ਜ਼ਰਾ ਹੱਟ ਕੇ
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ
ਤਾਜ ਮਹਿਲ ਦਾ ਉਹ ਦਰਵਾਜ਼ਾ ਜਿਸ ਨੂੰ ਖੋਲ੍ਹਣ ਤੋਂ ਸਰਕਾਰ ਵੀ ਡਰਦੀ ਹੈ
- ਪੀ ਟੀ ਟੀਮ
ਤਾਜ ਮਹਿਲ ਦਾ ਉਹ ਦਰਵਾਜ਼ਾ ਜਿਸ ਨੂੰ ਖੋਲ੍ਹਣ ਤੋਂ ਸਰਕਾਰ ਵੀ ਡਰਦੀ ਹੈ



ਕਾਫ਼ੀ ਦਿਨਾਂ ਤੋਂ ਇੱਕ ਖ਼ਬਰ ਵਾਇਰਲ ਹੋ ਰਹੀ ਹੈ। ਯੂਟਿਊਬ ਵਿੱਚ ਟਾਪ ਟ੍ਰੈਂਡਿੰਗ ਵਿੱਚ ਇੱਕ ਵੀਡੀਓ ਸ਼ਾਮਲ ਹੋ ਗਿਆ ਹੈ ਜਿਸ 'ਚ ਦੱਸਿਆ ਗਿਆ ਹੈ ਤਾਜ ਮਹਿਲ ਦੇ ਉਸ ਦਰਵਾਜ਼ੇ ਬਾਰੇ ਜਿਸ ਨੂੰ ਖੋਲ੍ਹਣ ਤੋਂ ਸਰਕਾਰ ਵੀ ਡਰਦੀ ਹੈ। ਇਸ ਖ਼ਬਰ ਦੇ ਪਿੱਛੇ ਕਿੰਨੀ ਸੱਚਾਈ ਹੈ ਕਿਸੇ ਨੂੰ ਨਹੀਂ ਪਤਾ। ਲੇਕਿਨ ਵਾਇਰਲ ਵਰਲਡ ਵਿੱਚ ਇਹ ਖਬਰ ਨੰਬਰ ਵਨ ਬਣੀ ਹੋਈ ਹੈ। ਤਾਂ ਅੱਜ ਅਸੀਂ ਵੀ ਗੱਲ ਕਰਨ ਲੱਗੇ ਹਾਂ ਤਾਜ ਮਹਿਲ ਦੇ ਉਸ ਦਰਵਾਜ਼ੇ ਦੇ ਬਾਰੇ ਜਿਸ ਨੂੰ ਖੋਲ੍ਹਣ ਤੋਂ ਸਰਕਾਰ ਵੀ ਡਰਦੀ ਹੈ, ਜੋ ਕਿ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ।

ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਤਾਜ ਮਹਿਲ ਦੀ ਉਸਾਰੀ ਸਾਲ 1631 ਵਿੱਚ ਸ਼ੁਰੂ ਕਰਵਾਈ ਗਈ ਸੀ। ਅੱਜ ਵੀ ਤਾਜ ਮਹਿਲ ਨੂੰ ਨਿਰਮਾਣ ਕੁਸ਼ਲਤਾ ਦਾ ਇੱਕ ਬੇਮਿਸਾਲ ਨਮੂਨਾ ਕਿਹਾ ਜਾਂਦਾ ਹੈ। ਖੋਜਕਾਰਾਂ ਨੇ ਇਸ ਉੱਤੇ ਕਈ ਸ਼ੋਧ ਕੀਤੇ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਤਾਜ ਮਹਿਲ ਦੇ ਹੇਠਾਂ ਹਜ਼ਾਰ ਤੋਂ ਵੀ ਜ਼ਿਆਦਾ ਕਮਰੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਜ ਮਹਿਲ ਜਿੰਨਾ ਉੱਤੇ ਹੈ, ਓਨਾ ਹੀ ਧਰਤੀ ਦੇ ਹੇਠਾਂ ਬਣਾਇਆ ਗਿਆ ਹੈ।

ਤਾਜ ਮਹਿਲ ਦੇ ਨਿਰਮਾਣ ਸਮੇਂ ਕੋਈ ਵੀ ਕਿਲਾ ਬਣਾਇਆ ਜਾਂਦਾ ਸੀ ਤਾਂ ਬਾਹਰ ਨਿਕਲਣ ਦਾ ਅਲੱਗ ਰਸਤਾ ਵੀ ਬਣਾਇਆ ਜਾਂਦਾ ਸੀ। ਅਜਿਹਾ ਹੀ ਤਾਜ ਮਹਿਲ ਦੇ ਅੰਦਰ ਵੀ ਹੈ। ਇਸ ਦੇ ਹੇਠਾਂ ਵੀ ਇੱਕ ਰਸਤਾ ਹੈ ਜੋ ਕਿਤੇ ਦੂਰ ਬਾਹਰ ਨਿਕਲਦਾ ਹੈ। ਲੇਕਿਨ ਉਨ੍ਹਾਂ ਤਹਿਖਾਨਿਆਂ ਦੀ ਤਰ੍ਹਾਂ ਉਸ ਰਸਤੇ ਨੂੰ ਵੀ ਸ਼ਾਹਜਹਾਂ ਦੇ ਸਮੇਂ ਤੋਂ ਹੀ ਬੰਦ ਕਰਵਾ ਦਿੱਤਾ ਗਿਆ ਸੀ। ਤਾਜ ਮਹਿਲ ਦੇ ਹੇਠਾਂ ਦੇ ਇਨ੍ਹਾਂ ਕਮਰਿਆਂ ਨੂੰ ਇੱਟਾਂ ਨਾਲ ਹੀ ਬੰਦ ਕਰਵਾਇਆ ਗਿਆ ਹੈ।

ਖੋਜਕਾਰਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਇੱਟਾਂ ਨਾਲ ਇਨ੍ਹਾਂ ਕਮਰਿਆਂ ਨੂੰ ਬੰਦ ਕੀਤਾ ਗਿਆ, ਉਨ੍ਹਾਂ ਨੂੰ ਤਾਜ ਮਹਿਲ ਦੇ ਨਿਰਮਾਣ ਦੇ ਬਾਅਦ ਬਣਾਇਆ ਗਿਆ ਅਰਥਾਤ ਇਨ੍ਹਾਂ ਕਮਰਿਆਂ ਨੂੰ ਬਣਾਉਣ ਦੇ ਬਾਅਦ ਇਨ੍ਹਾਂ ਨੂੰ ਇੱਟਾਂ ਨਾਲ ਢੱਕ ਦਿੱਤਾ ਗਿਆ। ਅਜਿਹਾ ਕਰਨ ਦਾ ਹੱਕ ਕੇਵਲ ਸਰਕਾਰ ਦੇ ਕੋਲ ਹੀ ਹੈ। ਸ਼ਾਇਦ ਉਨ੍ਹਾਂ ਦਰਵਾਜ਼ਿਆਂ ਦੇ ਪਿੱਛੇ ਕੋਈ ਬਹੁਤ ਖਜ਼ਾਨਾ ਹੋ ਸਕਦਾ ਹੈ। ਪੁਰਾਤਤਵ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਰਵਾਜ਼ਿਆਂ ਦੇ ਪਿੱਛੇ ਇਤਿਹਾਸਕ ਦਸਤਾਵੇਜ਼ ਵੀ ਹੋ ਸਕਦੇ ਹਨ ਜੋ ਸਾਡੇ ਇਤਿਹਾਸ ਨੂੰ ਬਦਲ ਕੇ ਰੱਖ ਸਕਦੇ ਹਨ। ਹਾਲਾਂਕਿ ਇਸ ਖ਼ਬਰ ਵਿੱਚ ਕਿੰਨੀ ਸੱਚਾਈ ਹੈ ਇਸ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ ਹੈ।

ਵੇਖੋ ਵੀਡੀਓ:







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER