ਜ਼ਰਾ ਹੱਟ ਕੇ
ਇਸ ਵਜ੍ਹਾ ਨਾਲ ਅਣਗਿਣਤ ਸਾਲ ਪੁਰਾਣੇ ਘਰਾਂ ਉੱਤੇ ਨਹੀਂ ਹੁੰਦਾ ਸੀ ਮੀਂਹ ਅਤੇ ਤੂਫਾਨ ਦਾ ਕੋਈ ਅਸਰ
- ਪੀ ਟੀ ਟੀਮ
ਇਸ ਵਜ੍ਹਾ ਨਾਲ ਅਣਗਿਣਤ ਸਾਲ ਪੁਰਾਣੇ ਘਰਾਂ ਉੱਤੇ ਨਹੀਂ ਹੁੰਦਾ ਸੀ ਮੀਂਹ ਅਤੇ ਤੂਫਾਨ ਦਾ ਕੋਈ ਅਸਰ



ਪ੍ਰਾਚੀਨ ਸਮੇਂ ਵਿੱਚ ਲੋਕ ਗੁਫਾਵਾਂ ਵਿੱਚ ਰਹਿੰਦੇ ਸਨ ਜਾਂ ਫਿਰ ਅਜਿਹੀਆਂ ਚਟਾਨਾਂ ਦੇ ਹੇਠਾਂ ਆਪਣਾ ਸਮਾਂ ਗੁਜ਼ਾਰਦੇ ਸਨ ਜੋ ਉਨ੍ਹਾਂ ਨੂੰ ਪਾਣੀ ਤੋਂ ਬਚਾਉਂਦੀਆਂ ਹੋਣ। ਲੇਕਿਨ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਕਿ ਅਜਿਹੇ ਘਰ ਬਣਾਏ ਗਏ ਹੋਣ ਜਿਨ੍ਹਾਂ ਵਿੱਚ ਮੀਂਹ ਅਤੇ ਤੂਫਾਨ ਤੋਂ ਬਚਾਅ ਹੋਵੇ ਅਤੇ ਨਾਲ ਹੀ ਭਰਪੂਰ ਰੋਸ਼ਨੀ ਵੀ ਹੋਵੇ।
ਪਰ ਇਸ ਤਰ੍ਹਾਂ ਬਣੇ ਹਨ ਅਣਗਿਣਤ ਸਾਲ ਪੁਰਾਣੇ ਮੇਸਾ ਵਰਡੇ ਨੈਸ਼ਨਲ ਪਾਰਕ, ਕੋਲੇਰਾਡੋ ਸਥਿਤ ਘਰ। ਇਥੇ ਦਿਖਾਈਆਂ ਗਈਆਂ ਤਸਵੀਰਾਂ ਅਮਰੀਕੀ ਇਤਿਹਾਸ ਨੂੰ ਦਰਸਾਉਣ ਵਾਲੇ ਮਸ਼ਹੂਰ ਮੇਸਾ ਵਰਡੇ ਨੈਸ਼ਨਲ ਪਾਰਕ ਦੀਆਂ ਹਨ, ਜੋ ਕੋਲੇਰਾਡੋ ਵਿੱਚ ਸਥਿਤ ਹੈ। ਇਹ ਜਗ੍ਹਾ ਵਿਸ਼ਵ ਧਰੋਹਰ ਵੀ ਹੈ, ਕਿਉਂਕਿ ਇੱਥੇ ਈਸਾ ਪੂਰਵ ਦੀ ਸੱਭਿਅਤਾ ਵਿਖਾਈ ਦਿੰਦੀ ਹੈ।
ਇਹ ਸਾਰੇ ਘਰ ਚਟਾਨਾਂ ਨੂੰ ਕੱਟ ਕੇ ਇਸ ਤਰ੍ਹਾਂ ਬਣਾਏ ਗਏ ਸਨ ਕਿ ਜੇਕਰ ਮੀਂਹ ਜਾਂ ਤੂਫਾਨ ਵੀ ਆਏ ਤਾਂ ਘਰਾਂ ਦੇ ਅੰਦਰ ਪਾਣੀ ਨਹੀਂ ਆ ਸਕਦਾ ਸੀ, ਜਦੋਂ ਕਿ ਦਿਨ ਦਾ ਭਰਪੂਰ ਰੋਸ਼ਨੀ ਇਨ੍ਹਾਂ ਘਰਾਂ ਨੂੰ ਮਿਲਦੀ ਸੀ। ਇਨ੍ਹਾਂ ਘਰਾਂ ਵਿੱਚ ਚਟਾਨ ਕੱਟ ਕੇ ਖੂਹ ਵੀ ਬਣਾਏ ਗਏ ਸਨ, ਜੋ ਉਪਰੀ ਚਟਾਨ ਤੋਂ ਰੁੜ੍ਹ ਕੇ ਆਉਣ ਵਾਲੇ ਪਾਣੀ ਨਾਲ ਹੀ ਭਰ ਜਾਂਦੇ ਸਨ।
ਸਾਲ 1906 ਵਿੱਚ ਅਮਰੀਕੀ ਰਾਸ਼ਟਰਪਤੀ ਥਿਓਡੋਰ ਰੂਜ਼ਵੇਲਟ ਨੇ ਇਸ ਨੂੰ ਨੈਸ਼ਨਲ ਪਾਰਕ ਘੋਸ਼ਿਤ ਕੀਤਾ ਸੀ। 52,485 ਏਕੜ ਖੇਤਰ ਵਿੱਚ ਇੱਥੇ 4,300 ਅਜਿਹੀਆਂ ਜਗ੍ਹਾਂਵਾਂ ਹਨ, ਜਿਨ੍ਹਾਂ 'ਤੇ ਪੁਰਾਤਤਵ ਵਿਭਾਗ ਰਿਸਰਚ ਕਰਦਾ ਹੈ। ਇੱਥੇ ਲੋਕ ਅਮਰੀਕਾ ਦੀ ਪ੍ਰਾਚੀਨ ਸੱਭਿਅਤਾ ਦੀ ਉਸਾਰੀ ਦੇਖਣ ਆਉਂਦੇ ਹਨ। ਪੇਸ਼ੇਵਰ ਫੋਟੋਗ੍ਰਾਫਰ ਇੱਥੇ ਜ਼ਰੂਰ ਜਾਂਦੇ ਹਨ।







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER