ਵਿਸ਼ੇਸ਼ ਖ਼ਬਰ: ਲੋਕ ਸਭਾ ਚੋਣਾਂ 2019
ਵੱਡੇ ਬਾਦਲ ਕਰਨਗੇ ਪ੍ਰਕਾਸ਼? ਅਮਿਤ ਸ਼ਾਹ ਨੇ ਰਾਜ਼ੀ ਕਰਾਇਆ ਚੋਣ ਲੜਨ ਲਈ
- ਏਕਜੋਤ ਸਿੰਘ
ਵੱਡੇ ਬਾਦਲ ਕਰਨਗੇ ਪ੍ਰਕਾਸ਼? ਅਮਿਤ ਸ਼ਾਹ ਨੇ ਰਾਜ਼ੀ ਕਰਾਇਆ ਚੋਣ ਲੜਨ ਲਈ



ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਲੋਕ ਸਭਾ ਦੇ ਚੋਣ ਪਿੜ ਵਿਚ ਉਤਰਨ ਦਾ ਫ਼ੈਸਲਾ ਜਲਦੀ ਹੀ ਹੋ ਸਕਦਾ ਹੈ । ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਦੀ ਸਿਆਸਤ ਦੇ 91 ਸਾਲਾ ਇਸ ਬਾਬਾ ਬੋਹੜ ਨੂੰ ਇਸ ਔਖੇ ਕਾਰਜ ਨੂੰ ਆਪਣੇ ਹੱਥ ਲੈਣ ਲਈ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਮਨਾ ਲਿਆ ਹੈ।

ਇਥੇ ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਿਤ ਸ਼ਾਹ ਨੇ ਨਿਜੀ ਤੌਰ ਤੇ ਸਰਦਾਰ ਬਾਦਲ ਨੂੰ ਸੱਦਾ ਦਿੱਤਾ ਸੀ ਕਿ ਉਹ ਉਸਦੇ ਨਾਮਜ਼ਦਗੀ ਕਾਗਜ਼ ਭਰਨ ਵਾਲੇ ਦਿਨ ਅਸ਼ੀਰਵਾਦ ਦੇਣ ਗਾਂਧੀਨਗਰ ਜ਼ਰੂਰ ਪਹੁੰਚਣ। ਜਿਸ ਨੂੰ ਸਵੀਕਾਰਦੇ ਹੋਏ ਬਾਦਲ ਗਾਂਧੀ ਨਗਰ ਪਹੁੰਚੇ ਜਿਥੇ ਸ਼ਾਹ ਨੇ ਸਟੇਜ ਤੇ ਪਹੁੰਚਦਿਆਂ ਹੀ ਸਭ ਤੋਂ ਪਹਿਲੇ ਉਨ੍ਹਾਂ ਦੇ ਪੈਰੀਂ ਹੱਥ ਲੈ ਕੇ ਅਸ਼ੀਰਵਾਦ ਲਿਆ (ਦੇਖੋ ਵੀਡੀਓ)।

ਹਾਲਾਂਕਿ ਬਾਦਲ ਹੈਰਾਨ ਸਨ ਕਿ ਗਾਂਧੀਨਗਰ ਤੋਂ 6 ਵਾਰ ਲੋਕ ਸਭਾ ਮੈਂਬਰ ਰਹੇ ਅਤੇ ਭਾਜਪਾ ਦੇ ਸੰਸਥਾਪਕ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਗੈਰ-ਮੌਜੂਦਗੀ ਨੂੰ ਕਿਸੇ ਹੋਰ ਨੇ ਗੌਲਿਆ ਹੀ ਨਹੀਂ।

ਸੂਤਰਾਂ ਅਨੁਸਾਰ ਸਮਾਗਮ ਤੋਂ ਪਹਿਲਾਂ ਜਦੋਂ ਬਾਦਲ, ਅਮਿਤ ਸ਼ਾਹ, ਰਾਜਨਾਥ ਸਿੰਘ, ਊਧਵ ਠਾਕਰੇ ਅਤੇ ਗਠਜੋੜ ਦੇ ਹੋਰ ਆਗੂਆਂ ਨਾਲ ਚਾਹ ਨਾਸ਼ਤਾ ਲਈ ਇਕੱਠੇ ਹੋਏ ਤਾਂ ਸ਼ਾਹ ਨੇ ਬਾਦਲ ਅਤੇ ਰਾਜਨਾਥ ਨੂੰ ਇਕ ਪਾਸੇ ਲਿਜਾ ਕੇ ਗੱਲ ਕੀਤੀ ਕਿ ਤੁਹਾਨੂੰ ਇਸ ਵਾਰ ਲੋਕ ਸਭਾ ਦੀ ਚੋਣ ਜ਼ਰੂਰ ਲੜਨੀ ਚਾਹੀਦੀ ਹੈ ਕਿਉਂਕਿ ਗੱਠਜੋੜ ਨੂੰ ਵੱਧ ਵੱਧ ਤੋਂ ਸੀਟਾਂ ਚਾਹੀਦੀਆਂ ਹਨ ਤਾਂ ਕਿ ਮੁੜ ਕੇਂਦਰ ਵਿਚ ਮੋਦੀ ਸਰਕਾਰ ਬਣ ਸਕੇ। 

ਜਦੋਂ ਸਰਦਾਰ ਬਾਦਲ ਨੇ ਆਪਣੀ ਉਮਰ ਅਤੇ ਸਿਹਤ ਦਾ ਹਵਾਲਾ ਦਿੰਦਿਆਂ ਝਿਜਕ ਦਿਖਾਈ ਤਾਂ ਅਮਿਤ ਨੇ ਕਿਹਾ ਕਿ ਮੈਂ ਤੁਹਾਡੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹਾਂ, ਤੁਸੀਂ ਤਾਂ ਅੱਜ ਦੇ ਜੁਆਨਾਂ ਤੋਂ ਵੀ ਵੱਧ ਦੌੜ ਭੱਜ ਕਰਦੇ ਰਹੇ ਹੋ ਅਤੇ ਮੋਦੀ ਜੀ ਨੂੰ ਵੀ ਖੁਸ਼ੀ ਹੋਵੇਗੀ ਕਿ ਮੁੜ ਬਣਨ ਵਾਲੀ ਕੇਂਦਰ ਸਰਕਾਰ ਵਿਚ ਤੁਹਾਡੇ ਵਰਗੇ ਸੀਨੀਅਰ ਸਾਥੀ ਕੈਬਨਿਟ ਵਿਚ ਅਹਿਮ ਜ਼ਿੰਮੇਵਾਰੀ  ਨਿਭਾਉਣ।

ਇਸ ਮੌਕੇ ਜਦੋਂ ਬਾਦਲ ਨੇ ਆਪਣੇ ਹਮਉਮਰ ਅਡਵਾਨੀ ਤੇ ਜੋਸ਼ੀ ਦਾ ਜ਼ਿਕਰ ਛੇੜਨ ਦੀ ਕੋਸ਼ਿਸ਼ ਕੀਤੀ ਤਾਂ ਸ਼ਾਹ ਨੇ ਕਿਹਾ ਕਿ ਮੋਦੀ ਜੀ ਭੁੱਲੇ ਨਹੀਂ ਕਿ 2013 ਵਿਚ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਉਭਾਰਨ ਦੀ ਚਰਚਾ ਛਿੜੀ ਸੀ ਤਾਂ ਭਾਵੇਂ ਅਡਵਾਨੀ ਜੀ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਗਠਜੋੜ ਦੇ ਸਾਥੀਆਂ ਵਿਚੋਂ ਤੁਸੀਂ ਸਭ ਤੋਂ ਪਹਿਲਾਂ ਮੋਦੀ ਜੀ ਦੇ ਹੱਕ ਵਿਚ ਨਿਤਰੇ ਸੀ।

ਸੂਤਰਾਂ ਅਨੁਸਾਰ ਬਾਦਲ ਸਾਹਿਬ ਨੇ ਜਦੋਂ ਫੇਰ ਆਪਣੀ ਸਿਹਤ ਦਾ ਹਵਾਲਾ ਦੇ ਕੇ ਚੋਣ ਪਿੜ ਲਈ ਲੋੜੀਂਦੀ ਭੱਜ-ਨੱਠ ਕਰ ਸਕਣ ਤੋਂ ਅਸਮਰਥਤਾ ਜ਼ਾਹਿਰ ਕੀਤੀ ਤਾਂ ਅਮਿਤ ਸ਼ਾਹ ਨੇ ਸਮਝਾਇਆ ਕਿ ਸਾਡੇ ਵਲੋਂ ਕਰਵਾਏ ਗਏ ਸਰਵੇ ਅਨੁਸਾਰ ਮਾਲਵਾ ਵਿਚ ਡੇਰੇ ਦੇ ਸ਼ਰਧਾਲੂ ਅਜੇ ਵੀ ਤੁਹਾਡੇ ਹੱਕ ਵਿਚ ਭੁਗਤਣਗੇ ਜੇ ਤੁਸੀਂ ਆਪ ਅਗਵਾਈ ਕਰੋ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮੁਖੀ ਨੂੰ ਲੋੜ ਪੈਣ ਤੇ ਤੁਸੀਂ ਪੂਰੀ ਮਦਦ ਕੀਤੀ ਸੀ। ਹੁਣ ਵੀ ਤੁਹਾਡੇ ਚੋਣ ਦੰਗਲ ਵਿਚ ਉਤਰਨ ਨਾਲ ਮਾਲਵਾ ਖਿੱਤੇ ਦੀਆਂ ਸਾਰੀਆਂ ਸੀਟਾਂ ਤੇ ਇਸਦਾ ਹਾਂ-ਪੱਖੀ ਪ੍ਰਭਾਵ ਜਾਏਗਾ।

ਸੂਤਰਾਂ ਅਨੁਸਾਰ ਅਖੀਰ ਵਿਚ ਸ. ਬਾਦਲ ਨੇ ਆਪਣੀ ਸਹਿਮਤੀ ਇਹ ਕਹਿ ਕੇ ਪ੍ਰਗਟਾਈ ਕਿ ਉਨ੍ਹਾਂ ਹਮੇਸ਼ਾਂ ਆਪਣੀ ਪਾਰਟੀ ਦੇ ਹਰ ਹੁਕਮ ਅਗੇ ਸਿਰ ਝੁਕਾਇਆ ਹੈ ਅਤੇ ਜੇ ਉਨ੍ਹਾਂ ਦੀ ਪਾਰਟੀ ਇਸ ਬਾਰੇ ਕੋਈ ਫ਼ੈਸਲਾ ਲੈਂਦੀ ਹੈ ਤਾਂ ਉਹ ਜ਼ਰੂਰ ਇਸ ਔਖੀ ਘੜੀ ਵੀ ਮੋਦੀ ਦਾ ਸਾਥ ਦੇਣ ਲਈ ਤਿਆਰ ਹਨ ਕਿਉਂਕਿ ਭਾਜਪਾ ਨਾਲ ਉਨ੍ਹਾਂ ਦਾ ਸਾਥ ਨਹੁੰ ਮਾਸ ਵਰਗਾ ਹੈ ।  ਜਿਸ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਸੁਖਬੀਰ ਬਾਦਲ ਨਾਲ ਮੈਂ ਆਪ ਵੀ ਗੱਲ ਕਰਾਂਗਾ ਤੇ ਮੋਦੀ ਜੀ ਤੋਂ ਵੀ ਜ਼ਰੂਰੀ ਹਦਾਇਤ ਦਿਵਾਵਾਂਗਾ।

ਸਾਰੀ ਗਲਬਾਤ ਤੋਂ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਰਾਜਨਾਥ ਸਿੰਘ ਨੇ ਮਸ਼ਵਰਾ ਦਿੱਤਾ ਕਿ ਇਸ ਬਾਰੇ ਅਜੇ ਕੋਈ ਭਿਣਕ ਨਾ ਪੈਣ ਦਿਤੀ ਜਾਵੇ ਤੇ ਅਚਨਚੇਤ ਐਲਾਨ ਕਰਕੇ ਵਿਰੋਧੀਆਂ  ਦੇ ਖੇਮੇ ਵਿਚ ਖਲਬਲੀ ਮਚਾਈ ਜਾਵੇ। 

ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਸਰਦਾਰ ਬਾਦਲ ਨੂੰ ਆਪ ਬਠਿੰਡਾ ਅਤੇ ਨੂੰਹ ਰਾਣੀ ਨੂੰ ਫ਼ਿਰੋਜ਼ਪੁਰ ਤੋਂ ਚੋਣ ਲੜਨ  ਦੀ ਸਲਾਹ ਦਿਤੀ ਤਾਂ ਕਿ ਸੁਖਬੀਰ ਨੂੰ ਕਿਧਰੋਂ ਵੀ ਚੋਣ ਨਾ ਲੜਨੀ ਪਵੇ ਤੇ ਉਹ ਕਿਸੇ ਇਕ ਹਲਕੇ ਵਿਚ ਉਲਝਣ ਦੀ ਥਾਂ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਪ੍ਰਚਾਰ ਮੁਹਿੰਮ ਜ਼ੋਰ ਸ਼ੋਰ ਨਾਲ ਚਲਾ ਸਕੇ। ਅਮਿਤ ਸ਼ਾਹ ਦਾ ਇਹ ਵੀ ਕਹਿਣਾ ਸੀ ਕਿ ਤੁਹਾਡੇ ਚੋਣ ਲੜਨ 'ਤੇ ਮਨਪ੍ਰੀਤ ਬਾਦਲ ਵੀ ਆਪ ਜਾਂ ਆਪਣੇ ਕਿਸੇ ਪਰਿਵਾਰਿਕ ਮੈਂਬਰ ਨੂੰ ਤੁਹਾਡੇ ਵਿਰੁੱਧ ਖੜ੍ਹਾ ਕਰਨ ਤੋਂ ਝਿੱਜਕੇਗਾ। 

ਪੰਜਾਬ ਟੂਡੇ  ਨੇ ਇਸ ਮਸਲੇ ਤੇ ਜਦੋਂ ਅਕਾਲੀ ਦਲ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਸੀਨੀਅਰ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਕੋਈ ਸਿੱਧਾ ਜਵਾਬ ਦੇਣ ਦੀ ਥਾਂ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਜੋ ਚਰਚਾ ਕੇਵਲ 4-5 ਅਤਿ ਨੇੜਲੇ ਪਰਿਵਾਰਕ ਮੈਂਬਰਾਂ ਵਿਚ ਹੀ ਹੋਈ ਹੈ, ਉਸਦੀ ਸੂਹ ਪੰਜਾਬ ਟੂਡੇ ਕੋਲ ਕਿਵੇਂ ਪਹੁੰਚ ਗਈ? ਮੁੱਦੇ 'ਤੇ ਬੈਂਸ ਨੇ ਇੰਨਾ ਹੀ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਨੇ ਅਜੇ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ। 

ਜਦੋਂ ਹਰਚਰਨ ਬੈਂਸ ਤੋਂ ਇਸ ਬਾਰੇ ਉਨ੍ਹਾਂ ਦੀ ਨਿੱਜੀ ਰਾਇ ਜਾਣਨੀ ਚਾਹੀ ਤਾਂ ਉਨ੍ਹਾਂ ਹੱਸ ਕੇ ਕਿਹਾ ਇਸ ਤੋਂ ਵੱਧ ਹੋਰ ਖੁਸ਼ੀ ਵਾਲੀ ਖ਼ਬਰ ਕੀ ਹੋ ਸਕਦੀ ਹੈ ਕਿ ਸਰਦਾਰ ਬਾਦਲ ਦੇਸ਼ ਸੇਵਾ ਲਈ ਹੁਣ ਕੇਂਦਰ ਵਿਚ ਅਹਿਮ ਭੂਮਿਕਾ ਨਿਭਾਉਣ  ਤੇ ਮੈਨੂੰ ਵੀ ਦਿੱਲੀ ਦਰਬਾਰ ਦੇ ਗਲਿਆਰਿਆਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੇਵਾਵਾਂ ਨਿਭਾਉਣ ਦਾ ਅਵਸਰ ਮਿਲੇ।

ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਏਲਚੀ ਰਾਹੀਂ ਭੇਜੇ ਸੁਨੇਹੇ ਵਿਚ ਅਜਿਹੇ ਕਿਸੇ ਘਟਨਾਕਰਮ ਤੋਂ ਅਗਿਆਨਤਾ ਪ੍ਰਗਟਾਉਂਦੇ ਕਿਹਾ ਕਿ ਇਹ ਤਾਂ ਭੈਣ ਜੀ ਦੇ ਖਿਲਾਫ਼ ਵਿਰੋਧੀਆਂ ਦੀ ਸਾਜ਼ਿਸ਼ ਲਗਦੀ ਹੈ, ਜੋ ਨਹੀਂ ਚਾਹੁੰਦੇ ਕਿ ਉਹ ਦੁਬਾਰਾ ਕੇਂਦਰ ਵਿਚ ਮੰਤਰੀ ਬਣਨ ਕਿਉਂਕਿ ਇਹ ਤੱਥ ਤਾਂ ਜਗ-ਜ਼ਾਹਿਰ ਹੈ ਕਿ ਕੇਂਦਰ ਸਰਕਾਰ ਵਿਚ ਇਕੋ ਪਰਿਵਾਰ ਦੇ ਦੋ ਮੰਤਰੀ ਕਿਸੇ ਹਾਲ ਵਿਚ ਬਣ ਨਹੀਂ ਸਕਦੇ।

ਮਜੀਠੀਆ ਨੇ ਕਿਹਾ ਕਿ ਜੇ ਅਜਿਹੀ ਕੋਈ ਚਰਚਾ ਪਾਰਟੀ ਦੇ ਉਚ ਫ਼ੋਰਮ 'ਤੇ  ਹੋਈ ਤਾਂ ਉਹ ਨਿਸ਼ਚਿਤ ਤੌਰ ਤੇ ਇਸ ਸੁਝਾਅ ਦਾ ਜ਼ੋਰਦਾਰ ਵਿਰੋਧ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਬਾਦਲ ਸਾਹਿਬ ਦੀ ਸਾਰੀ ਦੁਨੀਆਂ ਵਿਚ ਕਦਰ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀ ਸਿਹਤ ਤੇ ਉਮਰ ਦੇ ਤਕਾਜ਼ੇ ਨੂੰ ਵੇਖਦੇ ਹੋਏ ਕੁਝ ਸਿਆਸੀ  ਸੁਆਰਥਾਂ ਕਾਰਨ ਉਨ੍ਹਾਂ ਨੂੰ ਮੁਸ਼ਿਕਲਾਂ ਵਿਚ ਪਾਇਆ ਜਾਵੇ ਇਹ ਮੈਨੂੰ ਠੀਕ ਨਹੀਂ ਜਾਪਦਾ ਅਤੇ ਬਾਦਲ ਸਾਹਿਬ ਆਪ ਵੀ ਚਾਹੁੰਣਗੇ ਕਿ ਨਵੀਂ ਪੀੜ੍ਹੀ ਹੁਣ ਪਰਿਵਾਰ ਦੀ ਵਿਰਾਸਤ ਦੀ ਵਾਗਡੋਰ ਸੰਭਾਲੇ।

ਬਾਦਲ ਪਰਿਵਾਰ ਦੇ ਕਿਸੇ ਸਮੇਂ ਖ਼ਾਸਮ ਖ਼ਾਸ ਰਹੇ ਨਜ਼ਦੀਕੀ ਰਿਸ਼ਤੇਦਾਰ ਬੱਬੀ ਬਾਦਲ ਜੋ ਹੁਣ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਥਾਪੇ ਗਏ ਹਨ ਨੇ ਕਿਹਾ ਕਿ ਭਾਵੇਂ ਹੁਣ ਬਹੁਤ ਦੇਰ ਹੀ ਚੁਕੀ ਹੈ ਪਰ ਜੇ ਵਡੇ ਬਾਦਲ ਸਹਿਬ ਅਜੇ ਵੀ ਆਪ ਕਮਾਨ ਸੰਭਾਲਣ ਤੇ ਮਜੀਠੀਆ ਵਰਗਿਆਂ ਨੂੰ ਪਾਰਟੀ ਤੋਂ ਦੂਰ ਰੱਖਣ ਤਾਂ ਉਹ ਵੀ ਵਾਪਸ ਪਰਤਣ ਬਾਰੇ ਸੋਚ ਸਕਦੇ ਹਨ ਅਤੇ ਹੋਰ ਟਕਸਾਲੀ ਆਗੂ ਵੀ ਘਰ ਪਰਤ ਸਕਦੇ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਬੱਬੀ ਬਾਦਲ ਅਜੇ ਪਿੱਛੇ ਜਿਹੇ ਹੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ ਟਕਸਾਲੀ ਵਿਚ ਸ਼ਾਮਿਲ ਹੋਏ ਹਨ।
 
ਪੰਜਾਬ ਟੁਡੇ  ਵਲੋਂ  ਇਸ ਖ਼ਬਰ 'ਤੇ ਪੰਜਾਬ ਕਾਂਗਰਸ ਦਾ ਪ੍ਰਤੀਕਰਮ ਜਾਣਨ ਲਈ ਸੰਪਰਕ ਕਰਨ 'ਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕਤੱਰ ਕੈਪਟਨ ਸੰਦੀਪ ਸੰਧੂ ਨੇ ਅਕਾਲੀ ਦਲ ਵਲੋਂ ਕੋਈ ਐਲਾਨ ਕੀਤੇ ਜਾਣ ਤੋਂ ਬਾਅਦ ਹੀ ਬਿਆਨ ਜਾਰੀ ਕੀਤੇ ਜਾਣ ਦੀ ਗੱਲ ਕਹੀ ਪਰ ਨਿਜੀ ਵਿਚਾਰ ਦਰਸਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਹਮਣੇ ਕੌਣ ਹੈ, ਅਸੀਂ 13 ਦੀਆਂ 13 ਸੀਟਾਂ ਜਿਤਾਂਗੇ
 
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪੰਜਾਬ ਟੂਡੇ  ਨੇ ਸੰਪਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਰਾਹੀਂ ਸੰਦੇਸ਼ ਭੇਜਿਆ ਕਿ ਆਪਣੀਆਂ ਕੰਪਨੀਆਂ ਦੇ ਖ਼ਾਤਿਆਂ ਦੀ 'ਕਲੋਜ਼ਿੰਗ' ਹੋਣ ਕਰਕੇ ਉਹ ਮਸ਼ਰੂਫ ਹਨ ਅਤੇ ਕਲ ਤਕ ਸੰਪਰਕ ਕਰ ਸਕਣਗੇ।

ਉਧਰ ਬਠਿੰਡਾ ਸੀਟ ਤੋਂ ਚੋਣ ਸਰਗਰਮੀ ਸ਼ੁਰੂ ਕਰ ਚੁਕੇ ਸੁਖਪਾਲ ਸਿੰਘ ਖਹਿਰਾ ਦਾ ਵਿਚਾਰ ਹੈ ਕਿ ਸੀਨੀਅਰ ਬਾਦਲ ਦੇ ਚੋਣ ਪਿੜ ਵਿਚ ਉਤਰਨ ਨਾਲ ਮੁਕਾਬਲਾ ਨਿਸ਼ਚਿਤ ਹੀ ਫਸਵਾਂ ਹੋ ਸਕਦਾ ਹੈ। ਉਨ੍ਹਾਂ ਕਿਹਾ ਇਸ ਸੂਰਤ ਵਿਚ ਬੇਹਤਰ ਹੋਵੇਗਾ ਕਿ ਸਾਰੀਆਂ ਵਿਰੋਧੀ ਧਿਰਾਂ ਕਾਂਗਰਸ ਨਾਲ ਮਿਲ ਕੇ ਉਨ੍ਹਾਂ ਨੂੰ ਸਮਰਥਨ ਦੇਣ ਤਾਂ ਕਿ ਬਾਦਲ ਪਰਿਵਾਰ ਦੀ ਇਹ ਗਲਤਫਹਿਮੀ ਵੀ ਦੂਰ ਹੋ ਜਾਏ ਕਿ ਪੰਜਾਬੀ ਫਿਰ ਉਨ੍ਹਾਂ ਨੂੰ ਮੌਕਾ ਦੇਣ ਲਈ ਤਿਆਰ ਹਨ।

ਅਕਾਲੀ ਦਲ ਦੇ ਆਗੂ ਅਤੇ ਦਫ਼ਤਰ ਇੰਚਾਰਜ ਚਰਨਜੀਤ ਸਿੰਘ ਬਰਾੜ ਨੇ ਇਸ ਖ਼ਬਰ ਤੇ ਪ੍ਰਤੀਕਿਰਿਆ ਦਿੰਦੇ ਹੋਏ ਮਾਮਲੇ ਦਾ ਭੇਦ ਬਰਕਰਾਰ ਰੱਖਣ ਲਈ, ਇਹ ਕਹਿੰਦੇ ਹੋਏ ਕਿ ਇਹ ਖਬਰ 'ਬੇਵਕੂਫ ਦਿਹਾੜੇ ਦੀ ਕਹਾਣੀ' ਵਜੋਂ ਹੀ ਜਾਪਦੀ ਹੈ, ਕੋਈ ਸਪਸ਼ਟ ਉੱਤਰ ਨਹੀਂ ਦਿੱਤਾ। ਪੰਜਾਬ ਟੂਡੇ  ਵੀ ਉਨ੍ਹਾਂ ਦੇ ਵਿਚਾਰਾਂ ਨੂੰ ਨਾ ਨਕਾਰਦੇ ਹੋਏ ਹੋਰ ਤੱਥ ਮਿਲਣ 'ਤੇ ਇਸ ਅਹਿਮ ਖ਼ਬਰ ਦੀ ਤਾਜ਼ਾ ਸਥਿਤੀ ਤੋਂ ਜਾਣੂੰ ਕਰਾਉਣ ਦੀ ਪੂਰੀ ਕੋਸ਼ਿਸ਼ ਕਰੇਗਾ। ਅੱਜ ਰਾਤ 11 ਵਜੇ ਤਕ ਸਥਿਤੀ ਸਪਸ਼ਟ ਹੋਣ ਦੇ ਅਨੁਮਾਨ ਹਨ। 

ਪੰਜਾਬ ਟੂਡੇ  ਦੇ ਪਾਠਕਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਇਸ ਮਸਲੇ ਤੇ ਆਪਣੇ ਵਿਚਾਰ ਜ਼ਰੂਰ ਪ੍ਰਗਟਾਉਂਣ ਕਿ ਜੇ ਸੱਚਮੁੱਚ ਇਸ ਤਰ੍ਹਾਂ ਹੁੰਦਾ ਹੈ ਤਾਂ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਵੇਗਾ? ਖ਼ਬਰ ਦੇ ਸੱਚ ਨਿਕਲਣ 'ਤੇ ਸਭ ਤੋਂ ਬਿਹਤਰ ਚੁਣੇ ਗਏ ਜਵਾਬ ਭੇਜਣ ਵਾਲੇ ਨੂੰ ਓਰਬਿਟ ਬੱਸ ਦੀ ਇਕ ਟਿਕਟ ਤੋਹਫ਼ੇ ਦੇ ਤੌਰ 'ਤੇ ਭੇਜੀ ਜਾਏਗੀ। 

ਦੇਖੋ ਵੀਡੀਓ
 

 

Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment by: Sahib singh

ਬਾਦਲ ਦਾ ਚੋਣ ਮੈਦਾਨ ਵਿਚ ਆਉਣ ਦਾ ਪੰਜਾਬ ਦੇ ਲੋਕ ਸਵਾਗਤ ਕਰਨਗੇ। ਲੋਕਾਂ ਨੂੰ ਮੌਕਾ ਮਿਲ ਜਾਵੇਗਾ ਬਦਲਾ ਲੈਣ ਲਈ। ਵੈਸੇ ਵੀ ਬਾਦਲ ਚੋਣ ਨਹੀਂ ਲੜ ਸਕਦੇ। ਜੇਕਰ ਉਹ ਤਾਕਤ ਰੱਖਦੇ ਹੁੰਦੇ ਤਾਂ ਉਹ ਟਕਸਾਲੀਆਂ ਨੂੰ ਪਾਰਟੀ ਚੋਂ ਬਾਹਰ ਜਾਣ ਦਾ ਮੌਕਾ ਨਾ ਦਿੰਦੇ। ਇਹ ਖਿਆਲੀ ਪਲਾਓ ਹਨ। ਬਾਦਲ ਕਦੇ ਰਿਸਕ ਨਹੀਂ ਲੈਂਦੇ।।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER