ਜ਼ਰਾ ਹੱਟ ਕੇ
ਫਰਜੀ ਰਿਸ਼ਤੇਦਾਰਾਂ ਦਾ ਵੀ ਕਰ ਦਿੰਦੀਆਂ ਹਨ ਪ੍ਰਬੰਧ
ਲਾੜੇ ਵੇਚ ਕੇ ਲੱਖਾਂ ਦੀ ਕਮਾਈ ਕਰ ਰਹੀਆਂ ਹਨ ਇਹ ਕੰਪਨੀਆਂ
- ਪੀ ਟੀ ਟੀਮ
ਲਾੜੇ ਵੇਚ ਕੇ ਲੱਖਾਂ ਦੀ ਕਮਾਈ ਕਰ ਰਹੀਆਂ ਹਨ ਇਹ ਕੰਪਨੀਆਂ



ਕੀ ਤੁਸੀਂ ਕਦੇ ਲਾੜੇ ਵੇਚਣ ਵਾਲੀ ਕੰਪਨੀ ਦਾ ਨਾਮ ਸੁਣਿਆ ਹੈ? ਜੇਕਰ ਨਹੀਂ, ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜੀ ਹਾਂ! ਵਿਅਤਨਾਮ ਵਿੱਚ ਅਜਿਹੀਆਂ ਕਈ ਕੰਪਨੀਆਂ ਹਨ, ਜੋ ਲਾੜੇ ਵੇਚਣ ਦਾ ਕੰਮ ਕਰਦੀਆਂ ਹਨ ਅਤੇ ਇਸ ਕੰਮ ਰਾਹੀਂ ਕਰੋੜਾਂ ਰੁਪਏ ਕਮਾ ਰਹੀਆਂ ਹਨ। ਵਿਅਤਨਾਮ ਵਿੱਚ ਲਾੜੇ ਵੇਚਣ ਦਾ ਕੰਮ ਤੇਜੀ ਨਾਲ ਵੱਧ ਰਿਹਾ ਹੈ। ਇੱਥੇ ਲਾੜੇ ਦਾ ਇੰਤਜ਼ਾਮ ਕਰਾਉਣ ਵਾਲੀਆਂ ਕੰਪਨੀਆਂ ਰਿਸ਼ਤੇਦਾਰਾਂ ਦਾ ਵੀ ਇੰਤਜ਼ਾਮ ਕਰ ਦਿੰਦੀਆਂ ਹਨ ਅਤੇ ਉਸ ਦੇ ਅਨੁਸਾਰ ਪੈਸੇ ਲੈਂਦੀਆਂ ਹਨ। ਇੱਕ ਵਿਆਹ ਵਿੱਚ ਲਾੜੇ ਅਤੇ ਰਿਸ਼ਤੇਦਾਰਾਂ ਦਾ ਪ੍ਰਬੰਧ ਕਰਾਉਣ ਦੇ ਬਦਲੇ 4 ਲੱਖ ਰੁਪਏ ਲਏ ਜਾਂਦੇ ਹਨ। ਲਾੜੇ ਦੇ ਇਲਾਵਾ ਉਸ ਦੇ ਰਿਸ਼ਤੇਦਾਰਾਂ ਜਿਵੇਂ ਕਿ ਮਾਂ-ਪਿਓ, ਚਾਚਾ-ਚਾਚੀ, ਆਦਿ ਅਤੇ ਦੋਸਤਾਂ ਨੂੰ ਵੀ ਬੁਲਾਇਆ ਜਾਂਦਾ ਹੈ ਅਤੇ ਉਸ ਦੇ ਵੀ ਪੈਸੇ ਲੱਗਦੇ ਹਨ। ਵਿਆਹ ਲਈ ਕੰਪਨੀਆਂ 20 ਤੋਂ 400 ਮਹਿਮਾਨਾਂ ਦਾ ਵੀ ਪ੍ਰਬੰਧ ਕਰਵਾ ਰਹੀਆਂ ਹਨ।
 
ਵਿਅਤਨਾਮ ਵਿੱਚ ਵਿਆਹਾਂ ਲਈ ਲਾੜੇ ਅਤੇ ਮਹਿਮਾਨ ਕਿਰਾਏ ਉੱਤੇ ਲੈਣ ਦਾ ਕੰਮ ਚੱਲ ਰਿਹਾ ਹੈ। ਦਰਅਸਲ, ਵਿਅਤਨਾਮ ਵਿੱਚ ਲਿਵ-ਇਨ-ਰਿਲੇਸ਼ਨਸ਼ਿਪ ਦਾ ਕਲਚਰ ਵੱਧਦਾ ਜਾ ਰਿਹਾ ਹੈ ਅਜਿਹੇ ਵਿੱਚ ਇੱਥੇ ਕੁੜੀਆਂ ਦੇ ਬਿਨਾਂ ਵਿਆਹ ਦੇ ਗਰਭਵਤੀ ਹੋਣ ਦੇ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਜਿਹੇ ਮਾਮਲਿਆਂ ਵਿੱਚ ਸਮਾਜਕ ਤਿਰਸਕਾਰ ਤੋਂ ਬੱਚਣ ਲਈ ਰਾਜਧਾਨੀ ਹਨੋਈ ਸਮੇਤ ਪੂਰੇ ਦੇਸ਼ ਵਿੱਚ ਫਰਜੀ ਵਿਆਹਾਂ ਦਾ ਚਲਨ ਤੇਜੀ ਨਾਲ ਵਧਿਆ ਹੈ। ਇੱਥੇ ਆਪਣੇ ਆਪ ਨੂੰ ਸਮਾਜ ਦੀਆਂ ਨਜ਼ਰਾਂ ਵਿੱਚ ਬਚਾਈ ਰੱਖਣ ਲਈ ਕੁੜੀਆਂ ਫਰਜੀ ਵਿਆਹ ਕਰ ਰਹੀਆਂ ਹਨ।

ਦੋ ਦਿਨ ਪਹਿਲਾਂ ਅਜਿਹੇ ਹੀ ਇੱਕ ਵਿਆਹ ਦਾ ਖੁਲਾਸਾ ਹੋਇਆ। 27 ਸਾਲਾ ਗਰਭਵਤੀ ਕੁੜੀ ਨੇ ਫਰਜੀ ਵਿਆਹ ਕਰਨ ਲਈ ਦੂਲਹੇ ਨੂੰ ਕਰੀਬ ਇੱਕ ਲੱਖ ਰੁਪਏ ਦਾ ਭੁਗਤਾਨ ਕੀਤਾ।

ਕੁੜੀਆਂ ਕੰਪਨੀ ਤੋਂ ਜਿਸ ਲਾੜੇ ਨੂੰ ਖਰੀਦਦੀਆਂ ਹਨ, ਕੋਈ ਜ਼ਰੂਰੀ ਨਹੀਂ ਕਿ ਉਹ ਲਾੜਾ ਕੁਆਰਾ ਹੋਵੇ। ਇਹ ਵਿਕਾਊ ਲਾੜੇ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਵੀ ਹੁੰਦੇ ਹਨ। ਫਿਰ ਵੀ ਕੁਆਰੀਆਂ ਕੁੜੀਆਂ ਉਨ੍ਹਾਂ ਨੂੰ ਆਪਣਾ ਪਤੀ ਬਣਾਉਣ ਲਈ ਖਰੀਦਦੀਆਂ ਹਨ ਅਤੇ ਉਨ੍ਹਾਂ ਦੇ ਬਦਲੇ ਵਿੱਚ ਕੰਪਨੀਆਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਹਨ। ਅੰਕੜਿਆਂ ਦੇ ਅਨੁਸਾਰ 70 ਫੀਸਦੀ ਫਰਜੀ ਲਾੜੇ ਪਹਿਲਾਂ ਤੋਂ ਸ਼ਾਦੀਸ਼ੁਦਾ ਹੁੰਦੇ ਹਨ ਅਤੇ ਵਿਅਤਨਾਮ ਵਿੱਚ ਹਰ ਸਾਲ 1000 ਤੋਂ ਜ਼ਿਆਦਾ ਫਰਜੀ ਵਿਆਹ ਹੁੰਦੇ ਹਨ।

ਇੱਕ ਵਿਆਹ ਵਿੱਚ ਲਾੜੇ ਅਤੇ ਰਿਸ਼ਤੇਦਾਰਾਂ ਦਾ ਇੰਤਜ਼ਾਮ ਕਰਵਾਉਣ ਦੇ ਬਦਲੇ 4 ਲੱਖ ਰੁਪਏ ਲਏ ਜਾਂਦੇ ਹਨ। ਕੰਪਨੀਆਂ ਦੇ ਅਨੁਸਾਰ, ਵਿਆਹਾਂ ਵਿੱਚ ਘੱਟ ਤੋਂ ਘੱਟ 20 ਲੋਕਾਂ ਨੂੰ ਕਿਰਾਏ ਉੱਤੇ ਬੁਲਾਇਆ ਜਾਂਦਾ ਹੈ। ਜ਼ਿਆਦਾ ਪੈਸੇ ਵਾਲੇ ਲੋਕ 400 ਤੋਂ ਜ਼ਿਆਦਾ ਮਹਿਮਾਨਾਂ ਦੀ ਮੰਗ ਕਰਦੇ ਹਨ ਅਤੇ ਉਸ ਦੇ ਮੁਤਾਬਕ ਪੈਸਾ ਦਿੰਦੇ ਹਨ।

ਵਿਅਤਨਾਮ ਵਿੱਚ ਫਰਜੀ ਵਿਆਹਾਂ ਦਾ ਸਭ ਤੋਂ ਵੱਡਾ ਕਾਰਨ ਦੋ ਪੀੜ੍ਹੀਆਂ ਦੇ ਵਿੱਚ ਜਨਰੇਸ਼ਨ ਗੈਪ ਹੋਣਾ ਹੈ। 9.3 ਕਰੋੜ ਆਬਾਦੀ ਵਿੱਚੋਂ ਅੱਧੇ ਲੋਕਾਂ ਦੀ ਉਮਰ 30 ਸਾਲ ਤੋਂ ਘੱਟ ਹੈ। ਅੱਧੀ ਆਬਾਦੀ ਰੂੜ੍ਹੀਵਾਦੀ ਸੋਚ ਤੋਂ ਨਿਕਲ ਨਹੀਂ ਪਾ ਰਹੀ ਹੈ। ਉਥੇ ਹੀ ਨਵੀਂ ਪੀੜ੍ਹੀ ਦੇ ਮੁੰਡੇ-ਕੁੜੀਆਂ ਬਿਨਾਂ ਵਿਆਹ ਦੇ ਰਿਲੇਸ਼ਨਸ਼ਿਪ ਵਿੱਚ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 3 ਲੱਖ ਤੋਂ ਜ਼ਿਆਦਾ ਗਰਭਪਾਤ ਹੋਏ। ਜਦਕਿ ਅਸਲੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ।







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER