ਅਖੌਤੀ ਪੰਥਕਾਂ ਦਾ ਸੱਚ ਬਿਆਨਦੀ ਜੀ.ਕੇ. ਖਿਲਾਫ ਐੱਫ.ਆਈ.ਆਰ
"ਲੂਟਾ ਹਮ ਨੇ ਭੀ ਹੈ ਚਮਨ ਕੋ, ਸਵਾਰਨੇ ਕੋ ਆਸ਼ੀਆਨਾ ਅਪਨਾ"
- ਨਰਿੰਦਰ ਪਾਲ ਸਿੰਘ



ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ ਬਾਦਲ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਖਿਲਾਫ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ, ਧੋਖਾਧੜੀ ਦੀਆਂ ਧਾਰਾਵਾਂ ਹੇਠ ਦਰਜ ਪੁਲਿਸ ਐੱਫ.ਆਈ.ਆਰ., ਉਸ ਬਾਦਲ ਦਲ ਦਾ ਕਿਹੜਾ ਚਿਹਰਾ ਪੇਸ਼ ਕਰਦੀ ਹੈ ਜੋ ਪਿਛਲੇ ਢਾਈ ਦਹਾਕਿਆਂ ਤੋਂ ਖੁਦ ਨੂੰ ਪੰਥ ਦੀ ਨੁਮਾਇੰਦਾ ਜਮਾਤ ਹੋਣ ਦੇ ਦਾਅਵੇ ਕਰ ਰਿਹਾ ਹੈ?

ਦਿੱਲੀ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਗੁਰਮੀਤ ਸਿੰਘ ਸ਼ੰਟੀ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚੋਂ ਜਾਅਲਸਾਜੀ ਨਾਲ ਕਢਵਾਈ ਗਈ ਇੱਕ ਕਰੋੜ ਤੋਂ ਉਪਰ ਦੀ ਰਕਮ ਦਾ ਕੱਚਾ ਚਿੱਠਾ ਜਾਹਿਰ ਕਰਦਿਆਂ ਐੱਫ.ਆਈ.ਆਰ. ਦਰਜ ਕਰਨ ਲਈ ਦਿੱਲੀ ਪੁਲਿਸ ਦੇ ਥਾਣਾ ਨਾਰਥ ਐਵੇਨਿਊ ਵਿਖੇ ਦਰਖਾਸਤ 21 ਅਕਤੂਬਰ 2018 ਨੂੰ ਦਿੱਤੀ ਗਈ ਸੀ। ਲੇਕਿਨ ਪੁਲਿਸ ਨੇ ਉਸ ਨੂੰ ਫਿਲਹਾਲ ਇੱਕ ਸ਼ਿਕਾਇਤ ਵਜੋਂ ਹੀ ਰੱਖਿਆ ਹੋਇਆ ਸੀ। ਬੀਤੇ ਕੱਲ੍ਹ ਦਿੱਲੀ ਦੀ ਅਦਾਲਤ ਵਲੋੋਂ ਮਿਲੇ ਹੁਕਮ ਅਨੁਸਾਰ ਉਸ ਦਰਖਾਸਤ ਨੂੰ ਐੱਫ.ਆਈ.ਆਰ. ਨੰਬਰ 0003 ਮਿਤੀ 9 ਜਨਵਰੀ 2019 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
----------
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੱਸਦੇ ਹਨ ਕਿ ਫਰਵਰੀ 2013 ਵਿੱਚ ਉਹ 123 ਕਰੋੜ ਰੁਪਏ ਦੀ ਰਾਸ਼ੀ ਖਾਤਿਆਂ ਵਿੱਚ ਛੱਡ ਗਏ ਸਨ।
----------
ਇਸ ਐੱਫ.ਆਈ.ਆਰ. ਅੰਦਰ ਦਰਜ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. (ਜੋਕਿ ਬਾਦਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀ ਹਨ) ਵਲੋਂ ਗੁਰੂ ਦੀ ਗੋਲਕ ਦੇ ਫੰਡਾਂ ਨੂੰ ਹਥਿਆਉਣ ਲਈ ਜੋ ਹਥਿਆਰ ਵਰਤੇ ਗਏ, ਕਾਨੂੰਨ ਦੀ ਨਿਗਾਹ ਵਿੱਚ ਉਹ ਆਰਥਿਕ ਅਪਰਾਧ ਤਾਂ ਜ਼ਰੂਰ ਹਨ ਲੇਕਿਨ ਉਨ੍ਹਾਂ ਨੂੰ ਕੌਮੀ ਵਿਸ਼ਵਾਸ਼ਘਾਤ ਮੰਨਣਾ ਵੀ ਜ਼ਰੂਰੀ ਜਾਪ ਰਿਹਾ ਹੈ।

ਐੱਫ.ਆਈ.ਆਰ ਵਿੱਚ ਦਰਜ ਜੀ.ਕੇ. ਵਲੋਂ ਕੀਤੇ ਆਰਥਿਕ ਘਪਲਿਆਂ ਦੀ ਵਿਉਂਤਬੰਦੀ ਵੇਖੀ ਜਾਏ ਤਾਂ ਇਹ ਕਾਰਜ ਸਾਲ 2015 ਵਿੱਚ ਸ਼ੁਰੂ ਹੋ ਜਾਂਦਾ ਹੈ, ਜਦੋਂ ਜੀ.ਕੇ. ਵੱਖ-ਵੱਖ ਸਕੂਲੀ ਵਰਦੀਆਂ ਲਈ ਕ੍ਰਮਵਾਰ 43,050 ਰੁਪਏ, 46,200 ਰੁਪਏ, 3,15,000 ਰੁਪਏ ਅਤੇ 1,15,000 ਰੁਪਏ ਦੇ ਬਿਲ ਤਿਆਰ ਕਰਵਾ ਕੇ ਰੈਨਬੀ ਕਲਾਥਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਬਣਦੀ ਰਕਮ 5,19,250 ਦੇ ਕਰੀਬ ਦਾ ਭੁਗਤਾਨ ਕਰਦੇ ਹਨ।

30 ਜੂਨ 2016 ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤਿਆਂ ਵਿੱਚ ਇੱਕ ਲੱਖ ਕਨੇਡੀਅਨ ਡਾਲਰ ਜਮ੍ਹਾਂ ਹੁੰਦੇ ਹਨ, ਜਿਨ੍ਹਾਂ ਦੀ ਭਾਰਤੀ ਕਰੰਸੀ ਵਿੱਚ ਕੀਮਤ 51 ਲੱਖ ਪੰਜ ਹਜ਼ਾਰ 773 ਰੁਪਏ 20 ਪੈਸੇ ਬਣਦੀ ਹੈ, ਜੋ ਉਸੇ ਦਿਨ ਹੀ ਕਢਵਾ ਕੇ ਇੱਕ ਸੇਵਿੰਗ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਦੱਸੀ ਜਾਂਦੀ ਹੈ, ਕਮੇਟੀ ਦੇ ਖਾਤਿਆਂ ਵਿੱਚ 'ਜਮ੍ਹਾਂ ਕਰਵਾਈ ਰਕਮ ਦੇ ਜਮ੍ਹਾ ਵਾਊਚਰ ਦੀ ਕਾਊਂਟਰ ਰਸੀਦ' ਸ਼ਾਮਿਲ ਕਰ ਦਿੱਤੀ ਜਾਂਦੀ ਹੈ ਲੇਕਿਨ ਇਹ ਰਸੀਦ ਜਾਅਲੀ ਪਾਈ ਜਾਂਦੀ ਹੈ। ਆਖਿਰ ਵਾਊਚਰ ਨੰਬਰ 3468 ਰਾਹੀਂ ਕਢਵਾਈ 51 ਲੱਖ ਤੋਂ ਵੱਧ ਦੀ ਇਹ ਕਨੇਡੀਅਨ ਡਾਲਰਾਂ ਦੀ ਬਣਦੀ ਰਕਮ ਕਿਥੇ ਗਈ ਇਸ ਦਾ ਕੋਈ ਵੀ ਬਿਓਰਾ ਮੌਜੂਦ ਨਹੀਂ ਹੈ।
----------
ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਆਪਣੇ ਖਿਲਾਫ ਦਰਜ ਸ਼ਿਕਾਇਤ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਨਵੰਬਰ 2018 ਤੋਂ ਲਗਾਈ ਅਦਾਲਤੀ ਦੌੜ ਸਪਸ਼ਟ ਹੋ ਜਾਂਦੀ ਹੈ ਕਿ ਦਾਲ ਵਿੱਚ ਕੁਝ ਨਹੀਂ, ਸਾਰੀ ਦਾਲ ਹੀ ਕਾਲੀ ਹੈ।
----------
ਇਥੇ ਹੀ ਬੱਸ ਨਹੀਂ ਐੱਫ.ਆਈ.ਆਰ. ਨੰਬਰ 0003 ਮਿਤੀ 9 ਜਨਵਰੀ 2019 ਗੱਲ ਕਰਦੀ ਹੈ ਕਿ ਦਿੱਲੀ ਕਮੇਟੀ ਵਲੋਂ ਖਰੀਦੀਆਂ ਗਈਆਂ 131 ਹਜ਼ਾਰ ਕਿਤਾਬਾਂ ਦੀ, ਜਿਨ੍ਹਾਂ ਦੇ ਕ੍ਰਮਵਾਰ ਬਿਲਾਂ ਅਤੇ ਦਫ਼ਤਰੀ ਵਾਊਚਰਾਂ ਦੇ ਮਾਧਿਅਮ 7,76,381 ਰੁਪਏ, 14 ਲੱਖ 80 ਹਜ਼ਾਰ 500 ਰੁਪਏ, 9 ਲੱਖ 40 ਹਜ਼ਾਰ ਰੁਪਏ, 9 ਲੱਖ 40 ਹਜ਼ਾਰ ਰੁਪਏ ਅਤੇ 4 ਲੱਖ 93 ਹਜ਼ਾਰ 500 ਰੁਪਏ ਦੀ ਮੋਟੀ ਰਕਮ ਦੀ ਅਦਾਇਗੀ ਕੀਤੀ ਗਈ। 46 ਲੱਖ 30 ਹਜ਼ਾਰ 381 ਰੁਪਏ ਦੇ ਕੀਤੇ ਇਸ ਭੁਗਤਾਨ ਵਾਲੀ ਫਰਮ ਦੱਸੇ ਹੋਏ ਪਤੇ 'ਤੇ ਨਹੀਂ ਲੱਭਦੀ ਲੇਕਿਨ ਇਸ ਪਤੇ ਦੀ ਪੈੜ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਕੋਠੀ ਵੱਲ ਹੀ ਜਾਂਦੀ ਹੈ।

ਹੁਣ ਜਦੋਂ ਇਨ੍ਹਾਂ ਤਿੰਨਾਂ ਹੀ ਅਹਿਮ ਘਪਲਿਆਂ ਦੀ ਕੁੱਲ ਰਕਮ ਦਾ ਜੋੜ ਇੱਕ ਕਰੋੜ 2 ਲੱਖ 55 ਹਜ਼ਾਰ 404 ਰੁਪਏ ਬਣ ਜਾਂਦਾ ਹੈ ਤਾਂ ਬਾਦਲਾਂ ਦੇ ਚਹੇਤੇ ਦਿੱਲੀ ਇਕਾਈ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਆਪਣੇ ਖਿਲਾਫ ਦਰਜ ਸ਼ਿਕਾਇਤ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਨਵੰਬਰ 2018 ਤੋਂ ਲਗਾਈ ਅਦਾਲਤੀ ਦੌੜ ਸਪਸ਼ਟ ਹੋ ਜਾਂਦੀ ਹੈ ਕਿ ਦਾਲ ਵਿੱਚ ਕੁਝ ਨਹੀਂ, ਸਾਰੀ ਦਾਲ ਹੀ ਕਾਲੀ ਹੈ। ਜੀ.ਕੇ. ਦਾ ਸਾਥ ਦੇਣ ਵਾਲੇ ਇੱਕ ਸਕੱਤਰ ਅਮਰਜੀਤ ਸਿੰਘ ਪੱਪੂ ਅਤੇ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ, ਇਸ ਗੁਰੂ ਦੀ ਗੋਲਕ ਦੀ ਲੁੱਟ-ਖਸੁੱਟ ਅਤੇ ਦਸਤਾਵੇਜ਼ੀ ਧੋਖਾਧੜੀ ਵਿੱਚ ਕਿਤਨੇ ਕੁ ਸਹਾਇਕ ਹਨ, ਇਹ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਪੁਲਿਸ ਹਿਰਾਸਤ ਦੌਰਾਨ ਕੀਤੀ ਪੁੱਛਗਿੱਛ ਹੀ ਸਾਫ ਕਰੇਗੀ।
----------
ਸਾਲ 2013 ਤੀਕ ਵਾਧੇ ਵਿੱਚ ਜਾਣ ਵਾਲੀ ਦਿੱਲੀ ਕਮੇਟੀ ਆਰਥਿਕ ਦੀਵਾਲੀਆਪਨ ਦੇ ਰਾਹ ਕਿਵੇਂ ਚਲੀ ਗਈ, ਇਸ ਸਵਾਲ ਦਾ ਜਵਾਬ ਉਸ ਬਾਦਲ ਦਲ ਨੂੰ ਵੀ ਦੇਣਾ ਪਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਤਾਂ ਤੇ ਸਰੂਪ ਨੂੰ ਖੋਰਾ ਲਾਉਣ ਦਾ ਦੋਸ਼ੀ ਤਾਂ ਸੀ ਹੀ, ਕੌਮੀ ਵਿਸ਼ਵਾਸ਼ਘਾਤ ਦਾ ਪਾਤਰ ਵੀ ਬਣ ਗਿਆ ਹੈ।
----------
ਫਰਵਰੀ 2013 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਾਬਜ ਹੋਣ ਵਾਲੇ ਬਾਦਲ ਦਲ ਪਾਸ ਕਮੇਟੀ ਖਾਤੇ ਵਿਚ ਜਮ੍ਹਾਂ ਰਾਸ਼ੀ ਵਿਚਾਰੀ ਜਾਏ ਤਾਂ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੱਸਦੇ ਹਨ ਕਿ ਉਹ 123 ਕਰੋੜ ਰੁਪਏ ਦੀ ਰਾਸ਼ੀ ਖਾਤਿਆਂ ਵਿੱਚ ਛੱਡ ਗਏ ਸਨ। ਇਸ ਤੋਂ ਇਲਾਵਾ ਆਪਣੇ 6 ਸਾਲਾ ਪ੍ਰਧਾਨਗੀ ਕਾਲ ਦੌਰਾਨ 79 ਕਰੋੜ ਰੁਪਏ ਦੇ ਕਾਰਜ ਵੀ ਕਰਵਾਏ ਸਨ। ਲੇਕਿਨ ਸਾਲ 2015 ਵਿੱਚ ਅਨੰਦਪੁਰ ਸਾਹਿਬ ਸ਼ਹਿਰ ਨੂੰ ਸਫੈਦੀ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਜੀ.ਕੇ. ਦੀ ਅਗਵਾਈ ਵਾਲੀ ਕਮੇਟੀ ਦੋ ਕਰੋੜ ਰੁਪਏ ਸ਼੍ਰੋਮਣੀ ਕਮੇਟੀ ਪਾਸੋਂ ਸਹਾਇਤਾ ਵਜੋਂ ਲੈਂਦੀ ਹੈ। ਸਾਲ 2018 ਵਿੱਚ ਦਿੱਲੀ ਕਮੇਟੀ ਪਹਿਲਾਂ ਇੱਕ ਨਿੱਜੀ ਬੈਂਕ ਪਾਸੋਂ 50 ਕਰੋੜ ਦੇ ਕਰਜੇ ਦੀ ਮੰਗ ਕਰਦੀ ਹੈ ਤੇ ਮਿਲਣ ਦੀ ਸੂਰਤ ਵਿੱਚ ਸ਼੍ਰੋਮਣੀ ਕਮੇਟੀ ਪਾਸੋਂ 25 ਕਰੋੜ ਰੁਪਏ ਉਧਾਰ ਮੰਗਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਦਿੱਲੀ ਕਮੇਟੀ ਦੀਆਂ ਇਸ ਵਕਤ ਦੀਆਂ ਦੇਣਦਾਰੀਆਂ ਹੀ 150 ਕਰੋੜ ਰੁਪਏ ਦੇ ਕਰੀਬ ਹਨ।

ਸਾਲ 2013 ਤੀਕ ਵਾਧੇ ਵਿੱਚ ਜਾਣ ਵਾਲੀ ਦਿੱਲੀ ਕਮੇਟੀ ਆਰਥਿਕ ਦੀਵਾਲੀਆਪਨ ਦੇ ਰਾਹ ਕਿਵੇਂ ਚਲੀ ਗਈ, ਇਸ ਸਵਾਲ ਦਾ ਜਵਾਬ ਉਸ ਬਾਦਲ ਦਲ ਨੂੰ ਵੀ ਦੇਣਾ ਪਵੇਗਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਤਾਂ ਤੇ ਸਰੂਪ ਨੂੰ ਖੋਰਾ ਲਾਉਣ ਦਾ ਦੋਸ਼ੀ ਤਾਂ ਸੀ ਹੀ, ਕੌਮੀ ਵਿਸ਼ਵਾਸ਼ਘਾਤ ਦਾ ਪਾਤਰ ਵੀ ਬਣ ਗਿਆ ਹੈ। ਜਿਹੜੇ ਦਲ ਦੇ ਆਗੂ ਕੱਲ੍ਹ ਤੀਕ ਇਹ ਕਿਹਾ ਕਰਦੇ ਸਨ "ਹਮੇਂ ਭੀ ਯਾਦ ਰਖੇਂ ਜਬ ਲਿਖੇਂ ਤਾਰੀਖ ਗੁਲਸ਼ਨ ਕੀ। ਲੁਟਾਇਆ ਹਮ ਨੇ ਭੀ ਹੈ ਚਮਨ ਮੇਂ ਆਸ਼ੀਆਨਾਂ ਅਪਨਾ", ਕੀ ਉਹ ਕੌਮ ਨੂੰ ਹੁਣ ਇਹ ਜਵਾਬ ਦੇਣਗੇ ਕਿ "ਲੂਟਾ ਹਮ ਨੇ ਭੀ ਹੈ ਚਮਨ ਕੋ, ਸਵਾਰਨੇ ਕੋ ਆਸ਼ੀਆਨਾ ਅਪਨਾ"?

ਵੇਖੋ ਕਿਵੇਂ ਸਰਨੇ ਨੇ ਖੋਲ੍ਹੀ ਜੀ.ਕੇ. ਦੀ ਪੋਲ:

ਵੇਖੋ ਗੁਰਮੀਤ ਸਿੰਘ ਸ਼ੰਟੀ ਦੁਆਰਾ ਮਨਜੀਤ ਸਿੰਘ ਜੀ. ਕੇ. 'ਤੇ ਲਗਾਏ ਗਏ ਕਰੋੜਾਂ ਦੇ ਘੋਟਾਲੇ ਦੇ ਆਰੋਪ:

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________










Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER