ਜ਼ਰਾ ਹੱਟ ਕੇ
ਦਿੱਤੀਆਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ
ਸ਼ੋਲੇ ਦੇ ਅੰਦਾਜ਼ ਵਿੱਚ ਅਮਰੀਕਾ ਨੇ ਭਾਰਤ ਨੂੰ ਕਿਹਾ- 'ਯੇ ਦੋਸਤੀ ਹਮ ਨਹੀਂ ਤੋੜੇਂਗੇ'
- ਪੀ ਟੀ ਟੀਮ
ਸ਼ੋਲੇ ਦੇ ਅੰਦਾਜ਼ ਵਿੱਚ ਅਮਰੀਕਾ ਨੇ ਭਾਰਤ ਨੂੰ ਕਿਹਾ- 'ਯੇ ਦੋਸਤੀ ਹਮ ਨਹੀਂ ਤੋੜੇਂਗੇ'



ਨਵਾਂ ਸਾਲ ਆਉਣ ਵਾਲਾ ਹੈ ਅਤੇ ਇਸ ਨੂੰ ਲੈ ਕੇ ਦੁਨੀਆ ਭਰ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਲੋਕ ਹੁਣ ਤੋਂ ਇੱਕ-ਦੂਜੇ ਨੂੰ ਐਡਵਾਂਸ ਵਿੱਚ ਨਵੇਂ ਸਾਲ ਦੀਆਂ ਸ਼ੁਭਕਾਨਾਵਾਂ ਦੇ ਰਹੇ ਹਨ ਅਤੇ ਇਨ੍ਹਾਂ ਲੋਕਾਂ ਵਿੱਚ ਅਮਰੀਕੀ ਦੂਤਾਵਾਸ ਵੀ ਸ਼ਾਮਿਲ ਹੋ ਗਿਆ ਹੈ।

ਦਰਅਸਲ ਭਾਰਤ ਵਿੱਚ ਸਥਿਤ ਅਮਰੀਕੀ ਦੂਤਾਵਾਸ ਨੇ ਭਾਰਤ ਨੂੰ ਨਵੇਂ ਸਾਲ ਦੀਆਂ ਸ਼ੁਭਕਾਨਾਵਾਂ ਦਿੱਤੀਆਂ ਹਨ ਅਤੇ ਉਹ ਵੀ ਬੇਹੱਦ ਸ਼ਾਨਦਾਰ ਅੰਦਾਜ਼ ਵਿੱਚ। ਦੂਤਾਵਾਸ ਨੇ ਬਾਲੀਵੁੱਡ ਸਟਾਈਲ ਵਿੱਚ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਫਿਲਮ ਸ਼ੋਲੇ ਦੇ ਗੀਤ 'ਯੇ ਦੋਸਤੀ ਹਮ ਨਹੀਂ ਤੋੜੇਂਗੇ...' ਗਾਉਂਦੇ ਹੋਏ ਭਾਰਤ ਨੂੰ ਇਹ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅਮਰੀਕੀ ਦੂਤਾਵਾਸ ਨੇ ਇਹ ਵੀਡੀਓ ਆਪਣੇ ਫੇਸਬੁੱਕ ਅਤੇ ਟਵਿੱਟਰ ਪੇਜ ਉੱਤੇ ਸ਼ੇਅਰ ਵੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਸ਼ੋਲੇ ਫਿਲਮ, ਅਮਿਤਾਭ ਬੱਚਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਸਮ੍ਰਿਤੀ ਇਰਾਨੀ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਧੰਨਵਾਦ ਦਿੱਤਾ ਹੈ।

ਦੂਤਾਵਾਸ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, "ਯੇ ਦੋਸਤੀ ਹਮ ਨਹੀਂ ਤੋੜੇਂਗੇ। 2017 #ਵਾਸ ਅਨੱਦਰ ਬੈਨਰ ਈਅਰ ਇਨ #ਯੂਐੱਸਇੰਡੀਆਦੋਸਤੀ। ਵੀ ਵਿਸ਼ ਆਲ ਆਫ ਯੂ ਅ ਫੈਂਟਾਸਟਿਕ #2018 ਵਿਦ ਆਰ ਓਨ ਟੇਕ ਆਫ ਦਿਸ ਕਲਾਸਿਕ #ਸ਼ੋਲੇ ਸੋਂਗ। #ਹੈਪੀਨਿਊਈਅਰ"
 (ਯੇ ਦੋਸਤੀ ਹਮ ਨਹੀਂ ਤੋੜੇਂਗੇ। 2017 ਭਾਰਤ-ਅਮਰੀਕਾ ਦੀ ਦੋਸਤੀ ਵਿੱਚ ਇੱਕ ਹੋਰ ਮਹੱਤਵਪੂਰਣ ਸਾਲ ਰਿਹਾ। ਤੁਹਾਡੇ ਲਈ 2018 ਵਧੀਆ ਸਾਬਤ ਹੋਵੇ। ਸ਼ੋਲੇ ਦੇ ਇਸ ਕਲਾਸਿਕ ਗਾਣੇ ਉੱਤੇ ਪੇਸ਼ ਹੈ ਸਾਡੀ ਆਪਣੀ ਪੇਸ਼ਕਾਰੀ। ਹੈਪੀ ਨਿਊ ਈਅਰ।)

ਅਮਰੀਕੀ ਦੂਤਾਵਾਸ ਦੁਆਰਾ ਬਣਾਏ ਗਏ ਇਸ ਵੀਡੀਓ ਵਿੱਚ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਵਿਖਾਇਆ ਗਿਆ ਹੈ। ਇਸ ਵੀਡੀਓ ਵਿੱਚ ਕਈ ਭਾਰਤੀਆਂ ਅਤੇ ਅਮਰੀਕੀਆਂ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ। ਦੋਵਾਂ ਦੇਸ਼ਾਂ ਦੇ ਲੋਕਾਂ ਦਾ ਇਕੱਠੇ ਮਸਤੀ ਕਰਨ ਦਾ ਅੰਦਾਜ਼ ਅਤੇ ਫਿਰ ਸ਼ੋਲੇ ਫਿਲਮ ਦਾ 'ਯੇ ਦੋਸਤੀ ਹਮ ਨਹੀਂ ਤੋੜੇਂਗੇ' ਗਾਣਾ ਇਸ ਵੀਡੀਓ ਨੂੰ ਖਾਸ ਬਣਾਉਂਦਾ ਹੈ।

ਇਹ ਵੀਡੀਓ ਇਸਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਯੇਰੁਸ਼ਲਮ ਦੇ ਮੁੱਦੇ ਉੱਤੇ ਅਮਰੀਕੀ ਪ੍ਰਸਤਾਅ ਦੇ ਖਿਲਾਫ ਵੋਟ ਕੀਤਾ ਹੈ।
 
ਵੇਖੋ ਵੀਡੀਓ:







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER