ਭਾਰਤ ਦਾ ਅਨੋਖਾ ਹਸਪਤਾਲ
ਇੱਥੇ ਮੁਫ਼ਤ ਵਿੱਚ ਹੁੰਦਾ ਹੈ ਦਿਲ ਦੀ ਸਾਰੀਆਂ ਬਿਮਾਰੀਆਂ ਦਾ ਇਲਾਜ
- ਪੀ ਟੀ ਟੀਮ
ਇੱਥੇ ਮੁਫ਼ਤ ਵਿੱਚ ਹੁੰਦਾ ਹੈ ਦਿਲ ਦੀ ਸਾਰੀਆਂ ਬਿਮਾਰੀਆਂ ਦਾ ਇਲਾਜ



ਦਿਲ ਦੀ ਬਿਮਾਰੀ ਦਾ ਇਲਾਜ ਸਭ ਤੋਂ ਮਹਿੰਗਾ ਇਲਾਜ ਹੁੰਦਾ ਹੈ। ਦਿਲ ਦੀ ਇੱਕ ਛੋਟੀ ਜਿਹੀ ਪਰੇਸ਼ਾਨੀ 'ਤੇ ਵੀ ਲੱਖਾਂ ਰੁਪਏ ਲੱਗ ਜਾਂਦੇ ਹਨ। ਕੋਈ ਆਪਣਾ ਸਭ ਕੁੱਝ ਵੇਚ ਕੇ ਵੀ ਇਲਾਜ ਨਹੀਂ ਕਰਾ ਪਾਉਂਦਾ, ਤਾਂ ਕਿਸੇ ਦਾ ਸਭ ਕੁੱਝ ਦਾਅ ਉੱਤੇ ਲੱਗ ਜਾਂਦਾ ਹੈ।

ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਵੇਖਦੇ ਹੋਏ ਇੱਕ ਅਜਿਹਾ ਹਸਪਤਾਲ ਬਣਾਇਆ ਗਿਆ ਹੈ ਜਿੱਥੇ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਇੱਥੇ ਦਿਲ ਦੀ ਜਾਂਚ ਤੋਂ ਲੈ ਕੇ ਆਪਰੇਸ਼ਨ ਤਕ, ਸਭ ਕੁੱਝ ਮੁਫ਼ਤ ਵਿੱਚ ਕੀਤਾ ਜਾਂਦਾ ਹੈ। ਅਤੇ ਇਹ ਕੋਈ ਸਰਕਾਰੀ ਹਸਪਤਾਲ ਨਹੀਂ ਜਿੱਥੇ ਦੇਖਭਾਲ ਵਿੱਚ ਢਿੱਲ ਦਿੱਤੀ ਜਾ ਰਹੀ ਹੋਵੇ, ਇਹ ਇੱਕ ਪ੍ਰਾਈਵੇਟ ਹਸਪਤਾਲ ਹੈ। ਇੱਥੇ ਸਿਰਫ ਭਾਰਤ ਤੋਂ ਹੀ ਨਹੀਂ, ਬਲਕਿ ਵਿਦੇਸ਼ਾਂ ਤੋਂ ਵੀ ਲੋਕ ਇਲਾਜ ਕਰਵਾਉਣ ਆਉਂਦੇ ਹਨ।

ਛੱਤੀਸਗੜ੍ਹ ਦੇ ਰਾਏਪੁਰ ਵਿੱਚ ਮੌਜੂਦ ਹੈ ਸ਼੍ਰੀ ਸਤਿਆ ਸਾਈਂ ਸੰਜੀਵਨੀ ਹਸਪਤਾਲ। ਇਹ ਭਾਰਤ ਦਾ ਇਕਲੌਤਾ ਅਜਿਹਾ ਹਸਪਤਾਲ ਹੈ ਜੋ ਬੱਚਿਆਂ ਦੇ ਦਿਲ ਦੇ ਰੋਗਾਂ ਦੇ ਇਲਾਜ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਪੂਰੀ ਤਰ੍ਹਾਂ ਮੁਫ਼ਤ ਸੇਵਾ ਦੇਣ ਵਾਲੇ ਇਸ ਹਸਪਤਾਲ ਵਿੱਚ ਦੁਨੀਆ ਭਰ ਤੋਂ ਆਏ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ।

100 ਬਿਸਤਰਿਆਂ ਵਾਲੇ ਇਸ ਹਸਪਤਾਲ ਦੀ ਸਥਾਪਨਾ ਨਵੰਬਰ 2012 ਵਿੱਚ ਹੋਈ ਸੀ। ਪਹਿਲਾਂ ਇੱਥੇ ਹਰ ਉਮਰ ਦੇ ਮਰੀਜ਼ ਦੇ ਦਿਲ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਸੀ, ਲੇਕਿਨ ਫਰਵਰੀ 2014 ਤੋਂ ਇਸ ਨੂੰ ਚਾਈਲਡ ਹਾਰਟ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ। ਉਦੋਂ ਤੋਂ ਇਹ ਹਸਪਤਾਲ ਬੱਚਿਆਂ ਦੇ ਦਿਲਾਂ ਦੀ ਦੇਖਭਾਲ ਕਰ ਰਿਹਾ ਹੈ।

ਇਹ ਅਜਿਹਾ ਹਸਪਤਾਲ ਹੈ ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ ਹੈ। ਮਤਲਬ ਜ਼ਰੂਰੀ ਜਾਂਚ, ਆਪਰੇਸ਼ਨ, ਇਲਾਜ, ਰਹਿਣਾ ਅਤੇ ਖਾਣਾ ਸਭ ਕੁੱਝ ਮੁਫ਼ਤ ਹੈ।

ਇਸ ਹਸਪਤਾਲ ਵਿੱਚ ਭਰਤੀ ਹੋਣ ਵਾਲੇ 12 ਸਾਲ ਤਕ ਦੇ ਬੱਚਿਆਂ ਨਾਲ ਦੋ ਵਿਅਕਤੀਆਂ ਨੂੰ ਅਤੇ 12 ਤੋਂ 18 ਸਾਲ ਤਕ ਦੇ ਹਿਰਦੇ ਰੋਗ ਤੋਂ ਪੀੜ੍ਹਤ ਬੱਚਿਆਂ ਨਾਲ ਇੱਕ ਵਿਅਕਤੀ ਦੇ ਰਹਿਣ ਅਤੇ ਖਾਣੇ ਦੀ ਵਿਵਸਥਾ ਕੀਤੀ ਜਾਂਦੀ ਹੈ।

ਇਸ ਹਸਪਤਾਲ ਵਿੱਚ ਬੱਚਿਆਂ ਦੇ ਹਿਰਦੇ ਰੋਗ ਦੇ 25 ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ। ਨਿਜੀ ਹਸਪਤਾਲਾਂ ਵਿੱਚ ਇਨ੍ਹਾਂ ਦਾ ਖਰਚ 3 ਤੋਂ 15 ਲੱਖ ਰੁਪਏ ਆਉਂਦਾ ਹੈ ਲੇਕਿਨ ਇੱਥੇ ਇਹ ਮੁਫ਼ਤ ਹੁੰਦੇ ਹਨ।

ਇੱਥੇ ਬਿਹਤਰੀਨ ਡਾਕਟਰਾਂ ਦੀ ਟੀਮ ਹੈ ਜੋ ਇੱਕ ਦਿਨ ਵਿੱਚ ਘੱਟ ਤੋਂ ਘੱਟ ਪੰਜ ਆਪਰੇਸ਼ਨ ਕਰਦੀ ਹੈ, ਜਿਸ ਵਿਚੋਂ ਤਿੰਨ ਓਪਨ ਹਾਰਟ ਸਰਜਰੀਆਂ ਹੁੰਦੀਆਂ ਹਨ। ਹਸਪਤਾਲ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤਕ ਇੱਥੇ 4500 ਬੱਚਿਆਂ ਦੇ ਦਿਲ ਦਾ ਆਪਰੇਸ਼ਨ ਹੋ ਚੁੱਕਿਆ ਹੈ।

ਇੱਥੇ ਆਪਣੇ ਬੱਚਿਆਂ ਦੇ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਛੱਤੀਸਗੜ੍ਹ ਸਮੇਤ ਦੇਸ਼ ਦੇ 28 ਰਾਜਾਂ ਅਤੇ 9 ਹੋਰ ਦੇਸ਼ਾਂ ਦੇ ਲੋਕ ਆ ਚੁੱਕੇ ਹਨ। ਸ਼੍ਰੀ ਸਤਿਆ ਸਾਈਂ ਸੰਜੀਵਨੀ ਹਸਪਤਾਲ ਵਿੱਚ ਫਿਜ਼ੀ ਦੇ ਦੋ ਬੱਚਿਆਂ, ਪਾਕਿਸਤਾਨ ਦੇ 9 ਬੱਚਿਆਂ, ਬੰਗਲਾਦੇਸ਼ ਦੇ 11 ਬੱਚਿਆਂ, ਨਾਈਜੀਰੀਆ ਦੇ ਅੱਠ ਬੱਚਿਆਂ, ਨੇਪਾਲ ਅਤੇ ਸ਼੍ਰੀਲੰਕਾ ਦੇ ਪੰਜ-ਪੰਜ ਬੱਚਿਆਂ, ਅਫਗਾਨਿਸਤਾਨ ਦੇ ਦੋ ਬੱਚਿਆਂ ਅਤੇ ਲਾਇਬੇਰਿਆ ਅਤੇ ਯਮਨ ਦੇ ਇੱਕ-ਇੱਕ ਬੱਚੇ ਦੇ ਦਿਲ ਦਾ ਇਲਾਜ ਕੀਤਾ ਗਿਆ ਹੈ। ਉਥੇ ਹੀ ਇਥੋਂ ਦੇ ਡਾਕਟਰਾਂ ਨੇ ਫਿਜੀ ਜਾ ਕੇ ਵੀ 26 ਬੱਚਿਆਂ ਦੇ ਦਿਲ ਦਾ ਆਪਰੇਸ਼ਨ ਕੀਤਾ ਸੀ। ਇਹ ਅੰਕੜੇ ਅਪ੍ਰੈਲ 2018 ਤਕ ਦੇ ਹਨ।

ਇਸ ਹਸਪਤਾਲ ਦੀ ਇੱਕ ਹੋਰ ਖਾਸ ਗੱਲ ਜੋ ਕਿ ਲੋਕਾਂ ਨੂੰ ਬਹੁਤ ਆਕਰਸ਼ਤ ਕਰਦੀ ਹੈ ਉਹ ਹੈ ਇਸ ਦਾ ਆਕਾਰ। ਇਹ ਹਸਪਤਾਲ ਦਿਲ ਦੇ ਆਕਾਰ ਵਿੱਚ ਬਣਿਆ ਹੋਇਆ ਹੈ। ਦਿਲ ਦੇ ਆਕਾਰ ਵਾਲੇ 30 ਏਕਡ਼ ਵਿੱਚ ਫੈਲੇ ਇਸ ਹਸਪਤਾਲ ਭਵਨ ਵਿੱਚ ਸਤਿਆ ਸਾਈਂ ਸੌਭਾਗਿਅਮ ਅਤੇ ਨਰਸਿੰਗ ਕਾਲਜ ਵੀ ਹੈ। ਸਤਿਆ ਸਾਈਂ ਸੌਭਾਗਿਅਮ ਵਿੱਚ ਕਲਾ, ਸੰਸਕ੍ਰਿਤੀ, ਸਿੱਖਿਆ ਅਤੇ ਸਮਾਜਕ ਵਿਕਾਸ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਹਨ।

ਇੱਥੇ ਦਾ ਸਟਾਫ ਇਸ ਨੂੰ ਹਸਪਤਾਲ ਨਹੀਂ ਸਗੋਂ 'ਟੈਂਪਲ ਆਫ ਹੀਲਿੰਗ' ਕਹਿੰਦਾ ਹੈ ਅਤੇ ਇਸ ਨੂੰ ਮੰਦਿਰ ਦੀ ਤਰ੍ਹਾਂ ਹੀ ਪੂਜਿਆ ਜਾਂਦਾ ਹੈ। ਹਸਪਤਾਲ ਦਾ ਨਿਯਮ ਹੈ ਕਿ ਰੋਜ਼ ਸਵੇਰੇ ਜਿਨ੍ਹਾਂ ਬੱਚਿਆਂ ਦਾ ਆਪਰੇਸ਼ਨ ਹੁੰਦਾ ਹੈ, ਉਨ੍ਹਾਂ ਲਈ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਲਿਸਟ ਦੇਸ਼-ਵਿਦੇਸ਼ ਵਿੱਚ ਫੈਲੇ ਲੱਖਾਂ ਸਮਰਥਕਾਂ ਨੂੰ ਭੇਜੀ ਜਾਂਦੀ ਹੈ, ਜਿਸ ਦੇ ਨਾਲ ਉਹ ਵੀ ਅਰਦਾਸ ਵਿੱਚ ਸ਼ਾਮਿਲ ਹੋ ਸਕਣ।

ਹਸਪਤਾਲ ਦੇ ਬੱਚਿਆਂ ਦੇ ਹਿਰਦੇ ਰੋਗਾਂ ਦੇ ਮਾਹਰ ਅਤੁੱਲ ਪ੍ਰਭੂ ਕਹਿੰਦੇ ਹਨ ਕਿ 'ਇਸ ਨੂੰ ਅਸੀਂ ਹਸਪਤਾਲ ਨਹੀਂ, ਮੰਦਿਰ  ਮੰਨਦੇ ਹਾਂ ਅਤੇ ਅਸੀਂ ਆਪਣਾ ਕੰਮ ਵੀ ਇਸੇ ਤਰ੍ਹਾਂ ਕਰਦੇ ਹਾਂ। ਇਸਲਈ ਸਾਨੂੰ ਅਜਿਹਾ ਕਦੇ ਨਹੀਂ ਲੱਗਦਾ ਕਿ ਅਸੀਂ ਪੈਸਾ ਕਮਾਉਣਾ ਹੈ। ਅਸੀਂ ਚਾਹੁੰਦੇ ਹਾਂ ਕਿ ਇੱਥੇ ਆਉਣ ਵਾਲੇ ਬੱਚਿਆਂ ਦੀ ਮੁਸਕਾਨ ਮੋੜ ਸਕੀਏ।'
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER