ਜ਼ਰਾ ਹੱਟ ਕੇ
ਜ਼ਿਆਦਾ ਮਿਹਨਤ ਦਾ ਨੁਕਸਾਨ
ਕੋਈ ਛੁੱਟੀ ਨਾ ਲੈਣ ਕਾਰਨ ਬੇਕਰ 'ਤੇ ਲੱਗਿਆ ਦੋ ਲੱਖ ਰੁਪਏ ਦਾ ਜੁਰਮਾਨਾ
- ਪੀ ਟੀ ਟੀਮ
ਕੋਈ ਛੁੱਟੀ ਨਾ ਲੈਣ ਕਾਰਨ ਬੇਕਰ 'ਤੇ ਲੱਗਿਆ ਦੋ ਲੱਖ ਰੁਪਏ ਦਾ ਜੁਰਮਾਨਾ



ਕੀ ਤੁਸੀਂ ਕਦੇ ਸੁਣਿਆ ਹੈ ਕੰਮ ਤੋਂ ਛੁੱਟੀ ਨਾ ਲੈਣ 'ਤੇ ਤੁਹਾਡੇ ਉੱਪਰ ਮੁਸੀਬਤ ਵੀ ਆ ਸਕਦੀ ਹੈ? ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਛੁੱਟੀ ਨਾ ਲੈਣ ਉੱਤੇ ਜੁਰਮਾਨਾ ਲੱਗਣ ਦਾ ਵੀ ਕੋਈ ਕਾਨੂੰਨ ਹੋ ਸਕਦਾ ਹੈ? ਪਰ ਇਹ ਸੱਚ ਹੈ। ਫਰਾਂਸ ਵਿੱਚ ਕੁੱਝ ਅਜਿਹਾ ਹੀ ਕਨੂੰਨ ਹੈ ਜਿਸਦੇ ਤਹਿਤ ਛੁੱਟੀ ਨਾ ਲੈਣ 'ਤੇ ਤੁਹਾਡੇ ਉੱਪਰ ਜੁਰਮਾਨਾ ਲੱਗ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ।

ਦਰਅਸਲ ਫਰਾਂਸ ਦੇ ਇੱਕ ਬੇਕਰ ਉੱਤੇ ਹਾਲ ਹੀ ਵਿੱਚ 3,600 ਡਾਲਰ ਯਾਨੀ ਕਿ 2 ਲੱਖ ਰੁਪਏ ਦਾ ਜੁਰਮਾਨਾ ਸਿਰਫ਼ ਇਸ ਲਈ ਲੱਗਿਆ ਹੈ ਕਿਉਂਕਿ ਉਸ ਨੇ 2017 ਦੀਆਂ ਗਰਮੀਆਂ ਦੇ ਸਮੇਂ ਤੋਂ ਹੁਣ ਤੱਕ ਕੋਈ ਵੀ ਛੁੱਟੀ ਨਹੀਂ ਲਈ ਸੀ। 41 ਸਾਲਾ ਸੇਡ੍ਰਿਕ ਵਾਇਵਰੇ (ਖੱਬੇ) ਨੇ ਫਰਾਂਸ ਦੇ ਲੇਬਰ ਕਾਨੂੰਨ ਨੂੰ ਤੋੜਦੇ ਹੋਏ ਪੂਰਾ ਹਫਤਾ ਆਪਣੀ ਬੇਕਰੀ ਟੂਰਿਸਟ ਲਈ ਖੁੱਲ੍ਹੀ ਰੱਖੀ ਸੀ।

ਸੇਡ੍ਰਿਕ ਨੇ ਸੀਜ਼ਨ ਤੇ ਟੂਰਿਸਟ ਦੀ ਵੱਧਦੀ ਮਾਤਰਾ ਨੂੰ ਵੇਖਦੇ ਹੋਏ ਪੂਰੇ ਹਫਤੇ ਆਪਣੀ ਬੇਕਰੀ ਖੋਲ੍ਹੀ ਪਰ ਫਰਾਂਸ ਦੇ ਲੋਕਲ ਲੇਬਰ ਕਾਨੂੰਨ ਮੁਤਾਬਕ ਛੋਟੇ ਬਿਜ਼ਨਸਮੈਨ ਹਫਤੇ ਵਿੱਚ ਸਿਰਫ 6 ਦਿਨ ਕੰਮ ਕਰ ਸਕਦੇ ਹਨ, ਜਦਕਿ ਸੇਡ੍ਰਿਕ ਦੀ ਬੇਕਰੀ 'ਚ ਕਰਮਚਾਰੀਆਂ ਨੇ ਸੱਤੋਂ ਦਿਨ ਕੰਮ ਕਰਨ ਦੇ ਨਾਲ ਹੀ ਦੇਰ ਰਾਤ ਤੱਕ ਵੀ ਕੰਮ ਕੀਤਾ।

ਉੱਥੇ ਹੀ ਸੇਡ੍ਰਿਕ ਦੇ ਹੱਕ ਵਿਚ ਕਈ ਲੋਕ ਆ ਗਏ ਜੋ ਇਸ ਕਾਨੂੰਨ ਦੇ ਖਿਲਾਫ਼ ਹਨ। ਲੋਕਾਂ ਦੇ ਮੁਤਾਬਿਕ, ਇਸ ਤਰ੍ਹਾਂ ਦਾ ਕਾਨੂੰਨ ਬਿਜ਼ਨਸ ਨੂੰ ਖਤਮ ਕਰ ਰਿਹਾ ਹੈ। ਤਕਰੀਬਨ 2,500 ਲੋਕਾਂ ਨੇ ਇਕ ਮੰਗ ਉੱਤੇ ਦਸਤਖਤ ਕਰਦੇ ਹੋਏ ਸੇਡ੍ਰਿਕ ਨੂੰ ਸੱਤੋਂ ਦਿਨ ਬੇਕਰੀ ਖੋਲ੍ਹਣ ਦੀ ਪਟੀਸ਼ਨ ਦਰਜ ਕੀਤੀ ਹੈ। 
   







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER