ਸੂਰਜ ਦੀ ਕੁਦਰਤੀ ਊਰਜਾ ਤੇ ਪ੍ਰਕਾਸ਼ ਤੇ ਵਿਸ਼ਵਾਸ਼ ਕਰੋ!
ਇੰਜ ਨਾ ਕਰੋ ਪ੍ਰਧਾਨ ਮੰਤਰੀ ਜੀ, ਬਿਪਤਾ ਵਿੱਚ ਫਸੇ ਲੋਕਾਂ ਨੂੰ ਮੂਰਖ ਬਣਾਉਣ ਲਈ ਨਿਤ ਨਵੇਂ ਢਕਵੰਜ ਤੇ ਪਖੰਡ ਰਚਣੇ ਬੰਦ ਕਰੋ
- ਬੀਰ ਦਵਿੰਦਰ ਸਿੰਘ
ਇੰਜ ਨਾ ਕਰੋ ਪ੍ਰਧਾਨ ਮੰਤਰੀ ਜੀ, ਬਿਪਤਾ ਵਿੱਚ ਫਸੇ ਲੋਕਾਂ ਨੂੰ ਮੂਰਖ ਬਣਾਉਣ ਲਈ ਨਿਤ ਨਵੇਂ ਢਕਵੰਜ ਤੇ ਪਖੰਡ ਰਚਣੇ ਬੰਦ ਕਰੋ



ਅੱਜ ਸਵੇਰੇ 9 ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸੰਦੇਸ਼ ਦੀ ਬੜੀ ਉਡੀਕ ਸੀ। ਇੰਜ ਜਾਪਦਾ ਸੀ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਕਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਉਪਜੇ ਹਾਲਾਤ ਬਾਰੇ ਕੋਈ ਨਵੀਆਂ ਜਾਣਕਾਰੀਆਂ ਦੇਸ਼ ਵਾਸੀਆਂ ਨਾਲ ਸਾਂਝੀਆਂ ਕਰਨਗੇ ਤੇ ਭਾਰਤ ਸਰਕਾਰ ਵੱਲੋਂ ਹੁਣ ਤੀਕਰ ਕੀਤੇ ਗਏ, ਸਰਵਪੱਖੀ ਪੁਖਤਾ ਪ੍ਰਬੰਧਾਂ ਅਤੇ ਪੇਸ਼ਬੰਦੀਆਂ ਦਾ ਖੁਲਾਸਾ ਕਰਨਗੇ। 

ਪਰ ਬੜੀ ਉਦਾਸੀ ਹੋਈ ਜਦੋਂ ਪ੍ਰਧਾਨ ਮੰਤਰੀ ਜੀ ਨੇ ਇੱਕ ਅਵਿਗਿਆਨਿਕ, ਸਿਧਾਂਤਹੀਣ ਅਤੇ ਵਹਿਮ ਭਰਪੂਰ, ਅੰਧਵਿਸ਼ਵਾਸ਼ੀ ਪੈਗਾਮ ਭਾਰਤ ਵਾਸੀਆਂ ਨੂੰ ਦਿੱਤਾ ਕਿ 5 ਅਪ੍ਰੈਲ, ਦਿਨ ਐਤਵਾਰ ਨੂੰ ਰਾਤ ਦੇ 9 ਵਜੇ, ਪਹਿਲਾਂ ਘਰ ਦੀਆਂ ਸਾਰੀਆਂ ਬੱਤੀਆਂ ਬੁਝਾ ਕੇ ਹਨੇਰ੍ਹਾ ਕਰ ਲਵੋ ਤੇ ਫੇਰ ਆਪਣੇ ਘਰਾਂ ਦੇ ਅੰਦਰ ਹੀ ਰਹਿ ਕੇ ਕੇਵਲ 9 ਮਿੰਟ ਲਈ ਮੋਮਬੱਤੀਆਂ, ਦੀਵੇ ਤੇ ਟਾਰਚ ਜਗਾ ਲਵੋ ਅਤੇ ਇੰਜ ਪ੍ਰਕਾਸ਼ ਵਿੱਚ ਵਿਸ਼ਵਾਸ਼ ਪ੍ਰਗਟ ਕਰਦੇ ਹੋਏ ਪ੍ਰਕਾਸ਼ ਨਾਲ ਇਕਸੁਰਤਾ ਦਾ ਇਜ਼ਹਾਰ ਕਰੋ। ਏਡੇ ਵੱਡੇ ਪਾਖੰਡ ਦੀ ਮੈਨੂੰ ਭਾਰਤ ਵਰਗੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਕਤੱਈ ਉਮੀਦ ਨਹੀਂ ਸੀ।

ਪਿਆਰੇ ਪ੍ਰਧਾਨ ਮੰਤਰੀ ਜੀ, ਨਾ ਤਾਂ ਖੁਦ ਤਮਾਸ਼ਾ ਬਣੋ ਅਤੇ ਨਾ ਹੀ ਮੁਸੀਬਤ ਵਿੱਚ ਫਸੇ ਦੇਸ਼ ਵਾਸੀਆਂ ਨੂੰ ਮੂਰਖ ਬਣਾਓ। ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਦੇਸ਼ ਵਾਸੀਆਂ ਲਈ ਚਾਨਣ ਮੁਨਾਰਾ ਹੁੰਦਾ ਹੈ। ਉਸ ਦੀ ਗਿਆਨ ਜੋਤੀ ਤੋਂ ਉਪਜੀ ਸੂਝ, ਸਮੂਹ ਦੇਸ਼ ਵਾਸੀਆਂ ਦਾ ਮਾਰਗ ਦਰਸ਼ਨ ਕਰਦੀ ਹੈ।

ਪ੍ਰਧਾਨ ਮੰਤਰੀ ਦਾ ਪੈਗਾਮ ਤਾਂ ਚਿੰਤਤ ਦੇਸ਼ ਵਾਸੀਆਂ ਦੇ ਮਨਾਂ ਅੰਦਰ ਇੱੱਕ ਨਵੀਂ ਉਮੀਦ ਦੀ ਤਰੰਗ ਤੇ ਊਰਜਾ ਪੈਦਾ ਕਰਨ ਵਾਲਾ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦਾ ਸੰਦੇਸ਼ ਕਦੇ ਵੀ ਵਿਗਿਆਨਿਕ ਤਰਕਾਂ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ। 

ਲੋਕਾਂ ਨੂੰ ਉਡੀਕ ਸੀ ਪ੍ਰਧਾਨ ਮੰਤਰੀ ਦੇਸ਼ ਦੀ ਵਿਵਸਥਿਤ ਨਿਪੁੰਨਤਾ ਬਾਰੇ ਕੋਈ ਚਾਨਣਾ ਪਾਉਣਗੇ, ਪਰ ਅਫ਼ਸੋਸ ਕਿ ਪ੍ਰਧਾਨ ਮੰਤਰੀ ਦੀ ਕੁਸ਼ਲ ਗਿਆਨ ਜੋਤੀ ਦਾ ਵਿਵੇਕ ਸਿਰਫ਼ ਟੱਲੀਆਂ ਵਜਾਉਣ, ਥਾਲੀਆਂ ਖੜਕਾਉਣ, ਦੀਵੇ ਅਤੇ ਮੋਮਬੱਤੀਆਂ ਜਗਾਉਣ ਤੱਕ ਹੀ ਸਿਮਟ ਕੇ ਰਹਿ ਗਿਆ।

ਪ੍ਰਧਾਨ ਮੰਤਰੀ ਜੀ, ਦੇਸ਼ ਜਾਨਣਾ ਚਾਹੁੰਦਾ ਹੈ ਕਿ  ਕੀ ਆਰਜ਼ੀ ਦੀਵੇ ਅਤੇ ਮੋਮਬੱਤੀਆਂ ਸੂਰਜ ਦੇ ਬ੍ਰਹਮੰਡੀ ਪ੍ਰਕਾਸ਼ ਤੇ ਊਰਜਾ ਦੀ ਪ੍ਰਵਾਹਸ਼ੀਲਤਾ ਦਾ ਬਦਲ ਹੋ ਸਕਦੇ ਹਨ ? ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਪ੍ਰਕਿਰਤੀ ਦੇ ਸੁਭਾਅ ਅਨੁਸਾਰ, ਆਪਣੀ ਖਸਲਤ ਨੂੰ ਢਾਲਣ ਦੀ ਪ੍ਰੇਰਨਾ ਦਿੱਤੀ ਹੈ।
 
ਗੁਰੂ ਨਾਨਕ ਦੇਵਜੀ ਵੱਲੋਂ ਸ੍ਰੀ ਦੁਆਰਕਾ ਪੁਰੀ ਵਿਖੇ ਉਚਾਰੀ ਗਈ ਆਰਤੀ ਇਸ ਪਰ੍ਰੇਨਾ ਦਾ ਹੀ ਲਖਾਇਕ ਹੈ। ਇਸ ਲਈ ਪ੍ਰਧਾਨ ਮੰਤਰੀ ਜੀ, ਇਸ ਕੁਦਰਤੀ ਕਹਿਰ ਦੇ ਸਮੇਂ ਵਿੱਚ, ਵਹਿਮਾਂ ਅਤੇ ਪਾਖੰਡਾ ਦੀ ਅਟਕਲ-ਪੱਚੂ ਰਾਜਨੀਤੀ ਕਰਨ ਦੀ ਬਜਾਏ ਕੋਈ ਠੋਸ ਉਪਰਾਲੇ ਕਰੋ, ਦੇਸ਼ ਦੇ ਗ਼ਰੀਬ, ਮਜ਼ਦੂਰ ਅਤੇ ਕਿਸਾਨ ਨੂੰ ਬਚਾਓ। ਸੂਰਜ ਦੀ ਕੁਦਰਤੀ ਊਰਜਾ ਅਤੇ ਪ੍ਰਕਾਸ਼ ਤੇ ਵਿਸ਼ਵਾਸ਼ ਕਰੋ ।ਬਿਪਤਾ ਵਿੱਚ ਫਸੇ ਲੋਕਾਂ ਨੂੰ ਮੂਰਖ ਬਣਾਊਂਣ ਲਈ, ਨਿਤ ਨਵੇਂ ਢਕਵੰਜ ਤੇ ਪਖੰਡ ਰਚਣੇ ਹੁਣ ਬੰਦ ਕਰ ਦਿਓ । 

ਲੇਖਕ, ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਰਹਿ ਚੁੱਕਿਆ ਹੈ । 
------------- 
ਵੇਖੋ ਵੀਡਿਓ:
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ

______________________










Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER