ਜ਼ਰਾ ਹੱਟ ਕੇ
ਇੰਝ ਕਰੋ ਅਪਲਾਈ
ਬੇਟੀ ਦੇ ਜਨਮ 'ਤੇ 11 ਹਜ਼ਾਰ ਰੁਪਏ ਦੇਵੇਗੀ ਇਹ ਕੰਪਨੀ
- ਪੀ ਟੀ ਟੀਮ
ਬੇਟੀ ਦੇ ਜਨਮ 'ਤੇ 11 ਹਜ਼ਾਰ ਰੁਪਏ ਦੇਵੇਗੀ ਇਹ ਕੰਪਨੀ



ਸਿਹਤ ਦੇਖਭਾਲ ਖੇਤਰ ਵਿੱਚ ਕੰਮ ਕਰਨ ਵਾਲੀ ਪ੍ਰਮੁੱਖ ਕੰਪਨੀ ਆੱਕਸੀ (ਓ.ਐਕਸ.ਐਕਸ.ਵਾਈ) ਨੇ ਕਿਹਾ ਕਿ ਉਹ ਦੇਸ਼ ਵਿੱਚ ਜਨਮ ਲੈਣ ਵਾਲੀ ਹਰ ਨਵਜਾਤ ਬੱਚੀ ਦੇ ਨਾਮ 'ਤੇ 11 ਹਜ਼ਾਰ ਰੁਪਏ ਦੀ ਐੱਫ.ਡੀ. ਕਰਵਾਏਗੀ। ਇਸ ਦਾ ਮਕਸਦ ਦੇਸ਼ ਵਿੱਚ ਲਿੰਗ ਅਨੁਪਾਤ ਦੇ ਅੰਤਰ ਨੂੰ ਘੱਟ ਕਰਨਾ ਅਤੇ ਜਨਮ ਲੈਣ ਵਾਲੀ ਬੱਚੀ ਦੀ ਸਿੱਖਿਆ ਅਤੇ ਕਿੱਤਾਮੁਖੀ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਮਦਦ ਕਰਨਾ ਹੈ।
 
ਆੱਕਸੀ ਕੰਪਨੀ ਦਾ ਕਹਿਣਾ ਹੈ ਕਿ ਉਹ 'ਆੱਕਸੀ ਕੰਨਿਆ ਬੱਚਾ ਵਿਕਾਸ ਪ੍ਰੋਗਰਾਮ' ਦੇ ਤਹਿਤ ਦੇਸ਼ ਭਰ ਵਿੱਚ ਇਸ ਦੇ ਲਈ ਪੰਜੀਕਰਨ ਕਰਾਉਣ ਵਾਲੇ ਮਾਤਾ-ਪਿਤਾ ਨੂੰ ਬੱਚੀ ਦੇ ਜਨਮ ਸਮੇਂ 11 ਹਜ਼ਾਰ ਰੁਪਏ ਦੀ ਐੱਫ.ਡੀ. ਦੇਵੇਗੀ। 

ਭਵਿੱਖ ਸਵਾਰ ਸਕਦੀਆਂ ਹਨ ਲੜਕੀਆਂ:

ਕੰਪਨੀ ਦਾ ਕਹਿਣਾ ਹੈ ਕਿ ਇਹ ਸਕੀਮ ਬਿਨਾਂ ਕਿਸੇ ਭੇਦਭਾਵ ਤੋਂ ਹਰ ਇੱਕ ਨੂੰ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਲੜਕੀਆਂ ਨੂੰ ਵਿੱਤੀ ਰੂਪ ਨਾਲ ਆਜ਼ਾਦ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਬਿਆਨ ਮੁਤਾਬਕ ਲੜਕੀਆਂ 18 ਸਾਲ ਦੀ ਉਮਰ ਪੂਰੀ ਹੋਣ 'ਤੇ ਇਸ ਰਾਸ਼ੀ ਦਾ ਆਪਣੀ ਸਿਆਣਪ ਮੁਤਾਬਕ ਇਸਤੇਮਾਲ ਕਰ ਸਕਦੀਆਂ ਹਨ।
 
ਇਸ ਨੂੰ ਉਨ੍ਹਾਂ ਦੀ ਸਿੱਖਿਆ ਤੇ ਕਿੱਤਾਮੁਖੀ ਉਦੇਸ਼ਾਂ ਦੀ ਪ੍ਰਾਪਤੀ ਲਈ ਵਰਤਿਆ ਜਾ ਸਕਦਾ ਹੈ। ਇਹ ਪੈਸਾ ਉਨ੍ਹਾਂ ਲਈ ਹੈ ਅਤੇ ਇਸ ਨਾਲ ਉਹ ਆਪਣਾ ਭਵਿੱਖ ਸਵਾਰ ਸਕਦੀਆਂ ਹਨ। ਇਸ 'ਤੇ ਹੋਰ ਕਿਸੇ ਦਾ ਵੀ ਅਧਿਕਾਰ ਨਹੀਂ ਹੋਵੇਗਾ।

ਇੰਝ ਕਰੋ ਅਪਲਾਈ:

ਆੱਕਸੀ ਹੈਲਥ ਕੇਅਰ ਦੀ ਇਸ ਯੋਜਨਾ ਵਿੱਚ ਤਿੰਨ ਮਹੀਨੇ ਦੀ ਗਰਭਵਤੀ ਹੋਣ 'ਤੇ ਔਰਤ ਨੂੰ ਇਸ ਲਈ ਪੰਜੀਕਰਨ ਕਰਵਾਉਣਾ ਹੋਵੇਗਾ। ਡਿਲੀਵਰੀ ਹੋਣ 'ਤੇ ਜੇਕਰ ਬੱਚੀ ਜਨਮ ਲੈਂਦੀ ਹੈ ਤਾਂ ਬੱਚੀ ਦੇ ਨਾਮ 'ਤੇ ਆੱਕਸੀ ਹੈਲਥ ਕੇਅਰ ਵੱਲੋਂ 11 ਹਜ਼ਾਰ ਰੁਪਏ ਦੀ ਐੱਫ.ਡੀ. ਜਾਰੀ ਕੀਤੀ ਜਾਵੇਗੀ। ਇਸ ਨੂੰ ਬੱਚੀ ਦੇ ਆਧਾਰ ਕਾਰਡ ਅਤੇ ਬੈਂਕ ਖਾਤੇ ਨਾਲ ਜੋੜ ਦਿੱਤਾ ਜਾਵੇਗਾ। ਬੱਚੀ 18 ਸਾਲ ਦੀ ਪੂਰੀ ਹੋਣ 'ਤੇ ਬਿਨਾਂ ਕਿਸੇ ਰੋਕ-ਟੋਕ ਤੋਂ ਇਸ ਦੀ ਵਰਤੋ ਕਰ ਸਕਦੀ ਹੈ। ਗੌਰਤਲਬ ਹੈ ਕਿ ਪੰਜੀਕਰਨ ਆੱਕਸੀ ਹੈਲਥ ਐਪ 'ਤੇ ਕੀਤਾ ਜਾ ਸਕਦਾ ਹੈ।

ਕੀ ਹੈ ਆੱਕਸੀ ਕੇਅਰ:

ਆੱਕਸੀ, ਹੈਲਥ ਕੇਅਰ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀ ਹੈ। ਆੱਕਸੀ ਹੈਲਥ ਕੇਅਰ ਦੇ 1500 ਸ਼ਹਿਰਾਂ ਵਿੱਚ 2 ਲੱਖ ਤੋਂ ਜ਼ਿਆਦਾ ਸੈਂਟਰ ਮੌਜੂਦ ਹਨ। ਕੰਪਨੀ 1.5 ਲੱਖ ਹੈਲਥ ਕੇਅਰ ਨੈੱਟਵਰਕ ਹਿੱਸੇਦਾਰਾਂ ਦੇ ਮਾਧਿਅਮ ਰਾਹੀਂ ਫੰਡ ਇਕੱਠਾ ਕਰਦੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER