ਸ਼੍ਰੋਮਣੀ ਕਮੇਟੀ ਦੇ ਸੂਚਨਾ ਦਾ ਅਧਿਕਾਰ ਵਿਭਾਗ ਨੇ ਤੋਲਿਆ ਕੁਫ਼ਰ
'ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ ਦੇ ਟਰੱਸਟ ਅਤੇ ਦਿੱਤੀ ਕਰੋੜਾਂ ਦੀ ਆਰਥਿਕ ਸਹਾਇਤਾ, ਸ਼੍ਰੋਮਣੀ ਕਮੇਟੀ ਦਾ ਮਾਮਲਾ ਨਹੀ'
- ਨਰਿੰਦਰ ਪਾਲ ਸਿੰਘ
'ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ ਦੇ ਟਰੱਸਟ ਅਤੇ ਦਿੱਤੀ ਕਰੋੜਾਂ ਦੀ ਆਰਥਿਕ ਸਹਾਇਤਾ, ਸ਼੍ਰੋਮਣੀ ਕਮੇਟੀ ਦਾ ਮਾਮਲਾ ਨਹੀ'



ਕੀ ਹਰਿਆਣਾ ਸਥਿਤ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਲੈਣ ਦੇਣ ਨਹੀਂ  ਹੈ ?ਕੀ ਇਹ ਸੰਸਥਾਨ ਬਿਲਕੁਲ ਅਜ਼ਾਦਾਨਾ ਹੈਸੀਅਤ ਵਿੱਚ ਵਿਚਰ ਰਿਹਾ ਹੈ ਤੇ ਇਸਦੇ ਟਰੱਸਟ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਸਾਬਕਾ ਕਮੇਟੀ ਪ੍ਰਧਾਨ ਤੇ ਸਾਬਕਾ ਕਾਰਜਕਾਰਣੀ ਮੈਂਬਰ ਦੀ ਸ਼ਮੂਲੀਅਤ ਮਹਿਜ ਸੰਯੋਗ ਹੀ ਹੈ? ਆਖਿਰ ਸ਼੍ਰੋਮਣੀ ਕਮੇਟੀ ਇਸ ਸੰਸਥਾਨ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਆਰਥਿਕ ਸਹਾਇਤਾ ਕਿਉਂ ਦਿੰਦੀ ਹੈ ਤੇ ਇਸ ਦਿੱਤੀ ਹੋਈ ਵਿੱਤੀ ਸਹਾਇਤਾ ਦਾ ਸ਼੍ਰੋਮਣੀ ਕਮੇਟੀ ਕੋਲ ਕੋਈ ਵੀ ਰਿਕਾਰਡ ਕਿਉਂ ਮੌਜੂਦ ਨਹੀਂ ਹੈ? 

ਇਹ ਸਾਰੇ ਸਵਾਲ ਉਸ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਬਠਿੰਡਾ ਵਾਸੀ ਇੱਕ ਸਿੱਖ, ਸੂਚਨਾ ਦੇ ਅਧਿਕਾਰ ਤਹਿਤ ਸ਼੍ਰੋਮਣੀ ਕਮੇਟੀ ਪਾਸੋਂ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ (ਹਰਿਆਣਾ) ਦੇ ਟਰੱਸਟ ਮੈਂਬਰਾਂ ਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਸੰਸਥਾਨ ਨੂੰ ਹਰ ਸਾਲ ਦਿਤੀ ਜਾਣ ਵਾਲੀ ਆਰਥਿਕ ਸਹਾਇਤਾ ਬਾਰੇ ਜਾਣਕਾਰੀ ਮੰਗਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਸੂਚਨਾ ਦਾ ਅਧਿਕਾਰ ਅਧਿਕਾਰੀ, ਮੁਖ ਅਧਿਕਾਰੀ ਸੂਚਨਾ ਅਧਿਕਾਰ ਪੰਜਾਬ ਨੂੰ ਜਵਾਬ ਦਿੰਦੇ ਹਨ ਕਿ ‘ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਨਹੀ ਹੈ’।

ਰਾਮਪੁਰਾ ਫੂਲ (ਬਠਿੰਡਾ) ਵਾਸੀ ਸ੍ਰ: ਹਰਮੀਤ ਸਿੰਘ ਪੁਤਰ ਸ੍ਰ: ਸ਼ੇਰ ਸਿੰਘ ਨੇ ਇਸ ਪੱਤਰਕਾਰ ਨੂੰ ਲਿਖਤੀ ਦਸਤਾਵੇਜ਼ਾਂ ਸਹਿਤ ਜਾਣਕਾਰੀ ਭੇਜੀ ਹੈ ਕਿ ਉਸਨੇ 30 ਅਗਸਤ, 2018 ਨੂੰ ਸ਼੍ਰੋਮਣੀ ਕਮੇਟੀ ਪਾਸੋਂ ਸੂਚਨਾ ਦਾ ਅਧਿਕਾਰ ਤਹਿਤ ਜਾਣਕਾਰੀ ਮੰਗੀ ਸੀ ਕਿ ‘ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ ਦੇ ਟਰਸਟ ਟਰੱਸਟ ਮੈਂਬਰ ਕੌਣ ਹਨ, ਸ਼੍ਰੋਮਣੀ ਕਮੇਟੀ ਇਸ ਸੰਸ਼ਥਾਨ ਨੂੰ ਤਰਤੀਬਵਾਰ ਕਦੋਂ ਕਿੰਨੀ ਆਰਥਿਕ ਸਹਾਇਤਾ ਦੇ ਚੁੱਕੀ ਹੈ’।

ਸ੍ਰ: ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਸ੍ਰੋਮਣੀ ਕਮੇਟੀ ਦੇ ਸੂਚਨਾ ਦਾ ਅਧਿਕਾਰ ਵਿਭਾਗ ਦੇ ਅਧਿਕਾਰੀ ਨੇ ਕੋਈ ਜਾਣਕਾਰੀ ਨਾ ਭੇਜੀ ਤਾਂ ਉਸਨੇ ਪੰਜਾਬ ਸਰਕਾਰ ਵਲੋਂ ਨਿਯੁਕਤ ਸਬੰਧਤ ਵਿਭਾਗ ਦੇ ਮੁਖ ਅਧਿਕਾਰੀ ਪਾਸ ਉਪਰੋਕਤ ਜਾਣਕਾਰੀ ਹਾਸਿਲ ਕਰਨ ਲਈ ਗੁਹਾਰ ਲਗਾਈ। ਸ੍ਰ: ਹਰਮੀਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਇਸ ਵਿਭਾਗ ਪਾਸ ਉਹ ਕਿਸੇ ਜ਼ਰੂਰੀ ਕਾਰਜ ਕਾਰਣ ਸੁਣਵਾਈ ਵਾਲੇ ਦਿਨ ਹਾਜ਼ਰ ਨਾ ਹੋ ਸਕੇ ਲੇਕਿਨ ਜੋ ਪੱਤਰ ਸਬੰਧਤ ਵਿਭਾਗ ਨੇ ਉਸਨੂੰ (ਹਰਮੀਤ ਸਿੰਘ) ਨੂੰ ਭੇਜਿਆ ਹੈ ਉਸ ਵਿੱਚ ਸਾਫ਼ ਦਰਜ਼ ਹੈ ਕਿ ਸ਼੍ਰੋਮਣੀ ਕਮੇਟੀ ਅਧਿਕਾਰੀ ਅਨੁਸਾਰ ਇਹ ਮਾਮਲਾ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਨਹੀ ਹੈ। ਵਿਭਾਗ ਨੇ ਸ੍ਰ: ਹਰਮੀਤ ਸਿੰਘ ਦੀ ਬੇਨਤੀ ਤੇ ਅਗਲੇਰੀ ਸੁਣਵਾਈ ਲਈ 11 ਅਪ੍ਰੈਲ, 2019 ਦੀ ਤਰੀਖ ਨੀਅਤ ਕੀਤੀ ਹੈ।

ਦੂਸਰੇ ਪਾਸੇ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ ਦੀ ਆਪਣੀ ਵੈਬਸਾਈਟ 'ਤੇ ਝਾਤ ਮਾਰੀ ਜਾਏ ਤਾਂ ਅਹੁਦੇ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ, ਗੋਬਿੰਦ ਸਿੰਘ ਲੋਂਗੋਵਾਲ ਇਸਦੇ ਮੌਜੂਦਾ ਮੈਂਬਰ ਹਨ ਤੇ ਸ਼੍ਰੋਮਣੀ ਕਮੇਟੀ ਸਕੱਤਰ, ਸਕੱਤਰ ਦੀ ਹੈਸੀਅਤ ਵਿੱਚ ਇਸ ਟਰੱਸਟ ਦੇ ਸਕੱਤਰ। ਇਸ ਟਰੱਸਟ ਦੇ ਕੁੱਲ 11 ਮੈਂਬਰਾਂ ਵਿੱਚ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਕਮੇਟੀ ਪਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪਰਧਾਨ ਰਘੁਜੀਤ ਸਿੰਘ ਵਿਰਕ, ਸਾਬਕਾ ਸੀਨੀਅਰ ਮੀਤ ਪਰਧਾਨ ਤੇ ਹੁਣ ਮੈਂਬਰ ਬਲਦੇਵ ਸਿੰਘ ਕੈਮਪੁਰ ਸ਼ਾਮਿਲ ਹਨ। ਟਰੱਸਟ ਦੀ ਪੰਜ ਮੈਂਬਰੀ ਕਾਰਜਕਾਰਣੀ ਦੇ ਚੇਅਰਮੈਨ ਰਘੂਜੀਤ ਸਿੰਘ ਵਿਰਕ ਤੇ ਬਲਦੇਵ ਸਿੰਘ ਕੈਮਪੁੁਰ ਸ਼ਾਮਿਲ ਹਨ। 

ਜਿਥੋਂ ਤੀਕ ਸ਼੍ਰੋਮਣੀ ਕਮੇਟੀ ਵਲੋਂ ਇਸ ਟਰੱਸਟ ਨੂੰ ਦਿੱਤੀ ਗਈ ਆਰਥਿਕ ਸਹਾਇਤਾ ਦਾ ਸਵਾਲ ਹੈ, ਉਸ ਬਾਰੇ 30 ਮਾਰਚ, 2009 ਨੂੰ ਸ਼੍ਰੋਮਣੀ ਕਮੇਟੀ ਦੇ ਸਲਾਨਾ ਬਜਟ (ਸਾਲ 2009-10) ਲਈ ਬੁਲਾਏ ਗਏ ਬਜਟ ਅਜਲਾਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਵਲੋਂ ਪੜ੍ਹੀ ਗਈ ਬਜਟ ਸਪੀਚ ਦੇ ਪੰਨਾ ਨੰਬਰ 8 ‘ਤੇ ਦਰਜ਼ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਪੰਜ ਸਾਲਾਂ ਤੋਂ ਇਸ ਸੰਸਥਾਨ ਨੂੰ ਪੰਜ ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਇਹ ਸਹਾਇਤਾ ਜਾਰੀ ਰੱਖਦਿਆਂ ਇਸ ਸਾਲ ਵੀ 5 ਕਰੋੜ ਰੁਪਏ ਦਿੱਤੇ ਜਾਣਗੇ। 

ਜ਼ਿਕਰ ਕਰਨਾ ਬਣਦਾ ਹੈ ਕਿ ਸਾਲ 2016-17 ਦਾ ਬਜਟ ਪਾਸ ਕਰਦਿਆਂ 31 ਮਾਰਚ, 2016 ਨੂੰ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਸ਼ਾਹਬਾਦ ਮਾਰਕੰਡਾ ਲਈ 104 ਕਰੋੜ ਰੁਪਏ ਰੱਖੇ ਗਏ ਹਨ । ਕਮੇਟੀ ਦੇ ਇਸ ਫੈਸਲੇ ਬਾਰੇ ਕਮੇਟੀ ਮੈਂਬਰਾਂ ਨੇ ਹੀ ਇਤਰਾਜ਼ ਜਿਤਾਇਆ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀ ਦਾ ਸੂਚਨਾ ਦਾ ਅਧਿਕਾਰ ਮਹਿਕਮੇ ਨੂੰ ਇਹ ਜਵਾਬ ਦੇਣਾ ਕਿ ਸੰਸਥਾਨ ਬਾਰੇ ਜਾਣਕਾਰੀ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਲੈਣ ਦੇਣ ਨਹੀ ਹੈ ਵੀ ਹਲਕ ਹੇਠਾਂ ਨਹੀ ਉਤਰ ਰਿਹਾ। ਜੋ ਲੋਕ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਪੈਨੀ ਨਜ਼ਰ ਰੱਖਦੇ ਹਨ ਉਹ ਜਾਣਦੇ ਹਨ ਕਿ 2 ਮਾਰਚ, 2012 ਨੁੰ ਹਰਿਆਣਾ ਵਿਧਾਨ ਸਭਾ ਵਿੱਚ ਜਦੋਂ ਰਣਦੀਪ ਸਿੰਘ ਸੂਰਜੇਵਾਲਾ ਤੇ ਹਰ ਮੋਹਿੰਦਰ ਸਿੰਘ ਚੱਠਾ ਨੇ ਇਹ ਕਹਿ ਦਿੱਤਾ ਕਿ ਮੀਰੀ-ਪੀਰੀ ਇੰਸਟੀਚਊਟ ਆਫ ਮੈਡੀਕਲ ਸਾਇੰਸਜ਼, ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਹੈ ਤਾਂ ਸ਼੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਮੱਕੜ ਨੇ 3 ਮਾਰਚ, 2012 ਨੂੰ ਠੋਕਵਾਂ ਜਵਾਬ ਦਿੱਤਾ ਸੀ ਕਿ ਇਹ ਸੰਸਥਾਨ ਇੱਕ ਟਰੱਸਟ ਹੇਠ ਹੈ ਜੋ ਸ਼੍ਰੋਮਣੀ ਕਮੇਟੀ ਅਧੀਨ ਹੈ । ਸ੍ਰ: ਮੱਕੜ ਦਾ ਇਹ ਬਿਆਨ ਅੱਜ ਵੀ ਗੂਗਲ ਸਰਚ ਇੰਜਨ ਤੇ ਮਿਲ ਜਾਂਦਾ ਹੈ।
 
ਇਥੇ ਹੀ ਬਸ ਨਹੀ 29 ਜਨਵਰੀ, 2016 ਨੂੰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਕਰਦਿਆਂ ਸ੍ਰ:ਅਵਤਾਰ ਸਿੰਘ ਮੱਕੜ ਨੇ ਮੰਗ ਕੀਤੀ ਸੀ ਕਿ ਉਪਰੋਕਤ ਸੰਸਥਾਨ ਦੇ ਪ੍ਰਬੰਧ ਹੇਠਲੇ ਮੈਡੀਕਲ ਕਾਲਜ ਨੂੰ 'ਨੋ ਓਬਜੈਕਸ਼ਨ ਸਰਟੀਫਿਕੇਟ' ਦਿੱਤਾ ਜਾਏ ਜੋਕਿ ਕਾਂਗਰਸ ਸਰਕਾਰ ਨੇ 10 ਸਾਲ ਤੋਂ ਨਹੀ ਦਿੱਤਾ । ਸਾਲ 2016 ਵਿੱਚ (ਨਵੰਬਰ 2016 ਤੀਕ) ਕਮੇਟੀ ਪਰਧਾਨ ਹੋਣ ਨਾਤੇ ਸ੍ਰ: ਮੱਕੜ ਮੀਰੀ-ਪੀਰੀ ਸੰਸਥਾਨ ਦੇ ਪਰਧਾਨ ਮੈਂਬਰ ਵੀ ਸਨ।

ਇਥੇ ਹੀ ਬੱਸ ਨਹੀ ਜਾਣਕਾਰਾਂ ਦਾ ਕਹਿਣਾ ਹੈ ਕਿ ਮੀਰੀ ਪੀਰੀ ਇੰਸਟੀਚਊਟ ਆਫ ਮੈਡੀਕਲ ਸਾਇੰਸਜ਼ ਜਿਸ ਜ਼ਮੀਨ 'ਤੇ ਉਸਰਿਆ ਹੈ ਉਹ ਜ਼ਮੀਨ ਵੀ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਗੁਰਧਾਮਾਂ (28 ਕਿਲੇ ਜ਼ਮੀਨ ਗੁ: ਮਸਤਗੜ੍ਹ ਸਾਹਿਬ ਤੇ 10 ਕਿਲੇ ਜ਼ਮੀਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਦੀ ਮਲਕੀਅਤੀ ਜ਼ਮੀਨ ਹੈ। ਅਜੇਹੇ ਵਿੱਚ ਸ਼੍ਰੋਮਣੀ ਕਮੇਟੀ ਅਧਿਕਾਰੀ ਵਲੋਂ ਕਮੇਟੀ ਪ੍ਰਬੰਧ ਹੇਠਲੇ ਸੰਸਥਾਨਾਂ, ਜੋ ਸਿੱਧੇ ਸ਼੍ਰੋਮਣੀ ਕਮੇਟੀ ਨਾਲ ਜੁੜੇ ਹੋਏ ਹਨ ਤੇ ਜਿਨ੍ਹਾਂ ਉਪਰ ਕਮੇਟੀ ਕਰੋੜਾਂ ਅਰਬਾਂ ਰੁਪਏ ਖਰਚ ਕਰ ਰਹੀ ਹੈ, ਬਾਰੇ ਇਹ ਕਹਿਣਾ ਕਿ 'ਮਾਮਲਾ ਕਮੇਟੀ ਨਾਲ ਸਬੰਧਤ ਨਹੀਂ ਹੈ' ਕਮੇਟੀ ਦੇ ਅਕਸ ਨੂੰ ਢਾਹ ਜ਼ਰੂਰ ਲਾਉਂਦੀ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਹਰ ਸਾਲ ਮਾਰਚ ਮਹੀਨੇ ਹੋਣ ਵਾਲੇ ਸਲਾਨਾ ਬਜਟ ਅਜਲਾਸ ਵਿੱਚ ਇਹ ਅਧਿਕਾਰੀ ਮੌਜੂਦ ਹੁੰਦੇ ਹਨ ਤੇ ਪੜ੍ਹੀ ਗਈ ਬਜਟ ਸਪੀਚ ਕਮੇਟੀ ਰਿਕਾਰਡ ਦਾ ਹਿੱਸਾ ਬਣਦੀ ਹੈ।
 

Disclaimer : PunjabToday.in and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.in or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________









Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER