ਜ਼ਰਾ ਹੱਟ ਕੇ
ਪਿਤਾ ਨੂੰ ਬਣਾਇਆ ਪ੍ਰਧਾਨਮੰਤਰੀ ਤੇ ਖੁਦ ਬਣ ਗਿਆ ਰਾਜਾ
ਭਾਰਤ ਦੇ ਇਸ ਮੁੰਡੇ ਨੇ ਬਣਾਇਆ ਆਪਣਾ ਨਵਾਂ ਦੇਸ਼
- ਪੀ ਟੀ ਟੀਮ
ਭਾਰਤ ਦੇ ਇਸ ਮੁੰਡੇ ਨੇ ਬਣਾਇਆ ਆਪਣਾ ਨਵਾਂ ਦੇਸ਼ਹਰ ਘਰ ਦੇ ਦਰਵਾਜੇ ਉੱਤੇ ਲੋਕ ਖੁਦ ਨੂੰ ਘਰ ਦਾ ਰਾਜਾ ਮੰਨਦੇ ਹੋਏ ਲਿਖਦੇ ਹਨ- ਮਾਇ ਹੋਮ, ਮਾਇ ਰੂਲਸ । ਲੇਕਿਨ ਭਾਰਤ ਦੇ ਇੱਕ ਮੁੰਡੇ ਨੇ ਆਪਣਾ ਦੇਸ਼ ਹੀ ਬਣਾ ਲਿਆ। ਸੁਣਨ ਵਿੱਚ ਭਾਵੇਂ ਥੋੜ੍ਹਾ ਅਜੀਬ ਲੱਗੇ, ਲੇਕਿਨ ਇਹ ਸੱਚ ਹੈ। ਇੰਦੌਰ ਦੇ ਰਹਿਣ ਵਾਲੇ ਸੁਯਸ਼ ਦਿਕਸ਼ਿਤ ਨੇ ਇੱਕ ਜਗ੍ਹਾ ਵੇਖੀ ਜੋ ਇਜਿਪਟ ਅਤੇ ਸੁਡਾਨ ਦੇ ਵਿੱਚ ਪੈਂਦੀ ਹੈ ਅਤੇ ਜਿਸ 'ਤੇ ਕਿਸੇ ਵੀ ਦੇਸ਼ ਦਾ ਮਾਲਿਕਾਨਾ ਹੱਕ ਨਹੀਂ ਸੀ। ਉੱਥੇ ਉਸ ਨੇ ਆਪਣਾ ਦੇਸ਼ ਬਣਾ ਲਿਆ ਹੈ ਅਤੇ ਨਾਮ 'ਕਿੰਗਡਮ ਆਫ ਦਿਕਸ਼ਿਤ' ਰੱਖਿਆ ਹੈ। ਸੁਯਸ਼ ਨੇ ਫੇਸਬੁੱਕ 'ਤੇ ਇਹ ਐਲਾਨ ਕੀਤਾ ਹੈ। ਸੁਯਸ਼ ਨੇ ਖੁਦ ਨੂੰ ਰਾਜਾ ਘੋਸ਼ਿਤ ਕਰਦੇ ਹੋਏ ਝੰਡਾ ਵੀ ਲਹਿਰਾ ਦਿੱਤਾ ਹੈ। ਹੁਣ ਉਹ ਚਾਹੁੰਦਾ ਹੈ ਕਿ ਯੂ.ਐੱਨ. ਇਸ ਇਲਾਕੇ ਲਈ ਮਾਨਤਾ ਦੇਵੇ। ਵਰਣਨਯੋਗ ਹੈ ਕਿ ਜਿਸ ਇਲਾਕੇ ਦਾ ਨਾਮ ਸੁਯਸ਼ ਨੇ 'ਕਿੰਗਡਮ ਆਫ ਦਿਕਸ਼ਿਤ' ਰੱਖਿਆ ਹੈ, ਉਸ ਦਾ ਅਸਲੀ ਨਾਮ ਤਾਵਿਲ ਹੈ।  

ਸੁਯਸ਼ ਨੇ ਫੇਸਬੁੱਕ 'ਤੇ ਖੁਦ ਨੂੰ ਰਾਜਾ ਘੋਸ਼ਿਤ ਕਰਦੇ ਹੋਏ ਕਿਹਾ- "ਮੈਂ ਇੱਥੇ ਤੱਕ ਪੁੱਜਣ ਲਈ 319 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ। ਜਦੋਂ ਮੈਂ ਇਜਿਪਟ ਤੋਂ ਨਿਕਲਿਆ ਤਾਂ ਉੱਥੇ 'ਸ਼ੂਟ ਐਟ ਸਾਈਟ' ਦੇ ਆਰਡਰ ਸਨ। ਮੈਂ ਬਹੁਤ ਮੁਸ਼ਕਲ ਨਾਲ ਉਥੋਂ ਨਿਕਲ ਕੇ ਇੱਥੇ ਪਹੁੰਚਿਆ। ਇੱਥੇ ਆਉਣ ਲਈ ਸੜਕ ਵੀ ਨਹੀਂ ਸੀ। ਇਹ ਇਲਾਕਾ ਪੂਰਾ ਰੇਗਿਸਤਾਨ ਨਾਲ ਭਰਿਆ ਹੈ। ਇੱਥੇ 900 ਸਕੁਏਅਰ ਫੀਟ ਦਾ ਇਲਾਕਾ ਕਿਸੇ ਦੇਸ਼ ਦਾ ਨਹੀਂ ਹੈ। ਇੱਥੇ ਆਰਾਮ ਨਾਲ ਰਿਹਾ ਜਾ ਸਕਦਾ ਹੈ। ਮੈਂ ਇੱਥੇ ਬੂਟੇ ਲਗਾਉਣ ਲਈ ਬੀਜ ਪਾ ਕੇ ਪਾਣੀ ਪਾਇਆ ਹੈ।"

ਸੁਯਸ਼ ਨੇ 'ਕਿੰਗਡਮ ਆਫ ਦਿਕਸ਼ਿਤ' ਦੀ ਘੋਸ਼ਣਾ ਕਰਨ ਦੇ ਬਾਅਦ ਆਪਣੇ ਪਿਤਾ ਨੂੰ ਪ੍ਰਧਾਨਮੰਤਰੀ, ਰਾਸ਼ਟਰਪਤੀ ਅਤੇ ਮਿਲਟਰੀ ਹੈੱਡ ਬਣਾਇਆ ਹੈ। ਉਥੇ ਹੀ ਉਸ ਨੇ ਖੁਦ ਨੂੰ ਰਾਜਾ ਬਣਾਇਆ ਹੈ। ਇਹੀ ਨਹੀਂ ਉਸ ਨੇ ਇਸ ਦੇਸ਼ ਦੀ ਵੈੱਬਸਾਈਟ (https://kingdomofdixit.gov.best) ਵੀ ਤਿਆਰ ਕੀਤੀ ਹੈ। ਉਸ ਨੇ ਕਿਹਾ- "ਮੇਰੇ ਦੇਸ਼ ਵਿੱਚ ਹਾਲੇ ਕਈ ਪਦ ਖਾਲੀ ਹਨ। ਕੋਈ ਵੀ ਅਪਲਾਈ ਕਰ ਸਕਦਾ ਹੈ।"

ਜਾਣੋ ਖਾਸ ਗੱਲਾਂ ਜੋ ਸੁਯਸ਼ ਨੇ ਆਪਣੀ ਵੈੱਬਸਾਈਟ ਉੱਤੇ ਦੱਸੀਆਂ ਹਨ:
  • ਦੇਸ਼ ਦੀ ਕੁਲ ਜਨਸੰਖਿਆ ਸਿਰਫ 1 ਹੈ।
  • ਇਸ ਦੇਸ਼ ਦੀ ਰਾਜਧਾਨੀ ਦਾ ਨਾਮ ਸੁਯਸ਼ਪੁਰ ਹੈ।
  • ਇਸ ਦੇਸ਼ ਦੀ ਸਥਾਪਨਾ 5 ਨਵੰਬਰ 2017 ਨੂੰ ਹੋਈ।
  • ਸੁਯਸ਼ ਨੇ ਦੇਸ਼ ਦਾ ਰਾਸ਼ਟਰੀ ਪਸ਼ੂ ਛਿਪਕਲੀ ਨੂੰ ਚੁਣਿਆ ਹੈ, ਕਿਉਂਕਿ ਉੱਥੇ ਸਿਰਫ ਉਸ ਨੂੰ ਛਿਪਕਲੀਆਂ ਹੀ ਦਿੱਸੀਆਂ ਸਨ।

ਜ਼ਿਕਰਯੋਗ ਹੈ ਕਿ ਸੁਯਸ਼ ਤੋਂ ਪਹਿਲਾਂ 2014 ਵਿੱਚ ਇੱਕ ਸ਼ਖਸ, ਜਿਸ ਦਾ ਨਾਮ ਜੇਰਮੀ ਹੀਟਨ ਸੀ, ਨੇ ਇਸ ਜਗ੍ਹਾ ਨੂੰ ਆਪਣਾ ਦੱਸਿਆ ਸੀ। ਲੇਕਿਨ ਸੁਯਸ਼ ਯੂ.ਐੱਨ. ਤੋਂ ਮਾਨਤਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਹ ਵੇਖਣਾ ਹੈ ਕਿ ਉਹ ਕਿੰਨਾ ਸਫਲ ਹੋ ਪਾਉਂਦਾ ਹੈ।Comment by: Parm

Bro manu v koi pad de de

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER