ਜ਼ਰਾ ਹੱਟ ਕੇ
ਕੱਢਿਆ ਦੁਰਲਭ ਟਿਊਮਰ
ਵਿਸ਼ਵ 'ਚ ਪਹਿਲੀ ਵਾਰ ਰੋਬੋਟ ਜ਼ਰੀਏ ਕੀਤੀ ਗਈ ਸਰਜਰੀ
- ਪੀ ਟੀ ਟੀਮ
ਵਿਸ਼ਵ 'ਚ ਪਹਿਲੀ ਵਾਰ ਰੋਬੋਟ ਜ਼ਰੀਏ ਕੀਤੀ ਗਈ ਸਰਜਰੀਹੁਣ ਤੱਕ ਡਾਕਟਰਾਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਸਰਜਰੀ ਕਰਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸਨ ਪਰ ਹੁਣ ਇੱਕ ਅਜੀਬ ਤੇ ਬਹੁਤ ਹੀ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ। ਉਹ ਇਹ ਕਿ ਵਿਸ਼ਵ ਵਿੱਚ ਪਹਿਲੀ ਵਾਰ ਕਿਸੇ ਰੋਬੋਟ ਦੀ ਮਦਦ ਨਾਲ ਸਰਜਰੀ ਕੀਤੀ ਗਈ ਹੈ।

ਅਸਲ 'ਚ ਭਾਰਤੀ ਮੂਲ ਦੇ ਇੱਕ ਸਰਜਨ ਦੀ ਅਗਵਾਈ 'ਚ ਵਿਸ਼ਵ ਵਿੱਚ ਰੋਬੋਟ ਜ਼ਰੀਏ ਪਹਿਲੀ ਸਰਜਰੀ ਕੀਤੀ ਗਈ ਹੈ। ਇਸ ਸਰਜਰੀ ਵਿੱਚ ਇੱਕ ਮਰੀਜ਼ ਦੀ ਗਰਦਨ 'ਚੋਂ ਦੁਰਲੱਭ ਕਿਸਮ ਦੇ ਟਿਊਮਰ ਨੂੰ ਸਫ਼ਲਤਾਪੂਰਵਕ ਕੱਢਿਆ ਗਿਆ ਹੈ। ਕੋਰਡੋਮਾ, ਕੈਂਸਰ ਦੀ ਇੱਕ ਦੁਰਲੱਭ ਕਿਸਮ ਹੈ, ਜੋ ਖੋਪੜੀ ਅਤੇ ਰੀੜ ਦੀ ਹੱਡੀ ਵਿੱਚ ਹੁੰਦਾ ਹੈ। ਕੋਰਡੋਮਾ ਦਾ ਟਿਊਮਰ ਬਹੁਤ ਹੌਲੀ-ਹੌਲੀ ਗੰਭੀਰ ਰੂਪ ਅਖ਼ਤਿਆਰ ਕਰਦਾ ਹੈ ਅਤੇ ਕਈ ਸਾਲਾਂ ਤੱਕ ਇਸ ਦਾ ਕੋਈ ਲੱਛਣ ਵੀ ਨਜ਼ਰ ਨਹੀਂ ਆਉਂਦਾ।

ਅਮਰੀਕਾ ਦਾ 27 ਸਾਲਾ ਨੋਆ ਪਰਨੀਕੋਫ ਨਾਮਕ ਵਿਅਕਤੀ ਸਾਲ 2016 ਵਿੱਚ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ। ਮਾਮੂਲੀ ਸੱਟਾਂ ਠੀਕ ਹੋਣ ਤੋਂ ਬਾਅਦ ਉਸ ਦੀ ਗਰਦਨ ਵਿੱਚ ਅਕਸਰ ਦਰਦ ਰਹਿਣ ਲੱਗ ਪਿਆ ਸੀ। ਉਸ ਦੁਆਰਾ ਕਰਵਾਏ ਐਕਸ-ਰੇਅ ਵਿੱਚ ਗਰਦਨ 'ਚ ਕੁਝ ਅਜੀਬ ਜ਼ਖਮ ਦਾ ਪਤਾ ਲੱਗਿਆ। ਇਹ ਜ਼ਖਮ ਦੁਰਘਟਨਾ ਨਾਲ ਸੰਬੰਧਤ ਨਹੀਂ ਸਨ ਅਤੇ ਇਹ ਉਸ ਨੂੰ ਲੱਗੀ ਸੱਟ ਤੋਂ ਜ਼ਿਆਦਾ ਚਿੰਤਾ ਪੈਦਾ ਕਰਨ ਵਾਲੇ ਸਨ।

ਇਸ ਮਗਰੋਂ ਨੋਆ ਪਰਨੀਕੋਫ ਦੀ ਗਰਦਨ ਦੀ ਬਾਇਓਪਸੀ ਕੀਤੀ ਗਈ, ਜਿਸ ਵਿੱਚ ਉਸ ਨੂੰ ਕੋਰਡੋਮਾ ਹੋਣ ਦੀ ਗੱਲ ਸਾਹਮਣੇ ਆਈ। ਨੋਆ ਪਰਨੀਕੋਫ ਨੇ ਕਿਹਾ ਕਿ "ਮੈਂ ਬਹੁਤ ਖੁਸ਼ਨਸੀਬ ਹਾਂ ਜੋ ਡਾਕਟਰਾਂ ਨੇ ਬਹੁਤ ਪਹਿਲਾਂ ਹੀ ਇਸ ਦਾ ਪਤਾ ਲਗਾ ਲਿਆ। ਕਈ ਵਾਰ ਕੁਝ ਮਰੀਜ਼ਾਂ ਵਿੱਚ ਇਸ ਸਬੰਧੀ ਜਲਦੀ ਪਤਾ ਨਹੀਂ ਲਗਦਾ, ਜਿਸ ਕਾਰਨ ਜਲਦੀ ਇਲਾਜ ਕਰਨਾ ਵੀ ਸੰਭਵ ਨਹੀਂ ਹੁੰਦਾ"।

ਕੋਰਡੋਮਾ ਦੇ ਇਲਾਜ ਲਈ ਸਰਜਰੀ ਸਭ ਤੋਂ ਉਪਯੁਕਤ ਵਿਲਕਪ ਹੈ ਪਰ ਪਰਨੀਕੋਫ ਦੇ ਮਾਮਲੇ 'ਚ ਇਹ ਬਹੁਤ ਮੁਸ਼ਕਿਲ ਸੀ।ਅਜਿਹੇ ਵਿੱਚ ਪ੍ਰੋਟੋਨ ਥੈਰੇਪੀ ਹੀ ਦੂਜਾ ਵਿਕਲਪ ਸੀ।

ਗੌਰਤਲਬ ਹੈ ਕਿ ਕੋਰਡੋਮਾ ਬਹੁਤ ਦੁਰਲਭ ਸਮੱਸਿਆ ਹੈ। ਕੋਰਡੋਮਾ ਤੋਂ ਹਰ ਸਾਲ ਦਸ ਲੱਖ ਲੋਕਾਂ ਵਿਚੋਂ ਕੋਈ ਇੱਕ ਇਨਸਾਨ ਹੀ ਪ੍ਰਭਾਵਿਤ ਹੁੰਦਾ ਹੈ। ਪਰਨੀਕੋਫ ਦੇ ਮਾਮਲੇ 'ਚ ਕੋਰਡੋਮਾ ਸੀ-2 ਵਰਟੀਬਰੋਲ (ਰੀੜ੍ਹ ਦੀ ਹੱਡੀ) ਵਿੱਚ ਸੀ, ਜੋ ਕਿ ਬਹੁਤ ਹੀ ਜ਼ਿਆਦਾ ਦੁਰਲਭ ਹੈ ਅਤੇ ਇਸ ਦਾ ਇਲਾਜ ਬਹੁਤ ਹੀ ਚੁਣੌਤੀਪੂਰਨ ਹੁੰਦਾ ਹੈ। ਅਮਰੀਕਾ ਦੀ ਪੈਨੇਸੇਲਵੀਨੀਆ ਯੂਨੀਵਰਸਿਟੀ ਦੇ ਹਸਪਤਾਲ ਵਿੱਚ ਪਿਛਲੇ ਸਾਲ ਅਗਸਤ ਵਿੱਚ ਪੋਰਨੀਕੋਫ ਦੀ ਰੋਬੋਟ ਜ਼ਰੀਏ ਸਰਜਰੀ ਕੀਤੀ ਗਈ ਸੀ। ਇਹ ਸਰਜਰੀ ਤਿੰਨ ਪੜਾਅ ਵਿੱਚ ਕੀਤੀ ਗਈ ਸੀ ਅਤੇ ਦੂਜੇ ਹਿੱਸੇ ਵਿੱਚ ਰੋਬੋਟ ਦਾ ਇਸਤੇਮਾਲ ਕੀਤਾ ਗਿਆ ਸੀ।

ਸਹਾਇਕ ਪ੍ਰੋਫੈਸਰ ਨੀਲ ਮਲਹੋਤਰਾ ਦੀ ਅਗਵਾਈ ਵਾਲੀ ਟੀਮ ਨੇ ਇਹ ਸਰਜਰੀ ਕੀਤੀ ਸੀ। ਤਿੰਨ ਪੜਾਅ ਵਿੱਚ ਹੋਈ ਇਸ ਸਰਜਰੀ ਦੇ ਪਹਿਲੇ ਹਿੱਸੇ ਵਿੱਚ ਨਿਊਰੋਸਰਜਨ ਨੇ ਮਰੀਜ਼ ਦੀ ਗਰਦਨ ਦੇ ਪਿਛਲੇ ਹਿੱਸੇ ਵਿੱਚ ਟਿਊਮਰ ਦੇ ਨੇੜਿਓਂ ਰੀੜ੍ਹ ਦੀ ਹੱਡੀ ਨੂੂੰ ਕੱਟ ਦਿੱਤਾ ਤਾਂ ਕਿ ਦੂਜੇ ਹਿੱਸੇ ਵਿੱਚ ਟਿਊਮਰ ਨੂੰ ਮੂੰਹ ਤੋਂ ਕੱਢਿਆ ਜਾ ਸਕੇ। ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਸਰਜੀਕਲ ਰੋਬੋਟ ਦੇ ਇਸਤੇਮਾਲ ਦੇ ਜ਼ਰੀਏ ਡਾਕਟਰਾਂ ਦੀ ਟੀਮ ਨੇ ਉਸ ਦੇ ਗਰਦਨ ਤੋਂ ਮੂੰਹ ਤੱਕ ਦੇ ਹਿੱਸੇ ਨੂੰ ਸਾਫ਼ ਕੀਤਾ ਤਾਂ ਕਿ ਮਲਹੋਤਰਾ  ਟਿਊਮਰ ਅਤੇ ਰੀੜ੍ਹ ਦੀ ਹੱਡੀ ਦੇ ਹਿੱਸੇ ਨੂੰ ਕੱਢ ਸਕਣ। ਆਖਰੀ ਪੜਾਅ ਵਿੱਚ ਪੋਰਨੀਕੋਫ ਦੀ ਰੀੜ ਦੀ ਹੱਡੀ ਨੂੰ ਉਸ ਦੀ ਪੁਰਾਣੀ ਥਾਂ 'ਤੇ ਫਿੱਟ ਕਰ ਦਿੱਤਾ।

ਸਰਜਰੀ ਤੋਂ ਨੌਂ ਮਹੀਨੇ ਬਾਅਦ ਪੋਰਨੀਕੋਫ ਆਪਣੇ ਕੰਮ 'ਤੇ ਵਾਪਸ ਆ ਚੁੱਕੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER