ਜ਼ਰਾ ਹੱਟ ਕੇ
4 ਲੱਖ ਰੁਪਏ ਕਰ ਦਿੱਤੇ ਖਰਚ
ਕ੍ਰੈਡਿਟ ਕਾਰਡ ਚੋਰੀ ਕਰ ਕੇ 12 ਸਾਲ ਦਾ ਮੁੰਡਾ ਘੁੰਮਣ ਨਿਕਲ ਗਿਆ ਬਾਲੀ
- ਪੀ ਟੀ ਟੀਮ
ਕ੍ਰੈਡਿਟ ਕਾਰਡ ਚੋਰੀ ਕਰ ਕੇ 12 ਸਾਲ ਦਾ ਮੁੰਡਾ ਘੁੰਮਣ ਨਿਕਲ ਗਿਆ ਬਾਲੀਆਸਟ੍ਰੇਲੀਆ ਦੀ ਪੁਲੀਸ ਇੱਕ 12 ਸਾਲਾਂ ਮੁੰਡੇ ਦੁਆਰਾ ਇਕੱਲੇ ਇੰਡੋਨੇਸ਼ੀਆ ਦੇ ਬਾਲੀ ਟਾਪੂ ਜਾਣ ਅਤੇ ਆਪਣੀ ਮਾਂ ਦੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਕੇ ਇੱਕ ਰਿਸੋਰਟ ਵਿੱਚ ਚਾਰ ਦਿਨ ਗੁਜ਼ਾਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਚੇ ਅਤੇ ਮਾਂ ਵਿੱਚ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ, ਜਿਸ ਮਗਰੋਂ ਉਹ ਘਰ ਤੋਂ ਚਲਾ ਗਿਆ।  

ਸਿਡਨੀ ਸ਼ਹਿਰ 'ਚ ਸਥਿਤ ਆਪਣੇ ਘਰ ਤੋਂ ਨਿਕਲ ਕੇ ਇਹ ਮੁੰਡਾ ਪਹਿਲਾਂ ਜੈੱਟਸਟਾਰ ਦੇ ਜਹਾਜ਼ ਰਾਹੀਂ ਪੱਛਮ ਵੱਲ ਆਸਟ੍ਰੇਲੀਆ ਦੇ ਪਰਥ ਸ਼ਹਿਰ ਗਿਆ ਅਤੇ ਉਸ ਮਗਰੋਂ ਬਾਲੀ ਚਲਾ ਗਿਆ।

ਮੁੰਡੇ ਦੀ ਮਾਂ ਏਮਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਵੀ ਛੁੱਟੀਆਂ ਵਿੱਚ ਬਾਲੀ ਗਿਆ ਸੀ। ਇਸ ਤੋਂ ਇਲਾਵਾ ਇੱਕ ਵਾਰ ਪਹਿਲਾਂ ਵੀ ਉਨ੍ਹਾਂ ਦੇ ਬੇਟੇ ਨੇ ਫਲਾਈਟ ਲਈ ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਏਅਰਲਾਈਨਜ਼ ਨੇ ਉਸ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਸੀ, ਕਿਉਂਕਿ ਉਸ ਦੇ ਕੋਲ ਸਾਡੇ ਵੱਲੋਂ ਦਿੱਤਾ ਮਨਜ਼ੂਰੀ ਪੱਤਰ ਨਹੀਂ ਸੀ।

ਮੁੰਡੇ ਵੱਲੋਂ ਫਲਾਈਟ ਬੁੱਕ ਕਰਵਾਉਣ ਦੀ ਪਹਿਲੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਦੀ ਮਾਂ ਨੇ ਆਸਟ੍ਰੇਲੀਆਈ ਫੈਡਰਲ ਪੁਲੀਸ ਨੂੰ ਸੂਚਿਤ ਕੀਤਾ ਸੀ ਜਿਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਸ ਦਾ ਪਾਸਪੋਰਟ ਫਲੈਗ ਕਰ ਦਿੱਤਾ ਜਾਵੇਗਾ ਅਤੇ ਉਹ ਕਿਸੀ ਫਲਾਈਟ 'ਤੇ ਨਹੀਂ ਜਾ ਸਕੇਗਾ। ਪਰ ਇਸ ਵਾਰ ਉਹ ਟਿਕਟ ਬੁੱਕ ਕਰਵਾਉਣ ਵਿੱਚ ਸਫਲ ਹੋ ਗਿਆ।

ਕਿਸੀ ਵੱਲੋਂ ਵੀ ਮੁੰਡੇ ਨੂੰ ਨਾ ਰੋਕਣ 'ਤੇ ਗੁੱਸਾ ਜਤਾਉਂਦਿਆਂ ਏਮਾ ਨੇ ਕਿਹਾ ਕਿ 'ਅਜਿਹਾ ਕਰਨਾ ਬਹੁਤ ਆਸਾਨ ਹੈ ਅਤੇ ਇਸ ਨੂੰ ਫੜਨ ਲਈ ਸਾਡੇ ਸਿਸਟਮ ਵਿੱਚ ਕਾਫੀ ਕਮੀਆਂ ਹਨ।'

ਮੁੰਡੇ ਨੇ ਬਾਲੀ 'ਚ ਚਾਰ ਦਿਨ ਬਿਤਾਏ, ਇੱਕ ਸਕੂਟਰ ਰੈਂਟ 'ਤੇ ਲਿਆ ਅਤੇ ਬੀਅਰ ਪੀਤੀ। ਫੇਰ ਉਸ ਨੇ ਸਵੀਮਿੰਗ ਪੂਲ ਦੇ ਨੇੜੇ ਆਪਣੀ ਵੀਡੀਓ ਆਨਲਾਈਨ ਪਾਈ ਜਿਸ ਨੂੰ ਵੇਖ ਕੇ ਉਸ ਦੇ ਇੱਕ ਦੋਸਤ ਨੇ ਉਸ ਦੀ ਮਾਂ ਨੂੰ ਉਸ ਦੀ ਲੋਕੇਸ਼ਨ ਬਾਰੇ ਦੱਸਿਆ।

ਇੰਡੋਨੇਸ਼ੀਆ ਪੁਲੀਸ ਨੇ ਅਗਲੇ ਦਿਨ ਜਾ ਕੇ ਮੁੰਡੇ ਨੂੰ ਉਥੋਂ ਲੱਭਿਆ। ਮੁੰਡੇ ਨੇ ਆਪਣੀ ਇਸ ਛੁੱਟੀ 'ਤੇ ਤਕਰੀਬਨ 4 ਲੱਖ ਰੁਪਏ ਖਰਚ ਕਰ ਦਿੱਤੇ।

ਗੌਰਤਲਬ ਹੈ ਕਿ ਇੰਡੋਨੇਸ਼ੀਆ ਦਾ 'ਬਾਲੀ' ਟਾਪੂ ਸੈਰ ਸਪਾਟੇ ਲਈ ਪੂਰੇ ਸੰਸਾਰ 'ਚ ਪ੍ਰਸਿੱਧ ਹੈ। ਇੱਥੋਂ ਦੀ ਕਲਾ, ਨਾਚ, ਸੰਗੀਤ ਅਤੇ ਮੰਦਿਰ ਬਹੁਤ ਮਨਮੋਹਕ ਹਨ। ਇਸ ਦੀ ਰਾਜਧਾਨੀ ਦੇਨਪਸਾਰ ਨਗਰ ਹੈ।Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER