ਜ਼ਰਾ ਹੱਟ ਕੇ
ਇਸ ਪਾਰਕ ਵਿੱਚ ਲੋਕ ਕਦੇ ਸੈਰ ਕਰਦੇ ਹਨ ਤਾਂ ਕਦੇ ਤੈਰਾਕੀ, ਵੇਖੋ ਤਸਵੀਰਾਂ ਤੇ ਵੀਡੀਓ
- ਪੀ ਟੀ ਟੀਮ
ਇਸ ਪਾਰਕ ਵਿੱਚ ਲੋਕ ਕਦੇ ਸੈਰ ਕਰਦੇ ਹਨ ਤਾਂ ਕਦੇ ਤੈਰਾਕੀ, ਵੇਖੋ ਤਸਵੀਰਾਂ ਤੇ ਵੀਡੀਓ



ਬੇਸ਼ੱਕ ਇਹ ਆਪਣੇ ਆਪ ਜਿਹਾ ਸੰਸਾਰ ਦਾ ਪਹਿਲਾ ਅਤੇ ਅਨੋਖਾ ਪਾਰਕ ਹੈ। ਆਸਟ੍ਰੀਆ ਦਾ ਇਹ ਪਾਰਕ ਬਹੁਤ ਖਾਸ ਹੈ। ਇੱਥੇ ਲੋਕ ਸਾਲ ਦੇ 11 ਮਹੀਨੇ ਸੈਰ ਕਰਨ ਅਤੇ ਖੇਡਣ ਆਉਂਦੇ ਹਨ, ਜਦੋਂ ਕਿ ਇੱਕ ਮਹੀਨਾ ਅਜਿਹਾ ਵੀ ਆਉਂਦਾ ਹੈ ਜਦੋਂ ਇਹ ਪਾਰਕ ਪੂਰੀ ਤਰ੍ਹਾਂ ਨਾਲ ਡੁੱਬ ਜਾਂਦਾ ਹੈ ਅਤੇ ਲੋਕ ਇੱਥੇ ਸੈਰ ਕਰਨ ਦੀ ਬਜਾਏ ਸਕੂਬਾ ਡਾਇਵਿੰਗ ਕਰਨ ਆਉਂਦੇ ਹਨ।
ਆਸਟ੍ਰੀਆ ਦੇ ਟਰੇਗੋਸ ਵਿੱਚ ਸਥਿਤ ਇਹ ਪਾਰਕ ਗ੍ਰੀਨ ਲੇਕ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਾਰਕ ਦੇ ਕੰਡੇ ਇੱਕ ਵੱਡਾ ਤਲਾਬ ਹੈ। ਗਰਮੀਆਂ ਵਿੱਚ ਜਦੋਂ ਪਹਾੜਾਂ ਤੋਂ ਬਰਫ ਪਿਘਲਦੀ ਹੈ ਤਾਂ ਇਸ ਤਲਾਬ ਵਿੱਚ ਕਾਫ਼ੀ ਪਾਣੀ ਵੱਧ ਜਾਂਦਾ ਹੈ। ਜਿਸ ਦੀ ਵਜ੍ਹਾ ਨਾਲ ਬਗਲ ਵਾਲਾ ਪਾਰਕ ਵੀ ਡੁੱਬ ਜਾਂਦਾ ਹੈ। ਅਜਿਹੇ ਵਿੱਚ ਸਾਲ ਭਰ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕ ਇੱਕ ਮਹੀਨਾ ਤੈਰਾਕੀ ਦਾ ਆਨੰਦ ਮਾਣਦੇ ਹਨ।
ਇਹ ਪਾਰਕ ਵੀ ਆਮ ਮੈਦਾਨਾਂ ਵਰਗਾ ਹੀ ਹੈ, ਇਸ ਵਿੱਚ ਕਈ ਦਰਖਤ ਬੂਟੇ, ਲੱਕੜੀ ਦੇ ਬੈਂਚ ਅਤੇ ਰਸਤੇ ਬਣੇ ਹੋਏ ਹਨ। ਪਾਣੀ ਵਿੱਚ ਡੁੱਬਣ ਦੇ ਬਾਅਦ ਅੰਦਰ ਜਾ ਕੇ ਜਦੋਂ ਇਸ ਦਾ ਨਜ਼ਾਰਾ ਵੇਖਦੇ ਹਨ ਤਾਂ ਇਹ ਕਿਸੇ ਆਰਟ ਵਰਗਾ ਨਜ਼ਰ ਆਉਂਦਾ ਹੈ।
ਵੀਡੀਓ ਵੇਖੋ:







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER