ਜ਼ਰਾ ਹੱਟ ਕੇ
ਕੀ ਤੁਸੀਂ ਖਰੀਦਣਾ ਚਾਹੋਗੇ?
80 ਰੁਪਏ 'ਚ ਮਿਲ ਰਹੇ ਹਨ ਸ਼ਾਨਦਾਰ ਮਕਾਨ
- ਪੀ ਟੀ ਟੀਮ
80 ਰੁਪਏ 'ਚ ਮਿਲ ਰਹੇ ਹਨ ਸ਼ਾਨਦਾਰ ਮਕਾਨਦੁਨੀਆ ਵਿਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਆਪਣਾ ਘਰ ਨਾ ਚਾਹੁੰਦਾ ਹੋਵੇ। ਤੇ ਜੇ ਉਹ ਤੁਹਾਡੀ ਸੋਚ ਤੋਂ ਵੀ ਸਸਤਾ ਹੋਵੇ ਤਾਂ ਹਰ ਕੋਈ ਉਸ ਨੂੰ ਖਰੀਦਣਾ ਚਾਹੇਗਾ। ਇਟਲੀ ਵਿੱਚ ਇਕ ਅਜਿਹੀ ਜਗ੍ਹਾ ਹੈ ਜਿਥੇ ਸਿਰਫ 80 ਰੁਪਏ ਵਿੱਚ ਮਕਾਨ ਮਿਲ ਰਹੇ ਹਨ। ਦੁਨੀਆ ਦਾ ਕੋਈ ਵੀ ਵਿਅਕਤੀ ਇੱਥੇ ਮਕਾਨ ਖਰੀਦ ਸਕਦਾ ਹੈ।

ਦਰਅਸਲ ਇਟਲੀ ਵਿੱਚ ਇਕ ਕਸਬਾ ਹੈ ਓਲੋਲਾਈ ਟਾਊਨ। ਇਸ ਕਸਬੇ ਦੇ ਲੋਕ ਲਗਾਤਾਰ ਇੱਥੋਂ ਜਾ ਕੇ ਸ਼ਹਿਰਾਂ ਵਿੱਚ ਵੱਸ ਰਹੇ ਹਨ। ਇੱਥੋਂ ਦੀ ਆਬਾਦੀ ਪਹਿਲਾਂ ਹਜ਼ਾਰਾਂ ਵਿੱਚ ਸੀ ਜੋ ਬੀਤੇ 50 ਸਾਲਾਂ ਵਿੱਚ ਘੱਟ ਕੇ ਸਿਰਫ 1,300 ਰਹਿ ਗਈ ਹੈ। ਲੋਕ ਘਰ ਛੱਡ ਕੇ ਜਾ ਰਹੇ ਹਨ ਤੇ ਮਕਾਨ ਖਾਲੀ ਪਏ ਹਨ।

ਇਸ ਚਿੰਤਾ ਵਿੱਚ ਕਿ ਇਹ ਕਸਬਾ ਇਕ ਦਿਨ ਘੋਸਟ ਟਾਊਨ ਨਾ ਬਣ ਜਾਵੇ, ਇੱਥੋਂ ਦੇ ਮੇਅਰ ਨੇ ਖਾਲੀ ਪਏ ਮਕਾਨਾਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਉਹ ਵੀ ਸਿਰਫ 80 ਰੁਪਏ 'ਚ। ਮੇਅਰ ਨੇ ਅਜਿਹੇ 200 ਮਕਾਨਾਂ ਨੂੰ ਵੇਚਣ ਦਾ ਫੈਸਲਾ ਕੀਤਾ ਹੈ।

ਮਕਾਨ ਖਰੀਦਣ ਲਈ ਹੈ ਇਕ ਖਾਸ ਸ਼ਰਤ
ਦੁਨੀਆ ਦੇ ਹਰ ਆਦਮੀ ਲਈ ਇਹ ਖੁੱਲ੍ਹਾ ਸੱਦਾ ਹੈ ਪਰ ਇੱਥੇ ਮਕਾਨ ਖਰੀਦਣ ਦੀ ਵੀ ਇਕ ਸ਼ਰਤ ਹੈ। ਉਸ ਆਸਾਨ ਜਿਹੀ ਸ਼ਰਤ ਨੂੰ ਪੂਰਾ ਕਰਕੇ ਦੁਨੀਆ ਦਾ ਕੋਈ ਵੀ ਵਿਅਕਤੀ ਇੱਥੇ 80 ਰੁਪਏ ਵਿੱਚ ਮਕਾਨ ਖਰੀਦ ਸਕਦਾ ਹੈ। ਮਕਾਨ ਨੂੰ ਖਰੀਦਣ ਦੀ ਸ਼ਰਤ ਇਹ ਹੈ ਕਿ ਮਕਾਨ ਦੀ ਮੁਰੰਮਤ ਕਰਵਾਉਣੀ ਹੋਵੇਗੀ। ਇਸ ਮੁਰੰਮਤ ਦੀ ਰਕਮ 16 ਲੱਖ ਰੁਪਏ ਵੀ ਸਥਾਨਕ ਸਰਕਾਰ ਨੇ ਤੈਅ ਕਰ ਦਿੱਤੀ ਹੈ।

ਓਲੋਲਾਈ ਦੇ ਮੇਅਰ ਨੇ ਇਸ ਸ਼ਰਤ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਇਤਨੀ ਰਕਮ ਲਗਾਉਣ ਤੋਂ ਬਾਅਦ ਲੋਕ ਇੱਥੇ ਜ਼ਰੂਰ ਰਹਿਣਗੇ ਕਿਉਂਕਿ ਇੰਨੀ ਰਕਮ ਮਕਾਨ ਨੂੰ ਸੁੰਦਰ ਬਣਾ ਕੇ ਖਾਲੀ ਛੱਡਣ ਲਈ ਕੋਈ ਖਰਚ ਨਹੀਂ ਕਰੇਗਾ।

ਵਿਕੇ ਮਕਾਨ
ਸਥਾਨਕ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇੰਨੀ ਰਕਮ ਖਰਚ ਕਰਨ ਦੇ ਬਾਅਦ ਮਕਾਨ ਸੁੰਦਰ ਦਿਖਾਈ ਦੇਣ ਲੱਗਣਗੇ। ਸ਼ਰਤ ਪੂਰੀ ਕਰਨ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਗਿਆ ਹੈ। ਇਸ ਖ਼ਬਰ ਦੇ ਬਾਅਦ ਹੁਣ ਦੁਨੀਆ ਭਰ ਦੇ ਲੋਕ ਪੁੱਛਗਿੱਛ ਕਰ ਰਹੇ ਹਨ। ਉਹ ਇਹ ਮਕਾਨ ਖਰੀਦਣ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ। ਹੁਣ ਤੱਕ 3 ਮਕਾਨ ਵਿਕ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਸਾਰੇ ਮਕਾਨ ਵਿਕਣ ਵਿੱਚ ਕਿੰਨਾ ਸਮਾਂ ਲਗੇਗਾ ਤੇ ਲੋਕ ਇਨ੍ਹਾਂ ਮਕਾਨਾਂ ਦਾ ਕੀ ਕਰਨਗੇ ਯਾਨੀ ਕਿ ਖੁਦ ਰਹਿਣਗੇ ਜਾਂ ਇਨ੍ਹਾਂ ਨੂੰ ਟੂਰਿਸਟ ਲਈ ਕਿਰਾਏ 'ਤੇ ਦੇਣਗੇ। ਪਰ ਜੋ ਹੋਵੇ ਇਹ ਆਈਡੀਆ ਬੁਰਾ ਨਹੀਂ ਹੈ।

ਪਹਿਲਾਂ ਵੀ ਵਿਕੇ ਹਨ ਸਸਤੇ ਮਕਾਨ
ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਖਾਲੀ ਹੋਏ ਸ਼ਹਿਰ ਨੂੰ ਆਬਾਦ ਕਰਨ ਲਈ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਗਿਆ ਹੈ। ਇਸ ਤੋਂ ਦੋ ਸਾਲ ਪਹਿਲਾਂ 2015 ਵਿੱਚ ਵੀ ਇਟਲੀ 'ਚ ਗਾਂਗੀ ਸਿਸਿਲਿਅਨ ਟਾਊਨ ਦੇ ਮਕਾਨ ਲਗਭਗ 65 ਰੁਪਏ ਵਿਚ ਵੇਚੇ ਗਏ ਸੀ। ਇਟਲੀ ਹੀ ਨਹੀਂ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਵੀ ਅਜਿਹੇ ਮਕਾਨ ਵੇਚੇ ਗਏ ਸੀ ਪਰ ਉਨ੍ਹਾਂ ਦੀ ਕੀਮਤ ਕਿੰਨੀ ਸੀ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ।Comment by: Robin

This house buy illegal person in italy

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER