#MeToo
ਚੇਤਨ ਭਗਤ ਨੇ ਜਨਤਕ ਕੀਤਾ ਈਰਾ ਦਾ ਈਮੇਲ, ਦੱਸਿਆ ਅਸਲ 'ਚ ਕੀ ਹੋਇਆ ਸੀ
- ਪੀ ਟੀ ਟੀਮ
ਚੇਤਨ ਭਗਤ ਨੇ ਜਨਤਕ ਕੀਤਾ ਈਰਾ ਦਾ ਈਮੇਲ, ਦੱਸਿਆ ਅਸਲ 'ਚ ਕੀ ਹੋਇਆ ਸੀ



ਕਈ ਮਸ਼ਹੂਰ ਕਿਤਾਬਾਂ ਦੇ ਲੇਖਕ ਚੇਤਨ ਭਗਤ ਉੱਤੇ ਲੇਖਕਾ ਅਤੇ ਯੋਗਾ ਟੀਚਰ ਈਰਾ ਤ੍ਰਿਵੇਦੀ ਨੇ  #MeToo ਦੇ ਤਹਿਤ ਇਲਜ਼ਾਮ ਲਗਾਏ ਸਨ। ਹੁਣ ਇਨ੍ਹਾਂ ਆਰੋਪਾਂ ਨੂੰ ਲੈ ਕੇ ਚੇਤਨ ਭਗਤ ਨੇ ਚੁੱਪੀ ਤੋੜੀ ਹੈ ਅਤੇ ਪਲਟਵਾਰ ਕਰਦੇ ਹੋਏ ਈਰਾ ਤ੍ਰਿਵੇਦੀ ਦੇ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਈਰਾ ਤ੍ਰਿਵੇਦੀ ਦਾ ਇੱਕ ਈਮੇਲ ਜਨਤਕ ਕੀਤਾ ਹੈ ਅਤੇ ਨਾਲ ਹੀ ਪੁੱਛਿਆ ਹੈ ਕਿ "ਹੁਣ ਦੱਸੋ ਕੌਣ, ਕਿਸ ਨੂੰ ਕਿੱਸ ਕਰਨਾ ਚਾਹ ਰਿਹਾ ਸੀ?"

ਦਰਅਸਲ #MeToo ਮੂਵਮੈਂਟ ਦੇ ਤਹਿਤ ਈਰਾ ਤ੍ਰਿਵੇਦੀ ਨੇ ਇੱਕ ਲੇਖ ਵਿੱਚ ਦੱਸਿਆ ਸੀ ਕਿ ਚੇਤਨ ਭਗਤ ਨੇ ਉਨ੍ਹਾਂ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕਿੱਸ ਕਰਨ ਦੀ ਕੋਸ਼ਿਸ਼ ਕੀਤੀ। ਸੋਮਵਾਰ ਨੂੰ ਚੇਤਨ ਨੇ ਆਪਣੇ ਬਚਾਅ ਵਿੱਚ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।

ਚੇਤਨ ਨੇ ਟਵੀਟ ਵਿੱਚ ਲਿਖਿਆ ਕਿ ਕੁੜੀ ਬਹੁਤ ਤਾਕਤਵਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸ ਦਾ ਪਰਿਵਾਰ ਵੀ ਰਾਜਨੀਤਕ ਪਾਰਟੀ ਨਾਲ ਜੁੜਿਆ ਹੋਇਆ ਹੈ। ਚੇਤਨ ਨੇ ਇਹ ਵੀ ਲਿਖਿਆ ਹੈ ਕਿ ਜਿਸ ਸਮੇਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਦੋਂ ਉਨ੍ਹਾਂ ਨੂੰ ਬਹੁਤ ਘੱਟ ਲੋਕ ਜਾਣਦੇ ਸਨ।

ਇਸ ਤੋਂ ਬਾਅਦ ਚੇਤਨ ਭਗਤ ਨੇ ਆਪਣੇ ਬਚਾਅ ਵਿੱਚ ਕਥਿਤ ਰੂਪ 'ਚ ਈਰਾ ਵੱਲੋਂ ਭੇਜਿਆ ਹੋਇਆ ਇੱਕ ਈਮੇਲ ਵੀ ਜਨਤਕ ਕਰ ਦਿੱਤਾ ਹੈ। ਚੇਤਨ ਨੇ ਟਵੀਟ ਵਿੱਚ ਲਿਖਿਆ, "ਤਾਂ ਕੌਣ ਕਿਸ ਨੂੰ ਚੁੰਮਣਾ ਚਾਹੁੰਦਾ ਸੀ? ਈਰਾ ਤ੍ਰਿਵੇਦੀ ਦਾ ਖੁਦ ਵਿੱਚ ਸਭ ਕੁੱਝ ਬਿਆਨ ਕਰਦਾ ਈਮੇਲ ਜੋ ਉਨ੍ਹਾਂ ਨੇ 2013 ਵਿੱਚ ਮੈਨੂੰ ਭੇਜਿਆ ਸੀ। ਖਾਸ ਕਰ ਆਖਰੀ ਵਾਕ, ਆਸਾਨੀ ਨਾਲ ਇਹ ਦਿਖਾਉਂਦਾ ਹੈ ਕਿ ਉਨ੍ਹਾਂ ਦਾ 2010 ਦਾ ਦਾਅਵਾ ਗਲਤ ਹੈ। ਇਹ ਉਨ੍ਹਾਂ ਨੂੰ ਵੀ ਪਤਾ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਬੰਦ ਕਰਨਾ ਹੋਵੇਗਾ। ਕਿਰਪਾ ਕਰਕੇ ਗਲਤ ਆਰੋਪਾਂ ਨਾਲ ਅੰਦੋਲਨ ਨੂੰ ਨੁਕਸਾਨ ਨਾ ਪਹੁੰਚਾਓ।"


ਕਥਿਤ ਈਮੇਲ ਦੀ ਆਖਰੀ ਲਾਈਨ ਵਿੱਚ ਲਿਖਿਆ ਹੈ "ਮਿਸ ਯੂ ਕਿੱਸ ਯੂ"।

ਉਥੇ ਹੀ ਈਰਾ ਤ੍ਰਿਵੇਦੀ ਆਪਣੇ ਲੇਖ ਵਿੱਚ ਇਹ ਵੀ ਦੱਸ ਚੁੱਕੀ ਹੈ ਕਿ ਇੱਕ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਨੇ ਚੇਤਨ ਨੂੰ ਮਜ਼ਾਕ ਵਿੱਚ ਇਹ ਜ਼ਰੂਰ ਕਿਹਾ ਸੀ ਕਿ ਉਨ੍ਹਾਂ ਉੱਤੇ ਹਿਟ ਕਰਨ ਵਾਲੇ ਜੇਕਰ ਉਨ੍ਹਾਂ ਦੀ 100 ਕਿਤਾਬਾਂ ਖਰੀਦਦੇ ਹਨ ਤਾਂ ਉਹ ਉਨ੍ਹਾਂ ਨੂੰ ਕਿੱਸ ਕਰੇਗੀ ਅਤੇ ਸਾਰੀਆਂ ਕਿਤਾਬਾਂ ਖਰੀਦ ਲਵੇ ਤਾਂ ਵਿਆਹ! ਲੇਕਿਨ ਈਰਾ ਕਹਿੰਦੀ ਹੈ ਕਿ ਅਸਲ ਵਿੱਚ ਅਜਿਹਾ ਕੁੱਝ ਕਰਨ ਲਈ ਉਨ੍ਹਾਂ ਨੇ ਸਹਿਮਤੀ ਨਹੀਂ ਦਿੱਤੀ ਸੀ। ਈਰਾ ਦੇ ਮੁਤਾਬਕ ਚੇਤਨ ਨੇ ਹਲਕੇ ਵਿੱਚ ਕਹੀ ਗਈ ਇਸ ਗੱਲ ਨੂੰ ਸੁਣ ਕੇ ਸ਼ਾਇਦ ਇਹ ਸਮਝ ਲਿਆ ਕਿ ਉਹ ਉਨ੍ਹਾਂ ਨੂੰ ਕਿੱਸ ਕਰ ਸਕਦੇ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER