ਜ਼ਰਾ ਹੱਟ ਕੇ
ਵੀਡੀਓ ਹੋਇਆ ਵਾਇਰਲ
ਕੈਮਰੇ ਦੇ ਸਾਹਮਣੇ ਦੋ ਨਿਊਜ਼ ਐਂਕਰਾਂ ਵਿੱਚ ਹੋਈ ਲੜਾਈ
- ਪੀ ਟੀ ਟੀਮ
ਕੈਮਰੇ ਦੇ ਸਾਹਮਣੇ ਦੋ ਨਿਊਜ਼ ਐਂਕਰਾਂ ਵਿੱਚ ਹੋਈ ਲੜਾਈ



ਪਾਕਿਸਤਾਨ ਦੇ ਦੋ ਟੀਵੀ ਨਿਊਜ਼ ਐਂਕਰਾਂ ਦੇ ਵਿੱਚ ਲੜਾਈ ਹੋ ਗਈ। ਉਸ ਸਮੇਂ ਭਾਵੇਂ ਬੁਲੇਟਿਨ ਆਨ ਏਅਰ ਨਹੀਂ ਹੋਇਆ ਸੀ, ਪਰ ਕੈਮਰਾ ਆਨ ਸੀ। ਇਹ ਪੂਰੀ ਲੜਾਈ ਕੈਮਰੇ ਉੱਤੇ ਰਿਕਾਰਡ ਹੋ ਗਈ ਅਤੇ ਵੀਡੀਓ ਲੀਕ ਹੋ ਗਈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਐਂਕਰ ਲਾਹੌਰ ਦੇ ਨਿਊਜ਼ ਚੈਨਲ ਸਿਟੀ 42 ਦੇ ਹਨ। ਕੈਮਰੇ ਦੇ ਸਾਹਮਣੇ ਦੋਵੇਂ ਅਚਾਨਕ ਲੜ ਪੈਂਦੇ ਹਨ। ਇੱਕ ਪੁਰਸ਼ ਐਂਕਰ ਮਹਿਲਾ ਐਂਕਰ ਦੇ ਰਵੱਈਏ ਉੱਤੇ ਸਵਾਲ ਚੁੱਕਦੇ ਹੋਏ ਆਪਣੇ ਪ੍ਰੋਡਿਊਸਰ ਨੂੰ ਸ਼ਿਕਾਇਤ ਕਰਦਾ ਹੈ।

ਵੀਡੀਓ ਦੀ ਸ਼ੁਰੂਆਤ ਵਿੱਚ ਪੁਰਸ਼ ਐਂਕਰ ਬੋਲਦਾ ਨਜ਼ਰ ਆਉਂਦਾ ਹੈ ਕਿ "ਮੈਂ ਇਸ ਦੇ ਨਾਲ ਕਿਵੇਂ ਨਿਊਜ਼ ਬੁਲੇਟਿਨ ਕਰਾਂ। ਇਹ ਕਹਿ ਰਹੀ ਹੈ ਕਿ ਮੇਰੇ ਨਾਲ ਗੱਲ ਨਾ ਕਰੋ।" ਉਥੇ ਹੀ ਮਹਿਲਾ ਐਂਕਰ ਜਵਾਬ ਦਿੰਦੇ ਹੋਏ ਕਹਿੰਦੀ ਹੈ ਕਿ "ਮੈਂ ਲਹਿਜ਼ੇ ਦੀ ਗੱਲ ਕੀਤੀ ਹੈ। ਮੇਰੇ ਨਾਲ ਤਮੀਜ਼ ਨਾਲ ਗੱਲ ਕਰੋ।"

ਇਸ ਤੋਂ ਬਾਅਦ ਪੁਰਸ਼ ਐਂਕਰ ਕਹਿੰਦਾ ਹੈ ਕਿ "ਮੈਂ ਕਿਹੜੀ ਬਦਤਮੀਜ਼ੀ ਕੀਤੀ ਹੈ।" ਜਿਸ ਦੇ ਬਾਅਦ ਮਹਿਲਾ ਐਂਕਰ ਹੌਲੀ ਨਾਲ ਜਾਹਿਲ ਸ਼ਬਦ ਦਾ ਇਸਤੇਮਾਲ ਕਰਦੀ ਹੈ। ਇਹ ਸੁਣ ਕੇ ਪੁਰਸ਼ ਐਂਕਰ ਆਪਣੇ ਪ੍ਰੋਡਿਊਸਰ ਨੂੰ ਕਹਿੰਦਾ ਹੈ ਕਿ 'ਇਸ ਨੂੰ ਕਹੋ ਕਿ ਆਪਣੀ ਜ਼ਬਾਨ ਕੰਟਰੋਲ ਕਰੇ।' ਅਤੇ ਪੁੱਛਦਾ ਹੈ ਕਿ 'ਕੀ ਇਹ ਸਭ ਰਿਕਾਰਡ ਹੋ ਰਿਹਾ ਹੈ?' ਨਾਲ ਹੀ ਕਹਿੰਦਾ ਹੈ ਕਿ 'ਅਜੀਬ ਹੈ ਇਸ ਦੇ ਨਖਰੇ ਹੀ ਖਤਮ ਨਹੀਂ ਹੋ ਰਹੇ।'

ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। ਕਈ ਫੇਸਬੁੱਕ ਪੇਜ ਨੇ ਇਸ ਨੂੰ ਸ਼ੇਅਰ ਕੀਤਾ ਹੈ।
 
ਵੇਖੋ ਵੀਡੀਓ:







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER