ਜ਼ਰਾ ਹੱਟ ਕੇ
ਲੋਕਾਂ ਲਈ ਅੱਜ ਵੀ ਬਣੀ ਹੋਈ ਹੈ ਪਹੇਲੀ
ਸੋਨਾ ਉਗਲਦੀ ਹੈ ਇਹ ਨਦੀ
- ਪੀ ਟੀ ਟੀਮ
ਸੋਨਾ ਉਗਲਦੀ ਹੈ ਇਹ ਨਦੀ



ਇੱਕ ਪਾਸੇ ਜਿਥੇ ਪੂਰੇ ਭਾਰਤ ਵਿੱਚ ਸੋਨੇ ਨੂੰ ਹਰ ਸ਼ੁਭ ਮੌਕੇ 'ਤੇ ਅਹਿਮੀਅਤ ਦਿੱਤੀ ਜਾਂਦੀ ਹੈ ਅਤੇ ਸੋਨੇ ਨੂੰ ਇੱਕ ਇਨਵੈਸਟਮੈਂਟ ਦੇ ਰੂਪ ਵਿਚ ਵੀ ਵੇਖਿਆ ਜਾਂਦਾ ਹੈ, ਤਾਂ ਉਥੇ ਹੀ ਦੂਜੇ ਪਾਸੇ ਸਾਡੇ ਦੇਸ਼ ਵਿੱਚ ਇੱਕ ਅਜਿਹੀ ਨਦੀ ਵੀ ਹੈ ਜੋ ਸੋਨਾ ਉਗਲਦੀ ਹੈ। ਜੀ ਹਾਂ, ਇਹ ਸੱਚਾਈ ਹੈ। ਝਾਰਖੰਡ ਦੇ ਰਤਨਗਰਭਾ ਖੇਤਰ ਵਿੱਚ ਨਿਕਲਣ ਵਾਲੀ ਸੁਬਰਨਰੇਖਾ ਨਦੀ ਵਿੱਚ ਸੋਨਾ ਭਰਿਆ ਹੋਇਆ ਹੈ। ਇੱਥੇ ਦੇ ਆਦਿਵਾਸੀ ਇਸ ਨਦੀ ਦੇ ਤਲ ਨੂੰ ਛਾਣ ਕੇ ਇਨ੍ਹਾਂ ਸੋਨੇ ਦੇ ਕਣਾਂ ਨੂੰ ਇਕੱਠਾ ਕਰਦੇ ਹਨ ਅਤੇ ਸੋਨੇ ਦਾ ਵਪਾਰ ਕਰਨ ਵਾਲਿਆਂ ਨੂੰ ਵੇਚਦੇ ਹਨ। ਇਸ ਤੋਂ ਹੀ ਇਨ੍ਹਾਂ ਦੀ ਜ਼ਿੰਦਗੀ ਚਲਦੀ ਹੈ।
ਆਖਿਰ ਕਿਥੋਂ ਆਉਂਦੇ ਹਨ ਨਦੀ ਵਿੱਚ ਸੋਨੇ ਦੇ ਕਣ....
ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਦੀ ਉੱਤੇ ਕਈ ਵਾਰ ਰਿਸਰਚ ਕੀਤੀ ਜਾ ਚੁੱਕੀ ਹੈ। ਲੇਕਿਨ ਇਸ ਵਿੱਚ ਸੋਨੇ ਦੇ ਕਣ ਕਿਥੋਂ ਅਤੇ ਕਿਵੇਂ ਆਉਂਦੇ ਹਨ ਇਹ ਹੁਣ ਵੀ ਰਹੱਸ ਬਣਿਆ ਹੋਇਆ ਹੈ।
ਇਸ ਨਦੀ ਨਾਲ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਜੁੜੀ ਹੈ। ਇਹ ਨਦੀ ਆਪਣੇ ਸ੍ਰੋਤ ਤੋਂ ਨਿਕਲਣ ਦੇ ਬਾਅਦ ਉਸ ਖੇਤਰ ਦੀ ਕਿਸੇ ਵੀ ਹੋਰ ਨਦੀ ਵਿੱਚ ਜਾ ਕੇ ਨਹੀਂ ਮਿਲਦੀ, ਸਗੋਂ ਸਿੱਧੇ ਬੰਗਾਲ ਦੀ ਖਾੜੀ ਵਿੱਚ ਜਾ ਕੇ ਮਿਲਦੀ ਹੈ।







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER