅਸੀਂ ਦੱਸਣ ਜਾ ਰਹੇ ਹਾਂ ਉਸ ਹੈਰਾਨੀਜਨਕ ਗੱਲ ਬਾਰੇ ਜੋ ਉਦਾਸੀ ਭਰਪੂਰ ਹੋਣ ਦੇ ਬਾਵਜੂਦ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ।

ਤੁਸੀਂ ਮਸ਼ਹੂਰ ਹਸਤੀਆਂ ਦੇ ਜਨਾਜ਼ੇ ਦੀ ਸ਼ਾਨ ਤਾਂ ਕਈ ਵਾਰ ਦੇਖੀ ਹੋਵੇਗੀ ਪਰ ਕੀ ਕਦੇ ਕਿਸੇ ਚੋਰ ਦਾ ਜਨਾਜ਼ਾ ਨਿਕਲਦਾ ਦੇਖਿਆ ਹੈ? ਇਸ ਜਨਾਜ਼ੇ ਸਾਹਮਣੇ ਵੱਡੀਆਂ-ਵੱਡੀਆਂ ਹਸਤੀਆਂ ਦੇ ਜਨਾਜ਼ੇ ਵੀ ਛੋਟੇ ਪੈ ਗਏ। ਇਕ ਚੋਰ ਦਾ ਜਨਾਜ਼ਾ ਹਰ ਕਿਸੀ ਨੂੰ ਹੈਰਾਨ ਛੱਡ ਗਿਆ।

ਲੰਦਨ ਵਿੱਚ ਇਕ ਚੋਰ ਦਾ ਅਜਿਹਾ ਜਨਾਜ਼ਾ ਨਿਕਲਿਆ ਕਿ ਦੁਨੀਆਂ ਦੇਖਦੀ ਹੀ ਰਹਿ ਗਈ। ਹੈਨਰੀ ਵਿਨਸੇਂਟ ਦੱਖਣ-ਪੂਰਬੀ ਲੰਦਨ ਦਾ ਜਾਣਿਆ-ਪਛਾਣਿਆ ਤੇ ਮੋਸਟ ਵਾਂਟਿਡ ਚੋਰ ਸੀ। ਉਸ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਤੇ ਦੋਸਤ ਸਦਮੇ ਵਿਚ ਆ ਗਏ। ਹੈਨਰੀ ਦੀ ਮੌਤ ਤੋਂ ਬਾਅਦ 3 ਮਈ ਨੂੰ ਉਸ ਦੇ ਪਰਿਵਾਰ ਤੇ ਦੋਸਤਾਂ ਨੇ ਹੈਨਰੀ ਦੇ ਜਨਾਜ਼ੇ ਵਿੱਚ ਪਾਣੀ ਦੀ ਤਰ੍ਹਾ ਪੈਸਾ ਵਹਾਅ ਦਿੱਤਾ।

ਜਨਾਜ਼ਾ ਇੰਨਾ ਵਿਸ਼ਾਲ ਸੀ ਕਿ ਪੁਲਿਸ ਨੂੰ ਵੀ ਇਸ ਚੋਰ ਦੇ ਜਨਾਜ਼ੇ ਨੂੰ ਸੁਰੱਖਿਆ ਦੇਣੀ ਪਈ। ਚੋਰ ਦੇ ਜਨਾਜ਼ੇ ਨੂੰ ਸੁਰੱਖਿਆ ਦੇਣ ਲਈ 50 ਪੁਲਸਕਰਮੀਆਂ ਅਤੇ 2 ਹੈਲੀਕਾਪਟਰਾਂ ਨੂੰ ਲਗਾਇਆ ਗਿਆ। ਉਸ ਦੇ ਜਨਾਜ਼ੇ ਵਿੱਚ 8 ਲੰਮੀ ਮਰਸੀਡੀਜ਼ ਅਤੇ ਲਿਮੋਜ਼ਿਨ ਗੱਡੀਆਂ ਦਾ ਕਾਫਿਲਾ ਕੱਢਿਆ ਗਿਆ। ਗੱਡੀਆਂ ਨੂੰ ਫੁੱਲਾਂ ਨਾਲ ਸਜਾ ਕੇ ਉਸ ਉੱਤੇ ਡੈਡੀ, ਹੈਨਰੀ ਅਤੇ ਹੀਰੋ ਵਰਗੇ ਕਈ ਸ਼ਬਦ ਲਿਖੇ ਗਏ ਸਨ।

ਵਰਣਨਯੋਗ ਹੈ ਕਿ ਵਿਨਸੇਂਟ ਨੇ 10 ਸਾਲ ਤੋਂ ਜ਼ਿਆਦਾ ਸਮਾਂ ਜੇਲ੍ਹ ਵਿੱਚ ਬਿਤਾਏ ਹਨ। ਉਹ ਉਸ ਗੈਂਗ ਦਾ ਮੈਂਬਰ ਵੀ ਸੀ, ਜੋ ਲੋਕਾਂ ਨੂੰ ਅਗਵਾ ਕਰ ਕੇ ਬੈਂਕ ਲੈ ਜਾਂਦੇ ਸੀ ਅਤੇ ਉਨ੍ਹਾਂ ਦੇ ਪੈਸੇ ਹੜਪ ਲੈਂਦੇ ਸੀ।

ਇਹ ਨਜ਼ਾਰਾ ਅਜਿਹਾ ਸੀ ਜਿਵੇਂ ਕਿਸੇ ਹਾਲੀਵੁੱਡ ਜਾਂ ਬਾਲੀਵੁੱਡ ਸੁਪਰਸਟਾਰ ਦੀ ਅੰਤਮ ਵਿਦਾਈ ਹੋ ਰਹੇ ਹੋਵੇ। ਹੈਨਰੀ ਵਿਨਸੇਂਟ ਦੇ ਪੂਰੇ ਜਨਾਜ਼ੇ 'ਤੇ ਕਰੀਬ ਇੱਕ ਕਰੋੜ ਰੁਪਏ ਖਰਚ ਕੀਤੇ ਗਏ। ਹੈਨਰੀ ਵਿਨਸੇਂਟ ਦਾ ਪੂਰਾ ਪਰਿਵਾਰ ਇਸ ਜਨਾਜ਼ੇ ਵਿੱਚ ਸ਼ਾਮਿਲ ਹੋਇਆ।

ਜਨਾਜ਼ਾ ਕੱਢੇ ਜਾਣ ਦੇ ਦੌਰਾਨ ਹੈਨਰੀ ਦੇ ਪਰਿਵਾਰ ਅਤੇ ਦੋਸਤਾਂ ਨੇ ਪੱਤਰਕਾਰਾਂ 'ਤੇ ਆਪਣਾ ਗੁੱਸਾ ਕੱਢਿਆ ਅਤੇ ਪੱਥਰਾਂ ਨਾਲ ਹਮਲਾ ਕੀਤਾ। ਜਿਸ ਦੇ ਬਾਅਦ ਪੁਲਿਸ ਦੀ ਦਖਲ ਨਾਲ ਮਾਮਲਾ ਸ਼ਾਂਤ ਹੋਇਆ। ਹੈਨਰੀ ਨੂੰ ਆਰਪਿੰਗਟਨ ਕੈਂਟ ਵਿੱਚ ਦਫਨਾਇਆ ਗਿਆ।

ਗੌਰਤਲਬ ਹੈ ਕਿ ਹੈਨਰੀ ਇੱਕ ਡਰਗ ਐਡਿਕਟ ਵੀ ਸੀ। ਹੈਨਰੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਇਕ ਬਜ਼ੁਰਗ ਦੇ ਘਰ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਸ ਘਰ ਵਿੱਚ ਚੋਰੀ ਕਰਦੇ ਹੋਏ ਹੈਨਰੀ ਦੀ ਮੌਤ ਹੋ ਗਈ ਸੀ, ਉਸ ਬਜ਼ੁਰਗ ਨੇ ਵੀ ਚੋਰੀ ਦਾ ਕੇਸ ਵਾਪਸ ਲੈ ਲਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER