ਜ਼ਰਾ ਹੱਟ ਕੇ
ਸਿਰਫ ਔਰਤਾਂ ਇੱਥੇ ਰਹਿ ਕੇ ਕਰਨਗੀਆਂ ਮੌਜਾਂ
ਇਸ ਆਈਲੈਂਡ 'ਤੇ ਮਰਦਾਂ ਦਾ ਜਾਣਾ ਹੈ ਬੈਨ
- ਪੀ ਟੀ ਟੀਮ
ਇਸ ਆਈਲੈਂਡ 'ਤੇ ਮਰਦਾਂ ਦਾ ਜਾਣਾ ਹੈ ਬੈਨ



ਫਿਨਲੈਂਡ ਦੇ ਬਾਲਟਿਕ ਸੀ ਦੇ ਕੋਲ ਇੱਕ ਅਜਿਹਾ ਆਈਲੈਂਡ ਹੈ, ਜਿੱਥੇ ਮਰਦਾਂ ਦਾ ਜਾਣਾ ਬੈਨ ਹੋਵੇਗਾ। ਇੱਥੇ ਸਿਰਫ ਔਰਤਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ। ਇਸ ਆਈਲੈਂਡ ਦਾ ਨਾਮ ਹੈ ਸੁਪਰਸ਼ੀ ਆਈਲੈਂਡ। ਇਸ ਆਈਲੈਂਡ ਨੂੰ ਗਰਮੀਆਂ ਵਿੱਚ ਇਸ ਸਾਲ ਖੋਲ੍ਹ ਦਿੱਤਾ ਜਾਵੇਗਾ। ਇਹ ਆਈਲੈਂਡ ਇੱਕ ਅਮਰੀਕੀ ਬਿਜ਼ਨੈੱਸਵੂਮੈਨ ਕ੍ਰਿਸਟੀਨਾ ਰਾਥ ਦੇ ਦਿਮਾਗ ਦੀ ਉਪਜ ਹੈ। ਉਹ ਅਜਿਹੀ ਜਗ੍ਹਾ ਦੀ ਤਲਾਸ਼ ਵਿੱਚ ਸੀ ਜਿੱਥੇ ਔਰਤਾਂ ਆਰਾਮ ਨਾਲ ਛੁੱਟੀਆਂ ਮਨਾ ਸਕਣ।
ਕ੍ਰਿਸਟੀਨਾ ਰਾਥ ਨੇ ਕਿਹਾ- "ਇੱਥੇ ਔਰਤਾਂ ਨੂੰ ਫਿਟਨੈੱਸ, ਨਿਊਟ੍ਰੀਸ਼ਨ ਅਤੇ ਉਹ ਸਾਰੀਆਂ ਚੀਜਾਂ ਮਿਲਣਗੀਆਂ ਜੋ ਉਨ੍ਹਾਂ ਨੂੰ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਨਹੀਂ ਮਿਲ ਪਾਉਂਦੀਆਂ।"
ਸੁਪਰਸ਼ੀ ਆਈਲੈਂਡ ਵਿੱਚ ਇੱਕ ਰਿਜ਼ਾਰਟ ਵੀ ਹੈ, ਜਿਸ ਦੀ ਕੰਸਟ੍ਰਕਸ਼ਨ ਜਾਰੀ ਹੈ। ਇਸ ਰਿਜ਼ਾਰਟ ਵਿੱਚ 4 ਕੈਬਿਨ ਹੋਣਗੇ, ਜਿੱਥੇ 10 ਔਰਤਾਂ ਆਰਾਮ ਨਾਲ ਰਹਿ ਸਕਦੀਆਂ ਹਨ। ਇਸ ਰਿਜ਼ਾਰਟ ਵਿੱਚ ਸਪਾ, ਸੌਨਾ ਬਾਥ ਅਤੇ ਹੋਰ ਸੁਵਿਧਾਵਾਂ ਹੋਣਗੀਆਂ। ABC News ਦੀ ਖ਼ਬਰ ਦੇ ਮੁਤਾਬਕ, ਸੁਪਰਸ਼ੀ ਆਈਲੈਂਡ ਵਿੱਚ ਸ਼ੇਅਰ ਰੂਮ ਹੋਣਗੇ। ਇੱਕ ਕੈਬਿਨ ਦੀ ਕੀਮਤ 3 ਹਜ਼ਾਰ ਡਾਲਰ ਤੋਂ ਲੈ ਕੇ 6 ਹਜ਼ਾਰ ਡਾਲਰ ਤੱਕ ਹੋਵੇਗੀ। ਇੱਥੇ ਔਰਤਾਂ 5 ਦਿਨ ਤੱਕ ਰਹਿ ਸਕਦੀਆਂ ਹਨ। ਲੇਕਿਨ ਟਿਕਟ ਬੁੱਕ ਕਰਨ ਤੋਂ ਪਹਿਲਾਂ ਔਰਤਾਂ ਨੂੰ ਮਨਜੂਰੀ ਲੈਣ ਲਈ ਸਭ ਤੋਂ ਪਹਿਲਾਂ ਸਕਾਈਪ ਦੇ ਜ਼ਰੀਏ ਇੰਟਰਵਿਊ ਦੇਣਾ ਪਵੇਗਾ। ਰਿਜ਼ਾਰਟ ਵਿੱਚ ਬਣੇ ਕੈਬਿਨ ਪੂਰੀ ਤਰ੍ਹਾਂ ਨਾਲ ਹੈਲਥ ਉੱਤੇ ਫੋਕਸ ਹੋਣਗੇ।
New York Post ਨੂੰ ਕ੍ਰਿਸਟੀਨਾ ਰਾਥ ਨੇ ਸਾਫ਼ ਕਿਹਾ ਹੈ- "ਮੈਂ ਮਰਦਾਂ ਨਾਲ ਕੋਈ ਨਫਰਤ ਨਹੀਂ ਹੈ। ਅੱਗੇ ਇਹ ਆਈਲੈਂਡ ਮਰਦਾਂ ਲਈ ਵੀ ਖੁੱਲ੍ਹ ਸਕਦਾ ਹੈ। ਲੇਕਿਨ ਫਿਲਹਾਲ ਲਈ ਇਹ ਸਿਰਫ ਅਤੇ ਸਿਰਫ ਔਰਤਾਂ ਅਤੇ ਸੁਪਰਸ਼ੀ ਕੰਮਿਊਨਿਟੀ ਲਈ ਹੈ।"

ਕ੍ਰਿਸਟੀਨਾ ਨੇ 8.4 ਏਕੜ ਦਾ ਇਹ ਆਈਲੈਂਡ ਸਤੰਬਰ 2017 ਵਿੱਚ ਖਰੀਦਿਆ ਸੀ। ਫਿਲਹਾਲ ਇੱਥੇ ਕੰਸਟ੍ਰਕਸ਼ਨ ਜਾਰੀ ਹੈ ਅਤੇ ਇਸ ਸਾਲ ਗਰਮੀਆਂ ਵਿੱਚ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ।







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER