ਦਿੱਲੀ ਵਿੱਚ ਚੱਲ ਰਹੇ ਭਿਆਨਕ ਦੰਗਿਆਂ ਵਿੱਚ ਇੰਡੀਅਨ ਐਕਸਪ੍ਰੈੱਸ ਅਖਬਾਰ ਦੇ ਪੱਤਰਕਾਰ ਸ਼ਿਵਨਾਰਾਇਣ ਰਾਜਪੁਰੋਹਿਤ ਨਾਲ ਕੀ ਵਾਪਰਿਆ?
-
ਦਿੱਲੀ ਵਿੱਚ ਚੱਲ ਰਹੇ ਭਿਆਨਕ ਦੰਗਿਆਂ ਵਿੱਚ ਇੰਡੀਅਨ ਐਕਸਪ੍ਰੈੱਸ ਅਖਬਾਰ ਦੇ ਪੱਤਰਕਾਰ ਸ਼ਿਵਨਾਰਾਇਣ ਰਾਜਪੁਰੋਹਿਤ ਨਾਲ ਕੀ ਵਾਪਰਿਆ?ਪੜ੍ਹੋ ਉਸ ਦੀ ਹੱਡ-ਬੀਤੀ, ਉਸ ਦੇ ਆਪਣੇ ਸ਼ਬਦਾਂ ਵਿੱਚ   
 
ਦੁਪਹਿਰ ਦੇ ਲਗਭਗ 1 ਵੱਜੇ ਸਨ। ਮੈਂ ਉਸ ਬੇਕਰੀ ਦੀ ਦੁਕਾਨ ਦੇ ਸਾਹਮਣੇ ਖੜ੍ਹਾ ਮੋਬਾਈਲ ਦਾ ਨੰਬਰ ਲਿਖ ਰਿਹਾ ਸਾਂ ਜਿਸ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਜਿਸ ਦਾ ਸਾਮਾਨ ਅਤੇ ਫਰਨੀਚਰ ਸੜਕ ਦੇ ਵਿਚਕਾਰ ਧੁੰਆਖਿਆ ਪਿਆ ਸੀ, ਸੜ ਰਿਹਾ ਸੀ। ਇਹ ਉੱਤਰ-ਪੂਰਬੀ ਦਿੱਲੀ ਵਿਚਲੇ ਪੱਛਮੀ ਕਰਾਵਲ ਨਗਰ ਦਾ ਇਲਾਕਾ ਸੀ। 

ਕੋਈ ਲੱਗਭਗ 40-45 ਸਾਲ ਦਾ ਇੱਕ ਵਿਅਕਤੀ ਮੇਰੇ ਵੱਲ ਆਇਆ ਅਤੇ ਪੁੱਛਣ ਲੱਗਾ, "ਤੂੰ ਕੌਣ ਹੈਂ? ਇੱਥੇ ਕੀ ਕਰ ਰਿਹਾ ਹੈ?" ਮੈਂ ਉਸ ਨੂੰ ਦੱਸਿਆ ਕਿ ਮੈਂ ਪੱਤਰਕਾਰ ਹਾਂ। "ਏਧਰ ਫੜਾ ਆਪਣੀ ਕਾਪੀ।" ਉਸ ਨੇ ਮੇਰੀ ਨੋਟਬੁੱਕ ਲੈ ਲਈ ਅਤੇ ਛੇਤੀ ਛੇਤੀ ਉਹਦੇ ਸਫ਼ੇ ਫਰੋਲਣ ਲੱਗਾ।  

ਜਦੋਂ ਉਸ ਨੂੰ ਕਾਪੀ ਵਿੱਚ ਸਵਾਏ ਕੁੱਝ ਫੋਨ ਨੰਬਰਾਂ ਦੇ ਅਤੇ ਉੱਥੇ ਦੇਖੇ ਹਾਲਾਤ ਬਾਰੇ ਮੇਰੀਆਂ ਝਰੀਟੀਆਂ ਕੁਝ ਸਤਰਾਂ ਤੋਂ ਬਿਨਾਂ ਕੁਝ ਵੀ ਇਤਰਾਜ਼ਯੋਗ ਨਹੀਂ ਲੱਭਿਆ ਤਾਂ ਉਸ ਨੇ ਕਿਹਾ, "ਤੂੰ ਇੱਥੇ ਰਿਪੋਰਟਿੰਗ ਨਹੀਂ ਕਰ ਸਕਦਾ।" ਉਸ ਨੇ ਮੈਨੂੰ ਧਮਕੀ ਦਿੱਤੀ ਅਤੇ ਮੇਰੀ ਕਾਪੀ ਚੁੱਕ ਬਾਹਰ ਬੇਕਰੀ ਦੀਆਂ ਸੜ ਰਹੀਆਂ ਵਸਤਾਂ ਵਿੱਚ ਵਗਾਹ ਮਾਰੀ। 

ਕਾਪੀ ਅੱਗ ਦੀ ਭੇਂਟ ਚੜ੍ਹ ਗਈ ਪਰ ਇਸੇ ਦੌਰਾਨ ਹੀ ਕੋਈ 50-ਕੁ ਲੋਕਾਂ ਦੇ ਇੱਕ ਝੁੰਡ ਨੇ ਮੈਨੂੰ ਘੇਰ ਲਿਆ। ਹੁਣ ਉਹ ਮੇਰਾ ਫੋਨ ਚੈੱਕ ਕਰਨਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਇਹ ਵਿਸ਼ਵਾਸ ਸੀ ਕਿ ਮੈਂ ਉੱਥੇ ਹੋਈ ਹਿੰਸਾ ਦੀਆਂ ਫੋਟੋਆਂ ਖਿੱਚੀਆਂ ਹਨ। ਉਨ੍ਹਾਂ ਨੇ ਫੋਨ ਵਿਚਲੀਆਂ ਮੇਰੀਆਂ ਹਾਲੀਆ ਖਿੱਚੀਆਂ ਹੋਈਆਂ ਤਸਵੀਰਾਂ ਦੇਖੀਆਂ ਪਰ ਜਦੋਂ ਉਨ੍ਹਾਂ ਨੂੰ ਕੋਈ ਵੀ ਹਾਲੀਆ ਫੋਟੋ ਜਾਂ ਵੀਡੀਓ ਨਾ ਮਿਲੀ ਤਾਂ ਵੀ ਉਨ੍ਹਾਂ ਨੇ ਮੇਰੇ ਫੋਨ ਵਿੱਚੋਂ ਸਾਰੀਆਂ ਫੋਟੋਆਂ ਤੇ ਵੀਡੀਓ ਡਿਲੀਟ ਕਰ ਦਿੱਤੇ। ਫੋਨ ਮੈਨੂੰ ਵਾਪਸ ਦੇ ਦਿੱਤਾ। 

"ਤੂੰ ਇੱਥੇ ਆਇਆ ਕੀ ਕਰਨ ਹੈਂ?" "ਕੀ ਤੂੰ ਜੇ.ਐਨ.ਯੂ ਤੋਂ ਹੈ?" ਇਸ ਕਿਸਮ ਦੇ ਸਵਾਲ ਪੁੱਛਣ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਜੇ ਜਾਨ ਪਿਆਰੀ ਹੈ ਤਾਂ ਮੈਂ ਉੱਥੋਂ ਭੱਜ ਜਾਵਾਂ। ਪਰ ਜੋ ਕੁਝ ਇਸ ਤੋਂ ਬਾਅਦ ਮੇਰੇ ਨਾਲ ਹੋਣ ਵਾਲਾ ਸੀ, ਉਸ ਸਾਹਵੇਂ ਤਾਂ ਸਭ ਅਜੇ ਕੁੱਝ ਵੀ ਨਹੀਂ ਸੀ। 

ਮੈਂ ਆਪਣਾ ਮੋਟਰਸਾਈਕਲ ਕੋਈ 200 ਮੀਟਰ ਦੂਰ ਇੱਕ ਗਲੀ ਵਿੱਚ ਖੜ੍ਹਾ ਕੀਤਾ ਸੀ ਅਤੇ ਵਾਹੋਦਾਹੀ ਉਧਰ ਨੂੰ ਭੱਜਿਆ ਜਾ ਰਿਹਾ ਸਾਂ। ਜਿਵੇਂ ਹੀ ਮੈਂ ਉਸ ਗਲੀ ਵਿੱਚ ਵੜਿਆ ਜਿੱਥੇ ਮੈਂ ਮੋਟਰਸਈਕਲ ਖੜ੍ਹਾ ਕੀਤਾ ਸੀ ਤਾਂ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਲੈਸ ਇੱਕ ਵੱਖਰੇ ਝੁੰਡ ਨੇ ਮੇਰਾ ਰਸਤਾ ਰੋਕ ਲਿਆ।  

ਉਨ੍ਹਾਂ ਫਿਰ ਕਿਹਾ ਕਿ ਮੈਂ ਫੋਟੋਆਂ ਖਿੱਚੀਆਂ ਹਨ। ਇੱਕ ਨੌਜਵਾਨ, ਜਿਸ ਨੇ ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਮੈਥੋਂ ਮੇਰਾ ਫੋਨ ਮੰਗਿਆ। ਜਦੋਂ ਮੈਂ ਥੋੜ੍ਹੀ ਜਿਹੀ ਹਿਚਕਿਚਾਹਟ ਦਿਖਾਈ ਅਤੇ ਕਿਹਾ ਕਿ ਇਸ ਵਿੱਚੋਂ ਸਾਰੀਆਂ ਫੋਟੋਆਂ ਹਟਾ ਦਿੱਤੀਆਂ ਗਈਆਂ ਹਨ ਤਾਂ ਉਹਦੇ ਮੈਨੂੰ ਚੀਕ ਕੇ ਕਿਹਾ, "ਫੋਨ ਦੇ!" ਫੇਰ ਉਹ ਮੇਰੇ ਪਿੱਛੇ ਵੱਲ ਨੂੰ ਆ ਗਿਆ ਅਤੇ ਲੋਹੇ ਦੀ ਇੱਕ ਰਾਡ ਪਿੱਛੋਂ ਦੋ ਵਾਰੀ ਮੇਰੇ ਪੱਟਾਂ ਤੇ ਦੇ ਮਾਰੀ। ਮੈਂ ਡਿੱਗਦਾ ਡਿੱਗਦਾ ਬਚਿਆ। ਹੁਣ ਮੇਰੇ 'ਤੇ ਗਾਲਾਂ ਦੀ ਬੁਛਾਰ ਸ਼ੁਰੂ ਹੋ ਗਈ। ਬੱਸ ਰੌਲੇ ਗੌਲੇ ਵਿੱਚ ਮੈਨੂੰ ਏਨਾ ਹੀ ਸੁਣਾਈ ਦਿੱਤਾ ਕਿ "ਤੈਨੂੰ ਆਪਣਾ ਫੋਨ ਕੀ ਜ਼ਿਆਦਾ ਪਿਆਰਾ ਹੈ ਕਿ ਆਪਣੀ ਜ਼ਿੰਦਗੀ?" ਮੈਂ ਫੋਨ ਉਸਨੂੰ ਦੇ ਦਿੱਤਾ, ਝੁੰਡ ਨੇ ਖੁਸ਼ੀ ਵਿੱਚ ਕਿਲਕਾਰੀਆਂ ਮਾਰੀਆਂ ਤੇ ਫਿਰ ਉਹ ਨੌਜਵਾਨ ਝੁੰਡ ਵਿੱਚ ਹੀ ਗੁਆਚ ਗਿਆ। 

ਕੁਝ ਹੀ ਪਲ ਬੀਤੇ ਸਨ ਕਿ ਇੱਕ ਹੋਰ ਭੀੜ ਮੇਰੇ ਪਿੱਛੇ ਪਿੱਛੇ ਆਉਣ ਲੱਗ ਪਈ। ਲਗਭਗ 50 ਕੁ ਸਾਲਾਂ ਦਾ ਇੱਕ ਆਦਮੀ ਮੇਰੇ ਵੱਲ ਨੂੰ ਵਧਿਆ ਅਤੇ ਉਸ ਨੇ ਮੇਰੀਆਂ ਐਨਕਾਂ ਲਾਹ ਕੇ ਥੱਲੇ ਸੁੱਟੀਆਂ ਤੇ ਉਨ੍ਹਾਂ 'ਤੇ ਜ਼ੋਰ ਜ਼ੋਰ ਨਾਲ ਪੈਰ ਮਾਰ ਕੇ ਤੋੜ ਦਿੱਤੀਆਂ। ਫਿਰ ਉਸਨੇ ਮੇਰੇ ਦੋ ਥੱਪੜ ਮਾਰੇ ਅਤੇ ਪੁੱਛਿਆ ਕਿ ਮੈਂ ਹਿੰਦੂਆਂ ਦੇ ਇਲਾਕੇ ਵਿੱਚ, ਜਿੱਥੇ ਬਹੁਗਿਣਤੀ ਹਿੰਦੂ ਹਨ, ਉਥੋਂ ਕਿਉਂ ਰਿਪੋਰਟਿੰਗ ਕਰ ਰਿਹਾ ਹਾਂ? ਉਸ ਨੇ ਮੇਰਾ ਪ੍ਰੈੱਸ ਵਾਲਾ ਸ਼ਨਾਖਤੀ ਕਾਰਡ ਵੀ ਵੇਖਿਆ। 

"ਅੱਛਾ... ਸ਼ਿਵਨਾਰਾਇਣ ਰਾਜਪੁਰੋਹਿਤ? ਹਿੰਦੂ ਹੈਂ ਤੂੰ, ਤਾਂਹੀਓਂ ਬਚ ਗਿਆ।" ਪਰ ਉਹ ਪੂਰੀ ਤਰ੍ਹਾਂ ਸੰਤੁਸ਼ਟ ਅਜੇ ਵੀ ਨਹੀਂ ਸੀ ਹੋਇਆ। ਉਸ ਨੂੰ ਹੋਰ ਸਬੂਤ ਚਾਹੀਦਾ ਸੀ ਕਿ ਮੈਂ ਸੱਚਾ ਹਿੰਦੂ ਹਾਂ। "ਚੱਲ ਬੋਲ, ਜੈ ਸ੍ਰੀ ਰਾਮ।" ਮੈਂ ਚੁੱਪ ਰਿਹਾ ਫਿਰ ਉਨ੍ਹਾਂ ਨੇ ਕਿਹਾ ਭੱਜ ਸਕਦਾ ਏਂ ਤਾਂ ਭੱਜ ਲੈ ਅਤੇ ਜਾਨ ਬਚਾ। "ਇਕ ਹੋਰ ਭੀੜ ਆ ਰਹੀ ਹੈ ਤੇਰੇ ਪਿੱਛੇ ਪਿੱਛੇ।"

ਹੁਣ ਮੈਂ ਡਰ ਨਾਲ ਕੰਬ ਰਿਹਾ ਸੀ। ਮੈਂ ਆਪਣੀ ਜਾਨ ਬਚਾਉਣ ਲਈ ਮੋਟਰਸਾਈਕਲ ਵੱਲ ਨੂੰ ਭੱਜਿਆ। ਮੈਂ ਘਬਰਾਹਟ ਵਿੱਚ ਆਪਣਾ ਬੈਗ ਫਰੋਲ ਰਿਹਾ ਸਾਂ ਜਿਸ ਵਿੱਚ ਮੋਟਰਸਾਈਕਲ ਦੀ ਚਾਬੀ ਸੀ। ਇੱਕ ਇੱਕ ਮਿੰਟ ਕੀਮਤੀ ਸੀ। "ਜਲਦੀ ਕਰ ਲੈ ਨਹੀਂ ਤਾਂ ਉਹ ਲੋਕ ਤੈਨੂੰ ਛੱਡਣਗੇ ਨਹੀਂ," ਭੀੜ ਵਿੱਚੋਂ ਫਿਰ ਇੱਕ ਆਵਾਜ਼ ਆਈ। ਚੰਗੇ ਭਾਗਾਂ ਨੂੰ ਮੈਨੂੰ ਚਾਬੀ ਲੱਭ ਪਈ। 

ਹੁਣ ਮੈਂ ਅੰਨ੍ਹੇਵਾਹ ਪੁਸ਼ਤਾ ਰੋਡ ਵੱਲ ਨੂੰ ਮੋਟਰਸਾਈਕਲ ਭਜਾ ਰਿਹਾ ਸਾਂ।  

(ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚੋਂ ਧੰਨਵਾਦ ਸਹਿਤ। ਮੂਲ ਲਿਖ਼ਤ ਅੰਗਰੇਜ਼ੀ ਵਿੱਚ ਹੈ ਜਿਸ ਨੂੰ ਇੱਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ।) 

(Shivnarayan Rajpurohit is a senior journalist who has written about, among other things, the exlusion of Dalits from classrooms to newsrooms in India's mediascape. He wrote: "The primary conclusion of my research is that English-language media as an institution has been undemocratic because it draws its workforce from a homogenous set of people, overlooking the urgent need for diversity. In that sense, it is hostile to opposing viewpoints and diversity of arguments.")

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ

______________________


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER