ਜ਼ਰਾ ਹੱਟ ਕੇ
ਵੇਖੋ ਵੀਡੀਓ
ਅਜਿਹਾ ਦੇਸ਼ ਜਿੱਥੇ ਮੁਰਦਿਆਂ ਨਾਲ ਰਹਿੰਦੇ ਹਨ ਲੋਕ
- ਪੀ ਟੀ ਟੀਮ
ਅਜਿਹਾ ਦੇਸ਼ ਜਿੱਥੇ ਮੁਰਦਿਆਂ ਨਾਲ ਰਹਿੰਦੇ ਹਨ ਲੋਕ



ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਵਿੱਚ ਅਜਿਹੀ ਵੀ ਜਗ੍ਹਾ ਹੋ ਸਕਦੀ ਹੈ ਜਿੱਥੇ ਲੋਕ ਮੁਰਦਿਆਂ ਦੇ ਨਾਲ ਰਹਿਣਾ ਪਸੰਦ ਕਰਦੇ ਹਨ?
 
ਇੰਡੋਨੇਸ਼ੀਆ ਵਿੱਚ ਇੱਕ ਅਜਿਹਾ ਸੰਪਰਦਾਏ ਰਹਿੰਦਾ ਹੈ ਜੋ ਮੌਤ ਹੋਣ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੀ ਡੈੱਡ ਬਾਡੀ ਨੂੰ ਦਫਨਾਉਣਾ ਜਾਂ ਜਲਾਉਣਾ ਪਸੰਦ ਨਹੀਂ ਕਰਦੇ। ਇਹ ਲੋਕ ਨਾ ਸਿਰਫ ਮੁਰਦਿਆਂ ਨੂੰ ਨਾਲ ਰੱਖਦੇ ਹਨ ਸਗੋਂ ਉਨ੍ਹਾਂ ਨੂੰ ਰੋਜ਼-ਮਰ੍ਹਾ ਦੇ ਜੀਵਨ ਵਿੱਚ ਵੀ ਸ਼ਾਮਿਲ ਰੱਖਦੇ ਹਨ।

ਇੰਡੋਨੇਸ਼ੀਆ ਦੇ ਟੋਰਾਜਾ ਸੰਪਰਦਾਏ ਦੇ ਲੋਕ ਮੰਨਦੇ ਹਨ ਕਿ ਮੌਤ ਜੀਵਨ ਦਾ ਅੰਤ ਨਹੀਂ ਹੈ ਅਤੇ ਜੋ ਮਰ ਗਿਆ ਉਹ ਵੀ ਜਿੰਦਾ ਹੈ। ਇਹ ਲੋਕ ਨਾ ਸਿਰਫ ਮੁਰਦਿਆਂ ਨੂੰ ਆਪਣੇ ਨਾਲ ਰੱਖਦੇ ਹਨ, ਸਗੋਂ ਉਨ੍ਹਾਂ ਨੂੰ ਖਾਣਾ ਵੀ ਖਵਾਉਂਦੇ ਹਨ। ਮੁਰਦਿਆਂ ਨੂੰ ਨਾਲ ਰੱਖਣ ਦੀ ਇਸ ਪਰੰਪਰਾ ਨੂੰ ਲੱਖਾਂ ਲੋਕ ਮੰਨਦੇ ਹਨ।

ਇਸ ਸੰਪਰਦਾਏ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸਨੂੰ ਦਫਨਾਉਣ ਦੀ ਜਗ੍ਹਾ ਇੱਕ ਮੱਝ ਦੀ ਬਲੀ ਦਿੱਤੀ ਜਾਂਦੀ ਹੈ। ਇੱਥੇ ਮੌਤ ਨੂੰ ਲੋਕ ਇੱਕ ਉਤਸਵ ਦੀ ਤਰ੍ਹਾਂ ਮਨਾਉਂਦੇ ਹਨ ਅਤੇ ਬਾਹਰੋਂ ਆਏ ਲੋਕਾਂ ਨੂੰ ਵੀ ਮੁਰਦਿਆਂ ਨਾਲ ਮਿਲਣ ਦਿੱਤਾ ਜਾਂਦਾ ਹੈ।

ਮੱਝ ਦੀ ਬਲੀ ਅਤੇ ਉਤਸਵ ਤੋਂ ਬਾਅਦ ਮੁਰਦਾ ਸਰੀਰ ਨੂੰ ਘਰ ਲੈ ਜਾਇਆ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਅਨਾਜਘਰ ਅਤੇ ਬਾਅਦ ਵਿੱਚ ਸ਼ਮਸ਼ਾਨ ਲੈ ਜਾਂਦੇ ਹਨ। ਇਸ ਤੋਂ ਬਾਅਦ ਮੁਰਦਾ ਵਿਅਕਤੀ ਨੂੰ ਜੱਦੀ ਘਰ ਵਿੱਚ ਖਾਣ ਦੇ ਸਮਾਨ ਅਤੇ ਸਿਗਰਟ ਦੇ ਨਾਲ ਰੱਖਦੇ ਹਨ। ਮੁਰਦਾ ਸਰੀਰ ਨੂੰ ਕਈ ਸਾਲਾਂ ਤੱਕ ਸੁਰੱਖਿਅਤ ਰੱਖਣ ਲਈ ਉਸ ਉੱਤੇ ਫਾਰਮਲਡਹਾਈਡ ਅਤੇ ਪਾਣੀ ਦਾ ਘੋਲ ਲਗਾਉਂਦੇ ਹਨ। ਫੇਰ ਇਸ ਮੁਰਦੇ ਨੂੰ ਪਰਿਵਾਰ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ।
 
ਵੇਖੋ ਵੀਡੀਓ:







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER