ਜ਼ਰਾ ਹੱਟ ਕੇ
500 ਸਾਲਾਂ ਤੋਂ ਚੱਲ ਰਹੀ ਹੈ 'ਮਦਰ ਮਾਰਕੀਟ'
ਇੱਕ ਅਨੋਖਾ ਬਜ਼ਾਰ ਜਿੱਥੇ ਦੁਕਾਨਦਾਰ ਤੇ ਖਰੀਦਦਾਰ ਹਨ ਸਿਰਫ਼ ਔਰਤਾਂ
- ਪੀ ਟੀ ਟੀਮ
ਇੱਕ ਅਨੋਖਾ ਬਜ਼ਾਰ ਜਿੱਥੇ ਦੁਕਾਨਦਾਰ ਤੇ ਖਰੀਦਦਾਰ ਹਨ ਸਿਰਫ਼ ਔਰਤਾਂਬਜ਼ਾਰਾਂ ਵਿੱਚ ਜ਼ਿਆਦਾਤਰ ਮਰਦ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ। ਅਜਿਹੀਆਂ ਬਹੁਤ ਘੱਟ ਹੀ ਦੁਕਾਨਾਂ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਕੋਈ ਔਰਤ ਬੈਠ ਕੇ ਚੀਜ਼ਾਂ ਦਾ ਹਿਸਾਬ-ਕਿਤਾਬ ਕਰ ਰਹੀ ਹੋਵੇ। ਪਰ ਕੀ ਤੁਸੀਂ ਸੋਚਿਆ ਹੈ ਕਿ ਕੋਈ ਅਜਿਹਾ ਬਜ਼ਾਰ ਵੀ ਹੋ ਸਕਦਾ ਹੈ ਜਿੱਥੇ ਸਿਰਫ਼ ਔਰਤਾਂ ਦੀ ਹੀ ਪ੍ਰਧਾਨਗੀ ਹੋਵੇ?

ਜੀ ਹਾਂ, ਇਕ ਅਜਿਹਾ ਬਜ਼ਾਰ ਹੈ ਜਿੱਥੇ ਮਰਦਾਂ ਦਾ ਜਾਣਾ ਸਖਤ ਬੈਨ ਹੈ। ਇੱਥੇ ਔਰਤਾਂ ਹੀ ਦੁਕਾਨਦਾਰ ਹਨ ਤੇ ਖਰੀਦਦਾਰ ਵੀ।

500 ਸਾਲਾਂ ਤੋਂ ਲੱਗ ਰਿਹਾ ਹੈ ਇਹ ਬਜ਼ਾਰ
ਤਕਰੀਬਨ ਪਿਛਲੇ 500 ਸਾਲਾਂ ਤੋਂ ਮਣੀਪੁਰ ਦੀ ਰਾਜਧਾਨੀ ਇਮਫਾਲ ਵਿੱਚ 'ਮਦਰ ਮਾਰਕੀਟ' ਦੇ ਨਾਮ ਤੋਂ ਇਹ ਬਜ਼ਾਰ ਲੱਗ ਰਿਹਾ ਹੈ। ਇੱਥੇ ਤੁਹਾਨੂੰ ਮਰਦ ਕੰਮ ਕਰਦਾ ਨਜ਼ਰ ਨਹੀਂ ਆਵੇਗਾ, ਬਲਕਿ ਮਰਦਾਂ ਦਾ ਇੱਥੇ ਆਉਣਾ ਹੀ ਮਨ੍ਹਾ ਹੈ।

500 ਸਾਲ ਤੋਂ ਔਰਤਾਂ ਹੀ ਇਹ ਬਜ਼ਾਰ ਲਗਾ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮਣੀਪੁਰ ਵਿਚ ਜ਼ਿਆਦਾਤਰ ਮਰਦ ਸੀਮਾ ਦੀ ਸੁਰੱਖਿਆ ਲਈ ਸੈਨਾ 'ਚ ਭਰਤੀ ਹੋਣ ਲਈ ਚਲੇ ਜਾਂਦੇ ਹਨ। ਇਸ ਦੀ ਵਜ੍ਹਾ ਨਾਲ ਸਾਰੀ ਜ਼ਿੰਮੇਵਾਰੀ ਔਰਤਾਂ 'ਤੇ ਆ ਜਾਂਦੀ ਸੀ। ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ, ਮਣੀਪੁਰ ਦੇ ਇਸ ਬਜ਼ਾਰ ਦਾ ਚਲਣ ਬਣ ਗਿਆ।

ਏਸ਼ੀਆ ਦੇ ਸਭ ਤੋਂ ਵੱਡੇ ਬਜ਼ਾਰਾਂ ਵਿਚੋਂ ਇੱਕ
'ਮਦਰ ਮਾਰਕੀਟ' ਏਸ਼ੀਆ ਦੇ ਸਭ ਤੋਂ ਵੱਡੇ ਬਜ਼ਾਰਾਂ ਵਿਚੋਂ ਇੱਕ ਹੈ। ਇੱਥੇ ਲਗਭਗ 5000 ਔਰਤਾਂ ਮਿਲ ਕੇ ਕੰਮ ਕਰਦੀਆਂ ਹਨ। ਇਸ ਬਜ਼ਾਰ ਵਿੱਚ ਮੱਛੀਆਂ, ਸਬਜ਼ੀਆਂ, ਬਾਂਸ ਅਤੇ ਧਾਤੂਆਂ ਤੋਂ ਬਣੇ ਸ਼ਿਲਪ ਅਤੇ ਹੋਰ ਚੀਜਾਂ ਦੀ ਵਿਕਰੀ ਹੁੰਦੀ ਹੈ।

ਇੱਥੇ ਔਰਤਾਂ ਕਰੀਬ 50 ਹਜ਼ਾਰ ਤੋਂ ਲੈ ਕੇ 2 ਲੱਖ ਰੁਪਏ ਸਾਲਾਨਾ ਕਮਾਈ ਆਮ ਹੀ ਕਰ ਲੈਂਦੀਆਂ ਹਨ। ਇਹ ਬਜ਼ਾਰ ਸਿਰਫ਼ ਬਜ਼ਾਰ ਹੀ ਨਹੀਂ, ਇਹ ਸਿਖਲਾਈ ਸੈਂਟਰ ਵੀ ਹੈ ਜੋ ਬਜ਼ਾਰ ਔਰਤਾਂ ਨੂੰ ਕੰਮ ਕਰਨਾ ਸਿਖਾਉਂਦਾ ਹੈ।

2016 'ਚ ਇਮਫਾਲ 'ਚ ਭੂਚਾਲ ਆਉਣ ਨਾਲ ਜਾਨ-ਮਾਲ ਦਾ ਕਾਫੀ ਮਾਤਰਾ ਵਿੱਚ ਨੁਕਸਾਨ ਹੋਇਆ ਸੀ। ਭੂਚਾਲ 'ਚ ਇਸ ਬਜ਼ਾਰ 'ਤੇ ਇਮਾਰਤਾਂ ਅਤੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਸੀ। ਇਸ ਬੁਰੇ ਦੌਰ ਵਿੱਚ ਔਰਤਾਂ ਨੇ ਟੁੱਟੀ ਹੋਈ ਸੜਕਾਂ ਉੱਤੇ ਦੁਕਾਨ ਲਗਾ ਕੇ ਆਪਣੀ ਰੋਜੀ-ਰੋਟੀ ਚਲਾਈ ਸੀ। ਪਰ ਉਨ੍ਹਾਂ ਨੇ ਹਿੰਮਤ ਨਾ ਹਾਰੀ ਅਤੇ ਹੌਲੀ-ਹੌਲੀ ਜ਼ਿੰਦਗੀ ਨੂੰ ਪਟੜੀ 'ਤੇ ਲੈ ਆਈਆਂ।Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER