ਜ਼ਰਾ ਹੱਟ ਕੇ
ਜਾਣੋ ਆਉਣ ਵਾਲੇ ਸਾਲ ਦਾ ਸੱਚ
ਨਾਸਤਰੇਦਮਸ ਨੇ 2018 ਲਈ ਕੀਤੀਆਂ ਸਨ ਇਹ ਭਵਿੱਖਵਾਣੀਆਂ
- ਪੀ ਟੀ ਟੀਮ
ਨਾਸਤਰੇਦਮਸ ਨੇ 2018 ਲਈ ਕੀਤੀਆਂ ਸਨ ਇਹ ਭਵਿੱਖਵਾਣੀਆਂ16ਵੀਂ (1503-1566) ਸਦੀ ਤੋਂ ਫਰਾਂਸ ਦੇ ਨਾਸਤਰੇਦਮਸ ਦੀਆਂ ਭਵਿੱਖਵਾਣੀਆਂ 100 ਫ਼ੀਸਦੀ ਸੱਚ ਸਾਬਿਤ ਹੋਈਆਂ ਹਨ। ਪੂਰੀ ਦੁਨੀਆ ਨਾਸਤਰੇਦਮਸ ਦੀਆਂ ਭਵਿੱਖਵਾਣੀਆਂ ਦਾ ਲੋਹਾ ਮੰਨਦੀ ਹੈ। ਨਾਸਤਰੇਦਮਸ ਦੀਆਂ ਭਵਿੱਖਵਾਣੀਆਂ ਅੱਜ ਵੀ ਦੁਨੀਆ ਭਰ ਦੇ ਵਿਗਿਆਨੀਆਂ ਅਤੇ ਲੋਕਾਂ ਲਈ ਪਹੇਲੀ ਬਣੀਆਂ ਹੋਈਆਂ ਹਨ। ਨਾਸਤਰੇਦਮਸ ਨੇ ਆਉਣ ਵਾਲੀਆਂ 20 ਸਦੀਆਂ ਲਈ 400 ਸਾਲ ਪਹਿਲਾਂ ਜੋ ਭਵਿੱਖਵਾਣੀਆਂ ਕੀਤੀਆਂ ਸਨ, ਉਨ੍ਹਾਂ ਵਿਚੋਂ ਜ਼ਿਆਦਾਤਰ ਸੱਚ ਸਾਬਤ ਹੋਈਆਂ ਹਨ। ਨਾਸਤਰੇਦਮਸ ਨੇ ਕਵਿਤਾਵਾਂ ਦੇ ਜ਼ਰੀਏ ਇਹ ਭਵਿੱਖਵਾਣੀਆਂ ਕੀਤੀਆਂ ਸਨ। ਉਨ੍ਹਾਂ ਦੀਆਂ ਭਵਿੱਖਵਾਣੀਆਂ ਇੰਨੀਆਂ ਉਲਝਾਊ ਹਨ ਕਿ ਉਨ੍ਹਾਂ ਨੂੰ ਸਮਝਣਾ ਕਾਫ਼ੀ ਮੁਸ਼ਕਲ ਭਰਿਆ ਕੰਮ ਹੁੰਦਾ ਹੈ।
ਹੁਣ ਨਵਾਂ ਸਾਲ ਆਉਣ ਵਾਲਾ ਹੈ ਅਤੇ ਲੋਕਾਂ ਨੇ ਨਾਸਤਰੇਦਮਸ ਦੀਆਂ ਕਿਤਾਬਾਂ ਅਤੇ ਕ੍ਰਿਸਟਲ ਬਾਲਸ ਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਅਖੀਰ ਉਨ੍ਹਾਂ ਨੇ ਸਾਲ 2018 ਲਈ ਕੀ ਭਵਿੱਖਵਾਣੀਆਂ ਕੀਤੀਆਂ ਸਨ। ਆਓ ਜਾਣਦੇ ਹਾਂ ਕਿ 2018 ਲਈ ਨਾਸਤਰੇਦਮਸ ਵੱਲੋਂ ਕੀਤੀਆਂ ਗਈਆਂ ਭਵਿੱਖਵਾਣੀਆਂ ਬਾਰੇ:
ਡਾਇਨਾ ਦੀ ਮੌਤ, ਐਡੋਲਫ ਹਿਟਲਰ ਦੀ ਚੜ੍ਹਾਈ, ਪਰਮਾਣੂ ਬੰਬ, ਦੂਜੀ ਵਿਸ਼ਵ ਜੰਗ, 9/11 ਦੇ ਬਾਰੇ ਨਾਸਤਰੇਦਮਸ ਦੀਆਂ ਭਵਿੱਖਵਾਣੀਆਂ ਬਿਲਕੁੱਲ ਸਹੀ ਸਾਬਤ ਹੋਈਆਂ ਹਨ। 2016 ਵਿੱਚ ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਵੀ ਨਾਸਤਰੇਦਮਸ ਦੀ ਭਵਿੱਖਵਾਣੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਬਾਰੇ ਨਾਸਤਰੇਦਮਸ ਨੇ ਜੋ ਕੁੱਝ ਵੀ ਸੰਕੇਤਕ ਰੂਪ ਵਿੱਚ ਕਿਹਾ ਸੀ, ਉਹ ਡੋਨਲਡ ਟਰੰਪ ਦੇ ਰੂਪ ਵਿੱਚ ਬਿਲਕੁੱਲ ਸਹੀ ਸਾਬਤ ਹੋਇਆ ਹੈ।
ਕੁੱਝ ਰਿਸਰਚਾਂ ਦੇ ਮੁਤਾਬਕ, ਨਾਸਤਰੇਦਮਸ ਨੇ ਆਪਣੀ ਮੌਤ ਦੇ ਬਾਰੇ ਵੀ ਬਿਲਕੁੱਲ ਸਹੀ ਭਵਿੱਖਵਾਣੀ ਕਰ ਦਿੱਤੀ ਸੀ। ਉਨ੍ਹਾਂ ਨੇ ਭਵਿੱਖਵਾਣੀ ਕਰਦੇ ਹੋਏ ਕਿਹਾ ਸੀ, ਮੈਂ ਬੈਂਚ ਅਤੇ ਬਿਸਤਰੇ ਦੇ ਨੇੜੇ ਮ੍ਰਿਤ ਮਿਲਾਂਗਾ। ਉਨ੍ਹਾਂ ਨੇ ਆਪਣੀ ਮੌਤ ਤੋਂ ਠੀਕ ਇੱਕ ਰਾਤ ਪਹਿਲਾਂ ਇਹ ਵੀ ਦੱਸ ਦਿੱਤਾ ਸੀ ਕਿ ਉਹ ਅਗਲੀ ਰਾਤ ਜਿੰਦਾ ਨਹੀਂ ਹੋਣਗੇ। ਨਾਸਤਰੇਦਮਸ ਅਗਲੀ ਸਵੇਰੇ ਆਪਣੇ ਬੈੱਡਰੂਮ ਵਿੱਚ ਆਪਣੀ ਟੇਬਲ ਉੱਤੇ ਮ੍ਰਿਤ ਮਿਲੇ ਸਨ। ਇਸ ਤਰ੍ਹਾਂ ਉਨ੍ਹਾਂ ਦੀ ਆਪਣੀ ਹੀ ਮੌਤ ਦੇ ਬਾਰੇ ਕੀਤੀ ਗਈ ਭਵਿੱਖਵਾਣੀ ਵੀ ਸੱਚ ਸਾਬਤ ਹੋਈ ਸੀ।
ਨਾਸਤਰੇਦਮਸ ਨੇ 2018 ਲਈ ਜੋ ਭਵਿੱਖਵਾਣੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਕਈ ਭਿਆਨਕ ਘਟਨਾਵਾਂ ਦੀ ਵੀ ਭਵਿੱਖਵਾਣੀਆਂ ਕੀਤੀਆਂ ਗਈਆਂ ਹਨ। ਨਾਸਤਰੇਦਮਸ ਦੇ ਮੁਤਾਬਕ, 2018 ਵਿੱਚ ਮ੍ਰਿਤ ਆਤਮਾਵਾਂ ਆਪਣੀ ਕਬਰ ਤੋਂ ਬਾਹਰ ਆ ਜਾਣਗੀਆਂ ਅਤੇ ਦੁਨੀਆ ਵਿੱਚ ਕਾਫ਼ੀ ਉਥਲ-ਪੁਥਲ ਮੱਚੇਗੀ। ਨਾਸਤਰੇਦਮਸ ਨੇ 2018 ਵਿੱਚ ਕਈ ਕੁਦਰਤੀ ਆਫ਼ਤਾਂ ਦੀ ਭਵਿੱਖਵਾਣੀ ਵੀ ਕੀਤੀ ਹੈ।
ਨਾਸਤਰੇਦਮਸ ਦੀ ਤੀਜੀ ਵਿਸ਼ਵ ਜੰਗ ਦੀ ਭਵਿੱਖਵਾਣੀ: ਨਾਸਤਰੇਦਮਸ ਨੇ ਆਪਣੀ ਕਿਤਾਬ 'ਦ ਪ੍ਰੋਫੇਸੀਜ' ਵਿੱਚ ਤੀਜੀ ਵਿਸ਼ਵ ਜੰਗ ਦੀ ਭਵਿੱਖਵਾਣੀ ਕੀਤੀ ਹੈ। ਨਾਸਤਰੇਦਮਸ ਨੇ ਸੰਸਾਰਿਕ ਵਿਵਸਥਾ ਵਿੱਚ ਇੱਕ ਵੱਡੇ ਫੇਰਬਦਲ ਦੀ ਭਵਿੱਖਵਾਣੀ ਕੀਤੀ ਹੈ। ਨਾਸਤਰੇਦਮਸ ਦੀ ਭਵਿੱਖਵਾਣੀ ਦੇ ਮੁਤਾਬਕ, ਤੀਜੀ ਵਿਸ਼ਵ ਜੰਗ ਕੇਵਲ ਦੋ ਜਾਂ ਦੋ ਤੋਂ ਜ਼ਿਆਦਾ ਦੇਸ਼ਾਂ ਵਿੱਚ ਨਹੀਂ, ਸਗੋਂ ਦੋ ਦਿਸ਼ਾਵਾਂ ਵਿੱਚ ਹੋਵੇਗੀ ਯਾਨੀ ਪੂਰਬ ਅਤੇ ਪੱਛਮ ਦੇ ਵਿੱਚ। ਪੂਰਬ ਅਤੇ ਪੱਛਮ ਦੇ ਦੇਸ਼ਾਂ ਵਿੱਚ ਤਣਾਅ ਭਰੇ ਹਾਲਾਤ ਬਾਰੇ ਸਭ ਨੂੰ ਪਤਾ ਹੀ ਹੈ।
ਨਾਸਤਰੇਦਮਸ ਦੀ ਭਵਿੱਖਵਾਣੀ ਦੇ ਮੁਤਾਬਕ, ਆਦਮੀ ਆਦਮੀ ਨੂੰ ਮਾਰ ਰਹੇ ਹੋਣਗੇ ਅਤੇ ਲੜਾਈ ਦੇ ਅੰਤ ਵਿੱਚ ਕੁੱਝ ਲੋਕ ਹੀ ਸ਼ਾਂਤੀ ਦਾ ਆਨੰਦ ਚੁੱਕਣ ਲਈ ਬੱਚਣਗੇ। ਅਸਮਾਨ ਤੋਂ ਉੱਡਦੀ ਹੋਈ ਅੱਗ ਦੀਆਂ ਗੇਂਦਾਂ ਗਿਰਨਗੀਆਂ ਅਤੇ ਲੋਕ ਕਮਜੋਰ ਹੋ ਜਾਣਗੇ। ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਨਿਊਕਲੀਅਰ ਮਿਸਾਈਲਸ ਪ੍ਰੀਖਣਾਂ ਤੋਂ ਲਗਾਤਾਰ ਇਹ ਡਰ ਬਣਿਆ ਹੀ ਹੋਇਆ ਹੈ।

ਕੁਦਰਤੀ ਆਫ਼ਤਾਂ: 2018 ਵਿੱਚ ਕਈ ਵਿਨਾਸ਼ਕਾਰੀ ਭੁਚਾਲ ਆਉਣਗੇ। ਚੀਨ ਭੁਚਾਲ ਵਰਗੀਆਂ ਕੁਦਰਤੀ ਆਫ਼ਤਾਂ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਅਤੇ ਕਈ ਹਜ਼ਾਰ ਮੌਤਾਂ ਹੋਣਗੀਆਂ। 2018 ਦੀ ਸਰਦੀ ਵਿੱਚ ਪੈਸਿਫਿਕ ਦੀ ਬੈਲਟ ਵਿੱਚ ਜਵਾਲਾ ਉੱਠੇਗੀ ਅਤੇ ਕਈ ਭੁਚਾਲ ਅਤੇ ਜਵਾਲਾਮੁਖੀ ਆਪਣਾ ਢਾਹੁਣਗੇ। ਦੁਨੀਆ ਦੇ ਕਈ ਹਿੱਸਿਆਂ ਵਿੱਚ ਹੜ੍ਹ ਵੀ ਆਵੇਗਾ, ਜਿਸ ਨਾਲ ਤਬਾਹੀ ਮੱਚੇਗੀ। ਚੀਨ, ਜਪਾਨ ਅਤੇ ਆਸਟ੍ਰੇਲੀਆ ਵਿੱਚ ਟਾਇਫੂਨ ਆਵੇਗਾ। ਰੂਸ ਮੌਸਮ ਅਤੇ ਹੜ੍ਹ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ।
2018 ਵਿੱਚ ਵਿਸੁਵਿਅਸ ਵਿੱਚ ਅੱਗ ਉੱਠੇਗੀ ਜਿਸ ਨਾਲ ਪੂਰਾ ਇਟਲੀ ਹਿੱਲ ਜਾਵੇਗਾ। ਇਟਲੀ ਦੇ ਭੂ ਵਿਗਿਆਨੀਆਂ ਦੀ ਮੰਨੀਏ ਤਾਂ ਵਿਸੁਵਿਅਸ ਇੱਕ ਸਰਗਰਮ ਜਵਾਲਾਮੁਖੀ ਤੋਂ ਵੱਧ ਕੇ ਹੈ। 2018 ਦੇ ਅੰਤ ਤੱਕ ਜਾਂ ਫਿਰ 2019 ਦੀ ਸ਼ੁਰੂਆਤ ਵਿੱਚ ਇਸ ਦੇ ਫੱਟਣ ਦੀ ਸੰਭਾਵਨਾ ਹੈ। ਹੁਣ ਤੱਕ ਇਤਿਹਾਸ ਵਿੱਚ ਇਹ ਕੇਵਲ ਦੋ ਵਾਰ ਫੱਟਿਆ ਹੈ।
ਸੌਰ ਕਿਰਨਾਂ ਨਾਲ ਸੜ ਜਾਵੇਗੀ ਧਰਤੀ: ਨਾਸਤਰੇਦਮਸ ਨੇ ਆਪਣੀ ਕਿਤਾਬ 'ਦ ਪ੍ਰੋਫੇਸੀਜ਼' ਵਿੱਚ ਲਿਖਿਆ ਹੈ, 'ਰਾਜਾ ਜੰਗਲਾਂ ਨੂੰ ਚੁਰਾ ਲੈ ਜਾਵੇਗਾ, ਅਸਮਾਨ ਖੁੱਲ੍ਹ ਜਾਵੇਗਾ, ਤਪਸ਼ ਨਾਲ ਸਾਰੇ ਖੇਤ ਜਲ ਜਾਣਗੇ'। ਕਈ ਵਿਦਵਾਨਾਂ ਨੇ ਨਾਸਤਰੇਦਮਸ ਦੀ ਇਸ ਭਵਿੱਖਵਾਣੀ ਦੀ ਵਿਆਖਿਆ ਓਜ਼ੋਨ ਲੇਅਰ 'ਚ ਸੁਰਾਖਾਂ ਦੇ ਵੱਡੇ ਹੋਣ ਅਤੇ ਜੰਗਲ ਦੇ ਵਿਨਾਸ਼ ਤੋਂ ਕੀਤੀ ਹੈ ਜਿਸ ਨਾਲ ਧਰਤੀ ਸੌਰ ਕਿਰਨਾਂ ਤੋਂ ਪ੍ਰਭਾਵਿਤ ਹੋਵੇਗੀ।
2025 ਵਿੱਚ ਆਵੇਗਾ ਸ਼ਾਂਤੀ ਯੁੱਗ: ਨਾਸਤਰੇਦਮਸ ਨੇ ਤੀਜੀ ਵਿਸ਼ਵ ਜੰਗ ਦੀ ਭਵਿੱਖਵਾਣੀ ਕੀਤੀ ਹੈ, ਜਿਸ ਵਿੱਚ ਖੂਬ ਖੂਨ-ਖਰਾਬਾ ਅਤੇ ਵਿਨਾਸ਼ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਲੜਾਈ ਦੇ ਅੰਤ ਦੀ ਵੀ ਭਵਿੱਖਵਾਣੀ ਕੀਤੀ ਹੈ। ਉਨ੍ਹਾਂ ਦੇ ਮੁਤਾਬਕ, 2025 ਵਿੱਚ ਦੁਨੀਆ ਵਿੱਚ ਫਿਰ ਤੋਂ ਸ਼ਾਂਤੀ ਸਥਾਪਤ ਹੋਵੇਗੀ। ਹਾਲਾਂਕਿ ਇਸ ਸ਼ਾਂਤੀ ਯੁੱਗ ਦਾ ਆਨੰਦ ਚੁੱਕਣ ਲਈ ਦੁਨੀਆ ਵਿੱਚ ਕੁੱਝ ਲੋਕ ਹੀ ਬੱਚਣਗੇ।Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER