ਜ਼ਰਾ ਹੱਟ ਕੇ
ਆਧਾਰ ਨੇ ਮਿਲਾਇਆ ਗੁੰਮੇ ਹੋਏ ਕਰੋੜਪਤੀ ਨੂੰ ਪਰਿਵਾਰ ਨਾਲ
ਰਾਏਬਰੇਲੀ ਦਾ ਭਿਖਾਰੀ ਨਿਕਲਿਆ ਤਾਮਿਲਨਾਡੂ ਦਾ ਕਰੋੜਪਤੀ
- ਪੀ ਟੀ ਟੀਮ
ਰਾਏਬਰੇਲੀ ਦਾ ਭਿਖਾਰੀ ਨਿਕਲਿਆ ਤਾਮਿਲਨਾਡੂ ਦਾ ਕਰੋੜਪਤੀਆਧਾਰ ਕਾਰਡ ਨੂੰ ਲੈ ਕੇ ਸਿਆਸੀ ਹਾਏ-ਤੌਬਾ ਦੇ ਵਿੱਚ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਕਿਸੇ ਦਾ ਵੀ ਹੈਰਾਨ ਹੋਣਾ ਸੁਭਾਵਿਕ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਦੇ ਰਾਲਪੁਰ ਕਸਬੇ ਵਿੱਚ ਸੜਕ ਉੱਤੇ ਕੰਗਾਲ ਹਾਲਤ ਵਿੱਚ ਰੋਟੀ ਲਈ ਇੱਕ ਬਜ਼ੁਰਗ ਭੀਖ ਮੰਗ ਰਿਹਾ ਸੀ। ਇਸ ਆਦਮੀ ਉੱਤੇ ਲਾਲਗੰਜ ਤਹਿਸੀਲ ਵਿੱਚ ਰਾਲਪੁਰ ਦੇ ਅਨੰਗਪੁਰਮ ਸਕੂਲ ਦੇ ਸਵਾਮੀ ਭਾਸਕਰ ਸਵਰੂਪ ਜੀ ਮਹਾਰਾਜ ਦੀ ਨਜ਼ਰ ਪਈ ਅਤੇ ਉਹ ਉਸ ਨੂੰ ਆਪਣੇ ਆਸ਼ਰਮ ਵਿੱਚ ਲੈ ਆਏ। ਸਵਾਮੀ ਦੇ ਸੇਵਕਾਂ ਨੇ ਮੰਗਤੇ ਨੂੰ ਨਹਾਉਣ-ਧੁਆਉਣ ਤੋਂ ਬਾਅਦ ਉਸ ਦੇ ਕਪੜਿਆਂ ਦੀ ਤਲਾਸ਼ੀ ਲਈ ਤਾਂ ਸਾਰੇ ਹੈਰਾਨ ਰਹਿ ਗਏ। ਉਸ ਬਜ਼ੁਰਗ ਦੀ ਜੇਬ ਵਿੱਚ ਆਧਾਰ ਕਾਰਡ ਦੇ ਨਾਲ ਇੱਕ ਕਰੋੜ ਛੇ ਲੱਖ 92 ਹਜ਼ਾਰ 731 ਰੁਪਏ ਦੀ ਐੱਫ.ਡੀ. ਦੇ ਕਾਗਜ਼ ਮਿਲੇ।

ਬਜ਼ੁਰਗ ਭਿਖਾਰੀ ਦੀ ਜੇਬ ਤੋਂ ਮਿਲੇ ਆਧਾਰ ਕਾਰਡ ਦੇ ਸਹਾਰੇ ਸੰਪਰਕ ਕਰਨ ਉੱਤੇ ਪਤਾ ਲੱਗਿਆ ਕਿ ਉਹ ਬਜ਼ੁਰਗ ਤਾਮਿਲਨਾਡੂ ਦਾ ਕਰੋੜਪਤੀ ਵਪਾਰੀ ਹੈ। ਸਵਾਮੀ ਜੀ ਵੱਲੋਂ ਕਾਗਜ਼ ਤੋਂ ਮਿਲੇ ਪਤੇ 'ਤੇ ਸੂਚਨਾ ਦਿੱਤੀ ਗਈ ਤਾਂ ਉਸ ਦੀ ਧੀ ਰਾਲਪੁਰ ਪਹੁੰਚੀ ਅਤੇ ਆਪਣੇ ਪਿਤਾ ਨੂੰ ਨਾਲ ਲੈ ਗਈ। ਸਵਾਮੀ ਜੀ ਨੇ ਦੱਸਿਆ ਕਿ ਬੀਤੇ 13 ਦਸੰਬਰ ਨੂੰ ਇੱਕ ਬਜ਼ੁਰਗ ਆਦਮੀ ਸਕੂਲ ਆਇਆ ਅਤੇ ਖਾਣੇ ਵੱਲ ਵੇਖਣ ਲੱਗਾ। ਭੁੱਖਾ ਅਤੇ ਪ੍ਰੇਸ਼ਾਨ ਸਮਝ ਕੇ ਉਸ ਨੂੰ ਖਾਣ-ਪੀਣ ਨੂੰ ਦਿੱਤਾ ਗਿਆ। ਫੇਰ ਉਸ ਦੇ ਨਾਈ ਤੋਂ ਵਾਲ ਕਟਵਾਏ ਗਏ ਅਤੇ ਨਹਾਇਆ-ਧੁਆਇਆ ਗਿਆ। ਉਸ ਦੇ ਪੁਰਾਣੇ ਕਪੜੇ ਉਤਰਵਾ ਕੇ ਧੋਣ ਵਾਸਤੇ ਦੇਣ ਲੱਗਿਆਂ ਜਦੋਂ ਪੁਰਾਣੇ ਕਪੜਿਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ 'ਚੋਂ ਆਧਾਰ ਕਾਰਡ ਸਹਿਤ ਇੱਕ ਕਰੋੜ ਛੇ ਲੱਖ 92 ਹਜ਼ਾਰ 731 ਰੁਪਏ ਦੀ ਐੱਫ.ਡੀ. ਦੇ ਕਾਗਜ਼ ਵੀ ਬਰਾਮਦ ਹੋਏ। ਉਸ ਦੇ ਕੋਲੋਂ ਇੱਕ ਛੇ ਇੰਚ ਲੰਮੀ ਤਿਜੋਰੀ ਦੀ ਚਾਬੀ ਵੀ ਮਿਲੀ।

ਸਵਾਮੀ ਜੀ ਨੇ ਨਵਭਾਰਤ ਟਾਈਮਸ ਨੂੰ ਦੱਸਿਆ ਕਿ ਉਸ ਕੋਲੋਂ ਮਿਲੇ ਆਧਾਰ ਕਾਰਡ ਰਾਹੀਂ ਉਸ ਦੀ ਪਹਿਚਾਣ ਮੁਥੈਆ ਨਾਦਰ ਪੁੱਤਰ ਸੋਲੋਮਨ ਪਤਾ-240 ਬੀ ਨਾਰਥ ਥੇਰੂ, ਤਿਰੁਨੇਲਵੇਲੀ ਤਾਮਿਲਨਾਡੂ, 627152 ਦੇ ਰੂਪ ਵਿੱਚ ਹੋਈ। ਕਾਗਜ਼ਾਂ ਵਿੱਚ ਉਸ ਦੇ ਘਰ ਦੇ ਫੋਨ ਨੰਬਰ ਵੀ ਸਨ। ਫੋਨ ਉੱਤੇ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਦੇ ਘਰ ਵਾਲਿਆਂ ਨੇ ਦੱਸਿਆ ਕਿ ਉਹ ਲੋਕ ਮੁਥੈਆ ਨਾਦਰ ਨੂੰ ਥਾਂ-ਥਾਂ 'ਤੇ ਲੱਭ ਰਹੇ ਹਨ।

ਪਿਤਾ ਦੇ ਮਿਲਣ ਦੀ ਖਬਰ ਸੁਣ ਕੇ ਧੀ ਗੀਤਾ ਤਾਮਿਲਨਾਡੂ ਤੋਂ ਹਵਾਈ ਜਹਾਜ਼ ਰਾਹੀਂ ਲਖਨਊ ਪਹੁੰਚੀ ਅਤੇ ਲਖਨਊ ਤੋਂ ਟੈਕਸੀ ਬੁੱਕ ਕਰਕੇ ਰਾਲਪੁਰ ਪਹੁੰਚੀ। ਗੀਤਾ ਨੇ ਸਵਾਮੀ ਜੀ ਦਾ ਪਿਤਾ ਨਾਲ ਮਿਲਾਉਣ ਲਈ ਧੰਨਵਾਦ ਕੀਤਾ ਅਤੇ ਆਪਣੇ ਪਿਤਾ ਨੂੰ ਹਵਾਈ ਜਹਾਜ਼ ਰਾਹੀਂ ਤਾਮਿਲਨਾਡੂ ਵਾਪਿਸ ਲੈ ਗਈ।

ਮੁਥੈਆ ਨਾਦਰ ਦੀ ਧੀ ਗੀਤਾ ਨੇ ਦੱਸਿਆ ਕਿ ਉਸ ਦੇ ਪਿਤਾ ਪੰਜ-ਛੇ ਮਹੀਨੇ ਪਹਿਲਾਂ ਰੇਲ ਯਾਤਰਾ ਦੇ ਦੌਰਾਨ ਗੁੰਮ ਹੋ ਗਏ ਸਨ। ਉਹ ਤਾਂ ਸਵਾਮੀ ਜੀ ਦੀ ਨਜ਼ਰ ਪੈ ਗਈ, ਜੋ ਬਦਹਾਲੀ ਦੀ ਹਾਲਤ ਵਿੱਚ ਘੁੰਮ ਰਹੇ ਮੇਰੇ ਪਾਪਾ ਆਪਣੇ ਪਰਿਵਾਰ ਕੋਲ ਪਹੁੰਚ ਸਕੇ।

ਗੀਤਾ ਨੇ ਸਵਾਮੀ ਜੀ ਦੀ ਦਿਲ ਖੋਲ੍ਹ ਕੇ ਪ੍ਰਸ਼ੰਸਾ ਕੀਤੀ। ਇਲਾਕੇ ਦੇ ਲੋਕ ਵੀ ਸਵਾਮੀ ਜੀ ਦੀ ਤਾਰੀਫ ਕਰ ਰਹੇ ਹਨ। ਉਥੇ ਹੀ ਸਵਾਮੀ ਜੀ ਨੇ ਪੁਲਿਸ ਅਤੇ ਸਰਕਾਰੀ ਮਹਿਕਮੇ ਨੂੰ ਇਹ ਅਪੀਲ ਕੀਤੀ ਹੈ ਕਿ ਖੇਤਰ ਵਿੱਚ ਘੁੰਮ ਰਹੇ ਪਾਗਲ ਅਤੇ ਭਿਖਾਰੀ ਲੱਗਣ ਵਰਗੇ ਲੋਕਾਂ ਦੀ ਜਾਂਚ-ਪੜਤਾਲ ਕਰਨ, ਜਿਸ ਨਾਲ ਉਹ ਆਪਣੇ ਘਰ ਪਹੁੰਚ ਸਕਣ।Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER